ਹੱਬਕੂਕ
1 ਹੱਬਕੂਕ* ਨਬੀ ਨੂੰ ਇਕ ਦਰਸ਼ਣ ਵਿਚ ਇਹ ਗੰਭੀਰ ਸੰਦੇਸ਼ ਮਿਲਿਆ:
2 ਹੇ ਯਹੋਵਾਹ, ਹੋਰ ਕਿੰਨੀ ਦੇਰ ਤਕ ਮੈਂ ਮਦਦ ਲਈ ਦੁਹਾਈ ਦਿਆਂ, ਪਰ ਤੂੰ ਨਾ ਸੁਣੇਂਗਾ?+
ਹੋਰ ਕਿੰਨੀ ਦੇਰ ਤਕ ਮੈਂ ਜ਼ੁਲਮ ਤੋਂ ਬਚਾਅ ਲਈ ਮਦਦ ਮੰਗਾਂ, ਪਰ ਤੂੰ ਕੁਝ ਨਾ ਕਰੇਂਗਾ?*+
3 ਤੂੰ ਕਿਉਂ ਮੈਨੂੰ ਬੁਰੇ ਕੰਮ ਦਿਖਾਉਂਦਾ ਹੈਂ?
ਤੂੰ ਕਿਉਂ ਅਤਿਆਚਾਰ ਹੋਣ ਦਿੰਦਾ ਹੈਂ?
ਕਿਉਂ ਮੇਰੀਆਂ ਨਜ਼ਰਾਂ ਸਾਮ੍ਹਣੇ ਤਬਾਹੀ ਅਤੇ ਜ਼ੁਲਮ ਹੁੰਦੇ ਹਨ?
ਕਿਉਂ ਇੰਨੇ ਜ਼ਿਆਦਾ ਲੜਾਈ-ਝਗੜੇ ਹੁੰਦੇ ਹਨ?
4 ਇਨ੍ਹਾਂ ਕਰਕੇ ਕਾਨੂੰਨ ਨਕਾਰਾ ਹੋ ਚੁੱਕਾ ਹੈ
ਅਤੇ ਕਦੇ ਨਿਆਂ ਨਹੀਂ ਕੀਤਾ ਜਾਂਦਾ।
ਬੁਰਾ ਇਨਸਾਨ ਧਰਮੀ ਨੂੰ ਘੇਰ ਲੈਂਦਾ ਹੈ;
ਇਸ ਕਰਕੇ ਬੇਇਨਸਾਫ਼ੀ ਕੀਤੀ ਜਾਂਦੀ ਹੈ।+
5 “ਕੌਮਾਂ ਵੱਲ ਦੇਖੋ ਅਤੇ ਧਿਆਨ ਦਿਓ!
ਹੈਰਾਨੀ ਨਾਲ ਦੇਖੋ ਅਤੇ ਦੰਗ ਰਹਿ ਜਾਓ;
ਕਿਉਂਕਿ ਤੁਹਾਡੇ ਦਿਨਾਂ ਵਿਚ ਕੁਝ ਅਜਿਹਾ ਵਾਪਰੇਗਾ
ਕਿ ਭਾਵੇਂ ਤੁਹਾਨੂੰ ਦੱਸਿਆ ਵੀ ਜਾਵੇ, ਫਿਰ ਵੀ ਤੁਸੀਂ ਯਕੀਨ ਨਹੀਂ ਕਰੋਗੇ।+
ਉਹ ਧਰਤੀ ʼਤੇ ਦੂਰ-ਦੂਰ ਤਕ ਜਾਂਦੇ ਹਨ
ਅਤੇ ਉਹ ਪਰਾਏ ਘਰਾਂ ʼਤੇ ਕਬਜ਼ਾ ਕਰਦੇ ਹਨ।+
7 ਉਹ ਡਰਾਉਣੇ ਅਤੇ ਖ਼ੌਫ਼ਨਾਕ ਹਨ।
ਉਹ ਆਪਣਾ ਕਾਨੂੰਨ ਆਪ ਬਣਾਉਂਦੇ ਅਤੇ ਅਧਿਕਾਰ ਚਲਾਉਂਦੇ ਹਨ।+
ਉਨ੍ਹਾਂ ਦੇ ਘੋੜੇ ਯੁੱਧ ਲਈ ਤੇਜ਼ੀ ਨਾਲ ਅੱਗੇ ਵਧਦੇ ਹਨ;
ਉਨ੍ਹਾਂ ਦੇ ਘੋੜੇ ਦੂਰੋਂ-ਦੂਰੋਂ ਆਉਂਦੇ ਹਨ।
ਉਹ ਉਕਾਬ ਵਾਂਗ ਆਪਣੇ ਸ਼ਿਕਾਰ ʼਤੇ ਝਪੱਟਾ ਮਾਰਦੇ ਹਨ।+
9 ਉਹ ਸਾਰੇ ਖ਼ੂਨ-ਖ਼ਰਾਬਾ ਕਰਨ ʼਤੇ ਤੁਲੇ ਹੁੰਦੇ ਹਨ।+
ਉਹ ਇਕੱਠੇ ਹੋ ਕੇ ਪੂਰਬ ਵੱਲੋਂ ਵਗਦੀ ਹਵਾ ਵਾਂਗ ਅੱਗੇ ਵਧਦੇ ਹਨ+
ਅਤੇ ਉਹ ਰੇਤ ਵਾਂਗ ਗ਼ੁਲਾਮਾਂ ਨੂੰ ਇਕੱਠਾ ਕਰਦੇ ਹਨ।
