ਬਿਵਸਥਾ ਸਾਰ
32 “ਹੇ ਆਕਾਸ਼, ਮੈਂ ਜੋ ਕਹਿ ਰਿਹਾ ਹਾਂ, ਉਸ ਵੱਲ ਕੰਨ ਲਾ,
ਹੇ ਧਰਤੀ, ਮੇਰੀ ਗੱਲ ਸੁਣ।
2 ਮੇਰੀਆਂ ਹਿਦਾਇਤਾਂ ਮੀਂਹ ਵਾਂਗ ਵਰ੍ਹਨਗੀਆਂ;
ਅਤੇ ਮੇਰੀਆਂ ਗੱਲਾਂ ਤ੍ਰੇਲ ਵਾਂਗ ਪੈਣਗੀਆਂ,
ਜਿਵੇਂ ਘਾਹ ʼਤੇ ਮੀਂਹ ਦੀ ਫੁਹਾਰ
ਅਤੇ ਪੇੜ-ਪੌਦਿਆਂ ʼਤੇ ਜ਼ੋਰਦਾਰ ਮੀਂਹ।
3 ਮੈਂ ਯਹੋਵਾਹ ਦੇ ਨਾਂ ਦਾ ਐਲਾਨ ਕਰਾਂਗਾ।+
ਹੇ ਲੋਕੋ, ਸਾਡੇ ਪਰਮੇਸ਼ੁਰ ਦੀ ਮਹਾਨਤਾ ਬਾਰੇ ਦੱਸੋ।+
5 ਪਰ ਤੁਸੀਂ ਹੋ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ।+
ਤੁਸੀਂ ਉਸ ਦੇ ਬੱਚੇ ਨਹੀਂ ਹੋ, ਖੋਟ ਤੁਹਾਡੇ ਵਿਚ ਹੈ।+
ਤੁਸੀਂ ਧੋਖੇਬਾਜ਼ ਤੇ ਵਿਗੜੀ ਹੋਈ ਪੀੜ੍ਹੀ ਹੋ!+
ਕੀ ਉਹ ਤੁਹਾਡਾ ਪਿਤਾ ਨਹੀਂ ਜਿਸ ਕਰਕੇ ਤੁਸੀਂ ਵਜੂਦ ਵਿਚ ਹੋ?+
ਕੀ ਉਸੇ ਨੇ ਤੁਹਾਨੂੰ ਨਹੀਂ ਬਣਾਇਆ ਅਤੇ ਮਜ਼ਬੂਤੀ ਨਾਲ ਕਾਇਮ ਨਹੀਂ ਕੀਤਾ?
7 ਜ਼ਰਾ ਬੀਤੇ ਸਮਿਆਂ ਨੂੰ ਯਾਦ ਕਰੋ;
ਪੁਰਾਣੀਆਂ ਪੀੜ੍ਹੀਆਂ ਦੇ ਦਿਨਾਂ ʼਤੇ ਗੌਰ ਕਰੋ।
ਆਪਣੇ ਪਿਤਾ ਨੂੰ ਪੁੱਛੋ, ਉਹ ਤੁਹਾਨੂੰ ਦੱਸੇਗਾ;+
ਆਪਣੇ ਬਜ਼ੁਰਗਾਂ ਨੂੰ ਪੁੱਛੋ, ਉਹ ਤੁਹਾਨੂੰ ਦੱਸਣਗੇ।
8 ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਦਿੱਤੀ,+
ਜਦ ਉਸ ਨੇ ਆਦਮ ਦੇ ਪੁੱਤਰਾਂ* ਨੂੰ ਇਕ-ਦੂਜੇ ਤੋਂ ਵੱਖ ਕੀਤਾ,+
ਤਦ ਉਸ ਨੇ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਮੁਤਾਬਕ+
ਦੇਸ਼-ਦੇਸ਼ ਦੇ ਲੋਕਾਂ ਦੀ ਹੱਦ ਮਿਥੀ।+
11 ਜਿਵੇਂ ਇਕ ਉਕਾਬ ਆਪਣੇ ਆਲ੍ਹਣੇ ਨੂੰ ਹਿਲਾਉਂਦਾ ਹੈ,
ਆਪਣੇ ਬੱਚਿਆਂ ਉੱਤੇ ਮੰਡਲਾਉਂਦਾ ਹੈ,
ਆਪਣੇ ਪਰਾਂ ਨੂੰ ਫੈਲਾ ਕੇ ਉਨ੍ਹਾਂ ਨੂੰ ਚੁੱਕ ਲੈਂਦਾ ਹੈ,
ਆਪਣੇ ਖੰਭਾਂ ʼਤੇ ਉਨ੍ਹਾਂ ਨੂੰ ਬਿਠਾ ਲੈਂਦਾ ਹੈ,+
12 ਉਸੇ ਤਰ੍ਹਾਂ ਯਹੋਵਾਹ ਇਕੱਲਾ ਉਸ* ਦੀ ਅਗਵਾਈ ਕਰਦਾ ਰਿਹਾ;+
ਹੋਰ ਕੌਮਾਂ ਦੇ ਦੇਵਤੇ ਉਸ ਦੇ ਨਾਲ ਨਹੀਂ ਸਨ।+
