ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
2-8 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 39-40
“ਮੂਸਾ ਨੇ ਧਿਆਨ ਨਾਲ ਹਿਦਾਇਤਾਂ ਮੰਨੀਆਂ”
(ਕੂਚ 39:32) ਸੋ ਡੇਹਰੇ ਦੀ ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋਇਆ ਅਤੇ ਐਉਂ ਇਸਰਾਏਲੀਆਂ ਨੇ ਸਾਰਾ ਕੁਝ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ।
ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?
13 ਮੂਸਾ ਕੋਰਹ ਦੇ ਬਿਲਕੁਲ ਉਲਟ ਸੀ। ਉਹ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” (ਗਿਣ. 12:3) ਉਸ ਨੇ ਨਿਮਰ ਹੋ ਕੇ ਉਹੀ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ। (ਕੂਚ 7:6; 40:16) ਅਸੀਂ ਬਾਈਬਲ ਵਿਚ ਕਿਤੇ ਨਹੀਂ ਪੜ੍ਹਦੇ ਕਿ ਮੂਸਾ ਯਹੋਵਾਹ ਦੇ ਕੰਮ ਕਰਨ ਦੇ ਤਰੀਕਿਆਂ ʼਤੇ ਬਹਿਸ ਕਰਦਾ ਹੁੰਦਾ ਸੀ ਜਾਂ ਉਹ ਯਹੋਵਾਹ ਤੋਂ ਮਿਲੀਆਂ ਹਿਦਾਇਤਾਂ ਕਾਰਨ ਕਦੇ ਗੁੱਸੇ ਹੋਇਆ ਸੀ। ਮਿਸਾਲ ਲਈ, ਯਹੋਵਾਹ ਨੇ ਡੇਹਰਾ ਬਣਾਉਣ ਵਾਸਤੇ ਖ਼ਾਸ ਹਿਦਾਇਤਾਂ ਦਿੱਤੀਆਂ ਸਨ ਜਿਵੇਂ ਧਾਗੇ ਦਾ ਰੰਗ ਅਤੇ ਪਰਦੇ ਬਣਾਉਣ ਲਈ ਇਸਰਾਏਲੀਆਂ ਨੂੰ ਕਿੰਨੀਆਂ ਕੁੰਡੀਆਂ ਬਣਾਉਣੀਆਂ ਚਾਹੀਦੀਆਂ ਸਨ। (ਕੂਚ 26:1-6) ਜੇ ਅੱਜ ਇਕ ਨਿਗਾਹਬਾਨ ਪਰਮੇਸ਼ੁਰ ਦੇ ਸੰਗਠਨ ਵਿਚ ਤੁਹਾਨੂੰ ਕੁਝ ਕਰਨ ਲਈ ਖ਼ਾਸ ਹਿਦਾਇਤਾਂ ਦਿੰਦਾ ਹੈ, ਤਾਂ ਸ਼ਾਇਦ ਤੁਸੀਂ ਅੱਕ ਜਾਓ। ਪਰ ਯਹੋਵਾਹ ਇਸ ਤਰ੍ਹਾਂ ਦਾ ਨਿਗਾਹਬਾਨ ਨਹੀਂ ਹੈ। ਜਦੋਂ ਉਹ ਆਪਣੇ ਸੇਵਕਾਂ ਨੂੰ ਕੰਮ ਦਿੰਦਾ ਹੈ, ਤਾਂ ਉਹ ਭਰੋਸਾ ਰੱਖਦਾ ਹੈ ਕਿ ਉਹ ਇਹ ਕੰਮ ਚੰਗੀ ਤਰ੍ਹਾਂ ਕਰਨਗੇ। ਜਦੋਂ ਉਹ ਬਹੁਤ ਸਾਰੀਆਂ ਹਿਦਾਇਤਾਂ ਦਿੰਦਾ ਹੈ, ਤਾਂ ਇਸ ਦੇ ਪਿੱਛੇ ਚੰਗੇ ਕਾਰਨ ਹੀ ਹੁੰਦੇ ਹਨ। ਮੂਸਾ ਯਹੋਵਾਹ ਨਾਲ ਗੁੱਸੇ ਨਹੀਂ ਹੋਇਆ ਜਾਂ ਉਸ ਨੇ ਇਸ ਤਰ੍ਹਾਂ ਨਹੀਂ ਸੋਚਿਆ ਕਿ ਯਹੋਵਾਹ ਉਸ ਨੂੰ ਜ਼ਿਆਦਾ ਹਿਦਾਇਤਾਂ ਦੇ ਕੇ ਉਸ ਦਾ ਨਿਰਾਦਰ ਕਰ ਰਿਹਾ ਸੀ ਤੇ ਨਾ ਹੀ ਉਸ ਨੇ ਇਹ ਸੋਚਿਆ ਕਿ ਯਹੋਵਾਹ ਉਸ ਦੇ ਫ਼ੈਸਲੇ ਕਰਨ ਦਾ ਹੱਕ ਖੋਹ ਰਿਹਾ ਸੀ। ਮੂਸਾ ਨੇ ਕਾਮਿਆਂ ਨੂੰ ਉਸੇ ਤਰ੍ਹਾਂ ਕੰਮ ਕਰਨ ਲਈ ਕਿਹਾ ਜਿਸ ਤਰ੍ਹਾਂ ਯਹੋਵਾਹ ਨੇ ਹੁਕਮ ਦਿੱਤਾ ਸੀ। (ਕੂਚ 39:32) ਮੂਸਾ ਨੇ ਕਿੰਨਾ ਨਿਮਰ ਰਵੱਈਆ ਦਿਖਾਇਆ! ਉਹ ਜਾਣਦਾ ਸੀ ਕਿ ਇਹ ਕੰਮ ਯਹੋਵਾਹ ਦਾ ਹੈ ਅਤੇ ਯਹੋਵਾਹ ਉਸ ਨੂੰ ਵਰਤ ਕੇ ਇਸ ਨੂੰ ਪੂਰਾ ਕਰਾ ਰਿਹਾ ਹੈ।
(ਕੂਚ 39:43) ਮੂਸਾ ਨੇ ਏਸ ਸਾਰੇ ਕੰਮ ਨੂੰ ਡਿੱਠਾ ਅਤੇ ਵੇਖੋ ਉਨ੍ਹਾਂ ਨੇ ਉਹ ਨੂੰ ਪੂਰਾ ਕਰ ਦਿੱਤਾ ਸੀ। ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਬਣਾਇਆ ਸੋ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ।
(ਕੂਚ 40:1, 2) ਫੇਰ ਯਹੋਵਾਹ ਮੂਸਾ ਨੂੰ ਬੋਲਿਆ ਕਿ। 2 ਪਹਿਲੇ ਮਹੀਨੇ ਦੇ ਪਹਿਲੇ ਦਿਨ ਤੂੰ ਡੇਹਰੇ ਦੀ ਮੰਡਲੀ ਦਾ ਤੰਬੂ ਖੜਾ ਕਰੀਂ।
(ਕੂਚ 40:16) ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।
ਕੀ ਤੁਸੀਂ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਹੋ?
3 ਇਬਰਾਨੀਆਂ 3:5 ਵਿਚ ਲਿਖਿਆ ਹੈ: ‘ਮੂਸਾ ਤਾਂ ਨੌਕਰ ਦੀ ਨਿਆਈਂ ਮਾਤਬਰ ਸੀ।’ ਮੂਸਾ ਨਬੀ ਨੂੰ ਮਾਤਬਰ ਜਾਂ ਵਫ਼ਾਦਾਰ ਕਿਉਂ ਕਿਹਾ ਗਿਆ ਸੀ? ਕਿਉਂਕਿ ਯਹੋਵਾਹ ਦਾ ਡੇਹਰਾ ਬਣਾਉਣ ਵੇਲੇ “ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।” (ਕੂਚ 40:16) ਯਹੋਵਾਹ ਦੇ ਸੇਵਕਾਂ ਵਜੋਂ ਜਦ ਅਸੀਂ ਉਸ ਦੀ ਆਗਿਆ ਮੰਨਦੇ ਹਾਂ, ਤਾਂ ਅਸੀਂ ਵਫ਼ਾਦਾਰ ਹੁੰਦੇ ਹਾਂ। ਇਸ ਦਾ ਮਤਲਬ ਹੈ ਕਿ ਭਾਵੇਂ ਜੋ ਵੀ ਮੁਸ਼ਕਲ ਆਵੇ ਅਤੇ ਅਸੀਂ ਭਾਵੇਂ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰੀਏ, ਫਿਰ ਵੀ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ। ਪਰ ਵਫ਼ਾਦਾਰੀ ਸਿਰਫ਼ ਵੱਡੀਆਂ ਅਜ਼ਮਾਇਸ਼ਾਂ ਉੱਤੇ ਜਿੱਤ ਹਾਸਲ ਕਰਨ ਨਾਲ ਹੀ ਸਾਬਤ ਨਹੀਂ ਹੁੰਦੀ। ਯਿਸੂ ਨੇ ਕਿਹਾ ਸੀ: “ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ।” (ਲੂਕਾ 16:10) ਤਾਂ ਫਿਰ ਸਾਨੂੰ ਛੋਟੀਆਂ ਤੋਂ ਛੋਟੀਆਂ ਗੱਲਾਂ ਵਿਚ ਵੀ ਦਿਆਨਤਦਾਰ ਜਾਂ ਵਫ਼ਾਦਾਰ ਰਹਿਣਾ ਚਾਹੀਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 39:34) ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਬੱਕਰਿਆਂਦੀਆਂ ਖੱਲਾਂ ਦਾ ਢੱਕਣ ਅਤੇ ਓਟ ਦਾ ਪੜਦਾ।
it-2 884 ਪੈਰਾ 3
ਸੀਲ ਮੱਛੀ ਦੀ ਖੱਲ
ਇਜ਼ਰਾਈਲੀਆਂ ਨੂੰ ਕਿੱਥੋਂ ਮਿਲੀ? ਮੂਲ ਭਾਸ਼ਾ ਦੇ ਸ਼ਬਦ ਤਾਕਸ਼ ਦਾ ਅਨੁਵਾਦ ਸੀਲ ਮੱਛੀ ਕੀਤਾ ਗਿਆ ਹੈ। ਪਰ ਤੰਬੂ ਦੀ ਚਾਦਰ ਬਣਾਉਣ ਲਈ ਇਜ਼ਰਾਈਲੀਆਂ ਨੂੰ ਸੀਲ ਮੱਛੀ ਦੀ ਖੱਲ ਕਿੱਥੋਂ ਮਿਲੀ ਹੋਵੇਗੀ? ਹਾਲਾਂਕਿ ਸੀਲ ਮੱਛੀ ਆਰਕਟਿਕ ਅਤੇ ਅੰਟਾਰਕਟਿਕ ਮਹਾਂਦੀਪ ਵਿਚ ਪਾਈ ਜਾਂਦੀ ਹੈ। ਪਰ ਕੁਝ ਸੀਲ ਮੱਛੀਆਂ ਗਰਮ ਇਲਾਕਿਆਂ ਵਿਚ ਰਹਿਣਾ ਪਸੰਦ ਕਰਦੀਆਂ ਹਨ। ਇਕ ਕਿਸਮ ਦੀ ਸੀਲ ਮੱਛੀ ਜਿਸ ਨੂੰ ਮੌਂਕ ਸੀਲ ਕਿਹਾ ਜਾਂਦਾ ਹੈ ਇਹ ਅੱਜ ਵੀ ਭੂਮੱਧ ਸਾਗਰ ਅਤੇ ਦੂਸਰੇ ਕੁਝ ਸਮੁੰਦਰਾਂ ਵਿਚ ਪਾਈ ਜਾਂਦੀ ਹੈ। ਇੱਥੇ ਜ਼ਿਆਦਾ ਠੰਢ ਨਹੀਂ ਹੁੰਦੀ। ਸਦੀਆਂ ਤੋਂ ਲੋਕ ਸੀਲ ਮੱਛੀ ਦਾ ਸ਼ਿਕਾਰ ਕਰਦੇ ਆਏ ਹਨ। ਇਸ ਲਈ ਅੱਜ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਪਰ ਮੰਨਿਆਂ ਜਾਂਦਾ ਹੈ ਕਿ ਪੁਰਾਣੇ ਸਮੇਂ ਵਿਚ ਇਹ ਮੱਛੀਆਂ ਭੂਮੱਧ ਸਾਗਰ ਅਤੇ ਲਾਲ ਸਾਗਰ ਵਿਚ ਕਾਫ਼ੀ ਗਿਣਤੀ ਵਿਚ ਪਾਈਆਂ ਜਾਂਦੀਆਂ ਸਨ। ਸੰਨ 1832 ਵਿਚ ਇਕ ਕਿਤਾਬ ਵਿਚ ਲਿਖਿਆ ਗਿਆ ਸੀ: “ਸੀਨਈ ਇਲਾਕੇ ਦੇ ਨੇੜੇ ਲਾਲ ਸਾਗਰ ਦੇ ਕਈ ਛੋਟੇ-ਛੋਟੇ ਦੀਪਾਂ ਵਿਚ ਸੀਲ ਮੱਛੀਆਂ ਪਾਈਆਂ ਜਾਂਦੀਆਂ ਸਨ।” (ਕੈਲਮੇਟ ਦੀ ਕਿਤਾਬ ਡਿਕਸ਼ਨਰੀ ਆਫ਼ ਦ ਹੋਲੀ ਬਾਈਬਲ, ਅੰਗ੍ਰੇਜ਼ੀ ਐਡੀਸ਼ਨ, ਸਫ਼ਾ 139)
ਪੁਰਾਣੇ ਸਮੇਂ ਵਿਚ ਮਿਸਰੀ ਲੋਕ ਵਪਾਰ ਕਰਨ ਲਈ ਲਾਲ ਸਾਗਰ ਅਤੇ ਭੂਮੱਧ ਸਾਗਰ ਵਿਚ ਸਮੁੰਦਰੀ ਜਹਾਜ਼ਾਂ ਰਾਹੀਂ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਸਮਾਨ ਲਿਆਉਂਦੇ ਅਤੇ ਬਾਹਰ ਘੱਲਦੇ ਸਨ। ਹੋ ਸਕਦਾ ਹੈ ਕਿ ਉਹ ਸੀਲ ਮੱਛੀਆਂ ਦਾ ਵਪਾਰ ਵੀ ਕਰਦੇ ਹੋਣ। ਜਦੋਂ ਇਜ਼ਰਾਈਲੀ ਮਿਸਰ ਛੱਡ ਕੇ ਜਾ ਰਹੇ ਸਨ, ਤਾਂ ਸ਼ਾਇਦ ਉਨ੍ਹਾਂ ਨੇ ਮਿਸਰੀਆਂ ਕੋਲੋਂ ਹੋਰ ਕੀਮਤੀ ਚੀਜ਼ਾਂ ਤੋਂ ਇਲਾਵਾ ਸੀਲ ਮੱਛੀਆਂ ਦੀ ਖੱਲ ਵੀ ਲੈ ਲਈ ਹੋਵੇ।—ਕੂਚ 12:35, 36.
