ਯਹੋਸ਼ੁਆ
15 ਯਹੂਦਾਹ ਦੇ ਗੋਤ ਦੇ ਘਰਾਣਿਆਂ ਨੂੰ ਜੋ ਜ਼ਮੀਨ ਦਿੱਤੀ ਗਈ,*+ ਉਹ ਅਦੋਮ+ ਦੀ ਸਰਹੱਦ, ਸਿਨ ਦੀ ਉਜਾੜ ਅਤੇ ਨੇਗੇਬ ਦੇ ਦੱਖਣੀ ਸਿਰੇ ਤਕ ਸੀ। 2 ਦੱਖਣ ਵਿਚ ਉਨ੍ਹਾਂ ਦੀ ਸਰਹੱਦ ਖਾਰੇ ਸਮੁੰਦਰ*+ ਦੇ ਸਿਰੇ ਤੋਂ ਯਾਨੀ ਉਸ ਦੀ ਦੱਖਣੀ ਖਾੜੀ ਤੋਂ ਸ਼ੁਰੂ ਹੁੰਦੀ ਸੀ। 3 ਅਤੇ ਅੱਗੋਂ ਇਹ ਦੱਖਣ ਵਿਚ ਅਕਰਾਬੀਮ ਦੀ ਚੜ੍ਹਾਈ+ ਤੋਂ ਹੋ ਕੇ ਸਿਨ ਤਕ ਜਾਂਦੀ ਸੀ। ਫਿਰ ਕਾਦੇਸ਼-ਬਰਨੇਆ ਦੇ ਦੱਖਣ+ ਤੋਂ ਇਹ ਸਰਹੱਦ ਉੱਤਰ ਵੱਲ ਮੁੜਦੀ ਸੀ ਅਤੇ ਹਸਰੋਨ ਤੋਂ ਹੋ ਕੇ ਅਦਾਰ ਤਕ ਜਾਂਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ। 4 ਅੱਗੋਂ ਇਹ ਸਰਹੱਦ ਅਸਮੋਨ+ ਤੋਂ ਲੈ ਕੇ ਮਿਸਰ ਵਾਦੀ*+ ਤਕ ਜਾਂਦੀ ਸੀ ਅਤੇ ਸਾਗਰ* ʼਤੇ ਖ਼ਤਮ ਹੁੰਦੀ ਸੀ। ਇਹ ਉਨ੍ਹਾਂ ਦੀ ਦੱਖਣੀ ਸਰਹੱਦ ਸੀ।
5 ਉਨ੍ਹਾਂ ਦੀ ਪੂਰਬੀ ਸਰਹੱਦ ਯਰਦਨ ਦੇ ਸਿਰੇ ਤੋਂ ਲੈ ਕੇ ਪੂਰੇ ਖਾਰੇ ਸਮੁੰਦਰ* ਤਕ ਸੀ। ਉੱਤਰ ਵਿਚ ਉਨ੍ਹਾਂ ਦੀ ਸਰਹੱਦ ਸਮੁੰਦਰ ਦੀ ਖਾੜੀ ਤੋਂ ਸ਼ੁਰੂ ਹੁੰਦੀ ਸੀ ਜਿੱਥੇ ਯਰਦਨ ਦਰਿਆ, ਸਮੁੰਦਰ ਨਾਲ ਮਿਲਦਾ ਸੀ।+ 6 ਉੱਥੋਂ ਉਨ੍ਹਾਂ ਦੀ ਸਰਹੱਦ ਬੈਤ-ਹਾਗਲਾਹ+ ਤੋਂ ਹੁੰਦੀ ਹੋਈ ਬੈਤ-ਅਰਬਾਹ+ ਦੇ ਉੱਤਰ ਵੱਲ ਜਾਂਦੀ ਸੀ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤਕ ਪਹੁੰਚਦੀ ਸੀ।+ 7 ਇਹ ਸਰਹੱਦ ਆਕੋਰ ਘਾਟੀ+ ਵਿਚ ਦਬੀਰ ਤਕ ਜਾਂਦੀ ਸੀ ਅਤੇ ਉੱਥੋਂ ਉੱਤਰ ਵਿਚ ਗਿਲਗਾਲ+ ਵੱਲ ਮੁੜਦੀ ਸੀ। ਗਿਲਗਾਲ, ਅਦੁਮੀਮ ਦੀ ਚੜ੍ਹਾਈ ਦੇ ਸਾਮ੍ਹਣੇ ਹੈ ਅਤੇ ਅਦੁਮੀਮ, ਵਾਦੀ ਦੇ ਦੱਖਣ ਵਿਚ ਪੈਂਦਾ ਹੈ। ਉੱਥੋਂ ਉਨ੍ਹਾਂ ਦੀ ਸਰਹੱਦ ਏਨ-ਸ਼ਮਸ਼+ ਦੇ ਪਾਣੀਆਂ ਤੋਂ ਏਨ-ਰੋਗੇਲ+ ਤਕ ਜਾਂਦੀ ਸੀ। 