ਸੇਵਾ ਕਰਨ ਲਈ ਤਿਆਰ
ਆਪਣੀ ਸਿਖਰ-ਜਵਾਨੀ ਵਿਚ 24 ਸ਼ਾਦੀ-ਸ਼ੁਦਾ ਜੋੜੇ ਆਪਣੇ ਘਰ, ਪਰਿਵਾਰ, ਅਤੇ ਦੋਸਤ-ਮਿੱਤਰ ਪਿੱਛੇ ਛੱਡ ਕੇ ਵਿਦੇਸ਼ਾਂ ਵਿਚ ਮਿਸ਼ਨਰੀ ਸੇਵਾ ਕਰਨ ਲਈ ਕਿਉਂ ਜਾਣਾ ਚਾਹੁੰਦੇ ਹਨ? ਉਹ ਪਾਪੂਆ ਨਿਊ ਗਿਨੀ, ਤਾਈਵਾਨ, ਅਫ਼ਰੀਕਾ, ਜਾਂ ਲਾਤੀਨੀ-ਅਮਰੀਕਾ ਦੇ ਦੇਸ਼ਾਂ ਵਿਚ ਜਾਣ ਲਈ ਕਿਉਂ ਖ਼ੁਸ਼ ਹਨ? ਕੀ ਉਹ ਸੈਰਸਪਾਟੇ ਦੇ ਮਜ਼ਿਆਂ ਬਾਰੇ ਸੋਚ ਰਹੇ ਹਨ? ਨਹੀਂ, ਇਨ੍ਹਾਂ ਦੇਸ਼ਾਂ ਵਿਚ ਉਨ੍ਹਾਂ ਦਾ ਜਾਣ ਦਾ ਕਾਰਨ ਕੁਝ ਹੋਰ ਹੀ ਹੈ, ਉਹ ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਨਾਲ ਪਿਆਰ ਕਰਦੇ ਹਨ।—ਮੱਤੀ 22:37-39.
ਇਹ ਲੋਕ ਕੌਣ ਹਨ? ਇਹ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 109ਵੀਂ ਕਲਾਸ ਦੇ ਗ੍ਰੈਜੂਏਟ ਹਨ। ਇਸ ਸਾਲ 9 ਸਤੰਬਰ ਦੇ ਸਿਨੱਚਰਵਾਰ ਨੂੰ ਪੈਟਰਸਨ, ਨਿਊਯਾਰਕ ਵਿਚ ਵਾਚਟਾਵਰ ਸਿੱਖਿਆ ਕੇਂਦਰ ਤੇ ਕਾਫ਼ੀ ਭੈਣਾਂ-ਭਰਾਵਾਂ ਦਾ ਰੌਣਕ-ਮੇਲਾ ਲੱਗਿਆ। ਮਿਸ਼ਨਰੀਆਂ ਨੂੰ ਆਪਣੇ ਕੰਮ ਵਿਚ ਕਾਮਯਾਬ ਹੋਣ ਲਈ ਭਾਸ਼ਣਾਂ ਰਾਹੀਂ ਸਲਾਹ-ਮਸ਼ਵਰੇ ਦਿੱਤੇ ਗਏ ਸਨ। ਪੈਟਰਸਨ ਵਿਚ ਹਾਜ਼ਰ ਭੈਣਾਂ-ਭਰਾਵਾਂ ਅਤੇ ਹੋਰਨਾਂ ਥਾਵਾਂ ਤੇ ਸੈਟੇਲਾਈਟ ਰਾਹੀਂ ਸੁਣਨ ਵਾਲਿਆਂ ਦੀ ਕੁੱਲ ਗਿਣਤੀ 5,198 ਰਹੀ।
ਪ੍ਰੋਗ੍ਰਾਮ ਦੇ ਸਭਾਪਤੀ ਭਰਾ ਸਟੀਵਨ ਲੈੱਟ ਸਨ ਜੋ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਸਿੱਖਿਆ ਸਮਿਤੀ ਦੇ ਮੈਂਬਰ ਹਨ। ਆਪਣਾ ਭਾਸ਼ਣ ਸ਼ੁਰੂ ਕਰਦਿਆਂ ਉਨ੍ਹਾਂ ਨੇ ਮੱਤੀ 5:13 ਤੋਂ ਟਿੱਪਣੀਆਂ ਕੀਤੀਆਂ ਜਿੱਥੇ ਲਿਖਿਆ ਹੈ ਕਿ “ਤੁਸੀਂ ਧਰਤੀ ਦੇ ਲੂਣ ਹੋ।” ਭਰਾ ਲੈੱਟ ਨੇ ਸਮਝਾਇਆ ਕਿ ਯਿਸੂ ਦੇ ਇਹ ਸ਼ਬਦ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਉੱਤੇ ਜ਼ਰੂਰ ਲਾਗੂ ਹੁੰਦੇ ਹਨ। ਮਿਸਾਲ ਲਈ ਲੂਣ ਲਾ ਕੇ ਭੋਜਨ ਸੁਆਦ ਲੱਗਦਾ ਹੈ। ਇਸੇ ਤਰ੍ਹਾਂ, ਜੇ ਮਿਸ਼ਨਰੀ ਪ੍ਰਚਾਰ ਦਾ ਕੰਮ ਅਸਰਦਾਰ ਤਰੀਕੇ ਨਾਲ ਕਰਨਗੇ ਤਾਂ ਉਨ੍ਹਾਂ ਦਾ ਸੁਨੇਹਾ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਆਨੰਦਦਾਇਕ ਬਣਾ ਸਕਦਾ ਹੈ।