(ਕੂਚ 40:34) ਤਦ ਬੱਦਲ ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਹਰੇ ਨੂੰ ਭਰ ਦਿੱਤਾ।
ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਹਾਡੇ ਕੰਮ ਨੂੰ ਕੌਣ ਦੇਖਦਾ ਹੈ?
ਜਦੋਂ ਤੰਬੂ ਬਣਾਉਣ ਦਾ ਕੰਮ ਪੂਰਾ ਹੋਇਆ, ਤਾਂ ਬੱਦਲ “ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਹਰੇ ਨੂੰ ਭਰ ਦਿੱਤਾ।” (ਕੂਚ 40:34) ਇਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਯਹੋਵਾਹ ਕਿੰਨਾ ਖ਼ੁਸ਼ ਸੀ! ਤੁਹਾਡੇ ਖ਼ਿਆਲ ਵਿਚ ਬਸਲਏਲ ਤੇ ਆਹਾਲੀਆਬ ਨੇ ਉਸ ਵਕਤ ਕਿਵੇਂ ਮਹਿਸੂਸ ਕੀਤਾ ਹੋਣਾ? ਭਾਵੇਂ ਕਿ ਉਨ੍ਹਾਂ ਦੇ ਨਾਂ ਉਨ੍ਹਾਂ ਵੱਲੋਂ ਬਣਾਈਆਂ ਦਸਤਕਾਰੀਆਂ ʼਤੇ ਨਹੀਂ ਖੁਦਵਾਏ ਗਏ ਸਨ, ਪਰ ਉਨ੍ਹਾਂ ਨੂੰ ਇਹ ਜਾਣ ਕੇ ਜ਼ਰੂਰ ਖ਼ੁਸ਼ੀ ਹੋਈ ਹੋਣੀ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਕੰਮਾਂ ʼਤੇ ਬਰਕਤ ਪਾਈ। (ਕਹਾ. 10:22) ਯਕੀਨਨ ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਭਰ ਗਏ ਹੋਣੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਵੱਲੋਂ ਬਣਾਈਆਂ ਚੀਜ਼ਾਂ ਨੂੰ ਸਾਲਾਂ ਦੌਰਾਨ ਯਹੋਵਾਹ ਦੀ ਸੇਵਾ ਵਿਚ ਵਰਤਿਆ ਜਾ ਰਿਹਾ ਸੀ। ਜਦੋਂ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕੀਤਾ ਜਾਵੇਗਾ, ਤਾਂ ਬਿਨਾਂ ਸ਼ੱਕ ਬਸਲਏਲ ਤੇ ਆਹਾਲੀਆਬ ਇਹ ਜਾਣ ਕੇ ਕਿੰਨੇ ਹੀ ਖ਼ੁਸ਼ ਹੋਣਗੇ ਕਿ ਸੱਚੀ ਭਗਤੀ ਲਈ ਤੰਬੂ ਨੂੰ ਲਗਭਗ 500 ਸਾਲਾਂ ਤਕ ਵਰਤਿਆ ਗਿਆ।
ਬਾਈਬਲ ਪੜ੍ਹਾਈ
9-15 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 1-3
“ਬਲ਼ੀਆਂ ਦਾ ਮਕਸਦ”
(ਲੇਵੀਆਂ 1:3) ਜੇ ਉਸ ਦੀ ਭੇਟ ਵੱਗ ਦੀ ਇੱਕ ਹੋਮ ਬਲੀ ਦੀ ਹੋਵੇ ਤਾਂ ਉਹ ਇੱਕ ਬੱਜ ਤੋਂ ਰਹਿਤ ਨਰ ਚੜ੍ਹਾਵੇ। ਉਹ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵੱਜੇ ਦੇ ਕੋਲ ਉਹ ਨੂੰ ਚੜ੍ਹਾਵੇ ਭਈ ਉਹ ਯਹੋਵਾਹ ਦੇ ਅੱਗੇ ਕਬੂਲ ਹੋਵੇ।
(ਲੇਵੀਆਂ 2:1) ਜਾਂ ਕੋਈ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ ਤਾਂ ਉਸ ਦੀ ਭੇਟ ਮਹੀਨ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਚੋਵੇ ਅਤੇ ਉਸ ਦੇ ਉੱਤੇ ਲੁਬਾਨ ਪਾਵੇ।
(ਲੇਵੀਆਂ 2:12) ਪਹਿਲੇ ਫਲਾਂ ਦੇ ਚੜ੍ਹਾਵੇ ਦੀ ਗੱਲ ਵਿੱਚ ਤੁਸਾਂ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਉਣਾ ਪਰ ਉਹ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜਿਆ ਨਾ ਜਾਏ।
it-2 525
ਭੇਟਾਂ
ਹੋਮ ਬਲ਼ੀਆਂ। ਹੋਮ ਬਲ਼ੀਆਂ ਪਰਮੇਸ਼ੁਰ ਨੂੰ ਚੜ੍ਹਾਈਆਂ ਜਾਣ ਵਾਲੀਆਂ ਅਜਿਹੀਆਂ ਬਲ਼ੀਆਂ ਸਨ ਜਿਸ ਵਿਚ ਪੂਰੇ ਜਾਨਵਰ ਨੂੰ ਸਾੜ ਦਿੱਤਾ ਜਾਂਦਾ ਸੀ। ਜਾਨਵਰ ਦਾ ਕੋਈ ਵੀ ਹਿੱਸਾ ਬਲ਼ੀ ਚੜ੍ਹਾਉਣ ਵਾਲਾ ਆਪਣੇ ਕੋਲ ਨਹੀਂ ਸੀ ਰੱਖਦਾ। (ਨਿਆ 11:30, 31, 39, 40 ਵਿਚ ਨੁਕਤਾ ਦੇਖੋ।) ਕਈ ਵਾਰ ਹੋਮ-ਬਲ਼ੀ ਦੇ ਨਾਲ ਪਾਪ ਬਲ਼ੀ ਵੀ ਚੜ੍ਹਾਈ ਜਾਂਦੀ ਸੀ। ਹੋਮ ਬਲ਼ੀ ਚੜ੍ਹਾ ਕੇ ਇਕ ਵਿਅਕਤੀ ਯਹੋਵਾਹ ਸਾਮ੍ਹਣੇ ਬੇਨਤੀ ਕਰਦਾ ਸੀ ਕਿ ਉਹ ਉਸ ਦੀ ਪਾਪ ਬਲ਼ੀ ਕਬੂਲ ਕਰ ਲਵੇ। ਯਿਸੂ ਦੀ ਕੁਰਬਾਨੀ ਇਸ ਮਾਅਨੇ ਵਿਚ “ਹੋਮ ਬਲ਼ੀ” ਸੀ ਕਿਉਂਕਿ ਯਿਸੂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੁਰਬਾਨ ਕੀਤਾ ਸੀ।
it-2 528 ਪੈਰਾ 4
ਭੇਟਾਂ
ਮੈਦੇ ਦੀਆਂ ਭੇਟਾਂ। ਸੁੱਖ-ਸਾਂਦ ਦੀਆਂ ਬਲ਼ੀਆਂ, ਹੋਮ ਬਲ਼ੀਆਂ ਤੇ ਪਾਪ ਬਲ਼ੀਆਂ ਵੀ ਮੈਦੇ ਦੀ ਭੇਟ ਦੇ ਨਾਲ-ਨਾਲ ਪਹਿਲੇ ਫਲਾਂ ਦੇ ਚੜ੍ਹਾਵੇ ਵਜੋਂ ਯਹੋਵਾਹ ਅੱਗੇ ਚੜ੍ਹਾਈਆਂ ਜਾਂਦੀਆਂ ਸਨ। ਨਾਲੇ ਕਈ ਮੌਕਿਆਂ ʼਤੇ ਮੈਦੇ ਦੀ ਭੇਟ ਅਲੱਗ ਤੋਂ ਚੜ੍ਹਾਈ ਜਾਂਦੀ ਸੀ। (ਕੂਚ 29:40-42; ਲੇਵੀ 23:10-13, 15-18; ਗਿਣ 15:8, 9, 22-24; 28:9, 10, 20, 26-28; ਅਧਿਆਇ 29) ਇਨ੍ਹਾਂ ਨੂੰ ਚੜ੍ਹਾ ਕੇ ਇਕ ਵਿਅਕਤੀ ਯਹੋਵਾਹ ਸਾਮ੍ਹਣੇ ਆਪਣੀ ਅਹਿਸਾਨਮੰਦੀ ਜ਼ਾਹਰ ਕਰਦਾ ਸੀ ਕਿ ਯਹੋਵਾਹ ਨੇ ਉਸ ਨੂੰ ਕਾਫ਼ੀ ਪੈਦਾਵਾਰ ਦਿੱਤੀ ਹੈ। ਕਈ ਵਾਰ ਚੜ੍ਹਾਵੇ ਦੇ ਨਾਲ ਤੇਲ ਤੇ ਲੋਬਾਨ ਵੀ ਭੇਟ ਕੀਤਾ ਜਾਂਦਾ ਸੀ। ਮੈਦੇ ਦੀ ਭੇਟ ਵਿਚ ਭੁੰਨੇ ਹੋਏ ਦਾਣੇ, ਛੱਲੇ ਵਰਗੀਆਂ ਰੋਟੀਆਂ ਤੇ ਪੂੜੇ ਹੁੰਦੇ ਸਨ ਜਿਨ੍ਹਾਂ ਨੂੰ ਤਵੇ ʼਤੇ ਜਾਂ ਭੱਠੀ ਵਿਚ ਪਕਾਇਆ ਜਾਂਦਾ ਸੀ। ਮੈਦੇ ਦੀ ਭੇਟ ਦਾ ਕੁਝ ਹਿੱਸਾ ਹੋਮ ਬਲ਼ੀ ਦੀ ਵੇਦੀ ʼਤੇ ਰੱਖਿਆ ਜਾਂਦਾ ਸੀ ਅਤੇ ਕੁਝ ਹਿੱਸਾ ਪੁਜਾਰੀ ਖਾਂਦੇ ਸੀ। ਜਦੋਂ ਮੈਦੇ ਦੀ ਭੇਟ ਸੁੱਖ-ਸਾਂਦ ਦੀ ਬਲ਼ੀ ਨਾਲ ਚੜ੍ਹਾਈ ਜਾਂਦੀ ਸੀ, ਤਾਂ ਬਲ਼ੀ ਚੜ੍ਹਾਉਣ ਵਾਲਾ ਵੀ ਉਸ ਵਿੱਚੋਂ ਖਾ ਸਕਦਾ ਸੀ। (ਲੇਵੀ 6:14-23; 7:11-13; ਗਿਣ 18:8-11) ਯਹੋਵਾਹ ਅੱਗੇ ਚੜ੍ਹਾਏ ਜਾਂਦੇ ਮੈਦੇ ਦੀ ਭੇਟ ਵਿਚ ਖਮੀਰ ਜਾਂ “ਸ਼ਹਿਤ” ਨਹੀਂ ਹੋਣਾ ਚਾਹੀਦਾ ਸੀ (ਸ਼ਹਿਤ ਅੰਜੀਰ ਜਾਂ ਫਲਾਂ ਦਾ ਰਸ ਹੋ ਸਕਦਾ ਹੈ) ਕਿਉਂਕਿ ਇਹ ਚੜ੍ਹਾਵੇ ਨੂੰ ਸਾੜ ਸਕਦਾ ਸੀ।—ਲੇਵੀ 2:1-16.
