ਅੱਯੂਬ
36 ਅਲੀਹੂ ਨੇ ਅੱਗੇ ਕਿਹਾ:
2 “ਥੋੜ੍ਹਾ ਹੋਰ ਧੀਰਜ ਰੱਖ ਕੇ ਮੇਰੀ ਸੁਣ ਤੇ ਮੈਂ ਤੈਨੂੰ ਸਮਝਾਉਂਦਾ
ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਹਾਲੇ ਹੋਰ ਗੱਲਾਂ ਦੱਸਣੀਆਂ ਹਨ।
3 ਮੈਨੂੰ ਜਿੰਨਾ ਵੀ ਪਤਾ ਹੈ ਉਹ ਮੈਂ ਖੁੱਲ੍ਹ ਕੇ ਬਿਆਨ ਕਰਾਂਗਾ।
ਮੈਂ ਦੱਸਾਂਗਾ ਕਿ ਮੇਰਾ ਸਿਰਜਣਹਾਰ ਪੂਰੀ ਤਰ੍ਹਾਂ ਸਹੀ ਹੈ।+
5 ਸੱਚ-ਮੁੱਚ, ਪਰਮੇਸ਼ੁਰ ਸ਼ਕਤੀਸ਼ਾਲੀ ਹੈ+ ਅਤੇ ਕਿਸੇ ਨੂੰ ਨਹੀਂ ਠੁਕਰਾਉਂਦਾ;
ਉਸ ਦੀ ਸਮਝਣ* ਦੀ ਕਾਬਲੀਅਤ ਵਿਸ਼ਾਲ ਹੈ;
6 ਉਹ ਦੁਸ਼ਟਾਂ ਦੀਆਂ ਜਾਨਾਂ ਨਹੀਂ ਬਚਾਉਂਦਾ,+
ਪਰ ਕੁਚਲੇ ਹੋਇਆਂ ਨੂੰ ਇਨਸਾਫ਼ ਦਿੰਦਾ ਹੈ।+
7 ਉਹ ਧਰਮੀਆਂ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾਉਂਦਾ;+
ਉਹ ਉਨ੍ਹਾਂ ਨੂੰ ਰਾਜਿਆਂ ਨਾਲ ਰਾਜ-ਗੱਦੀ ਉੱਤੇ ਬਿਠਾਉਂਦਾ ਹੈ*+ ਅਤੇ ਉਹ ਹਮੇਸ਼ਾ ਲਈ ਉੱਚੇ ਕੀਤੇ ਜਾਂਦੇ ਹਨ।
8 ਪਰ ਜੇ ਉਨ੍ਹਾਂ ਨੂੰ ਬੇੜੀਆਂ ਵਿਚ ਜਕੜਿਆ ਜਾਵੇ
ਅਤੇ ਦੁੱਖ ਦੀਆਂ ਰੱਸੀਆਂ ਨਾਲ ਬੰਨ੍ਹਿਆ ਜਾਵੇ,
9 ਤਾਂ ਉਹ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦਾ ਕੀ ਕਸੂਰ ਹੈ,
ਉਨ੍ਹਾਂ ਨੇ ਘਮੰਡ ਕਾਰਨ ਕਿਹੜੇ ਅਪਰਾਧ ਕੀਤੇ ਹਨ।
10 ਉਹ ਉਨ੍ਹਾਂ ਦੇ ਕੰਨ ਤਾੜਨਾ ਸੁਣਨ ਲਈ ਖੋਲ੍ਹਦਾ ਹੈ
ਅਤੇ ਉਨ੍ਹਾਂ ਨੂੰ ਬੁਰੇ ਕੰਮ ਛੱਡਣ ਲਈ ਕਹਿੰਦਾ ਹੈ।+
11 ਜੇ ਉਹ ਕਹਿਣਾ ਮੰਨਣ ਤੇ ਉਸ ਦੀ ਸੇਵਾ ਕਰਨ,
ਤਾਂ ਉਨ੍ਹਾਂ ਦੇ ਦਿਨ ਖ਼ੁਸ਼ਹਾਲੀ ਭਰੇ ਬੀਤਣਗੇ
ਅਤੇ ਉਨ੍ਹਾਂ ਦੇ ਵਰ੍ਹੇ ਖ਼ੁਸ਼ਗਵਾਰ ਹੋਣਗੇ।+
13 ਨਾਸਤਿਕ* ਦਿਲ ਵਿਚ ਨਾਰਾਜ਼ਗੀ ਪਾਲ਼ਦੇ ਹਨ।
ਭਾਵੇਂ ਉਹ ਉਨ੍ਹਾਂ ਨੂੰ ਬੰਨ੍ਹ ਵੀ ਦੇਵੇ, ਤਾਂ ਵੀ ਉਹ ਮਦਦ ਲਈ ਦੁਹਾਈ ਨਹੀਂ ਦਿੰਦੇ।
14 ਉਹ ਮੰਦਰ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨਾਲ ਜੀਵਨ ਗੁਜ਼ਾਰਦੇ ਹਨ*+
ਅਤੇ ਜਵਾਨੀ ਵਿਚ ਹੀ ਮਰ ਜਾਂਦੇ ਹਨ,+