ਭੇਜਣ ਤੋਂ ਪਹਿਲਾਂ ਹੌਸਲਾ-ਅਫ਼ਜ਼ਾਈ
ਭਰਾ ਲੈੱਟ ਨੇ ਫਿਰ ਉਨ੍ਹਾਂ ਭਰਾਵਾਂ ਨੂੰ ਪੇਸ਼ ਕੀਤਾ ਜੋ ਬਹੁਤ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਦੇ ਆਏ ਹਨ। ਇਨ੍ਹਾਂ ਨੇ ਬਾਈਬਲ ਤੋਂ ਛੋਟੇ-ਛੋਟੇ ਭਾਸ਼ਣ ਦਿੱਤੇ ਜੋ ਬਹੁਤ ਪ੍ਰਭਾਵਸ਼ਾਲੀ ਸਨ। ਪਹਿਲਾ ਭਰਾ, ਜੌਨ ਵਿਸ਼ਚੱਕ, ਲੇਖ ਵਿਭਾਗ ਵਿਚ ਕੰਮ ਕਰਦੇ ਹਨ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ “ਸਭ ਤੋਂ ਛੋਟਾ ਜ਼ਬੂਰ ਮਿਸ਼ਨਰੀ ਰਵੱਈਆ ਪੈਦਾ ਕਰਦਾ ਹੈ।” ਇਹ ਭਾਸ਼ਣ ਜ਼ਬੂਰ 117 ਉੱਤੇ ਆਧਾਰਿਤ ਸੀ। ਸਾਡੇ ਜ਼ਮਾਨੇ ਵਿਚ ‘ਕੌਮਾਂ’ ਅਤੇ ‘ਉੱਮਤਾਂ’ ਨੂੰ ਯਹੋਵਾਹ ਅਤੇ ਉਸ ਦੇ ਰਾਜ ਬਾਰੇ ਸੰਸਾਰ ਭਰ ਵਿਚ ਗਵਾਹੀ ਦੇਣ ਦੀ ਜ਼ਰੂਰਤ ਹੈ। ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਗਿਆ ਸੀ ਕਿ ਉਹ ਜ਼ਬੂਰ 117 ਨੂੰ ਪੂਰਾ ਕਰਨ ਅਤੇ ‘ਯਹੋਵਾਹ ਦੀ ਉਸਤਤ ਕਰਨ’ ਵਿਚ ਲੋਕਾਂ ਦੀ ਮਦਦ ਕਰਨ।
ਫਿਰ ਸਭਾਪਤੀ ਨੇ ਪ੍ਰਬੰਧਕ ਸਭਾ ਦੇ ਭਰਾ ਗਾਈ ਪੀਅਰਸ ਨੂੰ ਪੇਸ਼ ਕੀਤਾ। ਉਨ੍ਹਾਂ ਦਾ ਵਿਸ਼ਾ ਸੀ “ਲਚਕਦਾਰ ਰਵੱਈਆ ਅਪਣਾਓ, ਪਰ ਉਦਾਂ ਦ੍ਰਿੜ੍ਹ ਰਹੋ।” ਬਾਈਬਲ ਰੋਜ਼-ਰੋਜ਼ ਨਹੀਂ ਬਦਲਦੀ ਰਹਿੰਦੀ। ਬਿਵਸਥਾ ਸਾਰ 32:4 ਵਿਚ ਯਹੋਵਾਹ ਪਰਮੇਸ਼ੁਰ ਨੂੰ ਚਟਾਨ ਸੱਦਿਆ ਗਿਆ ਹੈ, ਪਰ ਬਾਈਬਲ ਸਾਰੀ ਮਨੁੱਖਜਾਤੀ ਲਈ ਲਿਖੀ ਗਈ ਸੀ, ਮਤਲਬ ਕਿ ਸਾਰਿਆਂ ਲੋਕਾਂ ਅਤੇ ਸਭਿਆਚਾਰਾਂ ਲਈ ਲਿਖੀ ਗਈ ਸੀ। ਵਿਦਿਆਰਥੀਆਂ ਨੂੰ ਚੇਤੇ ਕਰਾਇਆ ਗਿਆ ਕਿ ਉਹ ਇਸ ਤਰ੍ਹਾਂ ਪਰਮੇਸ਼ੁਰ ਦਾ ਸੰਦੇਸ਼ ਪ੍ਰਚਾਰ ਕਰ ਕੇ ਲੋਕਾਂ ਦੇ ਦਿਲਾਂ ਅਤੇ ਉਨ੍ਹਾਂ ਦੀ ਜ਼ਮੀਰ ਨੂੰ ਛੋਹ ਸਕਦੇ ਹਨ। (2 ਕੁਰਿੰਥੀਆਂ 4:2) ਭਰਾ ਪੀਅਰਸ ਨੇ ਕਿਹਾ ਕਿ “ਸਹੀ ਅਸੂਲਾਂ ਲਈ ਦ੍ਰਿੜ੍ਹ ਰਹੋ, ਪਰ ਲਚਕਦਾਰ ਰਵੱਈਆ ਅਪਣਾਈ ਰੱਖਿਓ। ਜਿਸ ਦੇਸ਼ ਤੁਸੀਂ ਜਾ ਕੇ ਰਹਿਣਾ ਹੈ, ਉੱਥੇ ਦੇ ਲੋਕਾਂ ਦਾ ਸਭਿਆਚਾਰ ਵੱਖਰਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਨਾਲੋਂ ਘਟੀਆ ਨਾ ਸਮਝਿਓ।”
ਇਕ ਗਿਲਿਅਡ ਇੰਸਟ੍ਰਕਟਰ, ਭਰਾ ਕਾਰਲ ਐਡਮਜ਼ ਹੈੱਡ-ਕੁਆਰਟਰ ਵਿਚ ਤਕਰੀਬਨ 53 ਸਾਲਾਂ ਤੋਂ ਕੰਮ ਕਰਦੇ ਆਏ ਹਨ। ਉਨ੍ਹਾਂ ਦਾ ਵਿਸ਼ਾ ਸੀ “ਇੱਥੋਂ ਹੁਣ ਤੁਸੀਂ ਕਿੱਥੇ ਜਾਓਗੇ?” ਚੌਵੀ ਜੋੜਿਆਂ ਨੂੰ 20 ਵੱਖਰੇ-ਵੱਖਰੇ ਦੇਸ਼ਾਂ ਵਿਚ ਪ੍ਰਚਾਰ ਕਰਨ ਲਈ ਤਾਂ ਭੇਜਿਆ ਜਾ ਰਿਹਾ ਸੀ, ਪਰ ਸਵਾਲ ਇਹ ਖੜ੍ਹਾ ਹੋਇਆ ਕਿ ਨਵਾਂ ਦੇਸ਼ ਦੇਖਣ ਤੋਂ ਬਾਅਦ ਫਿਰ ਉਹ ਕੀ ਹੋਰ ਤੋਂ ਹੋਰ ਜਗ੍ਹਾ ਜਾਣਾ ਚਾਹੁੰਣਗੇ? ਅੱਜ-ਕੱਲ੍ਹ ਲੋਕ ਟਿਕ ਕੇ ਕੰਮ ਨਹੀਂ ਕਰਦੇ। ਉਹ ਆਪਣੀ ਮਰਜ਼ੀ ਅਨੁਸਾਰ ਜਗ੍ਹਾ ਤੋਂ ਜਗ੍ਹਾ ਜਾਣਾ ਚਾਹੁੰਦੇ ਹਨ ਅਤੇ ਨਵੇਂ ਤੋਂ ਨਵੇਂ ਕੰਮ ਕਰਨੇ ਚਾਹੁੰਦੇ ਹਨ। ਪਰ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਯਹੋਵਾਹ ਵੱਲੋਂ ਨਵੇਂ ਦੇਸ਼ ਵਿਚ ਭੇਜਿਆ ਜਾ ਰਿਹਾ ਸੀ ਜਿੱਥੇ ਉਨ੍ਹਾਂ ਨੇ ਉਸ ਦੀਆਂ “ਭੇਡਾਂ” ਦੀ ਦੇਖ-ਭਾਲ ਕਰਨੀ ਹੈ। ਉਨ੍ਹਾਂ ਨੂੰ ਪ੍ਰਾਚੀਨ ਇਸਰਾਏਲੀਆਂ ਵਾਂਗ ਨਹੀਂ ਬਣਨਾ ਚਾਹੀਦਾ ਜਿਨ੍ਹਾਂ ਨੇ ਸਾਰੀ ਮਨੁੱਖਜਾਤੀ ਨੂੰ ਬਰਕਤਾਂ ਲਿਆਉਣ ਲਈ ਯਹੋਵਾਹ ਦੁਆਰਾ ਵਰਤੇ ਜਾਣ ਦਾ ਮੌਕਾ ਗੁਆ ਦਿੱਤਾ ਸੀ। ਸਗੋਂ ਉਨ੍ਹਾਂ ਨੂੰ ਯਿਸੂ ਮਸੀਹ ਦੀ ਨਕਲ ਕਰਨੀ ਚਾਹੀਦੀ ਹੈ ਜੋ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਲਈ ਬਿਲਕੁਲ ਰਾਜ਼ੀ ਸੀ ਅਤੇ ਹਰ ਹਾਲਤ ਵਿਚ ਉਸ ਨੇ ਆਗਿਆਪਾਲਣਾ ਕੀਤੀ।—ਯੂਹੰਨਾ 8:29; 10:16.