13 ਸਾਡੇ ਪਰਮੇਸ਼ੁਰ ਨੇ ਉਸ ਨੂੰ ਧਰਤੀ ਦੀਆਂ ਉੱਚੀਆਂ ਥਾਵਾਂ ʼਤੇ ਜਿੱਤ ਦਿਵਾਈ,+
ਜਿਸ ਕਰਕੇ ਉਸ ਨੇ ਜ਼ਮੀਨ ਦੀ ਪੈਦਾਵਾਰ ਖਾਧੀ।+
ਪਰਮੇਸ਼ੁਰ ਨੇ ਉਸ ਨੂੰ ਚਟਾਨ ਤੋਂ ਸ਼ਹਿਦ ਖੁਆਇਆ
ਅਤੇ ਸਖ਼ਤ ਚਟਾਨ* ਵਿੱਚੋਂ ਤੇਲ ਦਿੱਤਾ,
14 ਉਸ ਨੂੰ ਗਾਂਵਾਂ ਦਾ ਮੱਖਣ ਤੇ ਭੇਡਾਂ-ਬੱਕਰੀਆਂ ਦਾ ਦੁੱਧ ਦਿੱਤਾ,
ਸਭ ਤੋਂ ਵਧੀਆ ਭੇਡਾਂ,* ਬਾਸ਼ਾਨ ਦੇ ਭੇਡੂਆਂ ਅਤੇ ਬੱਕਰਿਆਂ ਦਾ ਮਾਸ ਦਿੱਤਾ,
ਨਾਲੇ ਉੱਤਮ ਕਣਕ ਖਾਣ ਲਈ ਦਿੱਤੀ;+
ਅਤੇ ਤੂੰ ਅੰਗੂਰਾਂ ਦੇ ਰਸ* ਤੋਂ ਬਣਿਆ ਦਾਖਰਸ ਪੀਤਾ।
15 ਹੇ ਯਸ਼ੁਰੂਨ,* ਜਦ ਤੂੰ ਮੋਟਾ ਹੋ ਗਿਆ, ਤਾਂ ਬਾਗ਼ੀ ਹੋ ਕੇ ਲੱਤਾਂ ਮਾਰਨ ਲੱਗਾ।
ਤੂੰ ਮੋਟਾ ਅਤੇ ਹੱਟਾ-ਕੱਟਾ ਹੋ ਗਿਆ ਹੈਂ, ਤੂੰ ਆਫ਼ਰ ਗਿਆ ਹੈਂ।+
ਇਸ ਲਈ ਤੂੰ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੈਨੂੰ ਰਚਿਆ,+
ਅਤੇ ਤੂੰ ਆਪਣੀ ਮੁਕਤੀ ਦੀ ਚਟਾਨ ਨਾਲ ਨਫ਼ਰਤ ਕੀਤੀ।
16 ਉਨ੍ਹਾਂ ਨੇ ਹੋਰ ਕੌਮਾਂ ਦੇ ਦੇਵਤਿਆਂ ਦੀ ਭਗਤੀ ਕਰ ਕੇ ਉਸ ਨੂੰ ਗੁੱਸਾ ਚੜ੍ਹਾਇਆ;+
ਉਨ੍ਹਾਂ ਨੇ ਘਿਣਾਉਣੀਆਂ ਚੀਜ਼ਾਂ ਨਾਲ ਉਸ ਦਾ ਕ੍ਰੋਧ ਭੜਕਾਇਆ।+
17 ਉਹ ਪਰਮੇਸ਼ੁਰ ਨੂੰ ਨਹੀਂ, ਸਗੋਂ ਦੁਸ਼ਟ ਦੂਤਾਂ ਨੂੰ ਬਲ਼ੀਆਂ ਚੜ੍ਹਾਉਂਦੇ ਸਨ,+
ਹਾਂ, ਅਜਿਹੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,
ਨਵੇਂ-ਨਵੇਂ ਦੇਵਤਿਆਂ ਨੂੰ ਜਿਹੜੇ ਹੁਣੇ-ਹੁਣੇ ਬਣੇ ਹਨ,
ਜਿਨ੍ਹਾਂ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।
18 ਤੂੰ ਉਸ ਚਟਾਨ ਨੂੰ ਭੁੱਲ ਗਿਆ+ ਜਿਸ ਨੇ ਤੈਨੂੰ ਪੈਦਾ ਕੀਤਾ,
ਅਤੇ ਤੂੰ ਪਰਮੇਸ਼ੁਰ ਨੂੰ ਯਾਦ ਨਹੀਂ ਰੱਖਿਆ ਜਿਸ ਨੇ ਤੈਨੂੰ ਜਨਮ ਦਿੱਤਾ।+
19 ਜਦ ਯਹੋਵਾਹ ਨੇ ਇਹ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਤਿਆਗ ਦਿੱਤਾ+
