ਯੋਏਲ
3 “ਦੇਖੋ! ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਵਿਚ,
ਜਦੋਂ ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵਾਂਗਾ,+
2 ਉਸ ਵੇਲੇ ਮੈਂ ਸਾਰੀਆਂ ਕੌਮਾਂ ਨੂੰ ਵੀ ਇਕੱਠਾ ਕਰਾਂਗਾ
ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ* ਦੀ ਵਾਦੀ ਵਿਚ ਉਤਾਰ ਲਿਆਵਾਂਗਾ।
ਉੱਥੇ ਮੈਂ ਆਪਣੇ ਲੋਕਾਂ ਅਤੇ ਆਪਣੀ ਵਿਰਾਸਤ ਇਜ਼ਰਾਈਲ ਦੀ ਖ਼ਾਤਰ
ਉਨ੍ਹਾਂ ਦਾ ਨਿਆਂ ਕਰਾਂਗਾ+
ਕਿਉਂਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਕੌਮਾਂ ਵਿਚ ਖਿੰਡਾ ਦਿੱਤਾ
ਅਤੇ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਸ ਵਿਚ ਵੰਡ ਲਿਆ।+
3 ਉਨ੍ਹਾਂ ਨੇ ਮੇਰੇ ਲੋਕਾਂ ʼਤੇ ਗੁਣੇ ਪਾਏ;+
ਉਨ੍ਹਾਂ ਨੇ ਵੇਸਵਾ ਦੇ ਬਦਲੇ ਇਕ ਮੁੰਡੇ ਨੂੰ ਵੇਚਿਆ
ਅਤੇ ਦਾਖਰਸ ਪੀਣ ਲਈ ਇਕ ਕੁੜੀ ਨੂੰ ਵੇਚਿਆ।
4 ਹੇ ਸੋਰ ਤੇ ਸੀਦੋਨ ਅਤੇ ਫਲਿਸਤ ਦੇ ਇਲਾਕਿਓ,
ਤੁਹਾਡੀ ਇੱਦਾਂ ਕਰਨ ਦੀ ਜੁਰਅਤ ਕਿਵੇਂ ਪਈ?
ਕੀ ਤੁਸੀਂ ਮੇਰੇ ਤੋਂ ਕਿਸੇ ਗੱਲ ਦਾ ਬਦਲਾ ਲੈ ਰਹੇ ਹੋ?
ਜੇ ਤੁਸੀਂ ਮੇਰੇ ਤੋਂ ਬਦਲਾ ਲੈ ਰਹੇ ਹੋ,
ਤਾਂ ਮੈਂ ਫਟਾਫਟ ਤੁਹਾਨੂੰ ਇਸ ਬਦਲੇ ਦੀ ਸਜ਼ਾ ਦਿਆਂਗਾ।+
5 ਕਿਉਂਕਿ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਗਏ ਹੋ+
ਅਤੇ ਮੇਰੇ ਵਧੀਆ ਤੋਂ ਵਧੀਆ ਖ਼ਜ਼ਾਨੇ ਆਪਣੇ ਮੰਦਰਾਂ ਵਿਚ ਲੈ ਆਏ ਹੋ;
6 ਨਾਲੇ ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ+
ਤਾਂਕਿ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕੇ ਤੋਂ ਦੂਰ ਕਰ ਸਕੋ;
7 ਦੇਖੋ, ਮੈਂ ਉਨ੍ਹਾਂ ਨੂੰ ਉਸ ਜਗ੍ਹਾ ਤੋਂ ਮੋੜ ਲਿਆਵਾਂਗਾ ਜਿੱਥੇ ਤੁਸੀਂ ਉਨ੍ਹਾਂ ਨੂੰ ਵੇਚਿਆ+
ਅਤੇ ਮੈਂ ਤੁਹਾਨੂੰ ਇਸ ਬਦਲੇ ਦੀ ਸਜ਼ਾ ਦਿਆਂਗਾ।
8 ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਦੇ ਹੱਥ ਵੇਚ ਦਿਆਂਗਾ+
ਅਤੇ ਉਹ ਉਨ੍ਹਾਂ ਨੂੰ ਇਕ ਦੂਰ-ਦੁਰੇਡੀ ਕੌਮ, ਸ਼ਬਾ ਦੇ ਲੋਕਾਂ ਨੂੰ ਵੇਚ ਦੇਣਗੇ;
ਕਿਉਂਕਿ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ।
‘ਯੁੱਧ ਲਈ ਤਿਆਰ ਹੋਵੋ! ਸੂਰਮਿਆਂ ਨੂੰ ਉਭਾਰੋ!