ਗਿਲਿਅਡ ਸਕੂਲ ਦੇ ਰਿਜਿੱਸਟਰਾਰ, ਵੌਲਿਸ ਲਿਵਰੈਂਸ ਦੇ ਭਾਸ਼ਣ ਦਾ ਵਿਸ਼ਾ ਸੀ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਨੂੰ ਖ਼ਜ਼ਾਨੇ ਤੁੱਲ ਸਮਝੋ।” ਬਾਈਬਲ ਵਿਚ ਪਰਮੇਸ਼ੁਰ ਦੇ ਸ਼ਬਦਾਂ ਨੂੰ ਵਾਰ-ਵਾਰ ਧਨ, ਹੀਰਿਆਂ, ਸੋਨੇ-ਚਾਂਦੀ, ਅਤੇ ਹੋਰ ਕੀਮਤੀ ਚੀਜ਼ਾਂ ਨਾਲ ਦਰਸਾਇਆ ਗਿਆ ਹੈ ਜਿਨ੍ਹਾਂ ਨੂੰ ਲੋਕ ਬਹੁਤ ਚਾਹੁੰਦੇ ਹਨ। ਕਹਾਉਤਾਂ 2:1-5 ਦਿਖਾਉਂਦਾ ਹੈ ਕਿ ‘ਪਰਮੇਸ਼ੁਰ ਦਾ ਗਿਆਨ’ ਪਾਉਣ ਲਈ ਸਾਨੂੰ ‘ਗੁਪਤ ਧਨ ਵਾਂਙੁ ਉਹ ਦੀ ਖੋਜ ਕਰਨੀ’ ਚਾਹੀਦੀ ਹੈ। ਭਾਸ਼ਣਕਾਰ ਨੇ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਕਿ ਉਹ ਆਪਣੇ ਨਵੇਂ-ਨਵੇਂ ਸੌਂਪੇ ਗਏ ਕੰਮ ਵਿਚ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਖੋਜ ਕਰਦੇ ਰਹਿਣ। ਭਰਾ ਲਿਵਰੈਂਸ ਨੇ ਇਵੇਂ ਸਮਝਾਇਆ ਕਿ “ਇਹ ਸਲਾਹ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਯਹੋਵਾਹ ਵਿਚ ਤੁਹਾਡੀ ਨਿਹਚਾ ਅਤੇ ਤੁਹਾਡਾ ਭਰੋਸਾ ਵਧੇਗਾ ਅਤੇ ਤੁਸੀਂ ਆਪਣੇ ਕੰਮ ਵਿਚ ਦ੍ਰਿੜ੍ਹ ਰਹਿਣ ਲਈ ਮਜ਼ਬੂਤ ਬਣਾਏ ਜਾਓਗੇ। ਤੁਸੀਂ ਦੂਸਰਿਆਂ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿੱਖਿਆ ਦੇਣ ਵਿਚ ਭਰੋਸੇ ਨਾਲ ਗੱਲਾਂ ਕਰ ਸਕੋਗੇ ਅਤੇ ਇਵੇਂ ਤੁਸੀਂ ਜ਼ਿਆਦਾ ਅਸਰਦਾਰ ਬਣੋਗੇ।”
ਇਕ ਕਲਾਸ ਦੀ ਸੈਟਿੰਗ ਵਰਤਦਿਆਂ ਇਕ ਹੋਰ ਗਿਲਿਅਡ ਇੰਸਟ੍ਰਕਟਰ, ਲਾਰੈਂਸ ਬੋਵਨ ਨੇ ਦਿਖਾਇਆ ਕਿ ਯਹੋਵਾਹ ਨੇ ਇਨ੍ਹਾਂ ਵਿਦਿਆਰਥੀਆਂ ਦੇ ਪ੍ਰਚਾਰ ਦੇ ਕੰਮ ਉੱਤੇ ਪਿੱਛਲੇ ਪੰਜ ਮਹੀਨਿਆਂ ਦੌਰਾਨ ਆਪਣੀ ਬਰਕਤ ਕਿਵੇਂ ਪਾਈ ਸੀ। ਉਨ੍ਹਾਂ ਨੇ ਰਸੂਲਾਂ ਦੇ ਕਰਤੱਬ 20:20 ਤੇ ਪੌਲੁਸ ਰਸੂਲ ਦੇ ਸ਼ਬਦਾਂ ਵੱਲ ਧਿਆਨ ਖਿੱਚਿਆ ਜਿੱਥੇ ਅਫ਼ਸੁਸ ਸ਼ਹਿਰ ਵਿਚ ਉਸ ਦੀ ਪ੍ਰਚਾਰ ਸੇਵਾ ਦਾ ਜ਼ਿਕਰ ਹੈ। ਉਨ੍ਹਾਂ ਨੇ ਦਿਖਾਇਆ ਕਿ ਪੌਲੁਸ ਨੇ ਗਵਾਹੀ ਦੇਣ ਦੇ ਹਰ ਮੌਕਾ ਦਾ ਫ਼ਾਇਦਾ ਉਠਾਇਆ ਸੀ। ਵਿਦਿਆਰਥੀਆਂ ਦੇ ਤਜਰਬਿਆਂ ਨੇ ਦਿਖਾਇਆ ਕਿ ਪੌਲੁਸ ਰਸੂਲ ਵਾਂਗ ਸਾਡੇ ਜ਼ਮਾਨੇ ਵਿਚ ਵੀ, ਜੋ ਲੋਕ ਪਰਮੇਸ਼ੁਰ ਅਤੇ ਗੁਆਂਢੀਆਂ ਨਾਲ ਪਿਆਰ ਕਰਦੇ ਹਨ, ਉਹ ਸੱਚਾਈ ਬਾਰੇ ਪ੍ਰਚਾਰ ਕਰਨ ਤੋਂ ਕਦੇ ਵੀ ਪਿਛਾਂਹ ਨਹੀਂ ਹਟਦੇ ਅਤੇ ਉਹ ਦੂਜਿਆਂ ਉੱਤੇ ਬਾਈਬਲ ਦੀ ਸ਼ਕਤੀ ਦਾ ਅਸਰ ਪੈਣ ਦਿੰਦੇ ਹਨ। ਨਤੀਜੇ ਵਜੋਂ ਯਹੋਵਾਹ ਭਰਪੂਰ ਬਰਕਤਾਂ ਦਿੰਦਾ ਹੈ।
ਤਜਰਬੇਕਾਰ ਭਰਾਵਾਂ ਦੀਆਂ ਸਲਾਹਾਂ
ਇਸ ਕਲਾਸ ਦੇ ਸਮੇਂ ਦੌਰਾਨ ਵਿਦਿਆਰਥੀ, 23 ਦੇਸ਼ਾਂ ਤੋਂ ਆਏ ਸ਼ਾਖਾ ਸਮਿਤੀਆਂ ਦੇ ਮੈਂਬਰਾਂ ਨਾਲ ਰਲ-ਮਿਲ ਸਕੇ। ਇਹ ਭਰਾ ਵੀ ਪੈਟਰਸਨ ਸਿੱਖਿਆ ਕੇਂਦਰ ਵਿਚ ਖ਼ਾਸ ਸਿਖਲਾਈ ਲਈ ਆਏ ਹੋਏ ਸਨ। ਵਿਦਿਆਰਥੀਆਂ ਨੂੰ ਇਨ੍ਹਾਂ ਭਰਾਵਾਂ ਨਾਲ ਮਿਲ ਕੇ ਬਹੁਤ ਲਾਭ ਹੋਇਆ। ਸੇਵਾ ਵਿਭਾਗ ਦੇ ਲੀਓਨ ਵੀਵਰ ਅਤੇ ਮਰਟਨ ਕੈਂਪਬਲ ਨੇ ਅਨੇਕ ਸ਼ਾਖਾ ਸਮਿਤੀਆਂ ਦੇ ਮੈਂਬਰਾਂ ਦੇ ਇੰਟਰਵਿਊ ਲਏ। ਇਨ੍ਹਾਂ ਵਿੱਚੋਂ ਕੁਝ ਖ਼ੁਦ ਹੀ ਗਿਲਿਅਡ ਗ੍ਰੈਜੂਏਟ ਸਨ। ਇਨ੍ਹਾਂ ਤਜਰਬੇਕਾਰ ਮਿਸ਼ਨਰੀਆਂ ਦੀਆਂ ਗੱਲਾਂ ਸੁਣ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦਿਆਂ ਪਰਿਵਾਰਾਂ ਅਤੇ ਦੋਸਤ-ਮਿੱਤਰਾਂ ਨੂੰ ਬਹੁਤ ਹੀ ਹੌਸਲਾ ਮਿਲਿਆ।
ਇਸ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੀ ਵਿਦੇਸ਼ੀ ਸੇਵਾ ਵਿਚ ਅਦਲਾ-ਬਦਲੀ ਲਈ ਤਿਆਰ ਕਰਨ ਵਾਸਤੇ ਇਹ ਕੁਝ ਸਲਾਹਾਂ ਦਿੱਤੀਆਂ ਗਈਆਂ: “ਜੇ ਤੁਹਾਡੇ ਨਾਲ ਅਜੀਬ ਜਿਹੀ ਘਟਨਾ ਬੀਤੇ ਜਿਸ ਨੂੰ ਤੁਸੀਂ ਸਮਝ ਨਹੀਂ ਪਾਉਂਦੇ, ਹੌਸਲਾ ਨਾ ਹਾਰੋ। ਯਹੋਵਾਹ ਉੱਤੇ ਭਰੋਸਾ ਰੱਖੋ;” “ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਨਾਲ ਸਬਰ ਕਰੋ, ਅਤੇ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਜੀਉਣ ਜੋਗੀਆਂ ਚੀਜ਼ਾਂ ਦੇਵੇਗਾ।” ਹੋਰ ਟਿੱਪਣੀਆਂ ਨੇ ਵਿਦਿਆਰਥੀਆਂ ਨੂੰ ਯਾਦ ਦਿਲਾਇਆ ਕਿ ਉਹ ਆਪਣੀ ਸੇਵਾ ਵਿਚ ਕਿਵੇਂ ਖ਼ੁਸ਼ ਰਹਿ ਸਕਦੇ ਹਨ। ਕੁਝ ਸਲਾਹਾਂ ਸੀ: “ਐਸੀ ਤੁਲਨਾ ਨਾ ਕਰੋ ਕਿ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਹਨ ਪਰ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਸੀ ਉੱਥੇ ਕੀ ਕੁਝ ਸੀ;” “ਉੱਥੇ ਦੀ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਸਿੱਖੋ ਤਾਂਕਿ ਤੁਸੀਂ ਲੋਕਾਂ ਨਾਲ ਗੱਲ ਕਰ ਸਕੋਗੇ;” “ਲੋਕਾਂ ਦੇ ਰਸਮਾਂ-ਰਿਵਾਜਾਂ ਬਾਰੇ ਸਿੱਖੋ, ਕਿਉਂਕਿ ਇਹ ਤੁਹਾਨੂੰ ਆਪਣੀ ਪ੍ਰਚਾਰ ਸੇਵਾ ਵਿਚ ਲੱਗੇ ਰਹਿਣ ਲਈ ਮਦਦ ਦੇਣਗੇ।” ਨਵਿਆਂ ਮਿਸ਼ਨਰੀਆਂ ਨੂੰ ਐਸੀਆਂ ਟਿੱਪਣੀਆਂ ਤੋਂ ਬਹੁਤ ਹੀ ਹੌਸਲਾ ਮਿਲਿਆ।
ਇੰਟਰਵਿਊਆਂ ਤੋਂ ਬਾਅਦ, ਭਰਾ ਡੇਵਿਡ ਸਪਲੇਨ ਨੇ ਮੁੱਖ ਭਾਸ਼ਣ ਦਿੱਤਾ ਜਿਸ ਦਾ ਧਿਆਨਯੋਗ ਵਿਸ਼ਾ ਸੀ “ਕੀ ਤੁਸੀਂ ਵਿਦਿਆਰਥੀ ਹੋ ਜਾਂ ਗ੍ਰੈਜੂਏਟ?” ਇਹ ਭਰਾ ਪਹਿਲਾਂ ਮਿਸ਼ਨਰੀ ਹੁੰਦੇ ਸਨ ਅਤੇ ਗਿਲਿਅਡ ਦੀ 42ਵੀਂ ਕਲਾਸ ਦੇ ਗ੍ਰੈਜੂਏਟ ਸਨ। ਹੁਣ ਉਹ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ ਹਨ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਪੁੱਛਿਆ ਕਿ “ਤੁਸੀਂ ਮਿਸ਼ਨਰੀ ਸੇਵਾ ਸ਼ੁਰੂ ਕਰਦਿਆਂ ਆਪਣੇ ਆਪ ਬਾਰੇ ਕੀ ਵਿਚਾਰ ਰੱਖੋਗੇ? ਕੀ ਇਵੇਂ, ਕਿ ਗ੍ਰੈਜੂਏਟ ਹੋਣ ਦੇ ਨਾਤੇ ਤੁਸੀਂ ਮਿਸ਼ਨਰੀ ਸੇਵਾ ਬਾਰੇ ਸਭ ਕੁਝ ਜਾਣਦੇ ਹੋ ਜਾਂ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਹਾਲੇ ਬਹੁਤ ਕੁਝ ਸਿੱਖਣਾ ਹੈ?” ਭਰਾ ਸਪਲੇਨ ਨੇ ਕਿਹਾ ਕਿ ਬੁੱਧੀਮਾਨ ਗ੍ਰੈਜੂਏਟ ਆਪਣੇ ਆਪ ਨੂੰ ਵਿਦਿਆਰਥੀ ਹੀ ਸਮਝੇਗਾ। ਮਿਸ਼ਨਰੀਆਂ ਨੂੰ ਇਵੇਂ ਸੋਚਣਾ ਚਾਹੀਦਾ ਹੈ ਕਿ ਪ੍ਰਚਾਰ ਦੇ ਕੰਮ ਵਿਚ ਜਿਸ ਨੂੰ ਵੀ ਉਹ ਮਿਲਣਗੇ ਉਹ ਉਨ੍ਹਾਂ ਨੂੰ ਕੁਝ-ਨ-ਕੁਝ ਸਿੱਖਾ ਸਕਦਾ ਹੈ। (ਫ਼ਿਲਿੱਪੀਆਂ 2:3) ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਮਿਸ਼ਨਰੀ ਸਾਥੀਆਂ ਨਾਲ, ਸ਼ਾਖਾ ਦਫ਼ਤਰ ਨਾਲ, ਅਤੇ ਆਪਣੀ ਕਲੀਸਿਯਾ ਨਾਲ ਚੰਗੀ ਤਰ੍ਹਾਂ ਮਿਲ-ਵਰਤਣ। ਭਰਾ ਸਪਲੇਨ ਨੇ ਅੱਗੇ ਕਿਹਾ ਕਿ “ਤੁਸੀਂ ਆਪਣੀ ਫਾਈਨਲ ਪਰੀਖਿਆ ਪਾਸ ਕਰ ਲਈ ਹੈ, ਪਰ ਤੁਸੀਂ ਅਜੇ ਵੀ ਵਿਦਿਆਰਥੀ ਹੋ। ਇਹ ਚੀਜ਼ ਸਾਰਿਆਂ ਨੂੰ ਸਾਫ਼-ਸਾਫ਼ ਦਿੱਸਣੀ ਚਾਹੀਦੀ ਹੈ ਕਿ ਤੁਸੀਂ ਸਿੱਖਣਾ ਚਾਹੁੰਦੇ ਹੋ।”
ਇਸ ਭਾਸ਼ਣ ਤੋਂ ਬਾਅਦ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਡਿਪਲੋਮੇ ਦਿੱਤੇ ਗਏ ਅਤੇ ਸਾਰਿਆਂ ਨੂੰ ਦੱਸਿਆ ਗਿਆ ਕਿ ਭੈਣ-ਭਰਾ ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਨੂੰ ਜਾ ਰਹੇ ਹਨ। ਬੜੇ ਹੀ ਦਿਲ ਪਿਘਲੇ ਜਦੋਂ ਇਨ੍ਹਾਂ ਭੈਣਾਂ-ਭਰਾਵਾਂ ਵਿੱਚੋਂ ਇਕ ਗ੍ਰੈਜੂਏਟ ਨੇ ਸਾਰਿਆਂ ਦੇ ਲਈ ਇਕ ਮਤਾ ਪੇਸ਼ ਕੀਤਾ ਜਿਸ ਵਿਚ ਸਾਰੇ ਗ੍ਰੈਜੂਏਟਾਂ ਦੇ ਪੱਕੇ ਇਰਾਦੇ ਬਾਰੇ ਜ਼ਿਕਰ ਕੀਤਾ ਗਿਆ ਕਿ ਉਹ ਬਾਈਬਲ ਤੋਂ ਸਿੱਖੀਆਂ ਗੱਲਾਂ ਕਾਰਨ ਆਪਣੀ ਪਵਿੱਤਰ ਸੇਵਾ ਵਧਾਈ ਜਾਣਗੇ।
ਸਾਰੇ ਹਾਜ਼ਰ ਭੈਣ-ਭਰਾ ਇਸ ਗੱਲ ਨਾਲ ਸਹਿਮਤ ਹੋਏ ਕਿ ਤਜਰਬੇਕਾਰ ਭਰਾਵਾਂ ਦੀ ਸਲਾਹ ਨੇ ਗ੍ਰੈਜੂਏਟਾਂ ਦਾ ਇਰਾਦਾ ਹੋਰ ਵੀ ਪੱਕਾ ਕੀਤਾ ਕਿ ਉਹ ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਲਈ ਪਿਆਰ ਦਿਖਾਉਂਦੇ ਰਹਿਣ। ਇਸ ਨੇ ਉਨ੍ਹਾਂ ਨੂੰ ਆਪਣੀ ਮਿਸ਼ਨਰੀ ਸੇਵਾ ਵਿਚ ਲੋਕਾਂ ਦੀ ਰੂਹਾਨੀ ਤੌਰ ਤੇ ਮਦਦ ਕਰੀ ਜਾਣ ਲਈ ਹੋਰ ਵੀ ਮਜ਼ਬੂਤ ਬਣਾਇਆ।