8 ਫਿਰ ਇਹ ਹਿੰਨੋਮ ਦੇ ਪੁੱਤਰ ਦੀ ਵਾਦੀ+ ਤੋਂ ਹੁੰਦੀ ਹੋਈ ਦੱਖਣ ਵੱਲ ਯਬੂਸੀ+ ਸ਼ਹਿਰ ਦੀ ਢਲਾਣ ਯਾਨੀ ਯਰੂਸ਼ਲਮ+ ਤਕ ਪਹੁੰਚਦੀ ਸੀ। ਉੱਥੋਂ ਇਹ ਸਰਹੱਦ ਉਸ ਪਹਾੜ ਦੀ ਚੋਟੀ ਤਕ ਜਾਂਦੀ ਸੀ ਜੋ ਹਿੰਨੋਮ ਵਾਦੀ ਦੇ ਪੱਛਮ ਵਿਚ ਅਤੇ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ʼਤੇ ਸੀ। 9 ਫਿਰ ਇਹ ਸਰਹੱਦ ਪਹਾੜ ਦੀ ਚੋਟੀ ਤੋਂ ਲੈ ਕੇ ਨਫਤੋਆ ਦੇ ਪਾਣੀਆਂ ਦੇ ਸੋਮੇ+ ਤਕ ਜਾਂਦੀ ਸੀ ਅਤੇ ਅੱਗੇ ਅਫਰੋਨ ਪਹਾੜ ʼਤੇ ਵੱਸੇ ਸ਼ਹਿਰਾਂ ਤਕ ਪਹੁੰਚਦੀ ਸੀ; ਅਤੇ ਫਿਰ ਬਆਲਾਹ ਤਕ ਜਾਂਦੀ ਸੀ ਜਿਸ ਨੂੰ ਕਿਰਯਥ-ਯਾਰੀਮ ਵੀ ਕਿਹਾ ਜਾਂਦਾ ਹੈ।+ 10 ਬਆਲਾਹ ਤੋਂ ਇਹ ਸਰਹੱਦ ਮੁੜ ਕੇ ਪੱਛਮ ਵੱਲ ਸੇਈਰ ਪਹਾੜ ਤਕ ਜਾਂਦੀ ਸੀ ਅਤੇ ਉੱਥੋਂ ਯਾਰੀਮ ਪਹਾੜ ਦੀ ਉੱਤਰੀ ਢਲਾਣ ʼਤੇ ਪਹੁੰਚਦੀ ਸੀ ਜਿਸ ਨੂੰ ਕਸਾਲੋਨ ਕਹਿੰਦੇ ਹਨ। ਫਿਰ ਉਹ ਹੇਠਾਂ ਬੈਤ-ਸ਼ਮਸ਼+ ਨੂੰ ਜਾਂਦੀ ਸੀ ਅਤੇ ਉੱਥੋਂ ਤਿਮਨਾਹ+ ਤਕ ਪਹੁੰਚਦੀ ਸੀ। 11 ਇਹ ਸਰਹੱਦ ਅਕਰੋਨ+ ਦੀ ਉੱਤਰੀ ਢਲਾਣ ਨੂੰ ਛੂੰਹਦੀ ਹੋਈ ਸਿਕਰੋਨ ਤਕ ਅਤੇ ਬਆਲਾਹ ਪਹਾੜ ਤੋਂ ਹੁੰਦੀ ਹੋਈ ਯਬਨੇਲ ਨੂੰ ਜਾਂਦੀ ਸੀ ਅਤੇ ਸਾਗਰ ʼਤੇ ਖ਼ਤਮ ਹੁੰਦੀ ਸੀ।
12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।
13 ਯਹੋਸ਼ੁਆ ਨੇ ਯਫੁੰਨਾਹ ਦੇ ਪੁੱਤਰ ਕਾਲੇਬ+ ਨੂੰ ਯਹੂਦਾਹ ਦੀ ਔਲਾਦ ਵਿਚਕਾਰ ਹਿੱਸੇ ਵਜੋਂ ਕਿਰਯਥ-ਅਰਬਾ (ਅਰਬਾ, ਅਨਾਕ ਦਾ ਪਿਤਾ ਸੀ) ਯਾਨੀ ਹਬਰੋਨ ਦਿੱਤਾ+ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ। 14 ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨ ਪੁੱਤਰਾਂ ਨੂੰ ਭਜਾ ਦਿੱਤਾ:+ ਸ਼ੇਸ਼ਈ, ਅਹੀਮਾਨ ਅਤੇ ਤਲਮਈ+ ਜੋ ਅਨਾਕ ਦੀ ਔਲਾਦ ਸਨ। 15 ਇਸ ਤੋਂ ਬਾਅਦ ਉਸ ਨੇ ਉੱਥੋਂ ਦਬੀਰ ਦੇ ਵਾਸੀਆਂ ਉੱਤੇ ਚੜ੍ਹਾਈ ਕੀਤੀ।+ (ਦਬੀਰ ਦਾ ਨਾਂ ਪਹਿਲਾਂ ਕਿਰਯਥ-ਸੇਫਰ ਹੁੰਦਾ ਸੀ।) 16 ਫਿਰ ਕਾਲੇਬ ਨੇ ਕਿਹਾ: “ਜਿਹੜਾ ਆਦਮੀ ਕਿਰਯਥ-ਸੇਫਰ ਉੱਤੇ ਹਮਲਾ ਕਰ ਕੇ ਇਸ ʼਤੇ ਕਬਜ਼ਾ ਕਰੇਗਾ, ਉਸ ਦਾ ਵਿਆਹ ਮੈਂ ਆਪਣੀ ਧੀ ਅਕਸਾਹ ਨਾਲ ਕਰ ਦਿਆਂਗਾ।” 17 ਅਤੇ ਆਥਨੀਏਲ+ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਉਹ ਕਾਲੇਬ ਦੇ ਭਰਾ ਕਨਜ਼ ਦਾ ਪੁੱਤਰ ਸੀ।+ ਇਸ ਲਈ ਉਸ ਨੇ ਉਸ ਦਾ ਵਿਆਹ ਆਪਣੀ ਧੀ ਅਕਸਾਹ+ ਨਾਲ ਕਰ ਦਿੱਤਾ। 18 ਜਦੋਂ ਉਹ ਘਰ ਜਾ ਰਹੀ ਸੀ, ਤਾਂ ਉਸ ਨੇ ਆਥਨੀਏਲ ʼਤੇ ਜ਼ੋਰ ਪਾਇਆ ਕਿ ਉਹ ਉਸ ਦੇ ਪਿਤਾ ਕੋਲੋਂ ਜ਼ਮੀਨ ਦਾ ਕੁਝ ਹਿੱਸਾ ਮੰਗੇ। ਫਿਰ ਉਹ ਆਪਣੇ ਗਧੇ ਤੋਂ ਉੱਤਰ ਗਈ।* ਕਾਲੇਬ ਨੇ ਉਸ ਨੂੰ ਪੁੱਛਿਆ: “ਤੂੰ ਕੀ ਚਾਹੁੰਦੀ ਹੈਂ?”+ 19 ਉਸ ਨੇ ਕਿਹਾ: “ਕਿਰਪਾ ਕਰ ਕੇ ਮੈਨੂੰ ਅਸੀਸ ਦੇ। ਤੂੰ ਮੈਨੂੰ ਦੱਖਣ* ਵਿਚ ਤਾਂ ਜ਼ਮੀਨ ਦਾ ਹਿੱਸਾ ਦਿੱਤਾ ਹੈ; ਮੈਨੂੰ ਗੁਲੋਥ-ਮਾਇਮ* ਵੀ ਦੇ।” ਇਸ ਲਈ ਕਾਲੇਬ ਨੇ ਉਸ ਨੂੰ ਉੱਪਰਲਾ ਗੁਲੋਥ ਅਤੇ ਹੇਠਲਾ ਗੁਲੋਥ ਦੇ ਦਿੱਤਾ।
20 ਇਹ ਯਹੂਦਾਹ ਦੇ ਗੋਤ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਵਿਰਾਸਤ ਸੀ।
21 ਯਹੂਦਾਹ ਦੇ ਗੋਤ ਦੇ ਦੱਖਣੀ ਸਿਰੇ ʼਤੇ ਅਤੇ ਅਦੋਮ ਦੀ ਸਰਹੱਦ+ ਵੱਲ ਇਹ ਸ਼ਹਿਰ ਸਨ: ਕਬਸਏਲ, ਏਦਰ, ਯਾਗੂਰ, 22 ਕੀਨਾਹ, ਦੀਮੋਨਾਹ, ਅਦਾਦਾਹ, 23 ਕੇਦਸ਼, ਹਾਸੋਰ, ਯਿਥਨਾਨ, 24 ਜ਼ੀਫ, ਟਲਮ, ਬਆਲੋਥ, 25 ਹਾਸੋਰ-ਹੱਦਤਾਹ ਅਤੇ ਕਰੀਯੋਥ-ਹਸਰੋਨ ਯਾਨੀ ਹਾਸੋਰ, 26 ਅਮਾਮ, ਸ਼ਮਾ, ਮੋਲਾਦਾਹ,+ 27 ਹਸਰ-ਗੱਦਾਹ, ਹਸ਼ਮੋਨ, ਬੈਤ-ਪਾਲਟ,+ 28 ਹਸਰ-ਸ਼ੂਆਲ, ਬਏਰ-ਸ਼ਬਾ,+ ਬਿਜ਼ਯੋਥਯਾਹ, 29 ਬਆਲਾਹ, ਇੱਯੀਮ, ਆਸਮ, 30 ਅਲਤੋਲਦ, ਕਸੀਲ, ਹਾਰਮਾਹ,+ 31 ਸਿਕਲਗ,+ ਮਦਮੰਨਾਹ, ਸਨਸੰਨਾਹ, 32 ਲਬਾਓਥ, ਸ਼ਿਲਹੀਮ, ਆਯਿਨ ਅਤੇ ਰਿੰਮੋਨ+—ਕੁੱਲ ਮਿਲਾ ਕੇ 29 ਸ਼ਹਿਰ ਤੇ ਇਨ੍ਹਾਂ ਦੇ ਪਿੰਡ।
33 ਸ਼ੇਫਲਾਹ+ ਵਿਚ ਇਹ ਸ਼ਹਿਰ ਸਨ: ਅਸ਼ਤਾਓਲ, ਸੋਰਾਹ,+ ਅਸ਼ਨਾਹ, 34 ਜ਼ਾਨੋਆਹ, ਏਨੀਮ-ਗੱਨੀਮ, ਤੱਪੂਆਹ, ਏਨਾਮ, 35 ਯਰਮੂਥ, ਅਦੁਲਾਮ,+ ਸੋਕੋਹ, ਅਜ਼ੇਕਾਹ,+ 36 ਸ਼ਾਰੈਮ,+ ਅਦੀਥਯਿਮ ਅਤੇ ਗਦੇਰਾਹ ਤੇ ਗਦੇਰੋਥਯਿਮ*—14 ਸ਼ਹਿਰ ਤੇ ਇਨ੍ਹਾਂ ਦੇ ਪਿੰਡ।
37 ਸਨਾਨ, ਹਾਦਾਸ਼ਾਹ, ਮਿਗਦਲ-ਗਾਦ, 38 ਦਿਲਾਨ, ਮਿਸਪੇਹ, ਯਾਕਥੇਲ, 39 ਲਾਕੀਸ਼,+ ਬਾਸਕਥ, ਅਗਲੋਨ, 40 ਕਬੋਨ, ਲਹਮਾਮ, ਕਿਥਲੀਸ਼, 41 ਗਦੇਰੋਥ, ਬੈਤ-ਦਾਗੋਨ, ਨਾਮਾਹ ਅਤੇ ਮੱਕੇਦਾਹ+—16 ਸ਼ਹਿਰ ਤੇ ਇਨ੍ਹਾਂ ਦੇ ਪਿੰਡ।
42 ਲਿਬਨਾਹ,+ ਅਥਰ, ਆਸ਼ਾਨ,+ 43 ਯਿਫਤਾਹ, ਅਸ਼ਨਾਹ, ਨਸੀਬ, 44 ਕਈਲਾਹ, ਅਕਜ਼ੀਬ ਅਤੇ ਮਾਰੇਸ਼ਾਹ—ਨੌਂ ਸ਼ਹਿਰ ਤੇ ਇਨ੍ਹਾਂ ਦੇ ਪਿੰਡ।
45 ਅਕਰੋਨ ਅਤੇ ਇਸ ਦੇ ਅਧੀਨ ਆਉਂਦੇ* ਕਸਬੇ ਤੇ ਇਸ ਦੇ ਪਿੰਡ; 46 ਅਕਰੋਨ ਦੇ ਪੱਛਮ ਵਿਚ ਅਸ਼ਦੋਦ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਅਤੇ ਉੱਥੇ ਦੇ ਪਿੰਡ।