(ਲੇਵੀਆਂ 3:1) “ਜੇ ਉਸ ਦਾ ਚੜ੍ਹਾਵਾ ਸੁਖ ਸਾਂਦ ਦੀ ਬਲੀ ਹੋਵੇ ਜੇ ਉਹ ਉਸ ਨੂੰ ਵੱਗ ਵਿੱਚੋਂ ਚੜ੍ਹਾਵੇ, ਭਾਵੇਂ ਉਹ ਬਲਦ ਭਾਵੇਂ ਗਊ ਹੋਵੇ, ਉਸ ਨੂੰ ਯਹੋਵਾਹ ਦੇ ਅੱਗੇ ਬੱਜ ਤੋਂ ਰਹਿਤ ਚੜ੍ਹਾਵੇ।”
it-2 526 ਪੈਰਾ 1
ਭੇਟਾਂ
ਸੁੱਖ-ਸਾਂਦ ਦੀਆਂ ਬਲ਼ੀਆਂ ਜਾਂ ਸ਼ਾਂਤੀ ਦਾ ਚੜ੍ਹਾਵਾ। ਜਦੋਂ ਯਹੋਵਾਹ ਭੇਟ ਚੜ੍ਹਾਉਣ ਵਾਲੇ ਦੀ ਸੁੱਖ-ਸਾਂਦ ਦੀ ਬਲ਼ੀ ਸਵੀਕਾਰ ਕਰ ਲੈਂਦਾ ਸੀ, ਤਾਂ ਇਸ ਮਤਲਬ ਸੀ ਕਿ ਯਹੋਵਾਹ ਅਤੇ ਭੇਟ ਚੜ੍ਹਾਉਣ ਵਾਲੇ ਵਿਚ ਸ਼ਾਂਤੀ ਕਾਇਮ ਹੋ ਗਈ ਹੈ। ਭੇਟ ਚੜ੍ਹਾਉਣ ਵਾਲਾ ਤੇ ਉਸ ਦਾ ਘਰਾਣਾ (ਡੇਰੇ ਦੇ ਵਿਹੜੇ ਵਿਚ; ਯਹੂਦੀ ਪਰੰਪਰਾ ਮੁਤਾਬਕ ਵਿਹੜੇ ਵਿਚ ਬਣਾਏ ਛੱਪਰਾਂ ਵਿਚ; ਜਦੋਂ ਮੰਦਰ ਬਣਾਇਆ ਗਿਆ, ਤਾਂ ਰੋਟੀ ਖਾਣ ਵਾਲੇ ਕਮਰੇ ਵਿਚ) ਇਸ ਬਲ਼ੀ ਵਿੱਚੋਂ ਖਾ ਸਕਦੇ ਸਨ। ਭੇਟ ਚੜ੍ਹਾਉਣ ਵਾਲਾ ਪੁਜਾਰੀ ਅਤੇ ਮੰਦਰ ਵਿਚ ਸੇਵਾ ਕਰਨ ਵਾਲੇ ਪੁਜਾਰੀ ਵੀ ਇਸ ਵਿੱਚੋਂ ਖਾਂਦੇ ਸਨ। ਜਦੋਂ ਕਿਸੇ ਜਾਨਵਰ ਦੀ ਚਰਬੀ ਸਾੜੀ ਜਾਂਦੀ ਸੀ, ਤਾਂ ਉਸ ਵਿੱਚੋਂ ਧੂੰਆਂ ਉੱਪਰ ਨੂੰ ਉੱਠਦਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਯਹੋਵਾਹ ਨੂੰ ਉਸ ਦਾ ਹਿੱਸਾ ਦਿੱਤਾ ਜਾ ਰਿਹਾ ਹੋਵੇ। ਜਾਨਵਰ ਦਾ ਖ਼ੂਨ ਜੋ ਜ਼ਿੰਦਗੀ ਨੂੰ ਦਰਸਾਉਂਦਾ ਹੈ ਉਹ ਵੀ ਪਰਮੇਸ਼ੁਰ ਅੱਗੇ ਚੜ੍ਹਾਇਆ ਜਾਂਦਾ ਸੀ। ਇਹ ਇੱਦਾਂ ਲੱਗਦਾ ਸੀ ਜਿਵੇਂ ਭੇਟ ਚੜ੍ਹਾਉਣ ਵਾਲਾ ਤੇ ਪੁਜਾਰੀ ਸਾਰੇ ਜਣੇ ਯਹੋਵਾਹ ਨਾਲ ਮਿਲ ਕੇ ਖਾਣਾ ਖਾ ਰਹੇ ਹੋਣ। ਇਸ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਵਿਚ ਸ਼ਾਂਤੀ ਕਾਇਮ ਹੋ ਗਈ ਸੀ। ਜੇ ਕੋਈ ਮੂਸਾ ਦੇ ਕਾਨੂੰਨ ਮੁਤਾਬਕ ਅਸ਼ੁੱਧ ਹਾਲਤ ਵਿਚ ਜਾਂ ਤੀਜੇ ਦਿਨ ਬਲ਼ੀ ਦਾ ਮਾਸ ਖਾਂਦਾ ਸੀ, (ਗਰਮੀ ਦੇ ਮੌਸਮ ਵਿਚ ਮਾਸ ਸੜਨ ਲੱਗਦਾ ਸੀ) ਤਾਂ ਉਹ ਪਵਿੱਤਰ ਚੀਜ਼ਾਂ ਦੀ ਬੇਕਦਰੀ ਕਰਦਾ ਸੀ। ਇਸ ਕਰਕੇ ਅਜਿਹੇ ਇਨਸਾਨ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।—ਲੇਵੀ 7:16-21; 19:5-8.
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 2:13) ਅਤੇ ਆਪਣੀ ਮੈਦੇ ਦੀ ਭੇਟ ਦੇ ਸਭਨਾਂ ਚੜ੍ਹਾਵਿਆਂ ਵਿੱਚ ਲੂਣ ਰਲਾਵੀਂ ਅਤੇ ਆਪਣੀ ਮੈਦੇ ਦੀ ਭੇਟ ਵਿੱਚ ਤੂੰ ਆਪਣੇ ਪਰਮੇਸ਼ੁਰ ਦੇ ਨੇਮ ਦਾ ਲੂਣ ਨਾ ਘਟਾਵੀਂ, ਆਪਣੀਆਂ ਸਾਰੀਆਂ ਭੇਟਾਂ ਵਿੱਚ ਤੂੰ ਲੂਣ ਚੜ੍ਹਾਵੀਂ।
(ਹਿਜ਼ਕੀਏਲ 43:24)ਤੂੰ ਉਨ੍ਹਾਂ ਨੂੰ ਯਹੋਵਾਹ ਦੇ ਸਨਮੁੱਖ ਲਿਆਵੀਂ ਅਤੇ ਪੁਜਾਰੀ ਉਨ੍ਹਾਂ ਤੇ ਲੂਣ ਛਿੜਕਣ ਅਤੇ ਉਨ੍ਹਾਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਉਣ।
ਲੇਵੀਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
ਲੇਵੀਆਂ 2:13—ਲੂਣ “ਸਭਨਾਂ ਚੜ੍ਹਾਵਿਆਂ” ਵਿਚ ਕਿਉਂ ਰਲਾਉਣਾ ਪੈਂਦਾ ਸੀ? ਲੂਣ ਚੜ੍ਹਾਵੇ ਨੂੰ ਸੁਆਦਲਾ ਬਣਾਉਣ ਲਈ ਨਹੀਂ ਰਲਾਇਆ ਜਾਂਦਾ ਸੀ। ਦੁਨੀਆਂ ਭਰ ਵਿਚ ਲੂਣ ਚੀਜ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। ਤਾਂ ਫਿਰ ਲੂਣ ਬਲੀਆਂ ਨਾਲ ਇਸ ਲਈ ਚੜ੍ਹਾਇਆ ਜਾਂਦਾ ਸੀ ਕਿਉਂਕਿ ਇਹ ਸ਼ੁੱਧਤਾ ਨੂੰ ਦਰਸਾਉਂਦਾ ਸੀ।
(ਲੇਵੀਆਂ 3:17) ਇਹ ਤੁਹਾਡੀ ਪੀੜ੍ਹੀਆਂ ਦੇ ਲਈ ਤੁਹਾਡੇ ਸਾਰੇ ਵਸੇਬਿਆਂ ਵਿੱਚ ਇੱਕ ਸਦਾ ਦੀ ਬਿਧੀ ਹੈ ਭਈ ਤੁਸਾਂ ਨਾ ਚਰਬੀ ਨਾ ਲਹੂ ਖਾਣਾ।
it-1 813
ਚਰਬੀ
ਕਾਨੂੰਨ ਦਾ ਕਾਰਨ। ਮੂਸਾ ਦੇ ਕਾਨੂੰਨ ਮੁਤਾਬਕ ਬਲ਼ੀ ਚੜ੍ਹਾਏ ਜਾਨਵਰ ਦੇ ਖ਼ੂਨ ਅਤੇ ਚਰਬੀ ਉੱਤੇ ਸਿਰਫ਼ ਯਹੋਵਾਹ ਦਾ ਹੱਕ ਹੁੰਦਾ ਸੀ। ਖ਼ੂਨ ਜ਼ਿੰਦਗੀ ਨੂੰ ਦਰਸਾਉਂਦਾ ਹੈ ਅਤੇ ਜ਼ਿੰਦਗੀ ਸਿਰਫ਼ ਯਹੋਵਾਹ ਹੀ ਦਿੰਦਾ ਹੈ ਇਸ ਲਈ ਖ਼ੂਨ ਯਹੋਵਾਹ ਨੂੰ ਹੀ ਚੜ੍ਹਾਇਆ ਜਾਣਾ ਸੀ। (ਲੇਵੀ 17:11, 14) ਨਾਲੇ ਜਾਨਵਰ ਦੀ ਚਰਬੀ ਨੂੰ ਸਭ ਤੋਂ ਵਧੀਆ ਹਿੱਸਾ ਮੰਨਿਆ ਜਾਂਦਾ ਸੀ। ਇਸ ਲਈ ਜਦੋਂ ਕੋਈ ਵਿਅਕਤੀ ਭੇਟ ਵਜੋਂ ਯਹੋਵਾਹ ਅੱਗੇ ਚਰਬੀ ਚੜ੍ਹਾਉਂਦਾ ਸੀ, ਤਾਂ ਇਸ ਤੋਂ ਪਤਾ ਲੱਗਦਾ ਸੀ ਕਿ ਉਹ ਯਹੋਵਾਹ ਨੂੰ ਸਭ ਤੋਂ ਵਧੀਆ ਭੇਟ ਚੜ੍ਹਾਉਣੀ ਚਾਹੁੰਦਾ ਸੀ। ਨਾਲੇ ਯਹੋਵਾਹ ਇਸ ਦਾ ਹੱਕਦਾਰ ਵੀ ਹੈ। ਇਹੀ ਕਾਰਨ ਸੀ ਕਿ ਇਜ਼ਰਾਈਲੀ ਚਰਬੀ ਨੂੰ “ਪ੍ਰਸਾਦ” ਯਾਨੀ ਭੋਜਨ ਵਜੋਂ ਅੱਗ ਵਿਚ ਸਾੜਦੇ ਸਨ ਜਿਸ ਦੀ ‘ਸੁਗੰਧ’ ਤੋਂ ਯਹੋਵਾਹ ਖ਼ੁਸ਼ ਹੁੰਦਾ ਸੀ। (ਲੇਵੀ 3:11, 16) ਚਰਬੀ ਯਹੋਵਾਹ ਲਈ ਵੱਖਰੀ ਰੱਖੀ ਜਾਣੀ ਚਾਹੀਦੀ ਸੀ। ਇਸ ਲਈ ਜੇ ਕੋਈ ਇਸ ਨੂੰ ਖਾਂਦਾ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਉਹ ਯਹੋਵਾਹ ਦੇ ਹਿੱਸੇ ਵਿੱਚੋਂ ਖਾ ਰਿਹਾ ਹੈ। ਕਾਨੂੰਨ ਮੁਤਾਬਕ ਅਜਿਹੇ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਪਰ ਜੇ ਕੋਈ ਜਾਨਵਰ ਮਰਿਆ ਹੋਇਆ ਮਿਲਦਾ ਜਾਂ ਕੋਈ ਹੋਰ ਜਾਨਵਰ ਉਸ ਨੂੰ ਮਾਰ ਦਿੰਦਾ, ਤਾਂ ਉਸ ਦੀ ਚਰਬੀ ਕਿਸੇ ਹੋਰ ਕੰਮ ਲਈ ਵਰਤੀ ਜਾ ਸਕਦੀ ਸੀ। ਪਰ ਜਿੱਥੋਂ ਤਕ ਖ਼ੂਨ ਦੀ ਗੱਲ ਸੀ ਉਹ ਕਿਸੇ ਵੀ ਹਾਲਾਤ ਵਿਚ ਨਹੀਂ ਵਰਤਿਆ ਜਾਣਾ ਚਾਹੀਦਾ ਸੀ।—ਲੇਵੀ 7:23-25.
ਲੇਵੀਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
ਲੇਵੀਆਂ 3:17. ਜਾਨਵਰ ਦੀ ਚਰਬੀ ਨੂੰ ਉਸ ਦਾ ਸਭ ਤੋਂ ਵਧੀਆ ਹਿੱਸਾ ਸਮਝਿਆ ਜਾਂਦਾ ਸੀ। ਚਰਬੀ ਨੂੰ ਖਾਣ ਤੋਂ ਮਨਾਹੀ ਇਸਰਾਏਲੀਆਂ ਨੂੰ ਯਾਦ ਕਰਾਉਂਦੀ ਸੀ ਕਿ ਸਭ ਤੋਂ ਵਧੀਆ ਹਿੱਸਾ ਯਹੋਵਾਹ ਨੂੰ ਦਿੱਤਾ ਜਾਣਾ ਚਾਹੀਦਾ ਸੀ। (ਉਤਪਤ 45:18) ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਵੀ ਯਹੋਵਾਹ ਦੀ ਸੇਵਾ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਹਿਲੇ ਦਰਜੇ ʼਤੇ ਰੱਖਣਾ ਚਾਹੀਦਾ ਹੈ।—ਕਹਾਉਤਾਂ 3:9, 10; ਕੁਲੁੱਸੀਆਂ 3:23, 24.
