ਅੱਯੂਬ
34 ਅਲੀਹੂ ਨੇ ਅੱਗੇ ਕਿਹਾ:
2 “ਹੇ ਬੁੱਧੀਮਾਨੋ, ਮੇਰੀਆਂ ਗੱਲਾਂ ʼਤੇ ਕੰਨ ਲਾਓ;
ਹੇ ਬਹੁਤਾ ਗਿਆਨ ਰੱਖਣ ਵਾਲਿਓ, ਮੇਰੀ ਸੁਣੋ।
3 ਜਿਵੇਂ ਜੀਭ* ਭੋਜਨ ਦਾ ਸੁਆਦ ਚੱਖ ਲੈਂਦੀ ਹੈ,
ਉਸੇ ਤਰ੍ਹਾਂ ਕੰਨ ਗੱਲਾਂ ਨੂੰ ਪਰਖ ਲੈਂਦੇ ਹਨ।
4 ਇਸ ਲਈ ਆਓ ਆਪਾਂ ਜਾਂਚੀਏ ਕਿ ਸਹੀ ਕੀ ਹੈ;
ਆਓ ਆਪਾਂ ਰਲ਼ ਕੇ ਫ਼ੈਸਲਾ ਕਰੀਏ ਕਿ ਚੰਗਾ ਕੀ ਹੈ।
6 ਕੀ ਮੈਂ ਝੂਠ ਬੋਲਾਂਗਾ ਕਿ ਮੈਨੂੰ ਕੀ ਫ਼ੈਸਲਾ ਸੁਣਾਇਆ ਜਾਣਾ ਚਾਹੀਦਾ?
ਮੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ, ਭਾਵੇਂ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ।’+
7 ਅੱਯੂਬ ਵਰਗਾ ਹੋਰ ਕੌਣ ਹੈ
ਜੋ ਮਖੌਲ ਨੂੰ ਪਾਣੀ ਵਾਂਗ ਪੀ ਜਾਂਦਾ ਹੈ?
8 ਉਹ ਬੁਰੇ ਕੰਮ ਕਰਨ ਵਾਲਿਆਂ ਨਾਲ ਸੰਗਤ ਕਰਨ ਲੱਗ ਪਿਆ ਹੈ
ਅਤੇ ਦੁਸ਼ਟ ਆਦਮੀਆਂ ਨਾਲ ਉੱਠਦਾ-ਬੈਠਦਾ ਹੈ।+
9 ਕਿਉਂਕਿ ਉਸ ਨੇ ਕਿਹਾ ਹੈ, ‘ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਇਨਸਾਨ ਲੱਖ ਕੋਸ਼ਿਸ਼ਾਂ ਕਰ ਲਵੇ,
ਪਰ ਕੋਈ ਫ਼ਾਇਦਾ ਨਹੀਂ।’+
10 ਇਸ ਲਈ ਹੇ ਸਮਝ* ਰੱਖਣ ਵਾਲਿਓ, ਮੇਰੀ ਸੁਣੋ:
11 ਉਹ ਆਦਮੀ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ+
ਅਤੇ ਜਿਨ੍ਹਾਂ ਰਾਹਾਂ ʼਤੇ ਉਹ ਚੱਲਦਾ ਹੈ, ਉਨ੍ਹਾਂ ਦੇ ਅੰਜਾਮ ਭੁਗਤਣ ਦੇਵੇਗਾ।
13 ਕਿਹਨੇ ਉਸ ਨੂੰ ਧਰਤੀ ਉੱਤੇ ਇਖ਼ਤਿਆਰ ਦਿੱਤਾ
ਅਤੇ ਕਿਹਨੇ ਉਸ ਨੂੰ ਪੂਰੀ ਦੁਨੀਆਂ* ਉੱਤੇ ਠਹਿਰਾਇਆ?
14 ਜੇ ਉਹ ਉਨ੍ਹਾਂ ਉੱਤੇ ਆਪਣਾ ਧਿਆਨ* ਲਾਈ ਰੱਖੇ,
ਜੇ ਉਹ ਉਨ੍ਹਾਂ ਦੀ ਜੀਵਨ-ਸ਼ਕਤੀ ਅਤੇ ਸਾਹ ਨੂੰ ਆਪਣੇ ਕੋਲ ਇਕੱਠਾ ਕਰ ਲਵੇ,+
15 ਤਾਂ ਸਾਰੇ ਇਨਸਾਨ ਇਕੱਠੇ ਮਿਟ ਜਾਣਗੇ
ਅਤੇ ਮਨੁੱਖਜਾਤੀ ਮਿੱਟੀ ਵਿਚ ਮੁੜ ਜਾਵੇਗੀ।+
16 ਜੇ ਤੁਹਾਨੂੰ ਸਮਝ ਹੈ, ਤਾਂ ਇਸ ਵੱਲ ਧਿਆਨ ਦਿਓ;
ਜੋ ਮੈਂ ਕਹਿਣ ਲੱਗਾ ਹਾਂ, ਉਸ ਨੂੰ ਗੌਰ ਨਾਲ ਸੁਣੋ।
17 ਕੀ ਇਨਸਾਫ਼ ਨਾਲ ਨਫ਼ਰਤ ਕਰਨ ਵਾਲੇ ਨੂੰ ਰਾਜ ਕਰਨਾ ਚਾਹੀਦਾ
ਜਾਂ ਕੀ ਤੂੰ ਉਸ ਅਧਿਕਾਰ ਰੱਖਣ ਵਾਲੇ ʼਤੇ ਦੋਸ਼ ਲਾਵੇਂਗਾ ਜੋ ਸਹੀ ਕੰਮ ਕਰਦਾ ਹੈ?
