ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਅੱਯੂਬ—ਅਧਿਆਵਾਂ ਦਾ ਸਾਰ ਅੱਯੂਬ ਅਧਿਆਵਾਂ ਦਾ ਸਾਰ 1 ਖਰਾ ਅੱਯੂਬ ਅਤੇ ਉਸ ਦੀ ਧਨ-ਦੌਲਤ (1-5) ਸ਼ੈਤਾਨ ਨੇ ਅੱਯੂਬ ਦੇ ਇਰਾਦਿਆਂ ʼਤੇ ਸਵਾਲ ਖੜ੍ਹਾ ਕੀਤਾ (6-12) ਅੱਯੂਬ ਦੀ ਜਾਇਦਾਦ ਤੇ ਬੱਚੇ ਨਹੀਂ ਰਹੇ (13-19) ਅੱਯੂਬ ਨੇ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾਇਆ (20-22) 2 ਸ਼ੈਤਾਨ ਨੇ ਫਿਰ ਅੱਯੂਬ ਦੇ ਇਰਾਦਿਆਂ ʼਤੇ ਸਵਾਲ ਖੜ੍ਹਾ ਕੀਤਾ (1-5) ਅੱਯੂਬ ਦੇ ਸਰੀਰ ਨੂੰ ਕਸ਼ਟ ਦੇਣ ਦੀ ਸ਼ੈਤਾਨ ਨੂੰ ਇਜਾਜ਼ਤ (6-8) ਅੱਯੂਬ ਦੀ ਪਤਨੀ: “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾ!” (9, 10) ਅੱਯੂਬ ਦੇ ਤਿੰਨ ਸਾਥੀ ਆਏ (11-13) 3 ਅੱਯੂਬ ਨੇ ਆਪਣੇ ਜੰਮਣ ʼਤੇ ਅਫ਼ਸੋਸ ਜਤਾਇਆ (1-26) ਆਪਣੇ ਦੁੱਖਾਂ ਦਾ ਕਾਰਨ ਪੁੱਛਿਆ (20, 21) 4 ਅਲੀਫਾਜ਼ ਦਾ ਪਹਿਲਾ ਭਾਸ਼ਣ (1-21) ਅੱਯੂਬ ਦੀ ਵਫ਼ਾਦਾਰੀ ਦਾ ਮਜ਼ਾਕ ਉਡਾਇਆ (7, 8) ਇਕ ਅਦਿੱਖ ਪ੍ਰਾਣੀ ਦਾ ਸੰਦੇਸ਼ ਸੁਣਾਇਆ (12-17) ‘ਪਰਮੇਸ਼ੁਰ ਨੂੰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ’ (18) 5 ਅਲੀਫਾਜ਼ ਦਾ ਪਹਿਲਾ ਭਾਸ਼ਣ ਜਾਰੀ (1-27) ‘ਪਰਮੇਸ਼ੁਰ ਬੁੱਧੀਮਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਚਤੁਰਾਈ ਵਿਚ ਫਸਾਉਂਦਾ ਹੈ’ (13) ‘ਅੱਯੂਬ ਪਰਮੇਸ਼ੁਰ ਦੇ ਅਨੁਸ਼ਾਸਨ ਨੂੰ ਨਾ ਠੁਕਰਾਵੇ’ (17) 6 ਅੱਯੂਬ ਦਾ ਜਵਾਬ (1-30) ਦਾਅਵਾ ਕੀਤਾ ਕਿ ਉਸ ਦੀ ਦੁਹਾਈ ਜਾਇਜ਼ ਹੈ (2-6) ਉਸ ਨੂੰ ਦਿਲਾਸਾ ਦੇਣ ਵਾਲੇ ਧੋਖੇਬਾਜ਼ (15-18) “ਸੱਚੀਆਂ ਗੱਲਾਂ ਦੁੱਖ ਨਹੀਂ ਪਹੁੰਚਾਉਂਦੀਆਂ!” (25) 7 ਅੱਯੂਬ ਦਾ ਜਵਾਬ ਜਾਰੀ ਰਿਹਾ (1-21) ਜ਼ਿੰਦਗੀ ਜਬਰੀ ਮਜ਼ਦੂਰੀ ਵਰਗੀ (1, 2) “ਤੂੰ ਮੈਨੂੰ ਹੀ ਆਪਣਾ ਨਿਸ਼ਾਨਾ ਕਿਉਂ ਬਣਾਇਆ?” (20) 8 ਬਿਲਦਦ ਦਾ ਪਹਿਲਾ ਭਾਸ਼ਣ (1-22) ਇਸ਼ਾਰਾ ਕੀਤਾ ਕਿ ਉਸ ਦੇ ਪੁੱਤਰਾਂ ਨੇ ਪਾਪ ਕੀਤਾ (4) ‘ਜੇ ਤੂੰ ਸੱਚ-ਮੁੱਚ ਪਾਕ ਹੁੰਦਾ, ਤਾਂ ਪਰਮੇਸ਼ੁਰ ਤੇਰੀ ਰਾਖੀ ਕਰਦਾ’ (6) ਇਸ਼ਾਰਾ ਕੀਤਾ ਕਿ ਅੱਯੂਬ ਪਰਮੇਸ਼ੁਰ ਨੂੰ ਨਹੀਂ ਮੰਨਦਾ (13) 9 ਅੱਯੂਬ ਦਾ ਜਵਾਬ (1-35) ਮਰਨਹਾਰ ਇਨਸਾਨ ਪਰਮੇਸ਼ੁਰ ਨਾਲ ਬਹਿਸ ਨਹੀਂ ਸਕਦਾ (2-4) ‘ਪਰਮੇਸ਼ੁਰ ਦੇ ਕੰਮ ਸਮਝ ਤੋਂ ਪਰੇ ਹਨ’ (10) ਪਰਮੇਸ਼ੁਰ ਨਾਲ ਕੋਈ ਲੜ ਨਹੀਂ ਸਕਦਾ (32) 10 ਅੱਯੂਬ ਦਾ ਜਵਾਬ ਜਾਰੀ ਰਿਹਾ (1-22) ‘ਪਰਮੇਸ਼ੁਰ ਮੇਰੇ ਨਾਲ ਕਿਉਂ ਲੜਦਾ ਹੈ?’ (2) ਪਰਮੇਸ਼ੁਰ ਅਤੇ ਮਰਨਹਾਰ ਅੱਯੂਬ ਵਿਚ ਫ਼ਰਕ (4-12) “ਮੈਨੂੰ ਕੁਝ ਰਾਹਤ ਮਿਲੇ” (20) 11 ਸੋਫਰ ਦਾ ਪਹਿਲਾ ਭਾਸ਼ਣ (1-20) ਅੱਯੂਬ ʼਤੇ ਖੋਖਲੀਆਂ ਗੱਲਾਂ ਕਰਨ ਦਾ ਦੋਸ਼ ਲਾਇਆ (2, 3) ਅੱਯੂਬ ਨੂੰ ਕਿਹਾ ਕਿ ਉਹ ਬੁਰਾਈ ਨੂੰ ਦੂਰ ਕਰੇ (14) 12 ਅੱਯੂਬ ਦਾ ਜਵਾਬ (1-25) “ਮੈਂ ਤੁਹਾਡੇ ਤੋਂ ਘੱਟ ਨਹੀਂ” (3) ‘ਮੈਂ ਮਜ਼ਾਕ ਬਣ ਕੇ ਰਹਿ ਗਿਆ ਹਾਂ’ (4) ‘ਪਰਮੇਸ਼ੁਰ ਕੋਲ ਬੁੱਧ ਹੈ’ (13) ਪਰਮੇਸ਼ੁਰ ਨਿਆਂਕਾਰਾਂ ਤੇ ਰਾਜਿਆਂ ਤੋਂ ਉੱਚਾ ਹੈ (17, 18) 13 ਅੱਯੂਬ ਦਾ ਜਵਾਬ ਜਾਰੀ ਰਿਹਾ (1-28) ‘ਮੈਂ ਪਰਮੇਸ਼ੁਰ ਨਾਲ ਗੱਲ ਕਰਾਂਗਾ’ (3) ‘ਤੁਸੀਂ ਨਿਕੰਮੇ ਹਕੀਮ ਹੋ’ (4) “ਮੈਨੂੰ ਪਤਾ ਕਿ ਮੈਂ ਸਹੀ ਹਾਂ” (18) ਪੁੱਛਿਆ ਕਿ ਪਰਮੇਸ਼ੁਰ ਉਸ ਨੂੰ ਦੁਸ਼ਮਣ ਕਿਉਂ ਸਮਝਦਾ (24) 14 ਅੱਯੂਬ ਦਾ ਜਵਾਬ ਜਾਰੀ ਰਿਹਾ (1-22) ਆਦਮੀ ਥੋੜ੍ਹਿਆਂ ਦਿਨਾਂ ਦਾ ਹੈ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ (1) “ਇਕ ਰੁੱਖ ਲਈ ਵੀ ਉਮੀਦ ਹੁੰਦੀ ਹੈ” (7) “ਕਾਸ਼ ਕਿ ਤੂੰ ਮੈਨੂੰ ਕਬਰ ਵਿਚ ਲੁਕਾ ਦੇਵੇਂ!” (13) “ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?” (14) ਪਰਮੇਸ਼ੁਰ ਆਪਣੇ ਹੱਥਾਂ ਦੇ ਕੰਮ ਲਈ ਤਰਸੇਗਾ। (15) 15 ਅਲੀਫਾਜ਼ ਦਾ ਦੂਜਾ ਭਾਸ਼ਣ (1-35) ਦਾਅਵਾ ਕੀਤਾ ਕਿ ਅੱਯੂਬ ਪਰਮੇਸ਼ੁਰ ਤੋਂ ਨਹੀਂ ਡਰਦਾ (4) ਅੱਯੂਬ ਨੂੰ ਗੁਸਤਾਖ਼ ਕਿਹਾ (7-9) ‘ਪਰਮੇਸ਼ੁਰ ਤਾਂ ਆਪਣੇ ਪਵਿੱਤਰ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਰੱਖਦਾ’ (15) ‘ਦੁਸ਼ਟ ਕਸ਼ਟ ਸਹਿੰਦਾ ਹੈ’ (20-24) 16 ਅੱਯੂਬ ਦਾ ਜਵਾਬ (1-22) ‘ਤੁਸੀਂ ਮੇਰੀ ਤਕਲੀਫ਼ ਹੋਰ ਵਧਾ ਰਹੇ ਹੋ!’ (2) ਦਾਅਵਾ ਕੀਤਾ ਕਿ ਪਰਮੇਸ਼ੁਰ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ (12) 17 ਅੱਯੂਬ ਦਾ ਜਵਾਬ ਜਾਰੀ ਰਿਹਾ (1-16) “ਮਜ਼ਾਕ ਕਰਨ ਵਾਲੇ ਮੈਨੂੰ ਘੇਰ ਲੈਂਦੇ ਹਨ” (2) “ਉਸ ਨੇ ਮੈਨੂੰ ਲੋਕਾਂ ਵਿਚ ਘਿਰਣਾ ਦਾ ਪਾਤਰ ਬਣਾ ਦਿੱਤਾ ਹੈ” (6) “ਕਬਰ ਮੇਰਾ ਘਰ ਬਣ ਜਾਵੇਗੀ” (13) 18 ਬਿਲਦਦ ਦਾ ਦੂਜਾ ਭਾਸ਼ਣ (1-21) ਪਾਪੀਆਂ ਦਾ ਅੰਜਾਮ ਦੱਸਿਆ (5-20) ਇਸ਼ਾਰਾ ਕੀਤਾ ਕਿ ਅੱਯੂਬ ਪਰਮੇਸ਼ੁਰ ਨੂੰ ਨਹੀਂ ਜਾਣਦਾ (21) 19 ਅੱਯੂਬ ਦਾ ਜਵਾਬ (1-29) ਆਪਣੇ “ਦੋਸਤਾਂ” ਦੀ ਝਿੜਕ ਨੂੰ ਠੁਕਰਾਇਆ (1-6) ਕਿਹਾ ਕਿ ਉਸ ਨੂੰ ਛੱਡ ਦਿੱਤਾ ਗਿਆ ਹੈ (13-19) “ਮੇਰਾ ਛੁਡਾਉਣ ਵਾਲਾ ਜੀਉਂਦਾ ਹੈ” (25) 20 ਸੋਫਰ ਦਾ ਦੂਜਾ ਭਾਸ਼ਣ (1-29) ਅੱਯੂਬ ਦੁਆਰਾ ਬੇਇੱਜ਼ਤ ਹੋਇਆ ਮਹਿਸੂਸ ਕੀਤਾ (2, 3) ਇਸ਼ਾਰਾ ਕੀਤਾ ਕਿ ਅੱਯੂਬ ਦੁਸ਼ਟ ਹੈ (5) ਦਾਅਵਾ ਕੀਤਾ ਕਿ ਅੱਯੂਬ ਨੂੰ ਪਾਪ ਕਰ ਕੇ ਮਜ਼ਾ ਆਉਂਦਾ (12, 13) 21 ਅੱਯੂਬ ਦਾ ਜਵਾਬ (1-34) ‘ਇੱਦਾਂ ਕਿਉਂ ਹੁੰਦਾ ਹੈ ਕਿ ਦੁਸ਼ਟ ਵਧਦੇ-ਫੁੱਲਦੇ ਹਨ?’ (7-13) “ਤਸੱਲੀ ਦੇਣ ਵਾਲਿਆਂ” ਦੀ ਪੋਲ ਖੋਲ੍ਹੀ (27-34) 22 ਅਲੀਫਾਜ਼ ਦਾ ਤੀਜਾ ਭਾਸ਼ਣ (1-30) “ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?” (2, 3) ਦੋਸ਼ ਲਾਇਆ ਕਿ ਅੱਯੂਬ ਲਾਲਚੀ ਤੇ ਅਨਿਆਈ ਹੈ (6-9) ‘ਪਰਮੇਸ਼ੁਰ ਵੱਲ ਮੁੜ ਅਤੇ ਖ਼ੁਸ਼ਹਾਲ ਹੋ’ (23) 23 ਅੱਯੂਬ ਦਾ ਜਵਾਬ (1-17) ਪਰਮੇਸ਼ੁਰ ਅੱਗੇ ਆਪਣਾ ਮੁਕੱਦਮਾ ਪੇਸ਼ ਕਰਨਾ ਚਾਹਿਆ (1-7) ਕਿਹਾ ਕਿ ਉਹ ਪਰਮੇਸ਼ੁਰ ਨੂੰ ਨਹੀਂ ਲੱਭ ਸਕਦਾ (8, 9) “ਮੈਂ ਬਿਨਾਂ ਭਟਕੇ ਉਸ ਦੇ ਰਾਹ ʼਤੇ ਚੱਲਦਾ ਰਿਹਾ” (11) 24 ਅੱਯੂਬ ਦਾ ਜਵਾਬ ਜਾਰੀ ਰਿਹਾ (1-25) ‘ਪਰਮੇਸ਼ੁਰ ਇਕ ਸਮਾਂ ਕਿਉਂ ਨਹੀਂ ਠਹਿਰਾਉਂਦਾ?’ (1) ਕਿਹਾ ਕਿ ਪਰਮੇਸ਼ੁਰ ਬੁਰਾਈ ਹੋਣ ਦਿੰਦਾ ਹੈ (12) ਪਾਪੀ ਹਨੇਰੇ ਨੂੰ ਪਿਆਰ ਕਰਦੇ ਹਨ (13-17) 25 ਬਿਲਦਦ ਦਾ ਤੀਜਾ ਭਾਸ਼ਣ (1-6) ‘ਮਰਨਹਾਰ ਇਨਸਾਨ ਪਰਮੇਸ਼ੁਰ ਅੱਗੇ ਬੇਕਸੂਰ ਕਿਵੇਂ ਠਹਿਰ ਸਕਦਾ?’ (4) ਦਾਅਵਾ ਕੀਤਾ ਕਿ ਇਨਸਾਨ ਦੀ ਵਫ਼ਾਦਾਰੀ ਵਿਅਰਥ ਹੈ (5, 6) 26 ਅੱਯੂਬ ਦਾ ਜਵਾਬ (1-14) “ਤੂੰ ਤਾਂ ਕਮਜ਼ੋਰ ਦੀ ਇੰਨੀ ਮਦਦ ਕੀਤੀ ਹੈ ਕਿ ਪੁੱਛੋ ਹੀ ਨਾ!” (1-4) ‘ਪਰਮੇਸ਼ੁਰ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ’ (7) “ਉਸ ਦੇ ਕੰਮਾਂ ਦੀ ਝਲਕ ਹੀ ਹੈ” (14) 27 ਅੱਯੂਬ ਨੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ (1-23) “ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ” (5) ਨਾਸਤਿਕ ਲਈ ਕੋਈ ਉਮੀਦ ਨਹੀਂ (8) ‘ਤੁਹਾਡੀਆਂ ਗੱਲਾਂ ਇੰਨੀਆਂ ਖੋਖਲੀਆਂ ਕਿਉਂ ਹਨ?’ (12) ਦੁਸ਼ਟ ਕੋਲ ਕੁਝ ਨਹੀਂ ਬਚਦਾ (13-23) 28 ਅੱਯੂਬ ਨੇ ਧਰਤੀ ਦੇ ਖ਼ਜ਼ਾਨਿਆਂ ਅਤੇ ਬੁੱਧ ਵਿਚ ਫ਼ਰਕ ਦੱਸਿਆ (1-28) ਖਾਣ ਪੁੱਟਣ ਲਈ ਕੀਤੀ ਆਦਮੀ ਦੀ ਮਿਹਨਤ (1-11) ਬੁੱਧ ਮੋਤੀਆਂ ਨਾਲੋਂ ਜ਼ਿਆਦਾ ਕੀਮਤੀ (18) ਯਹੋਵਾਹ ਦਾ ਡਰ ਮੰਨਣਾ ਹੀ ਅਸਲੀ ਬੁੱਧ ਹੈ (28) 29 ਅੱਯੂਬ ਨੇ ਦੁੱਖਾਂ ਤੋਂ ਪਹਿਲਾਂ ਦੇ ਖ਼ੁਸ਼ੀਆਂ ਭਰੇ ਦਿਨ ਯਾਦ ਕੀਤੇ (1-25) ਸ਼ਹਿਰ ਦੇ ਦਰਵਾਜ਼ੇ ਕੋਲ ਇੱਜ਼ਤ-ਮਾਣ ਮਿਲਦਾ ਸੀ (7-10) ਬੀਤੇ ਸਮੇਂ ਵਿਚ ਕੀਤੇ ਉਸ ਦੇ ਨਿਆਂ ਦੇ ਕੰਮ (11-17) ਹਰ ਕੋਈ ਉਸ ਦੀ ਸਲਾਹ ਸੁਣਦਾ ਸੀ (21-23) 30 ਅੱਯੂਬ ਨੇ ਆਪਣੇ ਬਦਲੇ ਹਾਲਾਤਾਂ ਬਾਰੇ ਦੱਸਿਆ (1-31) ਨਿਕੰਮੇ ਲੋਕਾਂ ਦੁਆਰਾ ਮਜ਼ਾਕ (1-15) ਲੱਗਾ ਕਿ ਪਰਮੇਸ਼ੁਰ ਨੇ ਕੋਈ ਮਦਦ ਨਹੀਂ ਕੀਤੀ (20, 21) ‘ਮੇਰੀ ਚਮੜੀ ਕਾਲੀ ਹੋ ਗਈ’ (30) 31 ਅੱਯੂਬ ਨੇ ਆਪਣੇ ਖਰੇ ਹੋਣ ਦੀ ਪੈਰਵੀ ਕੀਤੀ (1-40) “ਆਪਣੀਆਂ ਅੱਖਾਂ ਨਾਲ ਇਕਰਾਰ” (1) ਕਿਹਾ ਕਿ ਪਰਮੇਸ਼ੁਰ ਉਸ ਨੂੰ ਤੋਲੇ (6) ਬਦਚਲਣ ਨਹੀਂ (9-12) ਪੈਸੇ ਦਾ ਪ੍ਰੇਮੀ ਨਹੀਂ (24, 25) ਮੂਰਤੀ-ਪੂਜਾ ਕਰਨ ਵਾਲਾ ਨਹੀਂ (26-28) 