ਯਸਾਯਾਹ
25 ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ।
ਮੈਂ ਤੇਰੀ ਵਡਿਆਈ ਕਰਦਾ ਹਾਂ, ਮੈਂ ਤੇਰੇ ਨਾਂ ਦਾ ਗੁਣਗਾਨ ਕਰਦਾ ਹਾਂ
ਕਿਉਂਕਿ ਤੂੰ ਸ਼ਾਨਦਾਰ ਕੰਮ ਕੀਤੇ ਹਨ,+
ਹਾਂ, ਤੂੰ ਪੁਰਾਣੇ ਸਮਿਆਂ ਤੋਂ ਇਹ ਕੰਮ ਕਰਨ ਦੀ ਠਾਣ ਲਈ ਸੀ,+
ਇਹ ਸਭ ਕਰ ਕੇ ਤੂੰ ਵਫ਼ਾਦਾਰ ਤੇ ਭਰੋਸੇਯੋਗ ਸਾਬਤ ਹੋਇਆ ਹੈਂ।+
2 ਤੂੰ ਸ਼ਹਿਰ ਨੂੰ ਪੱਥਰਾਂ ਦਾ ਢੇਰ ਬਣਾ ਦਿੱਤਾ,
ਕਿਲੇਬੰਦ ਸ਼ਹਿਰ ਨੂੰ ਖੰਡਰ ਬਣਾ ਦਿੱਤਾ,
ਪਰਦੇਸੀਆਂ ਦਾ ਬੁਰਜ ਹੁਣ ਨਹੀਂ ਰਿਹਾ;
ਇਹ ਸ਼ਹਿਰ ਫਿਰ ਕਦੇ ਨਹੀਂ ਉਸਾਰਿਆ ਜਾਵੇਗਾ।
4 ਕੰਧ ਉੱਤੇ ਤੇਜ਼ ਵਾਛੜ ਪੈਣ ਵਾਂਗ ਜਦੋਂ ਜ਼ਾਲਮਾਂ ਦਾ ਕਹਿਰ ਟੁੱਟਦਾ ਹੈ,
ਤਾਂ ਤੂੰ ਦੁਖੀਆਂ ਲਈ ਮਜ਼ਬੂਤ ਕਿਲਾ ਬਣ ਜਾਂਦਾ ਹੈਂ,+
ਦੁੱਖ ਦੀ ਘੜੀ ਵਿਚ ਗ਼ਰੀਬਾਂ ਲਈ ਗੜ੍ਹ,
ਮੀਂਹ-ਹਨੇਰੀ ਵਿਚ ਪਨਾਹ
ਅਤੇ ਗਰਮੀ ਵਿਚ ਛਾਂ ਬਣ ਜਾਂਦਾ ਹੈਂ।+
5 ਝੁਲ਼ਸੀ ਧਰਤੀ ਦੀ ਗਰਮੀ ਦੂਰ ਕਰਨ ਵਾਂਗ
ਤੂੰ ਅਜਨਬੀਆਂ ਦੇ ਸ਼ੋਰ ਨੂੰ ਸ਼ਾਂਤ ਕਰ ਦਿੰਦਾ ਹੈਂ।
ਜਿਵੇਂ ਬੱਦਲ ਦਾ ਪਰਛਾਵਾਂ ਗਰਮੀ ਘਟਾ ਦਿੰਦਾ ਹੈ,
ਉਵੇਂ ਤੂੰ ਜ਼ਾਲਮਾਂ ਦੇ ਗਾਣੇ ਨੂੰ ਬੰਦ ਕਰ ਦਿੰਦਾ ਹੈਂ।
6 ਇਸ ਪਹਾੜ ਉੱਤੇ+ ਸੈਨਾਵਾਂ ਦਾ ਯਹੋਵਾਹ ਸਾਰੇ ਲੋਕਾਂ ਲਈ
ਚਿਕਨਾਈ ਵਾਲੇ ਭੋਜਨ ਦੀ ਦਾਅਵਤ ਕਰੇਗਾ,+
ਵਧੀਆ ਦਾਖਰਸ ਦੀ ਦਾਅਵਤ,
