ਯਿਰਮਿਯਾਹ
50 ਯਿਰਮਿਯਾਹ ਨਬੀ ਨੂੰ ਬਾਬਲ ਅਤੇ ਕਸਦੀਆਂ ਦੇ ਦੇਸ਼ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+
2 “ਕੌਮਾਂ ਵਿਚ ਇਸ ਦਾ ਐਲਾਨ ਕਰੋ ਅਤੇ ਦੱਸੋ।
ਝੰਡਾ ਖੜ੍ਹਾ ਕਰੋ ਅਤੇ ਇਸ ਬਾਰੇ ਦੱਸੋ।
ਕੁਝ ਵੀ ਨਾ ਲੁਕਾਓ!
ਕਹੋ, ‘ਬਾਬਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ।+
ਬੇਲ ਦੇਵਤੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+
ਮਰੋਦਕ ਦੇਵਤਾ ਡਰ ਗਿਆ ਹੈ।
ਉਸ ਦੀਆਂ ਮੂਰਤਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।
ਉਸ ਦੀਆਂ ਘਿਣਾਉਣੀਆਂ ਮੂਰਤਾਂ* ਡਰ ਗਈਆਂ ਹਨ’
3 ਕਿਉਂਕਿ ਉੱਤਰ ਵੱਲੋਂ ਇਕ ਕੌਮ ਉਸ ਦੇ ਖ਼ਿਲਾਫ਼ ਆਈ ਹੈ।+
ਉਸ ਨੇ ਉਸ ਦੇ ਦੇਸ਼ ਦਾ ਜੋ ਹਸ਼ਰ ਕੀਤਾ ਹੈ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ;
ਉੱਥੇ ਕੋਈ ਨਹੀਂ ਵੱਸਦਾ।
ਇਨਸਾਨ ਅਤੇ ਜਾਨਵਰ ਭੱਜ ਗਏ ਹਨ;
ਉਹ ਉੱਥੋਂ ਚਲੇ ਗਏ ਹਨ।”
4 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਵਿਚ ਅਤੇ ਉਸ ਵੇਲੇ ਯਹੂਦਾਹ ਦੇ ਲੋਕ ਅਤੇ ਇਜ਼ਰਾਈਲ ਦੇ ਲੋਕ ਇਕੱਠੇ ਹੋ ਕੇ ਆਉਣਗੇ।+ ਉਹ ਤੁਰਦੇ-ਤੁਰਦੇ ਰੋਣਗੇ+ ਅਤੇ ਇਕੱਠੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਾਲ ਕਰਨਗੇ।+ 5 ਉਹ ਸੀਓਨ ਦਾ ਰਾਹ ਪੁੱਛਣਗੇ ਅਤੇ ਉੱਧਰ ਨੂੰ ਮੂੰਹ ਕਰ ਕੇ ਕਹਿਣਗੇ,+ ‘ਆਓ ਆਪਾਂ ਯਹੋਵਾਹ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰੀਏ ਜੋ ਕਦੇ ਭੁਲਾਇਆ ਨਹੀਂ ਜਾਵੇਗਾ।’+ 6 ਮੇਰੇ ਲੋਕ ਗੁਆਚੀਆਂ ਹੋਈਆਂ ਭੇਡਾਂ ਬਣ ਗਏ ਹਨ।+ ਉਨ੍ਹਾਂ ਦੇ ਚਰਵਾਹਿਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ ਹੈ।