ਯਸਾਯਾਹ
13 ਆਮੋਜ਼ ਦੇ ਪੁੱਤਰ ਯਸਾਯਾਹ+ ਨੇ ਦਰਸ਼ਣ ਦੇਖਿਆ ਜਿਸ ਵਿਚ ਬਾਬਲ ਦੇ ਖ਼ਿਲਾਫ਼ ਗੰਭੀਰ ਸੰਦੇਸ਼ ਸੁਣਾਇਆ ਗਿਆ:+
2 “ਨੰਗੀਆਂ ਚਟਾਨਾਂ ਵਾਲੇ ਪਹਾੜ ʼਤੇ ਝੰਡਾ ਖੜ੍ਹਾ ਕਰੋ।+
ਉਨ੍ਹਾਂ ਨੂੰ ਪੁਕਾਰੋ ਅਤੇ ਆਪਣਾ ਹੱਥ ਹਿਲਾਓ
ਤਾਂਕਿ ਉਹ ਮੰਨੇ-ਪ੍ਰਮੰਨੇ ਲੋਕਾਂ ਦੇ ਦਰਵਾਜ਼ਿਆਂ ਅੰਦਰ ਆਉਣ।
3 ਮੈਂ ਆਪਣੇ ਠਹਿਰਾਏ ਹੋਇਆਂ ਨੂੰ* ਹੁਕਮ ਜਾਰੀ ਕੀਤਾ ਹੈ।+
ਮੈਂ ਆਪਣੇ ਯੋਧਿਆਂ ਨੂੰ ਬੁਲਾਇਆ ਹੈ ਤਾਂਕਿ ਉਨ੍ਹਾਂ ਰਾਹੀਂ ਆਪਣਾ ਗੁੱਸਾ ਕੱਢਾਂ,
ਹਾਂ, ਆਪਣੇ ਘਮੰਡ ਕਰਨ ਵਾਲਿਆਂ ਨੂੰ ਜੋ ਬਹੁਤ ਖ਼ੁਸ਼ ਹਨ।
4 ਸੁਣੋ! ਪਹਾੜਾਂ ʼਤੇ ਭੀੜ ਦੀ ਆਵਾਜ਼;
ਲੱਗਦਾ ਹੈ ਕਿ ਬਹੁਤ ਸਾਰੇ ਲੋਕ ਹਨ!
ਸੁਣੋ! ਰਾਜਾਂ ਦਾ ਸ਼ੋਰ,
ਹਾਂ, ਕੌਮਾਂ ਦਾ ਸ਼ੋਰ ਜੋ ਇਕੱਠੀਆਂ ਹੋਈਆਂ ਹਨ!+
ਸੈਨਾਵਾਂ ਦਾ ਯਹੋਵਾਹ ਯੁੱਧ ਲਈ ਫ਼ੌਜ ਇਕੱਠੀ ਕਰ ਰਿਹਾ ਹੈ।+
ਹਾਂ, ਆਕਾਸ਼ਾਂ ਦੇ ਸਿਰਿਆਂ ਤੋਂ ਆ ਰਹੇ ਹਨ,
ਯਹੋਵਾਹ ਅਤੇ ਉਸ ਦੇ ਕ੍ਰੋਧ ਦੇ ਹਥਿਆਰ
ਸਾਰੀ ਧਰਤੀ ਨੂੰ ਤਬਾਹ ਕਰਨ ਆ ਰਹੇ ਹਨ।+
6 ਧਾਹਾਂ ਮਾਰੋ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ!
ਉਹ ਦਿਨ ਸਰਬਸ਼ਕਤੀਮਾਨ ਵੱਲੋਂ ਵਿਨਾਸ਼ ਦਾ ਦਿਨ ਹੋਵੇਗਾ।+
ਉਨ੍ਹਾਂ ਦੇ ਇਵੇਂ ਮਰੋੜ ਉੱਠਣਗੇ ਅਤੇ ਦਰਦ ਹੋਵੇਗਾ,
ਜਿਵੇਂ ਇਕ ਗਰਭਵਤੀ ਔਰਤ ਨੂੰ ਜਣਨ-ਪੀੜਾਂ ਲੱਗਦੀਆਂ ਹਨ।
ਉਹ ਖ਼ੌਫ਼ ਦੇ ਮਾਰੇ ਇਕ-ਦੂਜੇ ਵੱਲ ਦੇਖਣਗੇ,
ਕਸ਼ਟ ਕਰਕੇ ਉਨ੍ਹਾਂ ਦੇ ਮੂੰਹ ਭਖਦੇ ਹੋਣਗੇ।
9 ਦੇਖੋ! ਯਹੋਵਾਹ ਦਾ ਦਿਨ ਆ ਰਿਹਾ ਹੈ,
ਹਾਂ, ਕ੍ਰੋਧ ਅਤੇ ਗੁੱਸੇ ਦੀ ਅੱਗ ਵਾਲਾ ਨਿਰਦਈ ਦਿਨ
ਜੋ ਦੇਸ਼ ਦਾ ਉਹ ਹਸ਼ਰ ਕਰੇਗਾ ਕਿ ਦੇਖਣ ਵਾਲੇ ਖ਼ੌਫ਼ ਖਾਣਗੇ+
ਅਤੇ ਉਹ ਦੇਸ਼ ਵਿੱਚੋਂ ਪਾਪੀਆਂ ਨੂੰ ਮਿਟਾ ਦੇਵੇਗਾ।
10 ਆਕਾਸ਼ ਦੇ ਤਾਰੇ ਅਤੇ ਉਨ੍ਹਾਂ ਦੇ ਤਾਰਾ-ਮੰਡਲ*+
ਆਪਣੀ ਰੌਸ਼ਨੀ ਨਹੀਂ ਦੇਣਗੇ;
ਚੜ੍ਹਦਿਆਂ ਸਾਰ ਸੂਰਜ ਹਨੇਰਾ ਹੋ ਜਾਵੇਗਾ
ਅਤੇ ਚੰਦ ਆਪਣੀ ਚਾਨਣੀ ਨਹੀਂ ਬਿਖੇਰੇਗਾ।
11 ਮੈਂ ਵੱਸੀ ਹੋਈ ਧਰਤੀ ਨੂੰ ਉਸ ਦੇ ਬੁਰੇ ਕੰਮਾਂ ਦਾ+
ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਅਪਰਾਧਾਂ ਦਾ ਲੇਖਾ ਦੇਣ ਲਈ ਬੁਲਾਵਾਂਗਾ।
ਮੈਂ ਗੁਸਤਾਖ਼ ਦਾ ਘਮੰਡ ਤੋੜਾਂਗਾ