18 ਕੀ ਤੂੰ ਰਾਜੇ ਨੂੰ ਕਹੇਂਗਾ, ‘ਤੂੰ ਕਿਸੇ ਕੰਮ ਦਾ ਨਹੀਂ,’
ਜਾਂ ਹਾਕਮਾਂ ਨੂੰ ਕਿ ‘ਤੁਸੀਂ ਦੁਸ਼ਟ ਹੋ’?+
19 ਇਕ ਸ਼ਖ਼ਸ ਅਜਿਹਾ ਹੈ ਜੋ ਪ੍ਰਧਾਨਾਂ ਦਾ ਪੱਖ ਨਹੀਂ ਲੈਂਦਾ
ਅਤੇ ਗ਼ਰੀਬ ਨਾਲੋਂ ਜ਼ਿਆਦਾ ਅਮੀਰ ਦੀ ਤਰਫ਼ਦਾਰੀ ਨਹੀਂ ਕਰਦਾ+
ਕਿਉਂਕਿ ਉਹ ਸਾਰੇ ਉਸ ਦੇ ਹੱਥਾਂ ਦਾ ਕੰਮ ਹਨ।+
20 ਉਹ ਅਚਾਨਕ ਅੱਧੀ ਰਾਤ ਨੂੰ ਮਰ ਜਾਂਦੇ ਹਨ;+
ਉਹ ਬੁਰੀ ਤਰ੍ਹਾਂ ਕੰਬਦੇ ਹੋਏ ਦਮ ਤੋੜ ਦਿੰਦੇ ਹਨ;
ਸ਼ਕਤੀਸ਼ਾਲੀ ਲੋਕ ਵੀ ਮਿਟਾਏ ਜਾਂਦੇ ਹਨ, ਪਰ ਇਨਸਾਨ ਦੇ ਹੱਥੀਂ ਨਹੀਂ।+
21 ਪਰਮੇਸ਼ੁਰ ਦੀਆਂ ਨਜ਼ਰਾਂ ਇਨਸਾਨ ਦੇ ਰਾਹਾਂ ਉੱਤੇ ਟਿਕੀਆਂ ਹੋਈਆਂ ਹਨ+
ਅਤੇ ਉਹ ਉਸ ਦੇ ਸਾਰੇ ਕਦਮਾਂ ਨੂੰ ਦੇਖਦਾ ਹੈ।
23 ਪਰਮੇਸ਼ੁਰ ਨੇ ਕਿਸੇ ਇਨਸਾਨ ਲਈ ਕੋਈ ਸਮਾਂ ਨਹੀਂ ਮਿਥਿਆ
ਕਿ ਉਹ ਨਿਆਂ ਲਈ ਉਸ ਅੱਗੇ ਹਾਜ਼ਰ ਹੋਵੇ।
24 ਉਹ ਤਕੜਿਆਂ ਨੂੰ ਭੰਨ ਸੁੱਟਦਾ ਹੈ, ਉਸ ਨੂੰ ਪੁੱਛ-ਗਿੱਛ ਕਰਨ ਦੀ ਲੋੜ ਨਹੀਂ ਪੈਂਦੀ,
ਉਨ੍ਹਾਂ ਦੀ ਥਾਂ ਉਹ ਹੋਰਨਾਂ ਨੂੰ ਬਿਠਾਉਂਦਾ ਹੈ।+
25 ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਹਨ;+
ਉਹ ਰਾਤੋ-ਰਾਤ ਉਨ੍ਹਾਂ ਨੂੰ ਗੱਦੀਓਂ ਲਾਹ ਦਿੰਦਾ ਹੈ ਤੇ ਉਹ ਚੂਰ-ਚੂਰ ਹੋ ਜਾਂਦੇ ਹਨ।+
26 ਉਹ ਉਨ੍ਹਾਂ ਦੀ ਦੁਸ਼ਟਤਾ ਕਰਕੇ ਉਨ੍ਹਾਂ ਨੂੰ ਮਾਰਦਾ ਹੈ,
ਉਸ ਥਾਂ ਜਿੱਥੋਂ ਸਾਰੇ ਦੇਖ ਸਕਦੇ ਹਨ+
27 ਕਿਉਂਕਿ ਉਹ ਉਸ ਦੇ ਮਗਰ ਚੱਲਣੋਂ ਹਟ ਗਏ+
ਅਤੇ ਉਨ੍ਹਾਂ ਨੂੰ ਉਸ ਦੇ ਕਿਸੇ ਵੀ ਰਾਹ ਦੀ ਪਰਵਾਹ ਨਹੀਂ;+
28 ਉਨ੍ਹਾਂ ਕਰਕੇ ਗ਼ਰੀਬ ਉਸ ਅੱਗੇ ਦੁਹਾਈ ਦਿੰਦੇ ਹਨ
ਅਤੇ ਉਹ ਉਨ੍ਹਾਂ ਲਾਚਾਰਾਂ ਦੀ ਦੁਹਾਈ ਸੁਣਦਾ ਹੈ।+
29 ਜਦੋਂ ਪਰਮੇਸ਼ੁਰ ਚੁੱਪ ਰਹਿੰਦਾ ਹੈ, ਤਾਂ ਕੌਣ ਉਸ ਨੂੰ ਦੋਸ਼ੀ ਠਹਿਰਾ ਸਕਦਾ ਹੈ?