+ ਉਹ ਉਨ੍ਹਾਂ ਨੂੰ ਪਹਾੜਾਂ ʼਤੇ ਲੈ ਗਏ ਅਤੇ ਇਕ ਪਹਾੜ ਤੋਂ ਦੂਜੇ ਪਹਾੜ ʼਤੇ ਭਟਕਦੇ ਰਹੇ। ਭੇਡਾਂ ਆਪਣੀ ਆਰਾਮ ਕਰਨ ਦੀ ਥਾਂ ਭੁੱਲ ਗਈਆਂ ਹਨ। 7 ਜਦੋਂ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਲੱਭਿਆ, ਤਾਂ ਉਨ੍ਹਾਂ ਨੇ ਭੇਡਾਂ ਨੂੰ ਨਿਗਲ਼ ਲਿਆ+ ਅਤੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਧਾਰਮਿਕਤਾ* ਦੇ ਸੋਮੇ* ਅਤੇ ਆਪਣੇ ਪਿਉ-ਦਾਦਿਆਂ ਦੀ ਆਸ ਯਹੋਵਾਹ ਦੇ ਖ਼ਿਲਾਫ਼।’”
8 “ਬਾਬਲ ਤੋਂ ਭੱਜ ਜਾਓ,
ਕਸਦੀਆਂ ਦੇ ਦੇਸ਼ ਤੋਂ ਬਾਹਰ ਨਿਕਲ ਜਾਓ+
ਅਤੇ ਇੱਜੜ ਦੇ ਅੱਗੇ-ਅੱਗੇ ਚੱਲਣ ਵਾਲੇ ਜਾਨਵਰਾਂ* ਵਰਗੇ ਬਣੋ
9 ਕਿਉਂਕਿ ਮੈਂ ਉੱਤਰ ਵੱਲੋਂ ਵੱਡੀਆਂ-ਵੱਡੀਆਂ ਕੌਮਾਂ ਦੇ ਇਕ ਦਲ ਨੂੰ
ਬਾਬਲ ਦੇ ਖ਼ਿਲਾਫ਼ ਆਉਣ ਦਾ ਹੁਕਮ ਦੇ ਰਿਹਾ ਹਾਂ।+
ਉਹ ਮੋਰਚਾ ਬੰਨ੍ਹ ਕੇ ਉਸ ਦੇ ਖ਼ਿਲਾਫ਼ ਆਉਣਗੇ;
ਉੱਥੋਂ ਉਸ ʼਤੇ ਕਬਜ਼ਾ ਕਰ ਲਿਆ ਜਾਵੇਗਾ।
ਉਨ੍ਹਾਂ ਦੇ ਤੀਰ ਇਕ ਯੋਧੇ ਦੇ ਤੀਰਾਂ ਵਰਗੇ ਹਨ
ਜੋ ਮਾਂ-ਬਾਪ ਤੋਂ ਉਨ੍ਹਾਂ ਦੇ ਬੱਚੇ ਖੋਹ ਲੈਂਦੇ ਹਨ;+
ਉਨ੍ਹਾਂ ਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ।
10 ਕਸਦੀਮ ਲੁੱਟ ਦਾ ਮਾਲ ਬਣ ਜਾਵੇਗਾ।+
ਉਸ ਨੂੰ ਲੁੱਟਣ ਵਾਲੇ ਪੂਰੀ ਤਰ੍ਹਾਂ ਸੰਤੁਸ਼ਟ ਹੋਣਗੇ,”+ ਯਹੋਵਾਹ ਕਹਿੰਦਾ ਹੈ।
ਤੁਸੀਂ ਇਕ ਵੱਛੀ ਵਾਂਗ ਘਾਹ ʼਤੇ ਕੁੱਦਦੇ ਰਹੇ
ਅਤੇ ਘੋੜਿਆਂ ਵਾਂਗ ਹਿਣਕਦੇ ਰਹੇ।
12 ਤੇਰੀ ਮਾਤਾ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+
ਤੈਨੂੰ ਜਨਮ ਦੇਣ ਵਾਲੀ ਨਿਰਾਸ਼ ਹੋਈ ਹੈ।
ਦੇਖ! ਉਹ ਕੌਮਾਂ ਵਿਚ ਸਭ ਤੋਂ ਤੁੱਛ ਹੈ+
ਅਤੇ ਉਹ ਸੁੱਕੀ ਉਜਾੜ ਅਤੇ ਰੇਗਿਸਤਾਨ ਹੈ।
ਬਾਬਲ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ
14 ਤੁਸੀਂ ਸਾਰੇ ਜਿਹੜੇ ਆਪਣੀਆਂ ਕਮਾਨਾਂ ਕੱਸਦੇ ਹੋ,
ਮੋਰਚਾ ਬੰਨ੍ਹ ਕੇ ਹਰ ਪਾਸਿਓਂ ਬਾਬਲ ʼਤੇ ਹਮਲਾ ਕਰੋ।
15 ਹਰ ਪਾਸਿਓਂ ਉਸ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰੋ।
ਉਸ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ।*
ਉਸ ਤੋਂ ਆਪਣਾ ਬਦਲਾ ਲਓ।
ਉਸ ਨਾਲ ਉਹੀ ਸਲੂਕ ਕਰੋ ਜੋ ਉਸ ਨੇ ਦੂਜਿਆਂ ਨਾਲ ਕੀਤਾ ਹੈ।+
16 ਬਾਬਲ ਵਿੱਚੋਂ ਬੀ ਬੀਜਣ ਵਾਲੇ ਨੂੰ
ਅਤੇ ਵਾਢੀ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਖ਼ਤਮ ਕਰ ਦਿਓ।+
ਬੇਰਹਿਮ ਤਲਵਾਰ ਕਰਕੇ ਹਰ ਕੋਈ ਆਪਣੇ ਲੋਕਾਂ ਕੋਲ ਵਾਪਸ ਮੁੜ ਜਾਵੇਗਾ,
ਹਰ ਕੋਈ ਆਪਣੇ ਦੇਸ਼ ਭੱਜ ਜਾਵੇਗਾ।+
17 “ਇਜ਼ਰਾਈਲ ਦੇ ਲੋਕ ਖਿੰਡੀਆਂ ਹੋਈਆਂ ਭੇਡਾਂ ਹਨ।+ ਸ਼ੇਰਾਂ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।+ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਉਨ੍ਹਾਂ ਨੂੰ ਨਿਗਲ਼ ਲਿਆ;+ ਫਿਰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਨ੍ਹਾਂ ਦੀਆਂ ਹੱਡੀਆਂ ਚਬਾ ਲਈਆਂ।+ 18 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਦੇਖੋ, ਮੈਂ ਬਾਬਲ ਦੇ ਰਾਜੇ ਅਤੇ ਉਸ ਦੇ ਦੇਸ਼ ਦਾ ਉਹੀ ਹਸ਼ਰ ਕਰਾਂਗਾ ਜੋ ਮੈਂ ਅੱਸ਼ੂਰ ਦੇ ਰਾਜੇ ਦਾ ਕੀਤਾ ਸੀ।+ 19 ਮੈਂ ਇਜ਼ਰਾਈਲ ਨੂੰ ਉਸ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ+ ਅਤੇ ਉਹ ਕਰਮਲ ਅਤੇ ਬਾਸ਼ਾਨ ʼਤੇ ਚਰੇਗਾ+ ਅਤੇ ਉਹ ਇਫ਼ਰਾਈਮ+ ਅਤੇ ਗਿਲਆਦ+ ਦੇ ਪਹਾੜੀ ਇਲਾਕਿਆਂ ਵਿਚ ਰੱਜ ਕੇ ਖਾਵੇਗਾ।’”
20 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਦੌਰਾਨ ਅਤੇ ਉਸ ਵੇਲੇ
ਇਜ਼ਰਾਈਲ ਵਿਚ ਦੋਸ਼ ਲੱਭਿਆ ਜਾਵੇਗਾ,
ਪਰ ਉਸ ਵਿਚ ਕੋਈ ਦੋਸ਼ ਨਹੀਂ ਮਿਲੇਗਾ
ਅਤੇ ਯਹੂਦਾਹ ਵਿਚ ਪਾਪ ਨਹੀਂ ਮਿਲਣਗੇ
ਕਿਉਂਕਿ ਮੈਂ ਉਨ੍ਹਾਂ ਨੂੰ ਮਾਫ਼ ਕਰਾਂਗਾ ਜਿਨ੍ਹਾਂ ਨੂੰ ਮੈਂ ਜੀਉਂਦੇ ਰੱਖਿਆ ਹੈ।”+
21 “ਮਰਾਥਾਇਮ ਦੇਸ਼ ਅਤੇ ਪਕੋਦ ਦੇ ਵਾਸੀਆਂ ʼਤੇ ਹਮਲਾ ਕਰ।+
ਉਨ੍ਹਾਂ ਦਾ ਕਤਲੇਆਮ ਕਰ ਸੁੱਟ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇ,” ਯਹੋਵਾਹ ਕਹਿੰਦਾ ਹੈ।
“ਤੂੰ ਉਹ ਸਭ ਕੁਝ ਕਰ ਜਿਸ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ।
22 ਦੇਸ਼ ਵਿਚ ਲੜਾਈ ਦੀ ਆਵਾਜ਼ ਸੁਣਾਈ ਦਿੰਦੀ ਹੈ
ਹਾਂ, ਇਕ ਵੱਡੀ ਤਬਾਹੀ ਦੀ ਆਵਾਜ਼।
23 ਦੇਖੋ! ਸਾਰੀ ਧਰਤੀ ਦੇ ਹਥੌੜੇ ਨੂੰ ਕਿਵੇਂ ਕੱਟਿਆ ਅਤੇ ਭੰਨਿਆ ਗਿਆ ਹੈ।+
ਦੇਖੋ! ਬਾਬਲ ਦਾ ਕਿੰਨਾ ਬੁਰਾ ਹਸ਼ਰ ਹੋਇਆ ਹੈ ਜਿਸ ਨੂੰ ਦੇਖ ਕੇ ਕੌਮਾਂ ਦੇ ਲੋਕ ਖ਼ੌਫ਼ ਖਾਂਦੇ ਹਨ।+
24 ਹੇ ਬਾਬਲ, ਮੈਂ ਤੇਰੇ ਲਈ ਫੰਦਾ ਵਿਛਾਇਆ ਅਤੇ ਤੂੰ ਫੜਿਆ ਗਿਆ,
ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ।
ਤੈਨੂੰ ਲੱਭ ਕੇ ਫੜ ਲਿਆ ਗਿਆ+
ਕਿਉਂਕਿ ਤੂੰ ਯਹੋਵਾਹ ਦਾ ਵਿਰੋਧ ਕੀਤਾ।
25 ਯਹੋਵਾਹ ਨੇ ਆਪਣਾ ਅਸਲਾਖ਼ਾਨਾ ਖੋਲ੍ਹਿਆ ਹੈ
ਅਤੇ ਉਸ ਨੇ ਆਪਣੇ ਕ੍ਰੋਧ ਦੇ ਹਥਿਆਰ ਬਾਹਰ ਕੱਢ ਲਏ ਹਨ+
ਕਿਉਂਕਿ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ
ਕਸਦੀਆਂ ਦੇ ਦੇਸ਼ ਵਿਚ ਇਕ ਕੰਮ ਕਰਨਾ ਹੈ।
26 ਦੂਰ-ਦੁਰਾਡੀਆਂ ਥਾਵਾਂ ਤੋਂ ਆ ਕੇ ਉਸ ʼਤੇ ਹਮਲਾ ਕਰੋ।+
ਉਸ ਦੇ ਅਨਾਜ ਦੇ ਭੰਡਾਰ ਖੋਲ੍ਹ ਦਿਓ।+
ਅਨਾਜ ਦੀਆਂ ਢੇਰੀਆਂ ਵਾਂਗ ਉਸ ਦੀ ਧਨ-ਦੌਲਤ ਦੀਆਂ ਢੇਰੀਆਂ ਲਾਓ।
ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸੁੱਟੋ।+
ਉਸ ਵਿਚ ਕੋਈ ਵੀ ਜੀਉਂਦਾ ਨਾ ਬਚੇ।
27 ਉਸ ਦੇ ਸਾਰੇ ਜਵਾਨ ਬਲਦਾਂ ਨੂੰ ਵੱਢ ਸੁੱਟੋ;+
ਉਨ੍ਹਾਂ ਨੂੰ ਵੱਢੇ ਜਾਣ ਲਈ ਭੇਜ ਦਿਓ।
ਹਾਇ ਉਨ੍ਹਾਂ ʼਤੇ! ਕਿਉਂਕਿ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆ ਗਿਆ ਹੈ,
ਹਾਂ, ਉਨ੍ਹਾਂ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ!