[ਸਫ਼ੇ 25 ਉੱਤੇ ਡੱਬੀ]
ਗ੍ਰੈਜੂਏਟਾਂ ਬਾਰੇ ਜਾਣਕਾਰੀ
ਜਿੰਨੇ ਦੇਸ਼ਾਂ ਤੋਂ ਆਏ: 10
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 20
ਵਿਦਿਆਰਥੀਆਂ ਦੀ ਗਿਣਤੀ: 48
ਔਸਤਨ ਉਮਰ: 33.7
ਸੱਚਾਈ ਵਿਚ ਔਸਤਨ ਸਾਲ: 16.2
ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 12.5
[ਸਫ਼ੇ 26 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 109ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾ-ਭਰਾਵਾਂ ਦੇ ਨਾਂ ਹੇਠਲੀ ਲਾਈਨ ਤੋਂ ਪਿਛਾਂਹ ਵੱਲ ਦਿਖਾਏ ਗਏ ਹਨ ਅਤੇ ਹਰੇਕ ਲਾਈਨ ਵਿਚ ਇਹ ਖੱਬੇ ਤੋਂ ਸੱਜੇ ਦਿਖਾਏ ਗਏ ਹਨ।
(1) ਕੌਲਿਨਜ਼, ਈ.; ਮਾਇਲਜ਼, ਏਲ.; ਅਲਾਵਰਾਡੋ, ਏ.; ਲੇਕ, ਜੇ. (2) ਵੈਨ ਡੁਸਨ, ਏਲ.; ਬੀਹਾਰੀ, ਏ.; ਹੇਈਕੀਨਨ, ਏਚ.; ਕਓਸ, ਐੱਸ.; ਸਮਿਥ, ਏਚ. (3) ਐਸ਼ਫਰਡ, ਜੇ.; ਐਸ਼ਫਰਡ, ਸੀ.; ਬਓਰ, ਸੀ.; ਰਿਚਰਡ, ਐੱਲ.; ਵਿਲਬਰਨ, ਡੀ.; ਲੇਕ, ਜੇ. (4) ਚੀਚੀਈ, ਕੇ.; ਚੀਚੀਈ, ਏਚ.; ਰਮੀਰੇਜ਼, ਐੱਮ.; ਬਓਮੋਨ, ਡੀ.; ਬੈਕਰ, ਜੀ.; ਬੀਹਾਰੀ, ਐੱਸ.; ਰਮੀਰੇਜ਼, ਏ. (5) ਵੈਨ ਡੁਸਨ, ਡਬਲਯੂ.; ਲਮਾਟ੍ਰੇ, ਏਚ.; ਪਿਸਕੋ, ਜੇ.; ਕੱਟਸ, ਏਲ.; ਰਸਲ, ਏਚ.; ਜੋਨਸਨ, ਆਰ. (6) ਬੈਕਰ, ਐੱਫ.; ਬਓਮੋਨ, ਡੀ.; ਜੋਨਸਨ, ਕੇ.; ਪਾਈਫਰ, ਏ.; ਮੈਡਸਨ, ਸੀ.; ਲਮਾਟ੍ਰੇ, ਜੇ.; ਹੇਈਕੀਨਨ, ਪੀ. (7) ਸਮਿਥ, ਆਰ.; ਰਸਲ, ਜੇ.; ਕੌਲਿਨਜ਼, ਏ.; ਪਿਸਕੋ, ਡੀ.; ਵਿਲਬਰਨ, ਆਰ.; ਕਓਸ, ਜੀ. (8) ਕੱਟਸ, ਬੀ.; ਬਓਰ, ਜੇ.; ਮੈਡਸਨ, ਐੱਨ.; ਪਾਈਫਰ, ਐੱਸ.; ਰਿਚਰਡ, ਈ.; ਮਾਇਲਜ਼, ਬੀ.; ਅਲਵਾਰਾਡੋ, ਆਰ.