ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2022 Watch Tower Bible and Tract Society of Pennsylvania
6-12 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 23-26
“ਮੰਦਰ ਵਿਚ ਭਗਤੀ ਲਈ ਵਧੀਆ ਪ੍ਰਬੰਧ ਕੀਤੇ ਗਏ”
it-2 241
ਲੇਵੀ
ਰਾਜਾ ਦਾਊਦ ਨੇ ਲੇਵੀਆਂ ਦਾ ਕੰਮ ਬਹੁਤ ਚੰਗੀ ਤਰ੍ਹਾਂ ਸੰਗਠਿਤ ਕੀਤਾ ਸੀ। ਉਸ ਨੇ ਕੁਝ ਲੇਵੀਆਂ ਨੂੰ ਨਿਗਾਹਬਾਨ, ਅਧਿਕਾਰੀ, ਨਿਆਂਕਾਰ, ਪਹਿਰੇਦਾਰ ਅਤੇ ਖ਼ਜ਼ਾਨਚੀ ਠਹਿਰਾਇਆ ਸੀ। ਉਸ ਨੇ ਬਹੁਤ ਸਾਰੇ ਲੇਵੀਆਂ ਨੂੰ ਮੰਦਰ ਵਿਚ, ਵਿਹੜਿਆਂ ਵਿਚ ਅਤੇ ਰੋਟੀ ਖਾਣ ਵਾਲੇ ਕਮਰਿਆਂ ਵਿਚ ਪੁਜਾਰੀਆਂ ਦੀ ਮਦਦ ਕਰਨ ਦਾ ਕੰਮ ਸੌਂਪਿਆ ਸੀ। ਇਹ ਲੇਵੀ ਚੜ੍ਹਾਵਿਆਂ, ਬਲ਼ੀਆਂ, ਸ਼ੁੱਧ ਕਰਨ ਦੇ ਕੰਮ ਅਤੇ ਨਾਪ-ਤੋਲ ਦੇ ਮਾਮਲਿਆਂ ਵਿਚ ਪੁਜਾਰੀਆਂ ਦਾ ਹੱਥ ਵਟਾਉਂਦੇ ਸਨ। ਉਹ ਮੰਦਰ ਵਿਚ ਅਲੱਗ-ਅਲੱਗ ਜਗ੍ਹਾ ਪਹਿਰਾ ਦੇਣ ਵਿਚ ਵੀ ਮਦਦ ਕਰਦੇ ਸਨ। ਇਸ ਤੋਂ ਇਲਾਵਾ, ਜਿਹੜੇ ਲੇਵੀ ਸੰਗੀਤਕਾਰ ਸਨ, ਉਨ੍ਹਾਂ ਨੂੰ ਪੁਜਾਰੀਆਂ ਵਾਂਗ 24 ਟੋਲੀਆਂ ਵਿਚ ਵੰਡਿਆ ਗਿਆ ਸੀ। ਇਹ ਲੇਵੀ ਵਾਰੀ ਸਿਰ ਮੰਦਰ ਵਿਚ ਸੇਵਾ ਕਰਦੇ ਸਨ। ਲੇਵੀਆਂ ਨੇ ਕੀ ਕੰਮ ਕਰਨਾ ਹੁੰਦਾ ਸੀ, ਉਹ ਗੁਣੇ ਪਾ ਕੇ ਤੈਅ ਕੀਤਾ ਜਾਂਦਾ ਸੀ।—1 ਇਤਿ 23, 25, 26; 2 ਇਤਿ 35:3-5, 10.
it-2 686
ਪੁਜਾਰੀ
ਜਿਹੜੇ ਪੁਜਾਰੀ ਅਧਿਕਾਰੀ ਸਨ, ਉਹ ਆਪਣੇ ਸਾਥੀ ਪੁਜਾਰੀਆਂ ਦੇ ਕੰਮ ਦੀ ਨਿਗਰਾਨੀ ਕਰਦੇ ਸਨ। ਪੁਜਾਰੀਆਂ ਨੇ ਕੀ ਕੰਮ ਕਰਨਾ ਹੁੰਦਾ ਸੀ, ਉਹ ਗੁਣੇ ਪਾ ਕੇ ਤੈਅ ਕੀਤਾ ਜਾਂਦਾ ਸੀ। ਸਾਰੇ ਪੁਜਾਰੀਆਂ ਨੂੰ 24 ਟੋਲੀਆਂ ਵਿਚ ਵੰਡਿਆ ਗਿਆ ਸੀ ਅਤੇ ਹਰ ਟੋਲੀ ਸਾਲ ਵਿਚ ਦੋ ਵਾਰ, ਇਕ-ਇਕ ਹਫ਼ਤੇ ਲਈ ਮੰਦਰ ਵਿਚ ਸੇਵਾ ਕਰਦੀ ਸੀ। ਜ਼ਾਹਰ ਹੈ ਕਿ ਤਿਉਹਾਰਾਂ ਦੇ ਸਮੇਂ ਵਿਚ ਸਾਰੇ ਪੁਜਾਰੀ ਮੰਦਰ ਵਿਚ ਸੇਵਾ ਕਰਦੇ ਹਨ ਕਿਉਂਕਿ ਉਸ ਸਮੇਂ ਲੋਕਾਂ ਵੱਲੋਂ ਲਿਆਈਆਂ ਜਾਂਦੀਆਂ ਹਜ਼ਾਰਾਂ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ।—1 ਇਤਿ 24:1-18, 31; 2 ਇਤਿ 5:11; 29:31-35; 30:23-25; 35:10-19 ਵਿਚ ਨੁਕਤਾ ਦੇਖੋ।
w94 5/1 10-11 ਪੈਰਾ 8
ਯਹੋਵਾਹ ਲਈ ਮਹਿਮਾ ਦੇ ਗੀਤ ਗਾਓ
ਅਸਲ ਵਿਚ, ਮੰਦਰ ਵਿਚ ਗੀਤ ਗਾ ਕੇ ਭਗਤੀ ਕਰਨੀ ਬਹੁਤ ਅਹਿਮ ਸੀ। ਇਸ ਲਈ 4,000 ਲੇਵੀ ਸੰਗੀਤ ਸੇਵਾ ਲਈ ਅਲੱਗ ਠਹਿਰਾਏ ਗਏ ਸਨ। (1 ਇਤਿ 23:4, 5) ਇਹ ਗਾਇਕਾਂ ਨਾਲ ਮਿਲ ਕੇ ਮਹਿਮਾ ਕਰਦੇ ਸਨ। ਭਗਤੀ ਵਿਚ ਸੰਗੀਤ, ਖ਼ਾਸ ਕਰਕੇ ਗਾਇਕਾਂ ਦੀ ਅਹਿਮ ਭੂਮਿਕਾ ਸੀ। ਜ਼ਰੂਰੀ ਨਹੀਂ ਸੀ ਕਿ ਸੰਗੀਤ ਕਾਨੂੰਨ ਦੀਆਂ ਗੰਭੀਰ ਗੱਲਾਂ ਨੂੰ ਸਿਖਾਉਂਦਾ ਸੀ, ਸਗੋਂ ਇਹ ਇਜ਼ਰਾਈਲੀਆਂ ਦੀ ਜੋਸ਼ ਨਾਲ ਯਹੋਵਾਹ ਦੀ ਭਗਤੀ ਕਰਨ ਵਿਚ ਮਦਦ ਕਰਦਾ ਸੀ। ਨੋਟ ਕਰੋ ਕਿ ਇਹ ਸਭ ਕੁਝ ਕਰਨ ਲਈ ਕਿੰਨੀ ਤਿਆਰੀ ਕੀਤੀ ਜਾਂਦੀ ਸੀ ਤੇ ਇਸ ਵੱਲ ਕਿੰਨਾ ਧਿਆਨ ਦਿੱਤਾ ਜਾਂਦਾ ਸੀ: “ਉਨ੍ਹਾਂ ਦੀ ਅਤੇ ਉਨ੍ਹਾਂ ਦੇ ਭਰਾਵਾਂ ਦੀ ਗਿਣਤੀ 288 ਸੀ ਜਿਨ੍ਹਾਂ ਨੂੰ ਯਹੋਵਾਹ ਲਈ ਗੀਤ ਗਾਉਣ ਦੀ ਸਿਖਲਾਈ ਮਿਲੀ ਸੀ ਤੇ ਇਹ ਸਾਰੇ ਜਣੇ ਮਾਹਰ ਸਨ।” (1 ਇਤਿਹਾਸ 25:7) ਗੌਰ ਕਰੋ ਕਿ ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਉਣ ਨੂੰ ਕਿੰਨੀ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਗੀਤ ਗਾਉਣ ਦੀ ਸਿਖਲਾਈ ਲਈ ਹੋਈ ਸੀ ਤੇ ਉਹ ਇਸ ਵਿਚ ਮਾਹਰ ਸਨ।
it-1 898
ਦਰਬਾਨ, ਪਹਿਰੇਦਾਰ
ਮੰਦਰ ਵਿਚ। ਦਾਊਦ ਦੇ ਜ਼ਮਾਨੇ ਵਿਚ ਲਗਭਗ 4,000 ਪਹਿਰੇਦਾਰ ਸਨ ਅਤੇ ਉਨ੍ਹਾਂ ਨੂੰ ਅਲੱਗ-ਅਲੱਗ ਟੋਲੀਆਂ ਵਿਚ ਵੰਡਿਆ ਗਿਆ ਸੀ। ਹਰ ਟੋਲੀ ਦੀ ਜਦੋਂ ਵੀ ਵਾਰੀ ਆਉਂਦੀ ਸੀ, ਉਹ ਸੱਤ ਦਿਨਾਂ ਲਈ ਸੇਵਾ ਕਰਦੀ ਸੀ। ਪਹਿਰੇਦਾਰਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਯਹੋਵਾਹ ਦੇ ਘਰ ʼਤੇ ਪਹਿਰਾ ਦੇਣ ਅਤੇ ਧਿਆਨ ਰੱਖਣ ਕਿ ਇਸ ਦੇ ਦਰਵਾਜ਼ੇ ਸਹੀ ਸਮੇਂ ਤੇ ਖੋਲ੍ਹੇ ਅਤੇ ਬੰਦ ਕੀਤੇ ਜਾਣ। (1 ਇਤਿ 9:23-27; 23:1-6) ਇਸ ਤੋਂ ਇਲਾਵਾ, ਕੁਝ ਪਹਿਰੇਦਾਰ ਮੰਦਰ ਵਿਚ ਲੋਕਾਂ ਵੱਲੋਂ ਲਿਆਏ ਜਾਂਦੇ ਦਾਨ ਦੀ ਦੇਖ-ਭਾਲ ਕਰਦੇ ਸਨ। (2 ਰਾਜ 12:9; 22:4) ਇਕ ਵਾਰ ਕੁਝ ਪਹਿਰੇਦਾਰਾਂ ਨੂੰ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਮੰਦਰ ਦੇ ਫਾਟਕ ʼਤੇ ਪਹਿਰਾ ਦੇਣਾ ਸੀ ਤਾਂਕਿ ਉਹ ਮੁੰਡੇ ਯਹੋਆਸ਼ ਨੂੰ ਦੁਸ਼ਟ ਰਾਣੀ ਅਥਲਯਾਹ ਤੋਂ ਬਚਾ ਸਕਣ। (2 ਰਾਜ 11:4-8) ਫਿਰ ਜਦੋਂ ਰਾਜਾ ਯੋਸੀਯਾਹ ਨੇ ਦੇਸ਼ ਵਿੱਚੋਂ ਮੂਰਤੀ-ਪੂਜਾ ਖ਼ਤਮ ਕੀਤੀ, ਤਾਂ ਦਰਬਾਨਾਂ ਨੇ ਮੰਦਰ ਵਿੱਚੋਂ ਬਆਲ ਦੇਵਤਾ ਦੀ ਭਗਤੀ ਨਾਲ ਜੁੜੀ ਹਰ ਚੀਜ਼ ਬਾਹਰ ਕੱਢਣ ਵਿਚ ਉਸ ਦੀ ਮਦਦ ਕੀਤੀ।—2 ਰਾਜ 23:4.