28 ਭੱਜਣ ਵਾਲਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ,
ਨਾਲੇ ਬਾਬਲ ਤੋਂ ਜਾਨ ਬਚਾ ਕੇ ਜਾਣ ਵਾਲਿਆਂ ਦੀ ਆਵਾਜ਼
ਤਾਂਕਿ ਉਹ ਸੀਓਨ ਵਿਚ ਦੱਸਣ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਦਲਾ ਲੈ ਲਿਆ ਹੈ,
ਹਾਂ, ਆਪਣੇ ਮੰਦਰ ਦਾ ਬਦਲਾ ਲੈ ਲਿਆ ਹੈ।+
29 ਬਾਬਲ ʼਤੇ ਹਮਲਾ ਕਰਨ ਲਈ ਤੀਰਅੰਦਾਜ਼ਾਂ ਨੂੰ ਸੱਦੋ,
ਉਨ੍ਹਾਂ ਸਾਰਿਆਂ ਨੂੰ ਜੋ ਕਮਾਨਾਂ ਕੱਸਦੇ ਹਨ।+
ਉਸ ਦੀ ਘੇਰਾਬੰਦੀ ਕਰੋ; ਕਿਸੇ ਨੂੰ ਵੀ ਬਚ ਕੇ ਜਾਣ ਨਾ ਦਿਓ।
ਉਸ ਤੋਂ ਉਸ ਦੇ ਕੰਮਾਂ ਦਾ ਲੇਖਾ ਲਵੋ।+
ਉਸ ਦਾ ਵੀ ਉਹੀ ਹਸ਼ਰ ਕਰੋ ਜੋ ਉਸ ਨੇ ਦੂਜਿਆਂ ਦਾ ਕੀਤਾ ਹੈ+
ਕਿਉਂਕਿ ਉਸ ਨੇ ਹੰਕਾਰ ਵਿਚ ਆ ਕੇ ਯਹੋਵਾਹ ਦੇ ਖ਼ਿਲਾਫ਼ ਕੰਮ ਕੀਤਾ ਹੈ,
ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਖ਼ਿਲਾਫ਼।+
30 ਇਸ ਲਈ ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ+
ਅਤੇ ਉਸ ਦੇ ਸਾਰੇ ਫ਼ੌਜੀ ਮਾਰੇ* ਜਾਣਗੇ,” ਯਹੋਵਾਹ ਕਹਿੰਦਾ ਹੈ।
31 “ਹੇ ਗੁਸਤਾਖ਼ ਬਾਬਲ,+ ਦੇਖ! ਮੈਂ ਤੇਰੇ ਖ਼ਿਲਾਫ਼ ਹਾਂ,”+ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,
“ਉਹ ਦਿਨ ਜ਼ਰੂਰ ਆਵੇਗਾ ਜਦੋਂ ਮੈਂ ਤੇਰੇ ਤੋਂ ਲੇਖਾ ਲਵਾਂਗਾ,
ਹਾਂ, ਤੈਨੂੰ ਸਜ਼ਾ ਦੇਣ ਦਾ ਸਮਾਂ ਆਵੇਗਾ।
32 ਹੇ ਗੁਸਤਾਖ਼ ਬਾਬਲ, ਤੂੰ ਠੇਡਾ ਖਾ ਕੇ ਡਿਗੇਂਗਾ,
ਤੈਨੂੰ ਚੁੱਕਣ ਵਾਲਾ ਕੋਈ ਨਹੀਂ ਹੋਵੇਗਾ।+
ਮੈਂ ਤੇਰੇ ਸ਼ਹਿਰਾਂ ਨੂੰ ਅੱਗ ਲਾ ਦਿਆਂਗਾ
ਅਤੇ ਇਹ ਤੇਰੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦੇਵੇਗੀ।”
33 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:
“ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਕੀਤੇ ਗਏ ਹਨ
ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਹੈ, ਉਹ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਰੱਖਦੇ ਹਨ+
