ਕਹਾਉਤਾਂ
6 ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ,*+
ਜੇ ਤੂੰ ਕਿਸੇ ਅਜਨਬੀ ਨਾਲ ਹੱਥ ਮਿਲਾਇਆ ਹੈ,*+
2 ਜੇ ਤੂੰ ਆਪਣੇ ਵਾਅਦੇ ਕਰਕੇ ਫਸ ਗਿਆ ਹੈਂ,
ਜ਼ਬਾਨ ਦੇ ਕੇ ਬੱਝ ਗਿਆ ਹੈਂ,+
3 ਤਾਂ ਹੇ ਮੇਰੇ ਪੁੱਤਰ, ਆਜ਼ਾਦ ਹੋਣ ਲਈ ਇਸ ਤਰ੍ਹਾਂ ਕਰ
ਕਿਉਂਕਿ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ ਹੈਂ:
ਜਾਹ ਤੇ ਆਪਣੇ ਆਪ ਨੂੰ ਨਿਮਰ ਕਰ ਅਤੇ ਆਪਣੇ ਗੁਆਂਢੀ ਅੱਗੇ ਤਰਲੇ-ਮਿੰਨਤਾਂ ਕਰ।+
4 ਆਪਣੀ ਅੱਖ ਨਾ ਲੱਗਣ ਦੇ,
ਨਾ ਹੀ ਆਪਣੀਆਂ ਪਲਕਾਂ ਵਿਚ ਨੀਂਦ ਆਉਣ ਦੇ।
5 ਆਪਣੇ ਆਪ ਨੂੰ ਛੁਡਾ ਲੈ, ਜਿਵੇਂ ਇਕ ਸ਼ਿਕਾਰੀ ਦੇ ਹੱਥੋਂ ਚਿਕਾਰਾ
ਅਤੇ ਚਿੜੀਮਾਰ ਦੇ ਹੱਥੋਂ ਚਿੜੀ ਆਪਣੇ ਆਪ ਨੂੰ ਛੁਡਾ ਲੈਂਦੀ ਹੈ।
7 ਭਾਵੇਂ ਇਸ ਦਾ ਕੋਈ ਆਗੂ, ਅਧਿਕਾਰੀ ਜਾਂ ਹਾਕਮ ਨਹੀਂ ਹੁੰਦਾ,
8 ਫਿਰ ਵੀ ਇਹ ਗਰਮੀਆਂ ਵਿਚ ਆਪਣੇ ਲਈ ਭੋਜਨ ਦਾ ਪ੍ਰਬੰਧ ਕਰਦੀ+
ਅਤੇ ਵਾਢੀ ਵੇਲੇ ਆਪਣੇ ਲਈ ਖਾਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਦੀ ਹੈ।
9 ਓਏ ਆਲਸੀਆ, ਤੂੰ ਕਿੰਨਾ ਚਿਰ ਲੰਮਾ ਪਿਆ ਰਹੇਂਗਾ?
ਤੂੰ ਕਦੋਂ ਨੀਂਦ ਤੋਂ ਜਾਗੇਂਗਾ?
10 ਥੋੜ੍ਹੀ ਕੁ ਹੋਰ ਨੀਂਦ, ਥੋੜ੍ਹਾ ਕੁ ਹੋਰ ਉਂਘਲਾਉਣ,
ਹੱਥ ʼਤੇ ਹੱਥ ਧਰ ਕੇ ਥੋੜ੍ਹਾ ਕੁ ਹੋਰ ਆਰਾਮ ਕਰਨ ਨਾਲ,+
11 ਗ਼ਰੀਬੀ ਲੁਟੇਰੇ ਵਾਂਗ
ਅਤੇ ਤੰਗੀ ਹਥਿਆਰਬੰਦ ਆਦਮੀ ਵਾਂਗ ਤੇਰੇ ʼਤੇ ਆ ਪਵੇਗੀ।+
12 ਨਿਕੰਮਾ ਤੇ ਦੁਸ਼ਟ ਆਦਮੀ ਪੁੱਠੀਆਂ-ਸਿੱਧੀਆਂ ਗੱਲਾਂ ਕਰਦਾ ਫਿਰਦਾ ਹੈ;+
13 ਉਹ ਅੱਖ ਮਾਰਦਾ ਹੈ,+ ਆਪਣੇ ਪੈਰ ਨਾਲ ਸੰਕੇਤ ਅਤੇ ਉਂਗਲੀਆਂ ਨਾਲ ਇਸ਼ਾਰੇ ਕਰਦਾ ਹੈ।
16 ਛੇ ਚੀਜ਼ਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ;
ਹਾਂ, ਸੱਤ ਚੀਜ਼ਾਂ ਤੋਂ ਉਸ ਨੂੰ ਘਿਣ ਹੈ:
