ਯਸਾਯਾਹ
“ਡਰ ਨਾ, ਮੈਂ ਤੈਨੂੰ ਛੁਡਾ ਲਿਆ ਹੈ।+
ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਹੈ।
ਤੂੰ ਮੇਰਾ ਹੈਂ।
2 ਜਦ ਤੂੰ ਪਾਣੀਆਂ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਨਾਲ ਹੋਵਾਂਗਾ,+
ਤੂੰ ਨਦੀਆਂ ਵਿੱਚੋਂ ਦੀ ਲੰਘੇਂਗਾ, ਤਾਂ ਉਹ ਤੈਨੂੰ ਡਬੋਣਗੀਆਂ ਨਹੀਂ।+
ਜਦ ਤੂੰ ਅੱਗ ਵਿੱਚੋਂ ਦੀ ਚੱਲੇਂਗਾ, ਤਾਂ ਤੂੰ ਸੜੇਂਗਾ ਨਹੀਂ,
ਨਾ ਲਪਟਾਂ ਤੈਨੂੰ ਛੂਹਣਗੀਆਂ।
3 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,
ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ, ਤੇਰਾ ਮੁਕਤੀਦਾਤਾ ਹਾਂ।
ਮੈਂ ਤੇਰੀ ਰਿਹਾਈ ਦੀ ਕੀਮਤ ਲਈ ਮਿਸਰ ਦਿੱਤਾ ਹੈ
ਅਤੇ ਤੇਰੇ ਵੱਟੇ ਇਥੋਪੀਆ ਤੇ ਸਬਾ।
ਇਸ ਲਈ ਮੈਂ ਤੇਰੇ ਬਦਲੇ ਲੋਕ ਦਿਆਂਗਾ
ਅਤੇ ਤੇਰੀ ਜਾਨ ਦੇ ਵੱਟੇ ਕੌਮਾਂ।
5 ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।+
6 ਮੈਂ ਉੱਤਰ ਨੂੰ ਕਹਾਂਗਾ, ‘ਉਨ੍ਹਾਂ ਨੂੰ ਛੱਡ ਦੇ!’+
ਅਤੇ ਦੱਖਣ ਨੂੰ ਕਹਾਂਗਾ, ‘ਉਨ੍ਹਾਂ ਨੂੰ ਨਾ ਰੋਕ।
ਮੇਰੇ ਪੁੱਤਰਾਂ ਨੂੰ ਦੂਰੋਂ ਲੈ ਆ ਅਤੇ ਮੇਰੀਆਂ ਧੀਆਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ,+
7 ਹਾਂ, ਹਰੇਕ ਨੂੰ ਜੋ ਮੇਰੇ ਨਾਂ ਤੋਂ ਜਾਣਿਆ ਜਾਂਦਾ ਹੈ,+
ਜਿਸ ਨੂੰ ਮੈਂ ਆਪਣੀ ਮਹਿਮਾ ਲਈ ਰਚਿਆ,
ਜਿਸ ਨੂੰ ਮੈਂ ਸਾਜਿਆ ਤੇ ਬਣਾਇਆ ਹੈ।’+
8 ਉਨ੍ਹਾਂ ਲੋਕਾਂ ਨੂੰ ਲਿਆ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਅੰਨ੍ਹੇ ਹਨ,
ਜਿਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਬੋਲ਼ੇ ਹਨ।+
ਉਨ੍ਹਾਂ ਵਿੱਚੋਂ ਕੌਣ ਇਹ ਦੱਸ ਸਕਦਾ ਹੈ?