ਬਾਈਬਲ ਪੜ੍ਹਾਈ
16-22 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 4-5
“ਯਹੋਵਾਹ ਨੂੰ ਸਭ ਤੋਂ ਵਧੀਆ ਭੇਟ ਚੜ੍ਹਾਓ”
(ਲੇਵੀਆਂ 5:5, 6) ਅਤੇ ਐਉਂ ਹੋਵੇਗਾ ਜਾਂ ਉਹ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇ ਤਾਂ ਉਹ ਮੰਨ ਲਵੇ ਜੋ ਮੈਂ ਇਸ ਗੱਲ ਵਿੱਚ ਪਾਪ ਕੀਤਾ ਹੈ। 6 ਅਤੇ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਇੱਜੜ ਵਿੱਚੋਂ ਇੱਕ ਲੇਲੀ, ਯਾ ਬੱਕਰਿਆਂ ਦੀ ਪੱਠ, ਦੋਸ਼ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਲਿਆਵੇ ਅਤੇ ਪੁਜਾਰੀ ਉਸ ਦੇ ਪਾਪ ਦੇ ਲਈ ਪ੍ਰਾਸਚਿਤ ਕਰੇ।
ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ
18 ਦੋਸ਼ ਦੀਆਂ ਭੇਟਾਂ ਦਾ ਅਰਥ ਲੇਵੀਆਂ ਦੀ ਪੋਥੀ ਦੇ 5ਵੇਂ ਤੇ 6ਵੇਂ ਅਧਿਆਵਾਂ ਵਿਚ ਸਪੱਸ਼ਟ ਕੀਤਾ ਜਾਂਦਾ ਹੈ। ਇਕ ਵਿਅਕਤੀ ਨੇ ਸ਼ਾਇਦ ਅਣਜਾਣੇ ਵਿਚ ਪਾਪ ਕੀਤਾ ਹੋਵੇ। ਲੇਕਿਨ, ਹੋ ਸਕਦਾ ਹੈ ਕਿ ਆਪਣੀ ਗ਼ਲਤੀ ਦੇ ਕਾਰਨ ਉਹ ਕਿਸੇ ਹੋਰ ਵਿਅਕਤੀ ਜਾਂ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਦੋਸ਼ੀ ਹੋਵੇ, ਇਸ ਲਈ ਉਸ ਨੂੰ ਹੁਣ ਆਪਣੀ ਗ਼ਲਤੀ ਸੁਧਾਰਨ ਦੀ ਲੋੜ ਸੀ। ਇੱਥੇ ਕਈ ਪਾਪਾਂ ਦਾ ਜ਼ਿਕਰ ਕੀਤਾ ਗਿਆ ਹੈ। ਕੁਝ ਨਿੱਜੀ ਪਾਪ ਸਨ (ਲੇਵੀਆਂ 5:2-6), ਕੁਝ “ਯਹੋਵਾਹ ਦੀਆਂ ਪਵਿੱਤ੍ਰ ਗੱਲਾਂ” ਵਿਰੁੱਧ ਸਨ (ਲੇਵੀਆਂ 5:14-16), ਅਤੇ ਕੁਝ ਅਜਿਹੇ ਪਾਪ ਸਨ ਜੋ ਬਿਲਕੁਲ ਅਣਜਾਣੇ ਵਿਚ ਨਹੀਂ, ਪਰ ਗ਼ਲਤ ਇੱਛਾਵਾਂ ਜਾਂ ਸਰੀਰਕ ਕਮਜ਼ੋਰੀਆਂ ਕਰਕੇ ਕੀਤੇ ਜਾਂਦੇ ਸਨ। (ਲੇਵੀਆਂ 6:1-3) ਇਨ੍ਹਾਂ ਪਾਪਾਂ ਨੂੰ ਕਬੂਲ ਕਰਨ ਦੇ ਨਾਲ-ਨਾਲ ਕਈ ਵਾਰ ਪਾਪੀ ਨੂੰ ਵੱਟੇ ਵਿਚ ਕੁਝ ਦੇਣਾ ਪੈਂਦਾ ਸੀ। ਇਸ ਤੋਂ ਬਾਅਦ ਯਹੋਵਾਹ ਨੂੰ ਦੋਸ਼ ਦੀ ਭੇਟ ਚੜ੍ਹਾਉਣੀ ਪੈਂਦੀ ਸੀ।—ਲੇਵੀਆਂ 6:4-7.
(ਲੇਵੀਆਂ 5:7) ਜੇ ਉਹ ਇੱਕ ਲੇਲਾ ਲਿਆ ਨਾ ਸੱਕੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਯਹੋਵਾਹ ਦੇ ਅੱਗੇ ਦੋਸ਼ ਦੀ ਭੇਟ ਕਰਕੇ ਲਿਆਵੇ, ਇੱਕ ਪਾਪ ਦੀ ਭੇਟ ਦੇ ਲਈ ਅਤੇ ਦੂਜੀ ਹੋਮ ਦੀ ਭੇਟ ਦੇ ਲਈ।
ਉਹ ਸਾਡੇ ਹਾਲਾਤਾਂ ਨੂੰ ਸਮਝਦਾ ਹੈ
ਬਿਵਸਥਾ ਵਿਚ ਯਹੋਵਾਹ ਦੇ ਪਿਆਰ ਦਾ ਸਬੂਤ ਮਿਲਦਾ ਹੈ ਕਿਉਂਕਿ ਲਿਖਿਆ ਹੈ ਕਿ “ਜੇ ਉਹ ਇੱਕ ਲੇਲਾ ਲਿਆ ਨਾ ਸੱਕੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਯਹੋਵਾਹ ਦੇ ਅੱਗੇ ਦੋਸ਼ ਦੀ ਭੇਟ ਕਰਕੇ ਲਿਆਵੇ।” (ਆਇਤ 7) ਜੇ ਵਿਅਕਤੀ ਦੇ ਵਸ ਵਿਚ ਨਹੀਂ ਸੀ ਕਿ ਉਹ “ਇੱਕ ਲੇਲਾ ਲਿਆ . . . ਸੱਕੇ,” ਤਾਂ ਪਰਮੇਸ਼ੁਰ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਦੀ ਭੇਟ ਕਬੂਲ ਕਰਨ ਲਈ ਤਿਆਰ ਸੀ।
(ਲੇਵੀਆਂ 5:11) ਪਰ ਜੇ ਉਹ ਦੋ ਘੁੱਗਿਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਨਾ ਲਿਆ ਸੱਕੇ ਤਾਂ ਉਹ ਜੋ ਪਾਪੀ ਹੈ ਸੋ ਆਪਣੀ ਭੇਟ ਵਿੱਚ ਇੱਕ ਮੈਦੇ ਦੇ ਏਫਾਹ ਦਾ ਦਸਵਾਂ ਹਿੱਸਾ ਪਾਪ ਦੀ ਭੇਟ ਕਰਕੇ ਲਿਆਵੇ, ਉਹ ਉਸ ਦੇ ਉੱਤੇ ਤੇਲ ਨਾ ਪਾਵੇ ਨਾ ਉਸ ਦੇ ਉੱਤੇ ਲੁਬਾਨ ਧਰੇ, ਕਿਉਂ ਜੋ ਉਹ ਪਾਪ ਦੀ ਭੇਟ ਹੈ।
ਉਹ ਸਾਡੇ ਹਾਲਾਤਾਂ ਨੂੰ ਸਮਝਦਾ ਹੈ
ਜੇ ਵਿਅਕਤੀ ਕੋਲ ਦੋ ਚਿੜੀਆਂ ਲਈ ਵੀ ਪੈਸੇ ਨਹੀਂ ਸਨ, ਤਾਂ ਬਿਵਸਥਾ ਅਨੁਸਾਰ ਉਹ “ਆਪਣੀ ਭੇਟ ਵਿੱਚ ਇੱਕ ਮੈਦੇ ਦੇ ਏਫਾਹ ਦਾ ਦਸਵਾਂ ਹਿੱਸਾ [ਅੱਠ ਜਾਂ ਨੌਂ ਕੱਪ] ਪਾਪ ਦੀ ਭੇਟ ਕਰਕੇ” ਲਿਆ ਸਕਦਾ ਸੀ। (ਆਇਤ 11) ਸੋ ਉਨ੍ਹਾਂ ਲਈ ਜੋ ਬਹੁਤ ਗ਼ਰੀਬ ਸਨ ਪਰਮੇਸ਼ੁਰ ਨੇ ਇਹ ਪ੍ਰਬੰਧ ਕੀਤਾ ਤਾਂਕਿ ਉਹ ਖ਼ੂਨ ਤੋਂ ਬਿਨਾਂ ਦੋਸ਼ ਦੀ ਭੇਟ ਚੜ੍ਹਾ ਸਕਣ। ਇਸ ਤਰ੍ਹਾਂ ਇਸਰਾਏਲ ਵਿਚ ਗ਼ਰੀਬਾਂ ਨੂੰ ਵੀ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨ ਅਤੇ ਪਰਮੇਸ਼ੁਰ ਦੀ ਮਿਹਰ ਪਾਉਣ ਦਾ ਮੌਕਾ ਮਿਲਦਾ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 5:1) ਜੇ ਕੋਈ ਪ੍ਰਾਣੀ ਅਜਿਹਾ ਪਾਪ ਕਰੇ ਜੋ ਉਗਾਹ ਹੋਵੇ, ਅਤੇ ਸੌਂਹ ਚੁੱਕਣ ਦਾ ਸ਼ਬਦ ਸੁਣੇ ਭਾਵੇਂ ਉਸ ਨੇ ਡਿੱਠਾ ਹੈ ਯਾਂ ਜਾਣਿਆ ਹੈ, ਪਰ ਉਹ ਨਾ ਦੱਸੇ ਤਾਂ ਉਹ ਦੋਸ਼ੀ ਠਹਿਰੇਗਾ।
ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ
14 ਤੁਸੀਂ ਵੀ ਨਾਥਾਨ ਵਾਂਗ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾ ਸਕਦੇ ਹੋ। ਨਾਲੇ ਤੁਸੀਂ ਹੋਰਨਾਂ ਨਾਲ ਪਿਆਰ ਨਾਲ ਪੇਸ਼ ਆ ਕੇ ਉਨ੍ਹਾਂ ਪ੍ਰਤੀ ਵੀ ਵਫ਼ਾਦਾਰ ਰਹਿ ਸਕਦੇ ਹੋ। ਮਿਸਾਲ ਲਈ, ਸ਼ਾਇਦ ਤੁਹਾਡੇ ਕੋਲ ਸਬੂਤ ਹੋਵੇ ਕਿ ਕਿਸੇ ਭੈਣ ਜਾਂ ਭਰਾ ਨੇ ਕੋਈ ਗੰਭੀਰ ਪਾਪ ਕੀਤਾ ਹੈ। ਸ਼ਾਇਦ ਤੁਸੀਂ ਉਸ ਦੇ ਵਫ਼ਾਦਾਰ ਰਹਿਣਾ ਚਾਹੋ ਖ਼ਾਸ ਕਰਕੇ ਜੇ ਉਹ ਤੁਹਾਡਾ ਚੰਗਾ ਦੋਸਤ ਜਾਂ ਘਰ ਦਾ ਮੈਂਬਰ ਹੋਵੇ। ਪਰ ਤੁਹਾਨੂੰ ਇਹ ਵੀ ਪਤਾ ਹੈ ਕਿ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਣੀ ਜ਼ਿਆਦਾ ਜ਼ਰੂਰੀ ਹੈ। ਸੋ ਨਾਥਾਨ ਵਾਂਗ ਯਹੋਵਾਹ ਦਾ ਕਹਿਣਾ ਮੰਨੋ ਅਤੇ ਉਸ ਭੈਣ ਜਾਂ ਭਰਾ ਨੂੰ ਪਿਆਰ ਨਾਲ ਕਹੋ ਕਿ ਉਹ ਕਿਸੇ ਬਜ਼ੁਰਗ ਨਾਲ ਇਸ ਬਾਰੇ ਗੱਲ ਕਰੇ। ਜੇ ਉਹ ਤੁਹਾਡੇ ਦਿੱਤੇ ਹੋਏ ਸਮੇਂ ਵਿਚ ਕਿਸੇ ਬਜ਼ੁਰਗ ਨਾਲ ਗੱਲ ਨਹੀਂ ਕਰਦਾ, ਤਾਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਂਦਿਆਂ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਕਿਸੇ ਬਜ਼ੁਰਗ ਨਾਲ ਗੱਲ ਕਰੋ। ਇੱਦਾਂ ਕਰ ਕੇ ਤੁਸੀਂ ਯਹੋਵਾਹ ਅਤੇ ਆਪਣੇ ਦੋਸਤ ਜਾਂ ਘਰ ਦੇ ਮੈਂਬਰ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹੋ। ਨਾਲੇ ਆਪਣੇ ਭੈਣ ਜਾਂ ਭਰਾ ਨੂੰ ਆਪਣੇ ਪਿਆਰ ਦਾ ਸਬੂਤ ਦਿੰਦੇ ਹੋ। ਜਦੋਂ ਤੁਸੀਂ ਇੱਦਾਂ ਕਰਦੇ ਹੋ, ਤਾਂ ਬਜ਼ੁਰਗ ਉਸ ਦਾ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਮਦਦ ਕਰ ਸਕਦੇ ਹਨ। ਬਜ਼ੁਰਗ ਉਸ ਨੂੰ ਨਰਮਾਈ ਅਤੇ ਪਿਆਰ ਨਾਲ ਸੁਧਾਰਨ ਦੀ ਕੋਸ਼ਿਸ਼ ਕਰਨਗੇ।—ਲੇਵੀਆਂ 5:1; ਗਲਾਤੀਆਂ 6:1 ਪੜ੍ਹੋ।
(ਲੇਵੀਆਂ 5:15,16) ਜੇ ਕੋਈ ਪ੍ਰਾਣੀ ਦੋਸ਼ ਕਰੇ ਅਤੇ ਯਹੋਵਾਹ ਦੀਆਂ ਪਵਿੱਤ੍ਰ ਗੱਲਾਂ ਵਿੱਚ ਅਣਜਾਣ ਹੋਕੇ ਪਾਪ ਕਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਬੱਜ ਤੋਂ ਰਹਿਤ ਛੱਤ੍ਰਾ ਲਿਆਵੇ ਅਤੇ ਤੂੰ ਚਾਂਦੀ ਦਿਆਂ ਸ਼ਕਲਾਂ ਦੇ ਲੇਖੇ ਤੋਂ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਦੋਸ਼ ਦੀ ਭੇਟ ਕਰਕੇ ਉਸ ਦਾ ਮੁੱਲ ਠਹਿਰਾਵੀਂ। 16 ਅਤੇ ਉਸ ਨੇ ਉਸ ਪਵਿੱਤ੍ਰ ਗੱਲ ਵਿੱਚ ਜਿਹੜਾ ਘਾਟਾ ਪਾਇਆ ਸੋ ਉਸ ਦਾ ਵੱਟਾ ਦੇਵੇ, ਨਾਲੇ ਇੱਕ ਪੰਜਵਾਂ ਹਿੱਸਾ ਹੋਰ ਪਾਕੇ ਪੁਜਾਰੀ ਨੂੰ ਦੇਵੇ ਅਤੇ ਪੁਜਾਰੀ ਦੋਸ਼ ਦੀ ਭੇਟ ਦੇ ਛੱਤ੍ਰੇ ਨਾਲ ਉਸ ਦੇ ਲਈ ਪ੍ਰਾਸਚਿਤ ਕਰੇ, ਅਤੇ ਉਹ ਦੀ ਖਿਮਾ ਹੋ ਜਾਵੇਗੀ।
it-1 1130 ਪੈਰਾ 2
ਪਵਿੱਤਰਤਾ
ਜਾਨਵਰ ਅਤੇ ਪੈਦਾਵਾਰ। ਬਲਦ, ਭੇਡ ਤੇ ਬੱਕਰੀ ਦੇ ਜੇਠੇ ਯਹੋਵਾਹ ਲਈ ਪਵਿੱਤਰ ਮੰਨੇ ਜਾਂਦੇ ਸਨ ਅਤੇ ਇਜ਼ਰਾਈਲੀਆਂ ਨੇ ਇਨ੍ਹਾਂ ਜਾਨਵਰਾਂ ਨੂੰ ਛੁਡਾਉਣਾ ਨਹੀਂ ਸੀ। ਇਨ੍ਹਾਂ ਜਾਨਵਰਾਂ ਨੂੰ ਯਹੋਵਾਹ ਅੱਗੇ ਭੇਟ ਵਜੋਂ ਚੜ੍ਹਾਇਆ ਜਾਂਦਾ ਸੀ ਅਤੇ ਬਲ਼ੀ ਦਾ ਕੁਝ ਹਿੱਸਾ ਪੁਜਾਰੀਆਂ ਨੂੰ ਦਿੱਤਾ ਜਾਂਦਾ ਸੀ। (ਗਿਣ 18:17-19) ਪੈਦਾਵਾਰ ਦਾ ਪਹਿਲਾ ਫਲ, ਦਸਵਾਂ ਹਿੱਸਾ ਅਤੇ ਪਵਿੱਤਰ ਸਥਾਨ ਵਿਚ ਚੜ੍ਹਾਈਆਂ ਸਾਰੀਆਂ ਭੇਟਾਂ ਤੇ ਬਲ਼ੀਆਂ ਪਵਿੱਤਰ ਸਨ। ਇਨ੍ਹਾਂ ਨੂੰ ਯਹੋਵਾਹ ਲਈ ਵੱਖਰਾ ਰੱਖਿਆ ਜਾਂਦਾ ਸੀ। (ਕੂਚ 28:38) ਇਨ੍ਹਾਂ ਸਾਰੀਆਂ ਪਵਿੱਤਰ ਚੀਜ਼ਾਂ ਨੂੰ ਯਹੋਵਾਹ ਦੀ ਸੇਵਾ ਤੋਂ ਇਲਾਵਾ ਕਿਸੇ ਹੋਰ ਕੰਮ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਸੀ। ਮੰਨ ਲਓ ਕਿ ਜੇ ਕੋਈ ਆਦਮੀ ਆਪਣੀ ਕਣਕ ਦੀ ਫ਼ਸਲ ਦਾ ਦਸਵਾਂ ਹਿੱਸਾ ਯਹੋਵਾਹ ਲਈ ਵੱਖਰਾ ਰੱਖਦਾ ਹੈ, ਪਰ ਬਾਅਦ ਵਿਚ ਉਹ ਜਾਂ ਉਸ ਦੇ ਘਰ ਦਾ ਕੋਈ ਜੀਅ ਅਣਜਾਣੇ ਵਿਚ ਉਸ ਵਿੱਚੋਂ ਥੋੜ੍ਹਾ ਜਿਹਾ ਹਿੱਸਾ ਆਪਣੇ ਲਈ ਖਾਣਾ ਬਣਾਉਣ ਲਈ ਲੈ ਜਾਂਦਾ ਹੈ। ਇੱਦਾਂ ਕਰਕੇ ਉਹ ਪਵਿੱਤਰ ਚੀਜ਼ਾਂ ਬਾਰੇ ਪਰਮੇਸ਼ੁਰ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ। ਸੋ ਉਸ ਨੂੰ ਕਾਨੂੰਨ ਮੁਤਾਬਕ ਹਰਜਾਨਾ ਭਰਨਾ ਪੈਂਦਾ ਸੀ। ਉਸ ਨੂੰ ਹਰਜਾਨੇ ਵਿਚ ਉਨ੍ਹਾਂ ਚੀਜ਼ਾਂ ਦੀ ਕੀਮਤ ਅਤੇ ਉਸ ਕੀਮਤ ਦਾ 20 ਪ੍ਰਤਿਸ਼ਤ ਹਿੱਸਾ ਜੋੜ ਕੇ ਭਰਨਾ ਪੈਂਦਾ ਸੀ। ਇਸ ਤੋਂ ਇਲਾਵਾ, ਉਸ ਨੂੰ ਬਿਨਾਂ ਨੁਕਸ ਵਾਲੇ ਇਕ ਭੇਡੂ ਦੀ ਬਲ਼ੀ ਚੜ੍ਹਾਉਣੀ ਪੈਂਦੀ ਸੀ। ਇਸ ਤਰ੍ਹਾਂ ਜੋ ਚੀਜ਼ਾਂ ਪਵਿੱਤਰ ਸਨ ਤੇ ਜਿਨ੍ਹਾਂ ਨੂੰ ਯਹੋਵਾਹ ਲਈ ਵੱਖਰਾ ਰੱਖਿਆ ਜਾਂਦਾ ਸੀ ਉਨ੍ਹਾਂ ਦਾ ਬਹੁਤ ਆਦਰ ਕੀਤਾ ਜਾਂਦਾ ਸੀ।—ਲੇਵੀ 5:14-16.
ਬਾਈਬਲ ਪੜ੍ਹਾਈ
23-29 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 6-7
“ਧੰਨਵਾਦ ਦੀ ਬਲ਼ੀ”
(ਲੇਵੀਆਂ 7:11, 12) ਜਿਹੜੀਆਂ ਯਹੋਵਾਹ ਦੇ ਅੱਗੇ ਭੇਟਾਂ ਉਸ ਨੂੰ ਚੜ੍ਹਾਉਣੀਆਂ ਹਨ, ਉਨ੍ਹਾਂ ਸੁੱਖ ਸਾਂਦ ਦੀਆਂ ਭੇਟਾਂ ਦੀ ਬਿਵਸਥਾ ਇਹ ਹੈ। 12 ਜੇ ਉਹ ਉਸ ਨੂੰ ਧੰਨਵਾਦਾਂ ਲਈ ਚੜ੍ਹਾਵੇ ਤਾਂ ਉਹ ਆਪਣੇ ਧੰਨਵਾਦ ਦੀ ਭੇਟ ਵਿੱਚ ਤੇਲ ਨਾਲ ਗੁੰਨ੍ਹੇ ਹੋਏ ਪਤੀਰੇ ਫੁਲਕੇ ਅਤੇ ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਈਆਂ ਪੂੜੀਆਂ ਚੜ੍ਹਾਵੇ।
ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
9 ਦੂਜਾ ਸਬਕ: ਸ਼ੁਕਰਗੁਜ਼ਾਰ ਹੋਣ ਕਰਕੇ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ। ਇਸ ਨੂੰ ਧਿਆਨ ਵਿਚ ਰੱਖਦਿਆਂ ਆਓ ਆਪਾਂ ਸੁੱਖ-ਸਾਂਦ ਦੀਆਂ ਬਲ਼ੀਆਂ ʼਤੇ ਗੌਰ ਕਰੀਏ ਜੋ ਇਜ਼ਰਾਈਲੀ ਚੜ੍ਹਾਉਂਦੇ ਸਨ। ਲੇਵੀਆਂ ਦੀ ਕਿਤਾਬ ਵਿਚ ਅਸੀਂ ਪੜ੍ਹਦੇ ਹਾਂ ਕਿ ਇਕ ਇਜ਼ਰਾਈਲੀ ਸੁੱਖ-ਸਾਂਦ ਦੀ ਬਲ਼ੀ “ਧੰਨਵਾਦ ਦੀ ਭੇਟ” ਵਜੋਂ ਚੜ੍ਹਾਉਂਦਾ ਸੀ। (ਲੇਵੀ. 7:11-13, 16-18) ਉਹ ਇਹ ਬਲ਼ੀ ਇਸ ਲਈ ਨਹੀਂ ਚੜ੍ਹਾਉਂਦਾ ਸੀ ਕਿਉਂਕਿ ਉਸ ਨੂੰ ਚੜ੍ਹਾਉਣੀ ਹੀ ਪੈਂਦੀ ਸੀ, ਸਗੋਂ ਉਹ ਆਪਣੀ ਮਰਜ਼ੀ ਨਾਲ ਚੜ੍ਹਾਉਂਦਾ ਸੀ। ਇਸ ਲਈ ਸੁੱਖ-ਸਾਂਦ ਦੀ ਬਲ਼ੀ ਆਪਣੀ ਖ਼ੁਸ਼ੀ ਨਾਲ ਚੜ੍ਹਾਈ ਜਾਂਦੀ ਸੀ। ਇੱਦਾਂ ਕਰਕੇ ਉਹ ਵਿਅਕਤੀ ਦਿਖਾਉਂਦਾ ਸੀ ਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਪਿਆਰ ਕਰਦਾ ਸੀ। ਬਲ਼ੀ ਚੜ੍ਹਾਉਣ ਵਾਲਾ ਵਿਅਕਤੀ, ਉਸ ਦਾ ਪਰਿਵਾਰ ਅਤੇ ਪੁਜਾਰੀ ਬਲ਼ੀ ਕੀਤੇ ਜਾਨਵਰ ਦਾ ਮਾਸ ਇਕੱਠੇ ਮਿਲ ਕੇ ਖਾਂਦੇ ਸਨ। ਪਰ ਬਲ਼ੀ ਕੀਤੇ ਜਾਨਵਰ ਦੇ ਕੁਝ ਖ਼ਾਸ ਅੰਗ ਸਿਰਫ਼ ਯਹੋਵਾਹ ਨੂੰ ਹੀ ਚੜ੍ਹਾਏ ਜਾਂਦੇ ਸਨ। ਉਹ ਕਿਹੜੇ ਅੰਗ ਸਨ?