32 ਜਵਾਨ ਅਲੀਹੂ ਚਰਚਾ ਵਿਚ ਸ਼ਾਮਲ ਹੋਇਆ (1-22) ਅੱਯੂਬ ਅਤੇ ਉਸ ਦੇ ਸਾਥੀਆਂ ʼਤੇ ਗੁੱਸਾ ਆਇਆ (2, 3) ਆਦਰ ਕਾਰਨ ਬੋਲਣ ਲਈ ਉਡੀਕ ਕੀਤੀ (6, 7) ਸਿਰਫ਼ ਉਮਰ ਕਿਸੇ ਨੂੰ ਬੁੱਧੀਮਾਨ ਨਹੀਂ ਬਣਾਉਂਦੀ (9) ਬੋਲਣ ਲਈ ਬੇਚੈਨ ਅਲੀਹੂ (18-20) 33 ਖ਼ੁਦ ਨੂੰ ਧਰਮੀ ਸਮਝਣ ਵਾਲੇ ਅੱਯੂਬ ਨੂੰ ਅਲੀਹੂ ਨੇ ਝਿੜਕਿਆ (1-33) ਰਿਹਾਈ ਦੀ ਕੀਮਤ ਮਿਲੀ (24) ਜਵਾਨੀ ਦੀ ਤਾਕਤ ਮੁੜ ਆਵੇਗੀ (25) 34 ਅਲੀਹੂ ਨੇ ਪਰਮੇਸ਼ੁਰ ਦੇ ਨਿਆਂ ਅਤੇ ਕੰਮਾਂ ਨੂੰ ਸਹੀ ਠਹਿਰਾਇਆ (1-37) ਅੱਯੂਬ ਨੇ ਕਿਹਾ ਕਿ ਪਰਮੇਸ਼ੁਰ ਨੇ ਉਸ ਨੂੰ ਇਨਸਾਫ਼ ਨਹੀਂ ਦਿੱਤਾ (5) ਸੱਚਾ ਪਰਮੇਸ਼ੁਰ ਕਦੇ ਦੁਸ਼ਟ ਕੰਮ ਨਹੀਂ ਕਰਦਾ (10) ਅੱਯੂਬ ਕੋਲ ਗਿਆਨ ਨਹੀਂ (35) 35 ਅਲੀਹੂ ਨੇ ਅੱਯੂਬ ਦੀਆਂ ਦਲੀਲਾਂ ਨੂੰ ਗ਼ਲਤ ਕਿਹਾ (1-16) ਅੱਯੂਬ ਨੇ ਕਿਹਾ ਕਿ ਉਹ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੈ (2) ਪਰਮੇਸ਼ੁਰ ਬਹੁਤ ਉੱਚਾ ਹੈ, ਪਾਪ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ (5, 6) ਅੱਯੂਬ ਪਰਮੇਸ਼ੁਰ ਦੀ ਉਡੀਕ ਕਰੇ (14) 36 ਅਲੀਹੂ ਨੇ ਪਰਮੇਸ਼ੁਰ ਦੀ ਮਹਾਨਤਾ ਨੂੰ ਵਡਿਆਇਆ (1-33) ਕਹਿਣਾ ਮੰਨਣ ਵਾਲੇ ਖ਼ੁਸ਼ਹਾਲ; ਨਾਸਤਿਕ ਠੁਕਰਾਏ ਜਾਂਦੇ (11-13) ‘ਕੀ ਕੋਈ ਪਰਮੇਸ਼ੁਰ ਵਰਗਾ ਸਿੱਖਿਅਕ ਹੈ?’ (22) ਅੱਯੂਬ ਪਰਮੇਸ਼ੁਰ ਨੂੰ ਵਡਿਆਵੇ (24) “ਪਰਮੇਸ਼ੁਰ ਦੀ ਮਹਾਨਤਾ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ” (26) ਮੀਂਹ ਅਤੇ ਬਿਜਲੀ ਪਰਮੇਸ਼ੁਰ ਦੇ ਹੱਥਾਂ ਵਿਚ (27-33) 37 ਕੁਦਰਤੀ ਤਾਕਤਾਂ ਪਰਮੇਸ਼ੁਰ ਦੀ ਮਹਾਨਤਾ ਜ਼ਾਹਰ ਕਰਦੀਆਂ ਹਨ (1-24) ਪਰਮੇਸ਼ੁਰ ਇਨਸਾਨ ਦੇ ਕੰਮਾਂ ਨੂੰ ਰੋਕ ਸਕਦਾ ਹੈ (7) “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ʼਤੇ ਗੌਰ ਕਰ” (14) ਪਰਮੇਸ਼ੁਰ ਨੂੰ ਸਮਝਣਾ ਇਨਸਾਨਾਂ ਦੇ ਵੱਸ ਤੋਂ ਬਾਹਰ (23) ਕੋਈ ਇਨਸਾਨ ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝੇ (24) 38 ਯਹੋਵਾਹ ਨੇ ਸਬਕ ਸਿਖਾਇਆ ਕਿ ਇਨਸਾਨ ਕਿੰਨਾ ਛੋਟਾ ਹੈ (1-41) ‘ਧਰਤੀ ਦੀ ਸ੍ਰਿਸ਼ਟੀ ਵੇਲੇ ਤੂੰ ਕਿੱਥੇ ਸੀ?’ (4-6) ਪਰਮੇਸ਼ੁਰ ਦੇ ਪੁੱਤਰਾਂ ਨੇ ਜੈ-ਜੈ ਕਾਰ ਕੀਤੀ (7) ਕੁਦਰਤ ਬਾਰੇ ਸਵਾਲ (8-32) ‘ਆਕਾਸ਼ ਲਈ ਠਹਿਰਾਏ ਨਿਯਮ’ (33) 39 ਪਸ਼ੂ-ਪੰਛੀਆਂ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਕਿੰਨਾ ਘੱਟ ਜਾਣਦਾ (1-30) ਪਹਾੜੀ ਬੱਕਰੀਆਂ ਅਤੇ ਹਿਰਨੀਆਂ (1-4) ਜੰਗਲੀ ਗਧਾ (5-8) ਜੰਗਲੀ ਸਾਨ੍ਹ (9-12) ਸ਼ੁਤਰਮੁਰਗੀ (13-18) ਘੋੜਾ (19-25) ਬਾਜ਼ ਅਤੇ ਉਕਾਬ (26-30) 40 ਯਹੋਵਾਹ ਵੱਲੋਂ ਪੁੱਛੇ ਗਏ ਹੋਰ ਸਵਾਲ (1-24) ਅੱਯੂਬ ਨੇ ਕਬੂਲਿਆ ਕਿ ਉਸ ਕੋਲ ਕਹਿਣ ਲਈ ਕੁਝ ਨਹੀਂ (3-5) “ਕੀ ਤੂੰ ਮੇਰੇ ਇਨਸਾਫ਼ ʼਤੇ ਉਂਗਲ ਚੁੱਕੇਂਗਾ?” (8) ਪਰਮੇਸ਼ੁਰ ਨੇ ਬੇਹੀਮਥ ਦੀ ਤਾਕਤ ਬਾਰੇ ਦੱਸਿਆ (15-24) 41 ਪਰਮੇਸ਼ੁਰ ਨੇ ਸ਼ਾਨਦਾਰ ਲਿਵਯਾਥਾਨ ਬਾਰੇ ਦੱਸਿਆ (1-34) 42 ਅੱਯੂਬ ਦਾ ਯਹੋਵਾਹ ਨੂੰ ਜਵਾਬ (1-6) ਤਿੰਨਾਂ ਸਾਥੀਆਂ ਨੂੰ ਦੋਸ਼ੀ ਠਹਿਰਾਇਆ ਗਿਆ (7-9) ਯਹੋਵਾਹ ਨੇ ਅੱਯੂਬ ਨੂੰ ਸਭ ਕੁਝ ਵਾਪਸ ਕਰ ਦਿੱਤਾ (10-17) ਅੱਯੂਬ ਦੇ ਧੀਆਂ-ਪੁੱਤਰ (13-15)