ਕੀ ਉਹ ਸਾਨੂੰ ਪਹਿਲੀਆਂ ਗੱਲਾਂ* ਸੁਣਾ ਸਕਦੇ ਹਨ?+
ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਆਪਣੇ ਗਵਾਹ ਲਿਆਉਣ,
ਜਾਂ ਉਹ ਸੁਣ ਕੇ ਕਹਿਣ, ‘ਇਹ ਸੱਚ ਹੈ!’”+
10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,
“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+
ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*
ਅਤੇ ਸਮਝੋ ਕਿ ਮੈਂ ਉਹੀ ਹਾਂ।+
ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ
ਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+
11 ਮੈਂ, ਹਾਂ, ਮੈਂ ਹੀ ਯਹੋਵਾਹ ਹਾਂ,+ ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।”+
12 “ਜਦੋਂ ਤੁਹਾਡੇ ਵਿਚ ਕੋਈ ਓਪਰਾ ਦੇਵਤਾ ਨਹੀਂ ਸੀ,+
ਉਦੋਂ ਮੈਂ ਤੁਹਾਨੂੰ ਦੱਸਿਆ, ਤੁਹਾਨੂੰ ਬਚਾਇਆ ਤੇ ਤੁਹਾਡੇ ਅੱਗੇ ਜ਼ਾਹਰ ਕੀਤਾ।
ਇਸ ਲਈ ਤੁਸੀਂ ਮੇਰੇ ਗਵਾਹ ਹੋ,” ਯਹੋਵਾਹ ਐਲਾਨ ਕਰਦਾ ਹੈ, “ਅਤੇ ਮੈਂ ਪਰਮੇਸ਼ੁਰ ਹਾਂ।+
ਜਦੋਂ ਮੈਂ ਕੁਝ ਕਰਦਾ ਹਾਂ, ਤਾਂ ਉਸ ਨੂੰ ਕੌਣ ਰੋਕ ਸਕਦਾ ਹੈ?”+
14 ਤੁਹਾਡਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ:+
“ਤੁਹਾਡੀ ਖ਼ਾਤਰ ਮੈਂ ਉਨ੍ਹਾਂ ਨੂੰ ਬਾਬਲ ਘੱਲਾਂਗਾ ਤੇ ਦਰਵਾਜ਼ਿਆਂ ਦੇ ਸਾਰੇ ਹੋੜੇ ਲਾਹ ਦਿਆਂਗਾ+
ਅਤੇ ਕਸਦੀ ਆਪਣੇ ਜਹਾਜ਼ਾਂ ਵਿਚ ਦੁੱਖ ਦੇ ਮਾਰੇ ਰੋਣਗੇ।+
15 ਮੈਂ ਯਹੋਵਾਹ ਹਾਂ, ਤੁਹਾਡਾ ਪਵਿੱਤਰ ਪਰਮੇਸ਼ੁਰ,+ ਇਜ਼ਰਾਈਲ ਦਾ ਸਿਰਜਣਹਾਰ,+ ਤੁਹਾਡਾ ਰਾਜਾ।”+
16 ਯਹੋਵਾਹ ਇਹ ਕਹਿੰਦਾ ਹੈ,
ਹਾਂ, ਉਹ ਜੋ ਸਮੁੰਦਰ ਵਿੱਚੋਂ ਦੀ ਰਾਹ ਬਣਾਉਂਦਾ ਹੈ
ਅਤੇ ਉੱਛਲ਼ਦੇ ਪਾਣੀਆਂ ਵਿੱਚੋਂ ਦੀ ਵੀ ਰਸਤਾ ਕੱਢ ਲੈਂਦਾ ਹੈ,+
ਅਤੇ ਤਾਕਤਵਰ ਯੋਧਿਆਂ ਦੇ ਨਾਲ ਫ਼ੌਜ ਨੂੰ ਲੈ ਆਉਂਦਾ ਹੈ:
“ਉਹ ਲੰਮੇ ਪੈ ਜਾਣਗੇ ਤੇ ਉੱਠਣਗੇ ਨਹੀਂ।+
ਉਹ ਬੁਝਾ ਦਿੱਤੇ ਜਾਣਗੇ ਜਿਵੇਂ ਦੀਵੇ ਦੀ ਬਲ਼ਦੀ ਹੋਈ ਬੱਤੀ ਬੁਝਾਈ ਜਾਂਦੀ ਹੈ।”
18 “ਪਹਿਲੀਆਂ ਗੱਲਾਂ ਯਾਦ ਨਾ ਕਰੋ,
ਬੀਤੀਆਂ ਗੱਲਾਂ ਬਾਰੇ ਨਾ ਸੋਚੀ ਜਾਓ।
ਕੀ ਤੁਹਾਨੂੰ ਇਹ ਨਜ਼ਰ ਨਹੀਂ ਆ ਰਿਹਾ?