(ਲੇਵੀਆਂ 7: 13-15) ਅਤੇ ਪੂੜੀਆਂ ਦੇ ਨਾਲ ਉਹ ਆਪਣੀ ਭੇਟ ਵਿੱਚ ਆਪਣੀਆਂ ਸੁੱਖ ਸਾਂਦ ਦੀਆਂ ਭੇਟਾਂ ਦੇ ਧੰਨਵਾਦਾਂ ਦੀ ਬਲੀ ਨਾਲ ਖ਼ਮੀਰੀ ਰੋਟੀ ਭੀ ਚੜ੍ਹਾਵੇ। 14 ਅਤੇ ਉਸ ਵਿੱਚੋਂ ਉਹ ਹਰੇਕ ਭੇਟ ਵਿੱਚੋ ਚੁਕਾਈ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਇੱਕ ਚੜ੍ਹਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ ਜਿਹੜਾ ਸੁੱਖ ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿਣਕੇ। 15 ਅਤੇ ਜਿਹੜਾ ਧੰਨਵਾਦਾਂ ਲਈ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦਾ ਮਾਸ ਹੈ ਸੋ ਉਸੇ ਦਿਨ ਜਿਸ ਦੇ ਵਿੱਦ ਚੜ੍ਹਾਇਆ ਜਾਂਦਾ ਹੈ ਸੋ ਖਾਧਾ ਜਾਏ, ਉਹ ਉਸ ਵਿੱਚੋਂ ਸਵੇਰ ਤੀਕੁਰ ਕੁਝ ਨਾ ਛੱਡੇ।
ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ
15 ਸੁਖ ਸਾਂਦ ਦੀ ਬਲੀ ਵੀ ਆਪਣੀ ਮਰਜ਼ੀ ਨਾਲ ਚੜ੍ਹਾਈ ਜਾਂਦੀ ਸੀ। ਇਸ ਬਾਰੇ ਸਾਨੂੰ ਲੇਵੀਆਂ ਦੀ ਪੋਥੀ ਦੇ ਤੀਜੇ ਅਧਿਆਇ ਵਿਚ ਦੱਸਿਆ ਗਿਆ ਹੈ। ਇਸ ਨੂੰ “ਸ਼ਾਂਤੀ ਲਈ ਇਕ ਬਲੀਦਾਨ” ਵੀ ਸੱਦਿਆ ਜਾ ਸਕਦਾ ਹੈ। ਇਬਰਾਨੀ ਭਾਸ਼ਾ ਵਿਚ ਸ਼ਬਦ “ਸ਼ਾਂਤੀ” ਦਾ ਅਰਥ ਸਿਰਫ਼ ਯੁੱਧਾਂ ਜਾਂ ਹੰਗਾਮਿਆਂ ਤੋਂ ਮੁਕਤ ਹੋਣਾ ਨਹੀਂ ਹੈ। ਅੰਗ੍ਰੇਜ਼ੀ ਵਿਚ ਮੂਸਾ ਦੇ ਜ਼ਮਾਨੇ ਦੀਆਂ ਰੀਤਾਂ ਦਾ ਅਧਿਐਨ ਨਾਂ ਦੀ ਕਿਤਾਬ ਕਹਿੰਦੀ ਹੈ ਕਿ ‘ਯੁੱਧਾਂ ਜਾਂ ਹੰਗਾਮਿਆਂ ਤੋਂ ਮੁਕਤ ਹੋਣ ਤੋਂ ਇਲਾਵਾ ਬਾਈਬਲ ਵਿਚ ਸ਼ਾਂਤੀ ਦਾ ਸੰਬੰਧ ਖ਼ੁਸ਼ਹਾਲੀ, ਆਨੰਦ, ਅਤੇ ਪਰਮੇਸ਼ੁਰ ਨਾਲ ਚੰਗੇ ਰਿਸ਼ਤੇ ਨਾਲ ਵੀ ਹੈ।’ ਇਸ ਲਈ, ਸੁਖ ਸਾਂਦ ਦੀਆਂ ਬਲੀਆਂ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਲਈ ਜਾਂ ਉਸ ਨੂੰ ਮਨਾਉਣ ਲਈ ਨਹੀਂ ਚੜ੍ਹਾਈਆਂ ਜਾਂਦੀਆਂ ਸਨ। ਪਰ ਚੜ੍ਹਾਉਣ ਵਾਲਾ ਧੰਨਵਾਦ ਕਰਨ ਲਈ, ਅਤੇ ਖ਼ੁਸ਼ੀ ਮਨਾਉਣ ਲਈ ਇਨ੍ਹਾਂ ਨੂੰ ਚੜ੍ਹਾਉਂਦਾ ਹੁੰਦਾ ਸੀ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਮਨਜ਼ੂਰੀ ਪ੍ਰਾਪਤ ਕੀਤੀ ਅਤੇ ਉਸ ਨੂੰ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਦਾ ਸਨਮਾਨ ਮਿਲਿਆ ਸੀ। ਯਹੋਵਾਹ ਨੂੰ ਲਹੂ ਅਤੇ ਚਰਬੀ ਦੀ ਭੇਟ ਚੜ੍ਹਾਉਣ ਤੋਂ ਬਾਅਦ, ਭੇਟ ਚੜ੍ਹਾਉਣ ਵਾਲਾ ਅਤੇ ਪੁਜਾਰੀ ਦੋਵੇਂ ਬਲੀ ਤੋਂ ਮਾਸ ਖਾ ਸਕਦੇ ਸਨ। (ਲੇਵੀਆਂ 3:17; 7:16-21; 19:5-8) ਇਹ ਕਿਹਾ ਜਾ ਸਕਦਾ ਹੈ ਕਿ ਪੁਜਾਰੀ, ਭੇਟ ਚੜ੍ਹਾਉਣ ਵਾਲਾ, ਅਤੇ ਯਹੋਵਾਹ ਪਰਮੇਸ਼ੁਰ ਤਿੰਨੋਂ ਇਕੱਠੇ ਖਾ ਰਹੇ ਸਨ, ਅਤੇ ਇਹ ਉਨ੍ਹਾਂ ਦੇ ਸ਼ਾਂਤ ਰਿਸ਼ਤੇ ਦਾ ਸੰਕੇਤ ਸੀ।
(ਲੇਵੀਆਂ 7:20) ਪਰ ਉਹ ਪ੍ਰਾਣੀ ਜਿਹੜਾ ਉਨ੍ਹਾਂ ਸੁਖ ਸਾਂਦ ਦੀਆਂ ਬਲੀਆਂ ਦੇ ਮਾਸ ਵਿੱਚੋਂ ਜੋ ਯਹੋਵਾਹ ਦੀਆਂ ਹਨ ਕੁਝ ਖਾਵੇ ਅਤੇ ਆਪ ਅਪਵਿੱਤ੍ਰ ਹੋਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਉਸਤਤ ਦੇ ਬਲੀਦਾਨ
8 ਭੇਟ ਚੜ੍ਹਾਉਣ ਵਾਲੇ ਬਾਰੇ ਕੀ? ਬਿਵਸਥਾ ਵਿਚ ਕਿਹਾ ਗਿਆ ਸੀ ਕਿ ਯਹੋਵਾਹ ਸਾਮ੍ਹਣੇ ਆਉਣ ਵਾਲੇ ਵਿਅਕਤੀ ਨੂੰ ਸ਼ੁੱਧ ਅਤੇ ਨਿਰਮਲ ਹੋਣ ਦੀ ਲੋੜ ਸੀ। ਜੋ ਵਿਅਕਤੀ ਕਿਸੇ ਕਾਰਨ ਅਸ਼ੁੱਧ ਹੋ ਚੁੱਕਾ ਸੀ ਉਸ ਨੂੰ ਪਹਿਲਾਂ ਪਾਪ ਜਾਂ ਦੋਸ਼ ਦੀ ਭੇਟ ਚੜ੍ਹਾਉਣ ਦੀ ਲੋੜ ਸੀ ਤਾਂਕਿ ਉਹ ਸ਼ੁੱਧ ਜ਼ਮੀਰ ਨਾਲ ਹੋਮ ਬਲੀ ਜਾਂ ਮੈਦੇ ਦੀ ਭੇਟ ਚੜ੍ਹਾ ਸਕੇ ਤਾਂਕਿ ਪਰਮੇਸ਼ੁਰ ਉਸ ਨੂੰ ਸਵੀਕਾਰ ਕਰ ਸਕੇ। (ਲੇਵੀਆਂ 5:1-6, 15, 17) ਤਾਂ ਫਿਰ ਕੀ ਅਸੀਂ ਯਹੋਵਾਹ ਸਾਮ੍ਹਣੇ ਹਮੇਸ਼ਾ ਸ਼ੁੱਧ ਜ਼ਮੀਰ ਰੱਖਣ ਦੀ ਮਹੱਤਤਾ ਸਮਝਦੇ ਹਾਂ? ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਗਤੀ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ ਤਾਂ ਜਦੋਂ ਅਸੀਂ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਾਂ, ਸਾਨੂੰ ਜਲਦੀ ਆਪਣੇ ਕਦਮ ਸੁਧਾਰਨੇ ਚਾਹੀਦੇ ਹਨ। ਸਾਨੂੰ ਜਲਦੀ ਯਹੋਵਾਹ ਵੱਲੋਂ ਦਿੱਤੀ ਗਈ ਮਦਦ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ, ਯਾਨੀ ਕਿ ਸਾਨੂੰ “ਕਲੀਸਿਯਾ ਦੇ ਬਜ਼ੁਰਗਾਂ” ਦੀ ਮਦਦ ਅਤੇ ‘ਸਾਡਿਆਂ ਪਾਪਾਂ ਦੇ ਪਰਾਸਚਿੱਤ,’ ਯਿਸੂ ਮਸੀਹ ਦੀ ਮਦਦ ਸਵੀਕਾਰ ਕਰਨੀ ਚਾਹੀਦੀ ਹੈ।—ਯਾਕੂਬ 5:14; 1 ਯੂਹੰਨਾ 2:1, 2.
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 6:13) ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਨਾ ਬੁਝੇ।
it-1 833 ਪੈਰਾ 1
ਅੱਗ
ਡੇਰੇ ਅਤੇ ਮੰਦਰ ਵਿਚ ਬਾਲ਼ੀ ਜਾਂਦੀ ਅੱਗ। ਅੱਗ ਡੇਰੇ ਵਿਚ ਅਤੇ ਬਾਅਦ ਵਿਚ ਮੰਦਰ ਵਿਚ ਭਗਤੀ ਕਰਨ ਲਈ ਬਾਲ਼ੀ ਜਾਂਦੀ ਸੀ। ਮਹਾਂ ਪੁਜਾਰੀ ਹਰ ਰੋਜ਼ ਦੋ ਵਾਰ ਧੂਪ ਧੁਖਾਉਂਦਾ ਸੀ, ਸਵੇਰੇ ਅਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ। (ਕੂਚ 30:7, 8) ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ਕਿ ਹੋਮ ਬਲ਼ੀ ਦੀ ਜਗਵੇਦੀ ʼਤੇ ਅੱਗ ਲਗਾਤਾਰ ਬਲ਼ਦੀ ਰਹੇ ਅਤੇ ਇਹ ਕਦੀ ਵੀ ਬੁਝਣੀ ਨਹੀਂ ਚਾਹੀਦੀ ਸੀ। (ਲੇਵੀ 6:12, 13) ਪਰ ਵੇਦੀ ʼਤੇ ਅੱਗ ਸਭ ਤੋਂ ਪਹਿਲਾਂ ਕਿਸ ਨੇ ਬਾਲ਼ੀ ਸੀ? ਸਦੀਆਂ ਤੋਂ ਯਹੂਦੀ ਮੰਨਦੇ ਆਏ ਸਨ ਕਿ ਵੇਦੀ ʼਤੇ ਸਭ ਤੋਂ ਪਹਿਲਾਂ ਅੱਗ ਪਰਮੇਸ਼ੁਰ ਨੇ ਬਾਲ਼ੀ ਸੀ। ਪਰ ਬਾਈਬਲ ਵਿਚ ਇੱਦਾਂ ਨਹੀਂ ਦੱਸਿਆ ਗਿਆ। ਯਹੋਵਾਹ ਨੇ ਪਹਿਲਾਂ ਹੀ ਮੂਸਾ ਨੂੰ ਹਿਦਾਇਤ ਦਿੱਤੀ ਸੀ ਕਿ ਹਾਰੂਨ ਦੇ ਪੁੱਤਰ ਬਲ਼ੀ ਚੜ੍ਹਾਉਣ ਤੋਂ ਪਹਿਲਾਂ “ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜਾਂ ਚਿਣਨ।” (ਲੇਵੀ 1:7, 8) ਜਦੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕੀਤਾ ਗਿਆ, ਤਾਂ ਉਨ੍ਹਾਂ ਨੇ ਹਿਦਾਇਤ ਮੁਤਾਬਕ ਜਗਵੇਦੀ ਉੱਤੇ ਅੱਗ ਬਾਲ਼ੀ ਅਤੇ ਪਹਿਲੀ ਵਾਰ ਬਲ਼ੀ ਚੜ੍ਹਾਈ। ਇਸ ਤੋਂ ਬਾਅਦ ਯਹੋਵਾਹ ਨੇ ਵੇਦੀ ʼਤੇ ਅੱਗ ਭੇਜੀ। ਯਹੋਵਾਹ ਨੇ ਲੱਕੜਾਂ ਬਾਲ਼ਣ ਲਈ ਨਹੀਂ, ਸਗੋਂ “ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ” ਕਰਨ ਲਈ ਸ਼ਾਇਦ ਆਕਾਸ਼ੋਂ ਅੱਗ ਭੇਜੀ। ਸੋ ਇਸ ਦਾ ਮਤਲਬ ਹੈ ਕਿ ਜਗਵੇਦੀ ʼਤੇ ਰੱਖੀਆਂ ਲੱਕੜਾਂ ਨੂੰ ਪੁਜਾਰੀਆਂ ਨੇ ਪਹਿਲਾਂ ਹੀ ਅੱਗ ਲਾ ਦਿੱਤੀ ਸੀ ਅਤੇ ਫਿਰ ਯਹੋਵਾਹ ਨੇ ਬਲ਼ੀ ʼਤੇ ਅੱਗ ਭੇਜੀ। (ਲੇਵੀ 8:14–9:24) ਯਹੋਵਾਹ ਨੇ ਹੋਰ ਵੀ ਕਈ ਮੌਕਿਆਂ ʼਤੇ ਬਲ਼ੀ ਨੂੰ ਕਬੂਲ ਕਰਨ ਲਈ ਆਕਾਸ਼ ਤੋਂ ਅੱਗ ਭੇਜੀ। ਮਿਸਾਲ ਲਈ, ਮੰਦਰ ਦੇ ਉਦਘਾਟਨ ਵੇਲੇ ਜਦੋਂ ਸੁਲੇਮਾਨ ਪ੍ਰਾਰਥਨਾ ਕਰ ਹਟਿਆ, ਤਾਂ ਯਹੋਵਾਹ ਨੇ ਆਕਾਸ਼ ਤੋਂ ਅੱਗ ਭੇਜੀ ਅਤੇ ਭੇਟਾਂ ਭਸਮ ਹੋ ਗਈਆਂ।—2 ਇਤ 7:1; ਯਹੋਵਾਹ ਨੇ ਹੋਰ ਕਿਹੜੇ ਮੌਕਿਆਂ ʼਤੇ ਆਪਣੇ ਸੇਵਕਾਂ ਵੱਲੋਂ ਚੜ੍ਹਾਈਆਂ ਬਲ਼ੀਆਂ ਨੂੰ ਸਵੀਕਾਰ ਕਰਨ ਲਈ ਅੱਗ ਭੇਜੀ ਇਸ ਬਾਰੇ ਹੋਰ ਜਾਣਕਾਰੀ ਲਈ ਨਿਆ 6:21; 1 ਰਾਜ 18:21-39; 1 ਇਤ 21:26 ਵੀ ਦੇਖੋ।