17 ਘਮੰਡੀ ਅੱਖਾਂ,+ ਝੂਠੀ ਜੀਭ+ ਅਤੇ ਨਿਰਦੋਸ਼ਾਂ ਦਾ ਖ਼ੂਨ ਵਹਾਉਣ ਵਾਲੇ ਹੱਥ,+
18 ਬੁਰੀਆਂ ਸਾਜ਼ਸ਼ਾਂ ਘੜਨ ਵਾਲਾ ਦਿਲ+ ਅਤੇ ਬੁਰਾਈ ਕਰਨ ਲਈ ਕਾਹਲੀ ਨਾਲ ਭੱਜਣ ਵਾਲੇ ਪੈਰ,
19 ਗੱਲ-ਗੱਲ ਤੇ ਝੂਠ ਮਾਰਨ ਵਾਲਾ ਝੂਠਾ ਗਵਾਹ+
ਅਤੇ ਭਰਾਵਾਂ ਵਿਚ ਝਗੜੇ ਪੁਆਉਣ ਵਾਲਾ।+
21 ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਬਿਠਾਈ ਰੱਖ;
ਉਨ੍ਹਾਂ ਨੂੰ ਆਪਣੇ ਗਲ਼ੇ ਨਾਲ ਬੰਨ੍ਹ ਲੈ।
22 ਜਦ ਤੂੰ ਚੱਲੇਂਗਾ, ਤਾਂ ਇਹ ਤੇਰੀ ਅਗਵਾਈ ਕਰਨਗੇ;
ਜਦ ਤੂੰ ਲੰਮਾ ਪਵੇਂਗਾ, ਤਾਂ ਇਹ ਤੇਰੇ ʼਤੇ ਪਹਿਰਾ ਦੇਣਗੇ;
ਜਦੋਂ ਤੂੰ ਜਾਗੇਂਗਾ, ਤਾਂ ਇਹ ਤੇਰੇ ਨਾਲ ਗੱਲਾਂ ਕਰਨਗੇ।
25 ਆਪਣੇ ਦਿਲ ਵਿਚ ਉਸ ਦੀ ਸੁੰਦਰਤਾ ਦੀ ਲਾਲਸਾ ਨਾ ਕਰ,+
ਨਾ ਹੀ ਉਸ ਦੀਆਂ ਮੋਹ ਲੈਣ ਵਾਲੀਆਂ ਅੱਖਾਂ ਦੇ ਜਾਲ਼ ਵਿਚ ਫਸ
26 ਕਿਉਂਕਿ ਵੇਸਵਾ ਇਕ ਆਦਮੀ ਨੂੰ ਰੋਟੀ ਦਾ ਮੁਥਾਜ ਬਣਾ ਦਿੰਦੀ ਹੈ,+
ਪਰ ਕਿਸੇ ਹੋਰ ਦੀ ਪਤਨੀ ਇਕ ਅਨਮੋਲ ਜਾਨ ਦਾ ਸ਼ਿਕਾਰ ਕਰ ਲੈਂਦੀ ਹੈ।
27 ਭਲਾ ਇਸ ਤਰ੍ਹਾਂ ਹੋ ਸਕਦਾ ਕਿ ਕੋਈ ਆਦਮੀ ਆਪਣੇ ਸੀਨੇ ʼਤੇ ਅੱਗ ਰੱਖੇ ਅਤੇ ਉਸ ਦੇ ਕੱਪੜੇ ਨਾ ਸੜਨ?+
28 ਜਾਂ ਕੋਈ ਆਦਮੀ ਅੰਗਿਆਰਿਆਂ ʼਤੇ ਤੁਰੇ ਅਤੇ ਉਸ ਦੇ ਪੈਰ ਨਾ ਝੁਲਸਣ?
29 ਉਸ ਆਦਮੀ ਦਾ ਵੀ ਇਹੋ ਹਾਲ ਹੋਵੇਗਾ ਜੋ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਬੰਧ ਬਣਾਉਂਦਾ ਹੈ;
ਜੋ ਉਸ ਨੂੰ ਛੂੰਹਦਾ ਹੈ, ਉਹ ਸਜ਼ਾ ਭੁਗਤੇ ਬਿਨਾਂ ਨਹੀਂ ਛੁੱਟੇਗਾ।+
30 ਲੋਕ ਉਸ ਚੋਰ ਨਾਲ ਨਫ਼ਰਤ ਨਹੀਂ ਕਰਦੇ
ਜੋ ਆਪਣੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਹੈ।
31 ਪਰ ਫੜੇ ਜਾਣ ਤੇ ਉਸ ਨੂੰ ਸੱਤ ਗੁਣਾ ਭਰਨਾ ਪਵੇਗਾ;
ਉਸ ਨੂੰ ਆਪਣੇ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦੇਣੀਆਂ ਪੈਣਗੀਆਂ।+