ਕਿਉਂਕਿ ਉਸ ਦੇ ਧੀਆਂ-ਪੁੱਤਰਾਂ ਨੇ ਉਸ ਨੂੰ ਗੁੱਸਾ ਚੜ੍ਹਾਇਆ।
20 ਇਸ ਲਈ ਉਸ ਨੇ ਕਿਹਾ, ‘ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ;+
ਮੈਂ ਦੇਖਾਂਗਾ ਕਿ ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ
ਕਿਉਂਕਿ ਉਹ ਇਕ ਦੁਸ਼ਟ ਪੀੜ੍ਹੀ ਹੈ,+
ਉਹ ਅਜਿਹੇ ਪੁੱਤਰ ਹਨ ਜੋ ਜ਼ਰਾ ਵੀ ਵਫ਼ਾਦਾਰ ਨਹੀਂ ਹਨ।+
21 ਜੋ ਈਸ਼ਵਰ ਹੈ ਹੀ ਨਹੀਂ, ਉਸ ਦੀ ਭਗਤੀ ਕਰ ਕੇ ਉਨ੍ਹਾਂ ਨੇ ਮੇਰਾ ਕ੍ਰੋਧ ਭੜਕਾਇਆ;*+
ਉਨ੍ਹਾਂ ਨੇ ਨਿਕੰਮੀਆਂ ਮੂਰਤਾਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਚੜ੍ਹਾਇਆ।+
ਇਸ ਲਈ ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਪਛਾਣ ਨਹੀਂ, ਮੈਂ ਉਨ੍ਹਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ;+
ਮੈਂ ਇਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਚੜ੍ਹਾਵਾਂਗਾ।+
22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+
ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+
ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀ
ਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
23 ਮੈਂ ਉਨ੍ਹਾਂ ʼਤੇ ਆਫ਼ਤਾਂ ਤੇ ਆਫ਼ਤਾਂ ਲਿਆਵਾਂਗਾ;
ਮੈਂ ਉਨ੍ਹਾਂ ʼਤੇ ਆਪਣੇ ਸਾਰੇ ਤੀਰ ਚਲਾਵਾਂਗਾ।
ਮੈਂ ਉਨ੍ਹਾਂ ਦੇ ਪਿੱਛੇ ਸ਼ਿਕਾਰੀ ਜਾਨਵਰ+
ਅਤੇ ਜ਼ਮੀਨ ʼਤੇ ਘਿਸਰਨ ਵਾਲੇ ਜ਼ਹਿਰੀਲੇ ਸੱਪ ਛੱਡਾਂਗਾ।
25 ਘਰੋਂ ਬਾਹਰ ਤਲਵਾਰ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਖੋਹ ਲਵੇਗੀ;+
ਅਤੇ ਘਰ ਦੇ ਅੰਦਰ ਖ਼ੌਫ਼ ਛਾਇਆ ਹੋਵੇਗਾ+
ਕੁਆਰੇ ਮੁੰਡੇ-ਕੁੜੀਆਂ ਅਤੇ ਨਿਆਣੇ-ਸਿਆਣੇ
ਸਭ ਖ਼ਤਮ ਹੋ ਜਾਣਗੇ।+
26 ਮੈਂ ਇਹ ਨਹੀਂ ਕਿਹਾ: “ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ;
ਮੈਂ ਇਨਸਾਨਾਂ ਵਿੱਚੋਂ ਉਨ੍ਹਾਂ ਦੀ ਯਾਦ ਮਿਟਾ ਦਿਆਂਗਾ,”
ਉਹ ਸ਼ਾਇਦ ਕਹਿੰਦੇ: “ਅਸੀਂ ਆਪਣੀ ਤਾਕਤ ਸਦਕਾ ਜਿੱਤੇ ਹਾਂ;+
ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ।”
30 ਇਹ ਕਿਵੇਂ ਹੋ ਸਕਦਾ ਕਿ ਇਕ ਜਣਾ 1,000 ਲੋਕਾਂ ਦਾ ਪਿੱਛਾ ਕਰੇ
ਅਤੇ ਦੋ ਜਣੇ 10,000 ਲੋਕਾਂ ਨੂੰ ਭਜਾ ਦੇਣ?+
ਇਹ ਇਸ ਕਰਕੇ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਦੀ ਚਟਾਨ ਨੇ ਉਨ੍ਹਾਂ ਨੂੰ ਵੇਚ ਦਿੱਤਾ+
ਅਤੇ ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ।
ਉਨ੍ਹਾਂ ਦੇ ਅੰਗੂਰ ਜ਼ਹਿਰੀਲੇ ਹਨ,
ਉਨ੍ਹਾਂ ਦੇ ਅੰਗੂਰਾਂ ਦੇ ਗੁੱਛੇ ਕੌੜੇ ਹਨ।+
33 ਉਨ੍ਹਾਂ ਦਾ ਦਾਖਰਸ ਸੱਪਾਂ ਦਾ ਜ਼ਹਿਰ ਹੈ,
ਹਾਂ, ਫਨੀਅਰ ਨਾਗਾਂ ਦਾ ਜਾਨਲੇਵਾ ਜ਼ਹਿਰ ਹੈ।
34 ਕੀ ਮੈਂ ਇਹ ਸਾਰਾ ਕੁਝ ਆਪਣੇ ਕੋਲ ਜਮ੍ਹਾ ਨਹੀਂ ਕਰ ਰੱਖਿਆ
ਅਤੇ ਆਪਣੇ ਭੰਡਾਰ ਵਿਚ ਮੁਹਰ ਲਾ ਕੇ ਨਹੀਂ ਰੱਖਿਆ?+
35 ਬਦਲਾ ਲੈਣਾ ਅਤੇ ਸਜ਼ਾ ਦੇਣਾ ਮੇਰਾ ਕੰਮ ਹੈ,+
ਮਿਥੇ ਸਮੇਂ ਤੇ ਉਨ੍ਹਾਂ ਦਾ ਪੈਰ ਤਿਲਕੇਗਾ+
ਕਿਉਂਕਿ ਉਨ੍ਹਾਂ ਦੀ ਤਬਾਹੀ ਦਾ ਦਿਨ ਨੇੜੇ ਆ ਗਿਆ ਹੈ,
ਅਤੇ ਉਨ੍ਹਾਂ ਨਾਲ ਜੋ ਕੁਝ ਹੋਣ ਵਾਲਾ ਹੈ, ਉਹ ਛੇਤੀ ਹੋਵੇਗਾ।’
36 ਯਹੋਵਾਹ ਆਪਣੇ ਲੋਕਾਂ ਨਾਲ ਨਿਆਂ ਕਰੇਗਾ,+
ਅਤੇ ਉਹ ਆਪਣੇ ਸੇਵਕਾਂ ʼਤੇ ਤਰਸ ਖਾਵੇਗਾ+
ਜਦ ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈ
ਅਤੇ ਸਿਰਫ਼ ਲਾਚਾਰ ਅਤੇ ਕਮਜ਼ੋਰ ਲੋਕ ਹੀ ਬਚੇ ਹਨ।
37 ਫਿਰ ਉਸ ਵੇਲੇ ਉਹ ਕਹੇਗਾ, ‘ਕਿੱਥੇ ਹਨ ਉਨ੍ਹਾਂ ਦੇ ਦੇਵਤੇ+
ਹਾਂ, ਉਹ ਚਟਾਨ ਜਿਸ ਵਿਚ ਉਨ੍ਹਾਂ ਨੇ ਪਨਾਹ ਲਈ ਸੀ?