(ਲੇਵੀਆਂ 6:25) ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨਾਲ ਬੋਲ ਕਿ ਪਾਪ ਦੀ ਭੇਟ ਦੀ ਬਿਵਸਥਾ ਇਹ ਹੈ, ਜਿੱਥੇ ਹੋਮ ਦੀ ਭੇਟ ਕੱਟੀ ਜਾਂਦੀ ਹੈ ਉੱਥੇ ਪਾਪ ਦੀ ਭੇਟ ਭੀ ਯਹੋਵਾਹ ਦੇ ਅੱਗੇ ਕੱਟੀ ਜਾਏ, ਇਹ ਅੱਤ ਪਵਿੱਤ੍ਰ ਹੈ।
si 27 ਪੈਰਾ 15
ਬਾਈਬਲ ਦੀ ਕਿਤਾਬ ਨੰਬਰ 3—ਲੇਵੀਆਂ
15 (3) ਜੇ ਕੋਈ ਵਿਅਕਤੀ ਜਾਣੇ-ਅਣਜਾਣੇ ਵਿਚ ਪਾਪ ਕਰਦਾ ਸੀ, ਤਾਂ ਉਸ ਨੂੰ ਪਾਪ ਦੀ ਭੇਟ ਚੜ੍ਹਾਉਣੀ ਪੈਂਦੀ ਸੀ। ਕਿਸ ਜਾਨਵਰ ਦੀ ਬਲ਼ੀ ਚੜ੍ਹਾਈ ਜਾਣੀ ਚਾਹੀਦੀ ਹੈ ਇਹ ਇਸ ਗੱਲ ʼਤੇ ਨਿਰਭਰ ਕਰਦਾ ਸੀ ਕਿ ਤੋਬਾ ਕਰਨ ਵਾਲਾ ਕੋਣ ਹੈ? ਇਹ ਪੁਜਾਰੀ, ਪ੍ਰਧਾਨ, ਇਕ ਆਮ ਆਦਮੀ ਜਾਂ ਫਿਰ ਇਜ਼ਰਾਈਲੀ ਹੋ ਸਕਦਾ ਸੀ। ਹੋਮ ਬਲ਼ੀ ਤੇ ਸੁੱਖ-ਸਾਂਦ ਦੀ ਭੇਟ ਲੋਕ ਆਪਣੀ ਮਰਜ਼ੀ ਨਾਲ ਚੜ੍ਹਾ ਸਕਦੇ ਸਨ। ਪਰ ਜੇ ਕੋਈ ਪਾਪ ਕਰਦਾ ਸੀ, ਤਾਂ ਉਸ ਨੂੰ ਪਾਪ ਦੀ ਭੇਟ ਜ਼ਰੂਰ ਚੜ੍ਹਾਉਣੀ ਪੈਂਦੀ ਸੀ।—ਲੇਵੀ 4:1-35; 6:24-30.
ਬਾਈਬਲ ਪੜ੍ਹਾਈ
30 ਨਵੰਬਰ-6 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 8-9
“ਯਹੋਵਾਹ ਦੀ ਬਰਕਤ ਦਾ ਸਬੂਤ”
(ਲੇਵੀਆਂ 8:6-9) ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਲਿਆਕੇ ਪਾਣੀ ਨਾਲ ਧੋਤਾ। 7 ਅਤੇ ਉਸ ਨੇ ਉਸ ਦੇ ਉੱਤੇ ਕੁੜਤਾ ਪਾਇਆ ਅਤੇ ਉਸ ਨੇ ਪਟਕੇ ਨਾਲ ਉਸ ਗਾ ਲੱਕ ਬੰਨ੍ਹਿਆ ਅਤੇ ਚੋਗਾ ਉਸ ਨੂੰ ਪਹਿਰਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਾਇਆ ਅਤੇ ਏਫ਼ੋਦ ਦੇ ਸੋਹਣੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਉਸ ਦੇ ਨਾਲ ਉਸ ਨੂੰ ਕੱਸਿਆ। 8 ਅਤੇ ਉਸ ਨੇ ਉਸ ਦੇ ਉੱਤੇ ਚਪੜਾਸ ਰੱਖੀ ਨਾਲੇ ਉਸ ਨੇ ਚਪੜਾਸ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ। 9 ਅਤੇ ਉਸ ਨੇ ਅਮਾਮੇ ਨੂੰ ਉਸ ਦੇ ਸਿਰ ਉੱਤੇ ਰੱਖਿਆ ਨਾਲੇ ਅਮਾਮੇ ਦੇ ਉੱਤੇ ਅਰਥਾਤ ਉਸ ਦੇ ਮੱਥੇ ਦੇ ਉੱਤੇ ਉਸ ਨੇ ਸੋਨੇ ਦੀ ਪੱਤ੍ਰੀ ਅਤੇ ਪਵਿੱਤ੍ਰ ਅਮਾਮਾ ਪਾਇਆ ਜਿਹੀ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।
(ਲੇਵੀਆਂ 8:12) ਅਤੇ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤ੍ਰ ਕਰਨ ਲਈ ਮਸਹ ਕੀਤਾ।
it-1 1207
ਪੁਜਾਰੀਆਂ ਵਜੋਂ ਨਿਯੁਕਤੀ
ਹਾਰੂਨ ਅਤੇ ਉਸ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਪੁਜਾਰੀਆਂ ਵਜੋਂ ਨਿਯੁਕਤ ਕਰਨ ਤੋਂ ਪਹਿਲਾਂ ਮੂਸਾ ਨੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦਿੱਤਾ। ਉਨ੍ਹਾਂ ਨੇ ਵਿਹੜੇ ਵਿਚ ਰੱਖੇ ਤਾਂਬੇ ਦੇ ਹੌਦ ਦੇ ਪਾਣੀ ਨਾਲ ਖ਼ੁਦ ਨੂੰ ਸ਼ੁੱਧ ਕੀਤਾ। (ਗਿਣ 3:2, 3) ਇਸ ਤੋਂ ਬਾਅਦ ਮੂਸਾ ਨੇ ਹਾਰੂਨ ਨੂੰ ਪੁਜਾਰੀਆਂ ਦੀ ਸ਼ਾਨਦਾਰ ਪੁਸ਼ਾਕ ਪਹਿਨਾਈ ਜਿਸ ਤੋਂ ਪਤਾ ਲੱਗਦਾ ਕਿ ਉਸ ਨੂੰ ਇਕ ਖ਼ਾਸ ਜ਼ਿੰਮੇਵਾਰੀ ਸੌਂਪੀ ਗਈ ਹੈ। ਫਿਰ ਮੂਸਾ ਨੇ ਡੇਰਾ, ਉਸ ਵਿਚਲੀਆਂ ਸਾਰੀਆਂ ਚੀਜ਼ਾਂ, ਹੋਮ ਬਲ਼ੀ ਦੀ ਜਗਵੇਦੀ, ਹੌਦ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਨੂੰ ਪਵਿੱਤਰ ਕੀਤਾ। ਇਨ੍ਹਾਂ ਦੀ ਵਰਤੋਂ ਸਿਰਫ਼ ਯਹੋਵਾਹ ਦੀ ਭਗਤੀ ਲਈ ਹੀ ਕੀਤੀ ਜਾਣੀ ਸੀ। ਅਖ਼ੀਰ ਵਿਚ, ਮੂਸਾ ਨੇ ਹਾਰੂਨ ਦੇ ਸਿਰ ʼਤੇ ਤੇਲ ਪਾ ਕੇ ਉਸ ਨੂੰ ਨਿਯੁਕਤ ਕੀਤਾ।—ਲੇਵੀ 8:6-12; ਕੂਚ 30:22-33; ਜ਼ਬੂ 133:2.
(ਲੇਵੀਆਂ 9:1-5) ਅਤੇ ਅੱਠਵੇਂ ਦਿਨ ਐਉਂ ਹੋਇਆ ਜੋ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ। 2 ਅਤੇ ਉਸ ਨੇ ਹਾਰੂਨ ਨੂੰ ਆਖਿਆ, ਪਾਪ ਦੀ ਭੇਟ ਦੇ ਲਈ ਤੂੰ ਇੱਕ ਵੱਛਾ ਅਤੇ ਹੋਮ ਦੀ ਭੇਟ ਦੇ ਲਈ ਇੱਕ ਛੱਤ੍ਰਾ ਬੱਜ ਤੋਂ ਰਹਿਤ ਲੈਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ। 3 ਅਤੇ ਤੂੰ ਇਸਰਾਏਲੀਆਂ ਨੂੰ ਐਉਂ ਬੋਲ ਕਿ ਤੁਸੀਂ ਪਾਪ ਦੀ ਭੇਟ ਦੇ ਲਈ ਬੱਕਰਿਆਂ ਵਿੱਚੋਂ ਇੱਕ ਪੱਠ ਅਤੇ ਇੱਕ ਵਰਹੇ ਦਾ ਇੱਕ ਵੱਛਾ ਅਤੇ ਇੱਕ ਲੇਲਾ ਹੋਮ ਦੀ ਭੇਟ ਦੇ ਲਈ ਬੱਜ ਤੋਂ ਰਹਿਤ ਲੈਣਾ। 4 ਨਾਲੇ ਸੁੱਖ ਸਾਂਦ ਦੀਆਂ ਭੇਟਾਂ ਦੇ ਲਈ ਇੱਕ ਬਲਦ ਅਤੇ ਇੱਕ ਛੱਤ੍ਰਾ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਅਤੇ ਇੱਕ ਤੇਲ ਨਾਲ ਰਲੀ ਹੋਈ ਮੈਦੇ ਦੀ ਭੇਟ ਦੀ ਭੇਟ ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਨ ਦੇਵੇਗਾ। 5 ਅਤੇ ਜੋ ਕੁਝ ਮੂਸਾ ਆਗਿਆ ਦਿੱਤੀ ਸੀ ਓਹ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਏ ਅਤੇ ਸਾਰੀ ਮੰਡਲੀ ਯਹੋਵਾਹ ਦੇ ਅੱਗੇ ਨੇੜੇ ਢੁੱਕ ਖਲੋਤੀ।
it-1 1208 ਪੈਰਾ 8
ਪੁਜਾਰੀਆਂ ਵਜੋਂ ਨਿਯੁਕਤੀ
ਪੁਜਾਰੀਆਂ ਵਜੋਂ ਨਿਯੁਕਤ ਕੀਤੇ ਜਾਣ ਦੇ ਸੱਤ ਦਿਨ ਪੂਰੇ ਹੋਣ ਤੋਂ ਬਾਅਦ ਅੱਠਵੇਂ ਦਿਨ ਹਾਰੂਨ ਤੇ ਉਸ ਦੇ ਪੁੱਤਰਾਂ ਨੇ (ਮੂਸਾ ਤੋਂ ਬਿਨਾਂ) ਪਹਿਲੀ ਵਾਰ ਇਜ਼ਰਾਈਲ ਕੌਮ ਲਈ ਪ੍ਰਾਸਚਿਤ ਦੀ ਬਲ਼ੀ ਚੜ੍ਹਾਈ। ਨਾਮੁਕੰਮਲ ਹੋਣ ਕਰਕੇ ਇਜ਼ਰਾਈਲੀਆਂ ਨੇ ਗ਼ਲਤੀਆਂ ਤਾਂ ਕੀਤੀਆਂ ਹੀ ਸਨ, ਪਰ ਉਨ੍ਹਾਂ ਨੇ ਸੋਨੇ ਦੇ ਵੱਛੇ ਦੀ ਭਗਤੀ ਕਰਕੇ ਯਹੋਵਾਹ ਦਾ ਦਿਲ ਵੀ ਦੁਖੀ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਮਾਫ਼ੀ ਦੀ ਲੋੜ ਸੀ। (ਲੇਵੀ 9:1-7; ਕੂਚ 32:1-10) ਜਦੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਯਹੋਵਾਹ ਸਾਮ੍ਹਣੇ ਬਲ਼ੀਆਂ ਚੜ੍ਹਾਈਆਂ, ਤਾਂ ਯਹੋਵਾਹ ਨੇ ਡੇਰੇ ਦੇ ਉੱਪਰੋਂ ਬੱਦਲ ਦੇ ਥੰਮ੍ਹ ਵਿੱਚੋਂ ਜਗਵੇਦੀ ʼਤੇ ਅੱਗ ਘੱਲੀ ਜਿਸ ਕਰਕੇ ਬਲ਼ੀਆਂ ਪੂਰੀ ਤਰ੍ਹਾਂ ਭਸਮ ਹੋ ਗਈਆਂ। ਇਸ ਤਰ੍ਹਾਂ ਯਹੋਵਾਹ ਨੇ ਜ਼ਾਹਰ ਕੀਤਾ ਕਿ ਉਹ ਇਨ੍ਹਾਂ ਪੁਜਾਰੀਆਂ ਦੀ ਨਿਯੁਕਤੀ ਤੋਂ ਖ਼ੁਸ਼ ਹੈ।—ਲੇਵੀ 9:23, 24.