ਅਤੇ ਮੈਂ ਅਤਿਆਚਾਰੀਆਂ ਦਾ ਹੰਕਾਰ ਤੋੜ ਸੁੱਟਾਂਗਾ।+
13 ਇਸੇ ਕਰਕੇ ਮੈਂ ਆਕਾਸ਼ਾਂ ਨੂੰ ਕੰਬਾ ਦਿਆਂਗਾ
ਅਤੇ ਸੈਨਾਵਾਂ ਦੇ ਯਹੋਵਾਹ ਦੇ ਗੁੱਸੇ ਦੀ ਅੱਗ ਦੇ ਦਿਨ ਉਸ ਦੇ ਕ੍ਰੋਧ ਦੇ ਕਹਿਰ ਨਾਲ
ਧਰਤੀ ਆਪਣੀ ਜਗ੍ਹਾ ਤੋਂ ਹਿਲਾਈ ਜਾਵੇਗੀ।+
14 ਜਿਵੇਂ ਚਿਕਾਰਾ ਸ਼ਿਕਾਰੀ ਤੋਂ ਭੱਜਦਾ ਹੈ ਅਤੇ ਇੱਜੜ ਬਿਨਾਂ ਚਰਵਾਹੇ ਦੇ ਖਿੰਡ-ਪੁੰਡ ਜਾਂਦਾ ਹੈ,
ਉਸੇ ਤਰ੍ਹਾਂ ਹਰ ਕੋਈ ਆਪਣੇ ਲੋਕਾਂ ਕੋਲ ਮੁੜ ਜਾਵੇਗਾ;
ਹਰ ਕੋਈ ਆਪਣੇ ਦੇਸ਼ ਨੂੰ ਭੱਜ ਜਾਵੇਗਾ।+
15 ਜਿਹੜਾ ਵੀ ਮਿਲਿਆ, ਉਸ ਨੂੰ ਵਿੰਨ੍ਹ ਦਿੱਤਾ ਜਾਵੇਗਾ
ਅਤੇ ਜੋ ਵੀ ਫੜਿਆ ਜਾਵੇਗਾ, ਉਹ ਤਲਵਾਰ ਨਾਲ ਡਿਗੇਗਾ।+
16 ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਉਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇ,+
ਉਨ੍ਹਾਂ ਦੇ ਘਰਾਂ ਨੂੰ ਲੁੱਟ ਲਿਆ ਜਾਵੇਗਾ
ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਕੀਤਾ ਜਾਵੇਗਾ।
17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+
ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂ
ਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ।
18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+
ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,
ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ।
19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+
ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+
ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+
ਕੋਈ ਵੀ ਅਰਬੀ ਉੱਥੇ ਆਪਣਾ ਤੰਬੂ ਨਹੀਂ ਲਾਵੇਗਾ
ਅਤੇ ਨਾ ਚਰਵਾਹੇ ਆਪਣੇ ਇੱਜੜਾਂ ਨੂੰ ਉੱਥੇ ਬਿਠਾਉਣਗੇ।
22 ਉਸ ਦੇ ਬੁਰਜਾਂ ਵਿਚ ਵਿਲਕਣ ਵਾਲੇ ਜਾਨਵਰਾਂ ਦੀਆਂ ਆਵਾਜ਼ਾਂ ਗੂੰਜਣਗੀਆਂ
ਅਤੇ ਉਸ ਦੇ ਆਲੀਸ਼ਾਨ ਮਹਿਲਾਂ ਵਿਚ ਗਿੱਦੜਾਂ ਦੀਆਂ।
ਉਸ ਦਾ ਸਮਾਂ ਨੇੜੇ ਹੀ ਹੈ ਤੇ ਉਸ ਦੇ ਦਿਨ ਬਹੁਤੇ ਨਹੀਂ ਹੋਣਗੇ।”+