ਅਤੇ ਉਨ੍ਹਾਂ ਨੂੰ ਆਜ਼ਾਦ ਕਰਨ ਤੋਂ ਇਨਕਾਰ ਕਰਦੇ ਹਨ।+
34 ਪਰ ਉਨ੍ਹਾਂ ਦਾ ਛੁਡਾਉਣ ਵਾਲਾ ਤਾਕਤਵਰ ਹੈ।+
ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+
ਉਹ ਉਨ੍ਹਾਂ ਦੇ ਮੁਕੱਦਮੇ ਦੀ ਜ਼ਰੂਰ ਪੈਰਵੀ ਕਰੇਗਾ+
ਤਾਂਕਿ ਉਨ੍ਹਾਂ ਦੇ ਦੇਸ਼ ਨੂੰ ਆਰਾਮ ਮਿਲੇ+
ਅਤੇ ਬਾਬਲ ਦੇ ਵਾਸੀਆਂ ਵਿਚ ਹਲਚਲ ਮਚਾਵੇ।”+
35 ਯਹੋਵਾਹ ਕਹਿੰਦਾ ਹੈ, “ਕਸਦੀਆਂ, ਬਾਬਲ ਦੇ ਵਾਸੀਆਂ, ਉਸ ਦੇ ਹਾਕਮਾਂ
ਅਤੇ ਉਸ ਦੇ ਬੁੱਧੀਮਾਨਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ।+
36 ਖੋਖਲੀਆਂ ਗੱਲਾਂ ਕਰਨ ਵਾਲਿਆਂ* ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ ਅਤੇ ਉਹ ਮੂਰਖਪੁਣਾ ਕਰਨਗੇ।
ਉਸ ਦੇ ਯੋਧਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ ਅਤੇ ਉਹ ਡਰ ਨਾਲ ਸਹਿਮ ਜਾਣਗੇ।+
37 ਉਨ੍ਹਾਂ ਦੇ ਘੋੜਿਆਂ ਅਤੇ ਲੜਾਈ ਦੇ ਰਥਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ,
ਨਾਲੇ ਉੱਥੇ ਰਹਿੰਦੇ ਸਾਰੇ ਪਰਦੇਸੀਆਂ ਦੇ ਖ਼ਿਲਾਫ਼,
ਉਹ ਤੀਵੀਆਂ ਵਰਗੇ ਹੋ ਜਾਣਗੇ।+
ਉਨ੍ਹਾਂ ਦੇ ਖ਼ਜ਼ਾਨਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ; ਉਹ ਲੁੱਟ ਲਏ ਜਾਣਗੇ।+
38 ਹਾਇ ਉਸ ਦੇ ਪਾਣੀਆਂ ਉੱਤੇ! ਉਹ ਸੁਕਾ ਦਿੱਤੇ ਜਾਣਗੇ+
ਕਿਉਂਕਿ ਉਹ ਦੇਸ਼ ਘੜੀਆਂ ਹੋਈਆਂ ਮੂਰਤਾਂ ਨਾਲ ਭਰਿਆ ਹੋਇਆ ਹੈ+
ਅਤੇ ਉਹ ਖ਼ੌਫ਼ਨਾਕ ਦਰਸ਼ਣ ਦੇਖਣ ਕਰਕੇ ਪਾਗਲਾਂ ਵਾਂਗ ਕਰਦੇ ਹਨ।
39 ਇਸ ਲਈ ਉੱਥੇ ਰੇਗਿਸਤਾਨ ਦੇ ਜਾਨਵਰ, ਵਿਲਕਣ ਵਾਲੇ ਜਾਨਵਰ
ਅਤੇ ਸ਼ੁਤਰਮੁਰਗ ਰਹਿਣਗੇ।+
ਉਹ ਦੁਬਾਰਾ ਕਦੇ ਵਸਾਇਆ ਨਹੀਂ ਜਾਵੇਗਾ
ਅਤੇ ਨਾ ਹੀ ਪੀੜ੍ਹੀਓ-ਪੀੜ੍ਹੀ ਉੱਥੇ ਕੋਈ ਵੱਸੇਗਾ।”+