(ਲੇਵੀਆਂ 9:23, 24) ਅਤੇ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ। 24 ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨੇ ਨਿੱਕਲ ਕੇ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ, ਜਾਂ ਸਾਰੇ ਲੋਕਾਂ ਨੇ ਡਿੱਠਾ ਤਾਂ ਹਾਕਾਂ ਮਾਰ ਕੇ ਮੂੰਹ ਪਰਨੇ ਡਿੱਗੇ।
ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
13 ਚੌਥਾ ਸਬਕ: ਯਹੋਵਾਹ ਧਰਤੀ ʼਤੇ ਆਪਣੇ ਸੰਗਠਨ ਦੇ ਹਿੱਸੇ ਨੂੰ ਅਸੀਸ ਦੇ ਰਿਹਾ ਹੈ। ਜ਼ਰਾ ਸੋਚੋ ਕਿ 1512 ਈਸਵੀ ਪੂਰਵ ਵਿਚ ਕੀ ਹੋਇਆ ਜਦੋਂ ਸੀਨਈ ਪਹਾੜ ਦੇ ਥੱਲੇ ਡੇਰਾ ਖੜ੍ਹਾ ਕੀਤਾ ਗਿਆ ਸੀ। (ਕੂਚ 40:17) ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀ ਨਿਯੁਕਤ ਕਰਨ ਦੀ ਰਸਮ ਕੀਤੀ। ਜਦੋਂ ਪੁਜਾਰੀਆਂ ਨੇ ਸਭ ਤੋਂ ਪਹਿਲੀ ਬਲ਼ੀ ਚੜ੍ਹਾਈ, ਤਾਂ ਇਜ਼ਰਾਈਲ ਕੌਮ ਇਹ ਦੇਖਣ ਲਈ ਇਕੱਠੀ ਹੋਈ। (ਲੇਵੀ. 9:1-5) ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਹੁਣੇ-ਹੁਣੇ ਨਿਯੁਕਤ ਕੀਤੇ ਇਨ੍ਹਾਂ ਪੁਜਾਰੀਆਂ ਤੋਂ ਖ਼ੁਸ਼ ਸੀ? ਜਦੋਂ ਹਾਰੂਨ ਅਤੇ ਮੂਸਾ ਲੋਕਾਂ ਨੂੰ ਅਸੀਸ ਦੇ ਰਹੇ ਸਨ, ਉਦੋਂ ਯਹੋਵਾਹ ਨੇ ਅੱਗ ਭੇਜ ਕੇ ਵੇਦੀ ਉੱਤੇ ਪਈ ਬਲ਼ੀ ਨੂੰ ਭਸਮ ਕਰ ਦਿੱਤਾ।—ਲੇਵੀਆਂ 9:23, 24 ਪੜ੍ਹੋ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 8:6) ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਲਿਆਕੇ ਪਾਣੀ ਨਾਲ ਧੋਤਾ।
ਅਸੀਂ ਪਵਿੱਤਰ ਕਿਉਂ ਰਹੀਏ?
6 ਇਜ਼ਰਾਈਲੀ ਪੁਜਾਰੀਆਂ ਤੋਂ ਸ਼ੁੱਧ ਰਹਿਣ ਦੀ ਮੰਗ ਅੱਜ ਯਹੋਵਾਹ ਦੇ ਲੋਕਾਂ ਲਈ ਖ਼ਾਸ ਮਾਅਨੇ ਰੱਖਦੀ ਹੈ। ਜਿਹੜੇ ਲੋਕ ਸਾਡੇ ਨਾਲ ਸਟੱਡੀ ਕਰਦੇ ਹਨ, ਉਹ ਅਕਸਰ ਦੇਖਦੇ ਹਨ ਕਿ ਭਗਤੀ ਦੀਆਂ ਸਾਡੀਆਂ ਥਾਵਾਂ ਸਾਫ਼-ਸੁਥਰੀਆਂ ਹਨ, ਅਸੀਂ ਆਪਣੇ ਸਰੀਰਾਂ ਨੂੰ ਸਾਫ਼-ਸੁਥਰੇ ਰੱਖਦੇ ਹਾਂ ਤੇ ਸਾਫ਼ ਕੱਪੜੇ ਪਾਉਂਦੇ ਹਾਂ। ਪੁਜਾਰੀਆਂ ਦੀ ਸ਼ੁੱਧਤਾ ਸਾਡੀ ਇਹ ਜਾਣਨ ਵਿਚ ਮਦਦ ਕਰੇਗੀ ਕਿ ਜਿਹੜਾ ਵੀ ਯਹੋਵਾਹ ਦੀ ਭਗਤੀ ਕਰਨੀ ਚਾਹੁੰਦਾ ਹੈ, ਉਸ ਦਾ “ਮਨ ਪਵਿੱਤਰ” ਹੋਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 24:3, 4 ਪੜ੍ਹੋ; ਯਸਾ. 2:2, 3) ਸਾਨੂੰ ਪਰਮੇਸ਼ੁਰ ਦੀ ਭਗਤੀ ਸ਼ੁੱਧ ਮਨ ਤੇ ਦਿਲ ਨਾਲ ਕਰਨ ਦੇ ਨਾਲ-ਨਾਲ ਆਪਣੇ ਸਰੀਰਾਂ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ। ਇਸ ਲਈ ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਨੀ ਚਾਹੀਦੀ ਹੈ ਤੇ ਸ਼ਾਇਦ ਕਦੇ-ਕਦਾਈਂ ਸਾਨੂੰ ਆਪਣੇ ਵਿਚ ਜ਼ਰੂਰੀ ਤਬਦੀਲੀਆਂ ਕਰਨੀਆਂ ਪੈਣ ਤਾਂਕਿ ਅਸੀਂ ਪਵਿੱਤਰ ਰਹਿ ਸਕੀਏ। (2 ਕੁਰਿੰ. 13:5) ਮਿਸਾਲ ਲਈ, ਜੇ ਇਕ ਬਪਤਿਸਮਾ-ਪ੍ਰਾਪਤ ਵਿਅਕਤੀ ਜਾਣ-ਬੁੱਝ ਕੇ ਪੋਰਨੋਗ੍ਰਾਫੀ ਦੇਖਦਾ ਹੈ, ਤਾਂ ਉਸ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੇ ਆਪ ਨੂੰ ਪਵਿੱਤਰ ਸਾਬਤ ਕਰ ਰਿਹਾ ਹਾਂ?’ ਫਿਰ ਉਸ ਨੂੰ ਇਸ ਗੰਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਮਦਦ ਲੈਣੀ ਚਾਹੀਦੀ ਹੈ।—ਯਾਕੂ. 5:14.
(ਲੇਵੀਆਂ 8:14-17) ਅਤੇ ਉਹ ਪਾਪ ਦੀ ਭੇਟ ਲਈ ਬਲਦ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਪਾਪ ਦੀ ਭੇਟ ਦੇ ਬਲਦ ਦੇ ਸਿਰ ਉੱਤੇ ਆਪਣੇ ਹੱਥ ਧਰੇ। 15 ਅਤੇ ਉਸ ਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਉਸ ਦਾ ਲਹੂ ਲੈਕੇ ਜਗਵੇਦੀ ਦੇ ਸਿਙਾਂ ਉੱਤੇ ਆਪਣੀ ਉਂਗਲ ਨਾਲ ਚੁਫੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਹਲਕੇ ਉਸ ਦੇ ਲਈ ਪ੍ਰਾਸਚਿਤ ਕਰਕੇ ਉਸ ਨੂੰ ਪਵਿੱਤ੍ਰ ਕੀਤਾ। 16 ਅਤੇ ਜਿਹੜੀਆਂ ਆਂਦ੍ਰਾਂ ਦੇ ਉੱਤੇ ਸਾਰੀ ਚਰਬੀ ਅਤੇ ਕਲੇਜੇ ਦੇ ਉੱਤੇ ਝਿੱਲੀ ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਲੈਕੇ ਮੂਸਾ ਨੇ ਉਸ ਨੂੰ ਜਗਵੇਦੀ ਉੱਤੇ ਸਾੜਿਆ। 17 ਪਰ ਬਲਦ ਅਤੇ ਉਸ ਦੀ ਖੱਲ ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ ਜੇਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।
it-2 437 ਪੈਰਾ 3
ਮੂਸਾ
ਪਰਮੇਸ਼ੁਰ ਨੇ ਮੂਸਾ ਰਾਹੀਂ ਇਜ਼ਰਾਈਲੀਆਂ ਨਾਲ ਕਾਨੂੰਨ ਦਾ ਇਕਰਾਰ ਕੀਤਾ ਸੀ। ਮੂਸਾ ਤੋਂ ਇਲਾਵਾ ਕਿਸੇ ਹੋਰ ਇਨਸਾਨ ਦਾ ਪਰਮੇਸ਼ੁਰ ਨਾਲ ਇੰਨਾ ਵਧੀਆ ਰਿਸ਼ਤਾ ਨਹੀਂ ਸੀ ਸਿਵਾਇ ਯਿਸੂ ਮਸੀਹ ਦੇ ਜਿਸ ਰਾਹੀਂ ਨਵਾਂ ਇਕਰਾਰ ਦਿੱਤਾ ਗਿਆ ਸੀ। ਕਾਨੂੰਨ ਦੇ ਇਕਰਾਰ ਵਿਚ ਦੋ ਧਿਰ ਸਨ, ਇਕ “ਧਿਰ” ਯਹੋਵਾਹ ਦਾ ਅਤੇ ਦੂਜਾ ਧਿਰ ਲੋਕਾਂ ਯਾਨੀ ਇਜ਼ਰਾਈਲ ਦੇ ਮੁਖੀਆਂ ਦਾ। ਮੂਸਾ ਨੇ ਇਕਰਾਰ ਦੀ ਪੋਥੀ ਤੋਂ ਲੋਕਾਂ ਨੂੰ ਪੜ੍ਹ ਕੇ ਸੁਣਾਇਆ। ਫਿਰ ਲੋਕਾਂ ਨੇ ਕਿਹਾ, “ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” ਇਸ ਤੋਂ ਬਾਅਦ ਮੂਸਾ ਨੇ ਚੜ੍ਹਾਏ ਗਏ ਜਾਨਵਰਾਂ ਦਾ ਖ਼ੂਨ ਲੈ ਕੇ ਇਕਰਾਰ ਦੀ ਪੋਥੀ ʼਤੇ ਛਿੜਕਿਆ ਅਤੇ ਇਕਰਾਰ ਪੱਕਾ ਕੀਤਾ। (ਕੂਚ 24:3-8; ਇਬ 9:19) ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਡੇਰਾ ਅਤੇ ਇਸ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਕਿਵੇਂ ਬਣਾਉਣੀਆਂ ਸਨ। ਪਰਮੇਸ਼ੁਰ ਦਾ ਇਕਰਾਰ ਮੂਸਾ ਰਾਹੀਂ ਕੀਤਾ ਜਾਣ ਕਰਕੇ ਡੇਰੇ ਦਾ ਨਿਰਮਾਣ ਅਤੇ ਉਸ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਮੂਸਾ ਦੀ ਨਿਗਰਾਨੀ ਹੇਠ ਬਣਾਈਆਂ ਗਈਆਂ ਸਨ। ਪੁਜਾਰੀਆਂ ਵਜੋਂ ਨਿਯੁਕਤੀ ਕਰਨੀ, ਡੇਰੇ ਨੂੰ ਪਵਿੱਤਰ ਕਰਨਾ ਅਤੇ ਹਾਰੂਨ ਨੂੰ ਮਹਾਂ ਪੁਜਾਰੀ ਵਜੋਂ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਵੀ ਮੂਸਾ ਨੂੰ ਦਿੱਤੀ ਗਈ ਸੀ। ਫਿਰ ਮੂਸਾ ਦੀ ਅਗਵਾਈ ਵਿਚ ਹੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਪੁਜਾਰੀਆਂ ਵਜੋਂ ਇਜ਼ਰਾਈਲ ਕੌਮ ਦੇ ਸਾਮ੍ਹਣੇ ਪਹਿਲੀ ਵਾਰ ਬਲ਼ੀਆਂ ਚੜ੍ਹਾਈਆਂ।—ਕੂਚ ਅਧਿਆਇ 25-29; ਲੇਵੀ ਅਧਿਆਇ 8, 9.
ਬਾਈਬਲ ਪੜ੍ਹਾਈ