47 ਅਸ਼ਦੋਦ,+ ਇਸ ਦੇ ਅਧੀਨ ਆਉਂਦੇ* ਕਸਬੇ ਤੇ ਇਸ ਦੇ ਪਿੰਡ; ਗਾਜ਼ਾ,+ ਇਸ ਦੇ ਅਧੀਨ ਆਉਂਦੇ ਕਸਬੇ ਤੇ ਇਸ ਦੇ ਪਿੰਡ ਜੋ ਮਿਸਰ ਵਾਦੀ ਤਕ ਫੈਲੇ ਹੋਏ ਸਨ ਅਤੇ ਵੱਡੇ ਸਾਗਰ* ਤੇ ਉਸ ਦੇ ਕੰਢੇ ਦਾ ਇਲਾਕਾ।+
48 ਅਤੇ ਪਹਾੜੀ ਇਲਾਕੇ ਵਿਚ ਸ਼ਾਮੀਰ, ਯਤੀਰ,+ ਸੋਕੋਹ, 49 ਦੰਨਾਹ, ਕਿਰਯਥ-ਸੰਨਾਹ ਯਾਨੀ ਦਬੀਰ, 50 ਅਨਾਬ, ਅਸ਼ਤਮੋਹ,+ ਅਨੀਮ, 51 ਗੋਸ਼ਨ,+ ਹੋਲੋਨ ਅਤੇ ਗਿਲੋਹ+—11 ਸ਼ਹਿਰ ਤੇ ਇਨ੍ਹਾਂ ਦੇ ਪਿੰਡ।
52 ਅਰਬ, ਦੂਮਾਹ, ਅਸ਼ਾਨ, 53 ਯਾਨੀਮ, ਬੈਤ-ਤੱਪੂਆਹ, ਅਫੇਕਾਹ, 54 ਹੁਮਤਾਹ, ਕਿਰਯਥ-ਅਰਬਾ ਯਾਨੀ ਹਬਰੋਨ+ ਅਤੇ ਸੀਓਰ—ਨੌਂ ਸ਼ਹਿਰ ਤੇ ਇਨ੍ਹਾਂ ਦੇ ਪਿੰਡ।
55 ਮਾਓਨ,+ ਕਰਮਲ, ਜ਼ੀਫ,+ ਯੂਟਾਹ, 56 ਯਿਜ਼ਰਾਏਲ, ਯਾਕਦਾਮ, ਜ਼ਾਨੋਆਹ, 57 ਕੇਨ, ਗਿਬਆਹ ਅਤੇ ਤਿਮਨਾਹ+—ਦਸ ਸ਼ਹਿਰ ਤੇ ਇਨ੍ਹਾਂ ਦੇ ਪਿੰਡ।
58 ਹਲਹੂਲ, ਬੈਤ-ਸੂਰ, ਗਦੋਰ, 59 ਮਾਰਾਥ, ਬੈਤ-ਅਨੋਥ ਅਤੇ ਅਲਤਕੋਨ—ਛੇ ਸ਼ਹਿਰ ਤੇ ਇਨ੍ਹਾਂ ਦੇ ਪਿੰਡ।
60 ਕਿਰਯਥ-ਬਆਲ ਯਾਨੀ ਕਿਰਯਥ-ਯਾਰੀਮ+ ਅਤੇ ਰੱਬਾਹ—ਦੋ ਸ਼ਹਿਰ ਤੇ ਇਨ੍ਹਾਂ ਦੇ ਪਿੰਡ।
61 ਉਜਾੜ ਵਿਚ ਬੈਤ-ਅਰਬਾਹ,+ ਮਿੱਦੀਨ, ਸਕਾਕਾਹ, 62 ਨਿਬਸ਼ਾਨ, ਲੂਣ ਦਾ ਸ਼ਹਿਰ ਅਤੇ ਏਨ-ਗਦੀ+—ਛੇ ਸ਼ਹਿਰ ਤੇ ਇਨ੍ਹਾਂ ਦੇ ਪਿੰਡ।
63 ਪਰ ਯਰੂਸ਼ਲਮ ਵਿਚ ਰਹਿਣ ਵਾਲੇ ਯਬੂਸੀਆਂ+ ਨੂੰ ਯਹੂਦਾਹ ਦੇ ਆਦਮੀ ਭਜਾ ਨਾ ਸਕੇ,+ ਇਸ ਲਈ ਯਬੂਸੀ ਅੱਜ ਤਕ ਯਹੂਦਾਹ ਦੇ ਲੋਕਾਂ ਨਾਲ ਯਰੂਸ਼ਲਮ ਵਿਚ ਰਹਿ ਰਹੇ ਹਨ।