20 ਗਿੱਦੜ ਤੇ ਸ਼ੁਤਰਮੁਰਗ,
ਹਾਂ, ਮੈਦਾਨ ਦੇ ਜੰਗਲੀ ਜਾਨਵਰ ਮੇਰਾ ਆਦਰ ਕਰਨਗੇ
ਕਿਉਂਕਿ ਮੈਂ ਆਪਣੀ ਪਰਜਾ, ਹਾਂ, ਆਪਣੇ ਚੁਣੇ ਹੋਇਆਂ ਦੇ+ ਪੀਣ ਲਈ
ਉਜਾੜ ਵਿਚ ਪਾਣੀ ਦਾ ਇੰਤਜ਼ਾਮ ਕੀਤਾ
ਅਤੇ ਰੇਗਿਸਤਾਨ ਵਿਚ ਨਦੀਆਂ ਵਹਾਈਆਂ,+
21 ਹਾਂ, ਉਸ ਪਰਜਾ ਲਈ ਜਿਸ ਨੂੰ ਮੈਂ ਆਪਣੇ ਲਈ ਰਚਿਆ
ਤਾਂਕਿ ਉਹ ਮੇਰਾ ਗੁਣਗਾਨ ਕਰੇ।+
23 ਤੂੰ ਮੇਰੇ ਲਈ ਆਪਣੀਆਂ ਹੋਮ-ਬਲ਼ੀਆਂ ਦੀਆਂ ਭੇਡਾਂ ਨਹੀਂ ਲਿਆਇਆ,
ਤੂੰ ਆਪਣੀਆਂ ਬਲ਼ੀਆਂ ਨਾਲ ਮੇਰੀ ਵਡਿਆਈ ਨਹੀਂ ਕੀਤੀ।
ਮੈਂ ਤੈਨੂੰ ਤੋਹਫ਼ਾ ਲਿਆਉਣ ਲਈ ਮਜਬੂਰ ਨਹੀਂ ਕੀਤਾ,
ਨਾ ਹੀ ਮੈਂ ਲੋਬਾਨ ਮੰਗ-ਮੰਗ ਕੇ ਤੈਨੂੰ ਥਕਾਇਆ।+
24 ਤੂੰ ਆਪਣੇ ਪੈਸੇ ਨਾਲ ਮੇਰੇ ਲਈ ਸੁਗੰਧਿਤ ਕੁਸਾ* ਨਹੀਂ ਖ਼ਰੀਦਿਆ,
ਨਾ ਹੀ ਤੂੰ ਆਪਣੀਆਂ ਬਲ਼ੀਆਂ ਦੀ ਚਰਬੀ ਨਾਲ ਮੈਨੂੰ ਸੰਤੁਸ਼ਟ ਕੀਤਾ।+
ਇਸ ਦੀ ਬਜਾਇ, ਤੂੰ ਆਪਣੇ ਪਾਪਾਂ ਦਾ ਬੋਝ ਮੇਰੇ ਉੱਤੇ ਲੱਦ ਦਿੱਤਾ
ਅਤੇ ਆਪਣੇ ਗੁਨਾਹਾਂ ਨਾਲ ਮੈਨੂੰ ਥਕਾ ਦਿੱਤਾ।+
25 ਮੈਂ, ਹਾਂ, ਮੈਂ ਹੀ ਹਾਂ ਉਹ ਜੋ ਆਪਣੀ ਖ਼ਾਤਰ ਤੇਰੇ ਅਪਰਾਧ* ਮਿਟਾਉਂਦਾ ਹਾਂ+
ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।+
26 ਮੈਨੂੰ ਯਾਦ ਕਰਾ; ਆ, ਆਪਾਂ ਇਕ-ਦੂਜੇ ਖ਼ਿਲਾਫ਼ ਮੁਕੱਦਮਾ ਲੜੀਏ;
ਆਪਣਾ ਪੱਖ ਪੇਸ਼ ਕਰ ਕੇ ਸਾਬਤ ਕਰ ਕਿ ਤੂੰ ਸਹੀ ਹੈਂ।