ਸਾਰੇ ਫ਼ੌਜੀਆਂ ਨੂੰ ਇਕੱਠਾ ਕਰੋ, ਉਹ ਅੱਗੇ ਵਧਣ ਤੇ ਚੜ੍ਹਾਈ ਕਰਨ!+
10 ਆਪਣੇ ਫਾਲਿਆਂ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣੇ ਦਾਤਾਂ ਨੂੰ ਬਰਛੇ* ਬਣਾਓ।
ਕਮਜ਼ੋਰ ਕਹੇ: “ਮੈਂ ਤਾਕਤਵਰ ਹਾਂ।”
11 ਹੇ ਆਲੇ-ਦੁਆਲੇ ਦੀਓ ਕੌਮੋ ਆਓ, ਇਕੱਠੀਆਂ ਹੋਵੋ ਤੇ ਮਦਦ ਕਰੋ!’”+
ਹੇ ਯਹੋਵਾਹ, ਆਪਣੇ ਤਾਕਤਵਰ ਲੋਕਾਂ* ਨੂੰ ਉਸ ਜਗ੍ਹਾ ਉਤਾਰ ਲਿਆ।
12 “ਕੌਮਾਂ ਨੂੰ ਉਕਸਾਓ ਅਤੇ ਉਹ ਯਹੋਸ਼ਾਫ਼ਾਟ ਦੀ ਵਾਦੀ ਵਿਚ ਆਉਣ;
ਕਿਉਂਕਿ ਮੈਂ ਉੱਥੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਨ ਲਈ ਬੈਠਾਂਗਾ।+
13 ਦਾਤੀ ਚਲਾਓ ਕਿਉਂਕਿ ਫ਼ਸਲ ਪੱਕ ਗਈ ਹੈ।
ਹੇਠਾਂ ਆਓ ਅਤੇ ਅੰਗੂਰਾਂ ਨੂੰ ਮਿੱਧੋ ਕਿਉਂਕਿ ਚੁਬੱਚਾ ਭਰ ਗਿਆ ਹੈ।+
ਹੌਦ ਛਲਕ ਰਹੇ ਹਨ ਕਿਉਂਕਿ ਕੌਮਾਂ ਦੀ ਬੁਰਾਈ ਬਹੁਤ ਵਧ ਗਈ ਹੈ।
15 ਸੂਰਜ ਅਤੇ ਚੰਦ ਕਾਲ਼ੇ ਹੋ ਜਾਣਗੇ
ਅਤੇ ਤਾਰੇ ਆਪਣੀ ਚਮਕ ਗੁਆ ਦੇਣਗੇ।
16 ਯਹੋਵਾਹ ਸੀਓਨ ਤੋਂ ਗਰਜੇਗਾ,
ਉਹ ਯਰੂਸ਼ਲਮ ਤੋਂ ਉੱਚੀ ਆਵਾਜ਼ ਵਿਚ ਬੋਲੇਗਾ।
17 ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਪਵਿੱਤਰ ਪਹਾੜ ਸੀਓਨ ʼਤੇ ਵੱਸਦਾ ਹਾਂ।+
18 ਉਸ ਦਿਨ ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ,+
ਪਹਾੜੀਆਂ ਵਿੱਚੋਂ ਦੁੱਧ ਵਹੇਗਾ
ਅਤੇ ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿਚ ਪਾਣੀ ਵਗੇਗਾ,
ਯਹੋਵਾਹ ਦੇ ਘਰ ਤੋਂ ਪਾਣੀ ਦਾ ਚਸ਼ਮਾ ਫੁੱਟੇਗਾ+
ਅਤੇ ਇਹ ਕਿੱਕਰ ਦੇ ਦਰਖ਼ਤਾਂ ਦੀ ਵਾਦੀ ਨੂੰ ਸਿੰਜੇਗਾ।
19 ਪਰ ਮਿਸਰ ਉਜਾੜ ਬਣ ਜਾਵੇਗਾ+
ਅਤੇ ਅਦੋਮ ਵੀਰਾਨ ਉਜਾੜ ਬਣ ਜਾਵੇਗਾ+
ਕਿਉਂਕਿ ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਢਾਹਿਆ+
ਅਤੇ ਉਨ੍ਹਾਂ ਦੇ ਦੇਸ਼ ਵਿਚ ਨਿਰਦੋਸ਼ਾਂ ਦਾ ਖ਼ੂਨ ਵਹਾਇਆ।+
20 ਪਰ ਯਹੂਦਾਹ ਹਮੇਸ਼ਾ-ਹਮੇਸ਼ਾ ਲਈ ਵੱਸਦਾ ਰਹੇਗਾ
ਅਤੇ ਯਰੂਸ਼ਲਮ ਪੀੜ੍ਹੀਓ-ਪੀੜ੍ਹੀ।+