40 ਯਹੋਵਾਹ ਕਹਿੰਦਾ ਹੈ: “ਸਦੂਮ, ਗਮੋਰਾ*+ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਾਂਗ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।+ ਉੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਕੋਈ ਰਹੇਗਾ।+
41 ਦੇਖੋ! ਉੱਤਰ ਤੋਂ ਇਕ ਕੌਮ ਆ ਰਹੀ ਹੈ;
ਹਾਂ, ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ+
ਇਕ ਵੱਡੀ ਕੌਮ ਅਤੇ ਵੱਡੇ-ਵੱਡੇ ਰਾਜੇ ਉੱਠ ਖੜ੍ਹੇ ਹੋਣਗੇ।+
42 ਉਨ੍ਹਾਂ ਨੇ ਤੀਰ-ਕਮਾਨ ਅਤੇ ਨੇਜ਼ੇ ਫੜੇ ਹੋਏ ਹਨ।+
ਉਹ ਲੋਕ ਜ਼ਾਲਮ ਹਨ; ਉਹ ਕਿਸੇ ʼਤੇ ਰਹਿਮ ਨਹੀਂ ਕਰਨਗੇ।+
ਜਦ ਉਹ ਆਪਣੇ ਘੋੜਿਆਂ ʼਤੇ ਸਵਾਰ ਹੁੰਦੇ ਹਨ,
ਤਾਂ ਉਨ੍ਹਾਂ ਦੀ ਆਵਾਜ਼ ਗਰਜਦੇ ਸਮੁੰਦਰ ਵਰਗੀ ਹੁੰਦੀ ਹੈ।+
ਹੇ ਬਾਬਲ ਦੀਏ ਧੀਏ, ਉਹ ਸਾਰੇ ਰਲ਼ ਕੇ ਤੇਰੇ ਖ਼ਿਲਾਫ਼ ਮੋਰਚਾ ਬੰਨ੍ਹਦੇ ਹਨ।+
ਉਹ ਬੱਚਾ ਜਣਨ ਵਾਲੀ ਔਰਤ ਵਾਂਗ ਚਿੰਤਾ ਅਤੇ ਕਸ਼ਟ ਵਿਚ ਹੈ।
44 “ਦੇਖ! ਜਿਸ ਤਰ੍ਹਾਂ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਵਿੱਚੋਂ ਸ਼ੇਰ ਨਿਕਲ ਕੇ ਆਉਂਦਾ ਹੈ, ਉਸੇ ਤਰ੍ਹਾਂ ਕੋਈ ਇਨ੍ਹਾਂ ਸੁਰੱਖਿਅਤ ਚਰਾਂਦਾਂ ਦੇ ਵਿਰੁੱਧ ਆਵੇਗਾ। ਪਰ ਮੈਂ ਇਕ ਪਲ ਵਿਚ ਹੀ ਉਸ* ਨੂੰ ਉਸ ਦੇ ਦੇਸ਼ ਤੋਂ ਭਜਾ ਦਿਆਂਗਾ। ਮੈਂ ਇਕ ਚੁਣੇ ਹੋਏ ਨੂੰ ਉਨ੍ਹਾਂ ਦਾ ਆਗੂ ਬਣਾਵਾਂਗਾ।+ ਕੌਣ ਮੇਰੇ ਵਰਗਾ ਹੈ? ਕੌਣ ਮੈਨੂੰ ਲਲਕਾਰੇਗਾ? ਕਿਹੜਾ ਚਰਵਾਹਾ ਮੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+ 45 ਇਸ ਲਈ ਹੇ ਲੋਕੋ, ਸੁਣੋ ਕਿ ਯਹੋਵਾਹ ਨੇ ਬਾਬਲ ਦੇ ਖ਼ਿਲਾਫ਼ ਕੀ ਫ਼ੈਸਲਾ ਕੀਤਾ ਹੈ*+ ਅਤੇ ਉਸ ਨੇ ਕਸਦੀਆਂ ਦੇ ਦੇਸ਼ ਨਾਲ ਕੀ ਕਰਨ ਬਾਰੇ ਸੋਚਿਆ ਹੈ:
ਝੁੰਡ ਵਿੱਚੋਂ ਲੇਲਿਆਂ ਨੂੰ ਘਸੀਟ ਕੇ ਲਿਜਾਇਆ ਜਾਵੇਗਾ।
ਉਹ ਉਨ੍ਹਾਂ ਦੀ ਚਰਾਂਦ ਨੂੰ ਉਨ੍ਹਾਂ ਕਰਕੇ ਉਜਾੜ ਦੇਵੇਗਾ।+
46 ਜਦ ਬਾਬਲ ʼਤੇ ਕਬਜ਼ਾ ਕੀਤਾ ਜਾਵੇਗਾ,
ਤਾਂ ਉਸ ਵੇਲੇ ਰੌਲ਼ੇ-ਰੱਪੇ ਨਾਲ ਧਰਤੀ ਕੰਬ ਉੱਠੇਗੀ,
ਉਸ ਦਾ ਚੀਕ-ਚਿਹਾੜਾ ਕੌਮਾਂ ਵਿਚ ਸੁਣਾਈ ਦੇਵੇਗਾ।”+