ਉਹ ਹਰ ਕਿਲੇਬੰਦ ਸ਼ਹਿਰ ʼਤੇ ਹੱਸਦੇ ਹਨ;+
ਉਹ ਮਿੱਟੀ ਦਾ ਟਿੱਲਾ ਬਣਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਂਦੇ ਹਨ।
12 ਹੇ ਯਹੋਵਾਹ, ਕੀ ਤੂੰ ਹਮੇਸ਼ਾ ਤੋਂ ਨਹੀਂ ਹੈਂ?+
ਹੇ ਮੇਰੇ ਪਵਿੱਤਰ ਪਰਮੇਸ਼ੁਰ, ਤੂੰ ਕਦੇ ਨਹੀਂ ਮਰਦਾ।*+
ਹੇ ਯਹੋਵਾਹ, ਤੂੰ ਆਪਣੇ ਨਿਆਂ ਅਨੁਸਾਰ ਉਨ੍ਹਾਂ ਨੂੰ ਕਾਰਵਾਈ ਕਰਨ ਲਈ ਠਹਿਰਾਇਆ ਹੈ।
ਹੇ ਮੇਰੀ ਚਟਾਨ,+ ਤੂੰ ਸਾਨੂੰ ਸਜ਼ਾ ਦੇਣ ਲਈ* ਉਨ੍ਹਾਂ ਨੂੰ ਚੁਣਿਆ ਹੈ।+
ਤਾਂ ਫਿਰ, ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦਾ ਹੈਂ+
ਅਤੇ ਕਿਉਂ ਚੁੱਪ ਰਹਿੰਦਾ ਹੈਂ ਜਦੋਂ ਕੋਈ ਦੁਸ਼ਟ ਆਪਣੇ ਤੋਂ ਜ਼ਿਆਦਾ ਕਿਸੇ ਧਰਮੀ ਨੂੰ ਨਿਗਲ਼ ਜਾਂਦਾ ਹੈ?+
14 ਤੂੰ ਇਨਸਾਨ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗ ਕਿਉਂ ਬਣਾਉਂਦਾ ਹੈਂ,
ਉਨ੍ਹਾਂ ਸਮੁੰਦਰੀ ਜੀਵ-ਜੰਤੂਆਂ ਵਾਂਗ ਜਿਨ੍ਹਾਂ ਦਾ ਕੋਈ ਆਗੂ ਨਹੀਂ ਹੈ?
15 ਉਹ* ਉਨ੍ਹਾਂ ਸਾਰਿਆਂ ਨੂੰ ਕੁੰਡੀ ਨਾਲ ਉੱਪਰ ਖਿੱਚ ਲੈਂਦਾ ਹੈ।
ਉਹ ਉਨ੍ਹਾਂ ਨੂੰ ਆਪਣੇ ਵੱਡੇ ਜਾਲ਼ ਵਿਚ ਫਸਾਉਂਦਾ ਹੈ
ਅਤੇ ਉਹ ਉਨ੍ਹਾਂ ਨੂੰ ਆਪਣੇ ਮੱਛੀ-ਜਾਲ਼ ਵਿਚ ਇਕੱਠਾ ਕਰਦਾ ਹੈ।
ਇਸੇ ਕਰਕੇ ਉਹ ਬਹੁਤ ਖ਼ੁਸ਼ ਹੁੰਦਾ ਹੈ।+
16 ਇਸੇ ਲਈ ਉਹ ਆਪਣੇ ਵੱਡੇ ਜਾਲ਼ ਅੱਗੇ ਬਲੀਦਾਨ ਚੜ੍ਹਾਉਂਦਾ ਹੈ
ਅਤੇ ਆਪਣੇ ਮੱਛੀ-ਜਾਲ਼ ਅੱਗੇ ਧੂਪ ਧੁਖਾਉਂਦਾ ਹੈ;
ਕਿਉਂਕਿ ਇਨ੍ਹਾਂ ਰਾਹੀਂ ਉਸ ਨੂੰ ਚਿਕਨਾਈ ਵਾਲਾ ਭੋਜਨ ਮਿਲਦਾ ਹੈ
ਅਤੇ ਉਹ ਵਧੀਆ ਤੋਂ ਵਧੀਆ ਭੋਜਨ ਖਾਂਦਾ ਹੈ।
17 ਤਾਂ ਫਿਰ, ਕੀ ਉਹ ਆਪਣਾ ਵੱਡਾ ਜਾਲ਼ ਭਰਦਾ ਅਤੇ ਖਾਲੀ ਕਰਦਾ ਰਹੇਗਾ?*
ਕੀ ਉਹ ਕੌਮਾਂ ਦਾ ਬੇਰਹਿਮੀ ਨਾਲ ਕਤਲ ਕਰਦਾ ਰਹੇਗਾ?+