15 ਪਰ ਪਰਮੇਸ਼ੁਰ* ਦੁਖੀਆਂ ਨੂੰ ਬਿਪਤਾ ਦੇ ਵੇਲੇ ਬਚਾਉਂਦਾ ਹੈ;
ਉਨ੍ਹਾਂ ਉੱਤੇ ਅਤਿਆਚਾਰ ਹੋਣ ਤੇ ਉਹ ਉਨ੍ਹਾਂ ਦੇ ਕੰਨ ਖੋਲ੍ਹਦਾ ਹੈ।
16 ਉਹ ਤੈਨੂੰ ਦੁੱਖ ਦੇ ਮੂੰਹ ਵਿੱਚੋਂ ਖਿੱਚ ਕੇ+
ਇਕ ਖੁੱਲ੍ਹੀ ਜਗ੍ਹਾ ਲੈ ਆਉਂਦਾ ਹੈ ਜਿੱਥੇ ਕੋਈ ਬੰਦਸ਼ ਨਹੀਂ,+
ਦਿਲਾਸੇ ਲਈ ਉਹ ਤੇਰੇ ਮੇਜ਼ ʼਤੇ ਚਿਕਨਾਈ ਵਾਲਾ ਭੋਜਨ ਰੱਖਦਾ ਹੈ।+
17 ਫਿਰ ਦੁਸ਼ਟਾਂ ਦਾ ਨਿਆਂ ਹੋਣ ਤੇ ਤੈਨੂੰ ਚੈਨ ਮਿਲੇਗਾ+
ਜਦੋਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਇਨਸਾਫ਼ ਕੀਤਾ ਜਾਵੇਗਾ।
19 ਤੂੰ ਮਦਦ ਲਈ ਜਿੰਨੀ ਮਰਜ਼ੀ ਫ਼ਰਿਆਦ ਕਰ ਲੈ,
ਜਿੰਨੇ ਮਰਜ਼ੀ ਹੱਥ-ਪੈਰ ਮਾਰ ਲੈ, ਪਰ ਕੀ ਤੂੰ ਮੁਸੀਬਤ ਤੋਂ ਬਚ ਪਾਏਂਗਾ?+
20 ਤੂੰ ਬੇਸਬਰੀ ਨਾਲ ਰਾਤ ਦੀ ਉਡੀਕ ਨਾ ਕਰ
ਜਦ ਲੋਕ ਆਪਣੀ ਜਗ੍ਹਾ ਤੋਂ ਗਾਇਬ ਹੋ ਜਾਂਦੇ ਹਨ।
21 ਖ਼ਬਰਦਾਰ ਰਹਿ ਕਿ ਤੂੰ ਬੁਰੇ ਕੰਮ ਨਾ ਕਰਨ ਲੱਗ ਪਵੇਂ,
ਦੁੱਖਾਂ ਦੀ ਬਜਾਇ ਇਹ ਰਾਹ ਨਾ ਚੁਣ ਲਵੇਂ।+
22 ਪਰਮੇਸ਼ੁਰ ਦੀ ਤਾਕਤ ਮਹਾਨ ਹੈ;
ਕੀ ਕੋਈ ਉਸ ਵਰਗਾ ਸਿੱਖਿਅਕ ਹੈ?
25 ਇਨ੍ਹਾਂ ਕੰਮਾਂ ਨੂੰ ਸਾਰੀ ਮਨੁੱਖਜਾਤੀ ਨੇ ਦੇਖਿਆ ਹੈ,
ਮਰਨਹਾਰ ਇਨਸਾਨ ਦੂਰੋਂ ਇਨ੍ਹਾਂ ਨੂੰ ਨਿਹਾਰਦਾ ਹੈ।
26 ਹਾਂ, ਪਰਮੇਸ਼ੁਰ ਦੀ ਮਹਾਨਤਾ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ;+
ਉਸ ਦੇ ਵਰ੍ਹਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ।+
27 ਉਹ ਪਾਣੀ ਦੀਆਂ ਬੂੰਦਾਂ ਉਤਾਂਹ ਖਿੱਚਦਾ ਹੈ;+
ਅਤੇ ਧੁੰਦ ਤੋਂ ਮੀਂਹ ਬਣ ਜਾਂਦਾ ਹੈ;
28 ਫਿਰ ਬੱਦਲ ਇਸ ਨੂੰ ਡੋਲ੍ਹ ਦਿੰਦੇ ਹਨ;+
ਉਹ ਮਨੁੱਖਜਾਤੀ ਉੱਤੇ ਇਸ ਨੂੰ ਵਰ੍ਹਾ ਦਿੰਦੇ ਹਨ।
32 ਆਪਣੇ ਹੱਥਾਂ ਨਾਲ ਉਹ ਬਿਜਲੀ ਨੂੰ ਢਕ ਲੈਂਦਾ ਹੈ
ਅਤੇ ਉਹ ਇਸ ਦੇ ਨਿਸ਼ਾਨੇ ਉੱਤੇ ਇਸ ਨੂੰ ਡੇਗਦਾ ਹੈ।+
33 ਉਸ ਦੀ ਗਰਜ ਉਸ ਬਾਰੇ ਦੱਸਦੀ ਹੈ,
ਇੱਥੋਂ ਤਕ ਕਿ ਪਸ਼ੂ ਵੀ ਦੱਸਦੇ ਹਨ ਕਿ ਕੌਣ* ਆ ਰਿਹਾ ਹੈ।