ਜਦ ਉਹ ਆਪਣਾ ਚਿਹਰਾ ਛੁਪਾ ਲੈਂਦਾ ਹੈ, ਤਾਂ ਕੌਣ ਉਸ ਨੂੰ ਦੇਖ ਸਕਦਾ ਹੈ?
ਚਾਹੇ ਕੋਈ ਕੌਮ ਹੋਵੇ ਜਾਂ ਕੋਈ ਆਦਮੀ, ਕੋਈ ਫ਼ਰਕ ਨਹੀਂ ਪੈਂਦਾ
30 ਤਾਂਕਿ ਕੋਈ ਨਾਸਤਿਕ* ਰਾਜ ਨਾ ਕਰੇ+
ਜਾਂ ਲੋਕਾਂ ਲਈ ਜਾਲ਼ ਨਾ ਵਿਛਾਏ।
31 ਕੀ ਕੋਈ ਪਰਮੇਸ਼ੁਰ ਨੂੰ ਕਹੇਗਾ,
‘ਮੈਂ ਕੋਈ ਅਪਰਾਧ ਨਹੀਂ ਕੀਤਾ, ਫਿਰ ਵੀ ਮੈਨੂੰ ਸਜ਼ਾ ਦਿੱਤੀ ਗਈ;+
32 ਇਸ ਤਰ੍ਹਾਂ ਦਾ ਕੀ ਹੈ ਜੋ ਮੈਂ ਨਹੀਂ ਦੇਖ ਪਾ ਰਿਹਾ, ਮੈਨੂੰ ਦਿਖਾ;
ਜੇ ਮੈਂ ਕੁਝ ਗ਼ਲਤ ਕੀਤਾ ਹੈ, ਤਾਂ ਮੈਂ ਇਸ ਨੂੰ ਦੁਬਾਰਾ ਨਹੀਂ ਕਰਾਂਗਾ’?
33 ਜੇ ਤੈਨੂੰ ਉਸ ਦਾ ਨਿਆਂ ਮਨਜ਼ੂਰ ਨਹੀਂ, ਤਾਂ ਕੀ ਉਹ ਤੇਰੀ ਮਰਜ਼ੀ ਮੁਤਾਬਕ ਤੈਨੂੰ ਫਲ ਦੇਵੇ?
ਫ਼ੈਸਲਾ ਤੂੰ ਕਰਨਾ ਹੈ, ਨਾ ਕਿ ਮੈਂ।
ਜੇ ਤੈਨੂੰ ਜ਼ਿਆਦਾ ਪਤਾ ਹੈ, ਤਾਂ ਮੈਨੂੰ ਦੱਸ।
34 ਸਮਝ* ਰੱਖਣ ਵਾਲੇ ਆਦਮੀ ਮੈਨੂੰ ਕਹਿਣਗੇ,
ਹਾਂ, ਕੋਈ ਵੀ ਬੁੱਧੀਮਾਨ ਆਦਮੀ ਜੋ ਮੇਰੀ ਸੁਣਦਾ ਹੈ,
35 ‘ਅੱਯੂਬ ਬਿਨਾਂ ਗਿਆਨ ਦੇ ਬੋਲਦਾ ਹੈ,+
ਉਸ ਦੀਆਂ ਗੱਲਾਂ ਤੋਂ ਡੂੰਘੀ ਸਮਝ ਨਹੀਂ ਝਲਕਦੀ।’
36 ਇਸ ਲਈ ਅੱਯੂਬ ਨੂੰ* ਪੂਰੀ ਤਰ੍ਹਾਂ ਪਰਖਿਆ ਜਾਵੇ
ਕਿਉਂਕਿ ਉਹ ਇੱਦਾਂ ਦੇ ਜਵਾਬ ਦਿੰਦਾ ਹੈ ਜਿੱਦਾਂ ਦੇ ਦੁਸ਼ਟ ਆਦਮੀ ਦਿੰਦੇ ਹਨ!