ਹੁਣ ਉਹ ਉੱਠਣ ਅਤੇ ਤੁਹਾਡੀ ਮਦਦ ਕਰਨ।
ਉਹ ਤੁਹਾਡੇ ਲਈ ਪਨਾਹ ਦੀ ਜਗ੍ਹਾ ਬਣਨ।
ਮੈਂ ਹੀ ਮੌਤ ਦਿੰਦਾ ਹਾਂ ਅਤੇ ਮੈਂ ਹੀ ਜ਼ਿੰਦਗੀ ਦਿੰਦਾ ਹਾਂ।+
40 ਮੈਂ ਆਪਣਾ ਹੱਥ ਸਵਰਗ ਵੱਲ ਚੁੱਕ ਕੇ
ਆਪਣੀ ਅਨੰਤ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ,+
41 ਜਦ ਮੈਂ ਆਪਣੀ ਚਮਕਦੀ ਤਲਵਾਰ ਤਿੱਖੀ ਕਰਾਂਗਾ
ਅਤੇ ਸਜ਼ਾ ਦੇਣ ਲਈ ਆਪਣਾ ਹੱਥ ਚੁੱਕਾਂਗਾ,+
ਤਦ ਮੈਂ ਆਪਣੇ ਵਿਰੋਧੀਆਂ ਤੋਂ ਬਦਲਾ ਲਵਾਂਗਾ+
ਅਤੇ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਨੂੰ ਸਜ਼ਾ ਦਿਆਂਗਾ।
42 ਮੈਂ ਕਤਲ ਕੀਤੇ ਹੋਏ ਲੋਕਾਂ ਅਤੇ ਬੰਦੀਆਂ ਦੇ ਖ਼ੂਨ ਨਾਲ
ਆਪਣੇ ਤੀਰਾਂ ਨੂੰ ਸ਼ਰਾਬੀ ਕਰਾਂਗਾ,
ਮੇਰੀ ਤਲਵਾਰ ਮੇਰੇ ਦੁਸ਼ਮਣਾਂ ਦੇ ਆਗੂਆਂ ਦੇ ਸਿਰਾਂ ਦਾ ਮਾਸ ਖਾਏਗੀ।’
43 ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ+
ਕਿਉਂਕਿ ਉਹ ਆਪਣੇ ਸੇਵਕਾਂ ਦੇ ਖ਼ੂਨ ਦਾ ਬਦਲਾ ਲਵੇਗਾ,+
ਅਤੇ ਉਹ ਆਪਣੇ ਵਿਰੋਧੀਆਂ ਨੂੰ ਸਜ਼ਾ ਦੇਵੇਗਾ।+
ਉਹ ਆਪਣੇ ਲੋਕਾਂ ਦੇ ਦੇਸ਼ ਦੇ ਪਾਪ ਮਿਟਾ* ਦੇਵੇਗਾ।”
44 ਇਸ ਤਰ੍ਹਾਂ ਮੂਸਾ ਅਤੇ ਨੂਨ ਦੇ ਪੁੱਤਰ ਹੋਸ਼ੇਆ*+ ਨੇ ਆ ਕੇ ਇਸ ਗੀਤ ਦੇ ਸਾਰੇ ਬੋਲ ਲੋਕਾਂ ਨੂੰ ਸੁਣਾਏ।+ 45 ਜਦ ਮੂਸਾ ਸਾਰੇ ਇਜ਼ਰਾਈਲੀਆਂ ਨੂੰ ਇਹ ਸਾਰੀਆਂ ਗੱਲਾਂ ਕਹਿ ਹਟਿਆ, 46 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਅੱਜ ਤੁਹਾਨੂੰ ਜੋ ਚੇਤਾਵਨੀ ਦੇ ਰਿਹਾ ਹਾਂ, ਤੁਸੀਂ ਉਸ ਨੂੰ ਆਪਣੇ ਦਿਲਾਂ ਵਿਚ ਬਿਠਾ ਲਓ+ ਤਾਂਕਿ ਤੁਸੀਂ ਆਪਣੇ ਪੁੱਤਰਾਂ ਨੂੰ ਹੁਕਮ ਦੇ ਸਕੋ ਕਿ ਉਹ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ।+ 47 ਇਹ ਫੋਕੀਆਂ ਗੱਲਾਂ ਨਹੀਂ ਹਨ, ਸਗੋਂ ਤੁਹਾਡੀ ਜ਼ਿੰਦਗੀ ਇਨ੍ਹਾਂ ʼਤੇ ਨਿਰਭਰ ਕਰਦੀ ਹੈ।+ ਇਨ੍ਹਾਂ ਗੱਲਾਂ ਮੁਤਾਬਕ ਚੱਲ ਕੇ ਤੁਸੀਂ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀ ਸਕੋਗੇ ਜਿਸ ਦੇਸ਼ ʼਤੇ ਤੁਸੀਂ ਯਰਦਨ ਦਰਿਆ ਪਾਰ ਕਬਜ਼ਾ ਕਰਨ ਜਾ ਰਹੇ ਹੋ।”
48 ਉਸੇ ਦਿਨ ਯਹੋਵਾਹ ਨੇ ਮੂਸਾ ਨੂੰ ਕਿਹਾ: 49 “ਤੂੰ ਅਬਾਰੀਮ ਪਹਾੜਾਂ ʼਤੇ ਜਾਹ+ ਜੋ ਮੋਆਬ ਦੇਸ਼ ਵਿਚ ਯਰੀਹੋ ਦੇ ਸਾਮ੍ਹਣੇ ਹਨ। ਉੱਥੇ ਨਬੋ+ ਪਹਾੜ ਉੱਪਰ ਜਾ ਕੇ ਕਨਾਨ ਦੇਸ਼ ਦੇਖ ਲੈ ਜੋ ਮੈਂ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹਾਂ।+ 50 ਫਿਰ ਉਸ ਪਹਾੜ ʼਤੇ ਜਿਸ ਉੱਤੇ ਤੂੰ ਚੜ੍ਹਨ ਵਾਲਾ ਹੈਂ, ਤੇਰੀ ਮੌਤ ਹੋ ਜਾਵੇਗੀ ਅਤੇ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ,* ਠੀਕ ਜਿਵੇਂ ਤੇਰੇ ਭਰਾ ਹਾਰੂਨ ਦੀ ਹੋਰ ਨਾਂ ਦੇ ਪਹਾੜ ʼਤੇ ਮੌਤ ਹੋ ਗਈ ਸੀ+ ਅਤੇ ਉਹ ਵੀ ਆਪਣੇ ਲੋਕਾਂ ਨਾਲ ਜਾ ਰਲ਼ਿਆ ਸੀ 51 ਕਿਉਂਕਿ ਤੁਸੀਂ ਦੋਵਾਂ ਨੇ ਸਿਨ ਦੀ ਉਜਾੜ ਵਿਚ ਕਾਦੇਸ਼ ਵਿਚ ਮਰੀਬਾਹ ਦੇ ਪਾਣੀਆਂ ਕੋਲ ਮੇਰੇ ਪ੍ਰਤੀ ਵਫ਼ਾਦਾਰੀ ਨਹੀਂ ਦਿਖਾਈ+ ਅਤੇ ਇਜ਼ਰਾਈਲੀਆਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ 52 ਤੂੰ ਉਸ ਦੇਸ਼ ਨੂੰ ਦੂਰੋਂ ਦੇਖੇਂਗਾ, ਪਰ ਤੂੰ ਉਸ ਦੇਸ਼ ਵਿਚ ਕਦਮ ਨਹੀਂ ਰੱਖ ਪਾਵੇਂਗਾ ਜੋ ਮੈਂ ਇਜ਼ਰਾਈਲੀਆਂ ਨੂੰ ਦੇਣ ਜਾ ਰਿਹਾ ਹਾਂ।”+