ਗੁੱਦੇ ਵਾਲੀਆਂ ਹੱਡੀਆਂ ਸਣੇ ਚਿਕਨਾਈ ਵਾਲੇ ਭੋਜਨ
ਅਤੇ ਵਧੀਆ ਕਿਸਮ ਦੇ ਪੁਣੇ ਹੋਏ ਦਾਖਰਸ ਦੀ ਦਾਅਵਤ।
7 ਇਸ ਪਹਾੜ ਤੋਂ ਉਹ ਉਸ ਚਾਦਰ ਨੂੰ ਹਟਾ ਦੇਵੇਗਾ* ਜਿਸ ਨੇ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ
ਅਤੇ ਉਸ ਬੁਣੇ ਹੋਏ ਪੜਦੇ* ਨੂੰ ਜੋ ਸਾਰੀਆਂ ਕੌਮਾਂ ਉੱਤੇ ਪਿਆ ਹੋਇਆ ਹੈ।
ਉਹ ਆਪਣੇ ਲੋਕਾਂ ਦੀ ਬਦਨਾਮੀ ਸਾਰੀ ਧਰਤੀ ਤੋਂ ਦੂਰ ਕਰ ਦੇਵੇਗਾ
ਕਿਉਂਕਿ ਯਹੋਵਾਹ ਨੇ ਖ਼ੁਦ ਇਹ ਕਿਹਾ ਹੈ।
9 ਉਸ ਦਿਨ ਉਹ ਕਹਿਣਗੇ:
“ਦੇਖੋ! ਉਹ ਸਾਡਾ ਪਰਮੇਸ਼ੁਰ ਹੈ!+
ਹਾਂ, ਉਹ ਯਹੋਵਾਹ ਹੈ!
ਅਸੀਂ ਉਸ ʼਤੇ ਉਮੀਦ ਲਾਈ ਹੈ।
ਉਸ ਰਾਹੀਂ ਮਿਲਦੀ ਮੁਕਤੀ ਕਰਕੇ ਆਓ ਆਪਾਂ ਆਨੰਦ ਕਰੀਏ ਤੇ ਖ਼ੁਸ਼ੀਆਂ ਮਨਾਈਏ।”+
10 ਯਹੋਵਾਹ ਦਾ ਹੱਥ ਇਸ ਪਹਾੜ ਉੱਤੇ ਟਿਕਿਆ ਰਹੇਗਾ+
ਅਤੇ ਮੋਆਬ ਨੂੰ ਉਸ ਦੀ ਥਾਂ ʼਤੇ ਹੀ ਮਿੱਧਿਆ ਜਾਵੇਗਾ+
ਜਿਵੇਂ ਤੂੜੀ ਨੂੰ ਗੋਹੇ ਦੇ ਢੇਰ ਵਿਚ ਮਧੋਲਿਆ ਜਾਂਦਾ ਹੈ।
11 ਉਹ ਆਪਣੇ ਹੱਥ ਚੁੱਕ ਕੇ ਇਸ ਨੂੰ ਮਾਰੇਗਾ
ਜਿਵੇਂ ਇਕ ਤੈਰਾਕ ਤੈਰਨ ਲਈ ਆਪਣੇ ਹੱਥ ਮਾਰਦਾ ਹੈ
ਅਤੇ ਉਹ ਆਪਣੇ ਕੁਸ਼ਲ ਹੱਥਾਂ ਨਾਲ ਮਾਰ ਕੇ
ਉਸ ਦੀ ਆਕੜ ਭੰਨ ਸੁੱਟੇਗਾ।+
12 ਕਿਲੇਬੰਦ ਸ਼ਹਿਰ ਸਮੇਤ ਤੇਰੀਆਂ ਸੁਰੱਖਿਆ ਵਾਲੀਆਂ ਉੱਚੀਆਂ ਕੰਧਾਂ ਨੂੰ
ਉਹ ਢਾਹ ਦੇਵੇਗਾ;
ਉਹ ਇਸ ਨੂੰ ਜ਼ਮੀਨ ਉੱਤੇ ਡੇਗ ਦੇਵੇਗਾ, ਮਿੱਟੀ ਵਿਚ ਮਿਲਾ ਦੇਵੇਗਾ।