ਹੀਰੇ-ਮੋਤੀ
ਸੱਚੀ ਭਗਤੀ ਕਰ ਕੇ ਸਾਡੀ ਖ਼ੁਸ਼ੀ ਵਧਦੀ ਹੈ
10 ਭੈਣਾਂ-ਭਰਾਵਾਂ ਨਾਲ ਗੀਤ ਗਾ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। (ਜ਼ਬੂ. 28:7) ਗੀਤ ਗਾਉਣੇ ਇਜ਼ਰਾਈਲੀਆਂ ਦੀ ਭਗਤੀ ਦਾ ਅਹਿਮ ਹਿੱਸਾ ਸਨ। ਰਾਜਾ ਦਾਊਦ ਨੇ ਮੰਦਰ ਵਿਚ 288 ਲੇਵੀ ਗਾਇਕ ਨਿਯੁਕਤ ਕੀਤੇ ਸਨ। (1 ਇਤਿ. 25:1, 6-8) ਅੱਜ ਅਸੀਂ ਵੀ ਮਹਿਮਾ ਦੇ ਗੀਤ ਗਾ ਕੇ ਪਰਮੇਸ਼ੁਰ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਗੀਤ ਗਾਉਣ ਲਈ ਇਹ ਜ਼ਰੂਰੀ ਨਹੀਂ ਹੈ ਕਿ ਸਾਡੀ ਆਵਾਜ਼ ਸੁਰੀਲੀ ਹੋਵੇ। ਜ਼ਰਾ ਗੌਰ ਕਰੋ: ਬੋਲਣ ਵਿਚ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ,” ਪਰ ਇਸ ਕਰਕੇ ਅਸੀਂ ਮੰਡਲੀ ਅਤੇ ਪ੍ਰਚਾਰ ਵਿਚ ਗੱਲ ਕਰਨੀ ਨਹੀਂ ਛੱਡ ਦਿੰਦੇ। (ਯਾਕੂ. 3:2) ਬਿਲਕੁਲ ਇਸੇ ਤਰ੍ਹਾਂ ਜੇ ਸਾਡੀ ਆਵਾਜ਼ ਸੁਰੀਲੀ ਨਹੀਂ ਹੈ, ਤਾਂ ਅਸੀਂ ਯਹੋਵਾਹ ਦੀ ਮਹਿਮਾ ਲਈ ਗੀਤ ਗਾਉਣੇ ਨਹੀਂ ਛੱਡਾਂਗੇ।
13-19 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 27-29
“ਇਕ ਪਿਤਾ ਦੀ ਆਪਣੇ ਪੁੱਤਰ ਨੂੰ ਪਿਆਰ ਭਰੀ ਨਸੀਹਤ”
ਯਾਦ ਰੱਖੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ
9 ਆਪਣੇ ਆਪ ਲਈ ਬਾਈਬਲ ਦੀ ਸੱਚਾਈ ਸਾਬਤ ਕਰੋ। ਅਸੀਂ ਮਸੀਹ ਦੇ ਚੇਲੇ ਐਵੇਂ ਹੀ ਨਹੀਂ ਬਣ ਜਾਂਦੇ। ਸਾਨੂੰ ਬਾਈਬਲ ਤੋਂ ਗਿਆਨ ਲੈਣ ਅਤੇ ਆਪ ਖੋਜ ਕਰ ਕੇ ਦੇਖਣ ਦੀ ਲੋੜ ਹੈ ਕਿ ਉਸ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ ਕਿ ਨਹੀਂ। (ਫ਼ਿਲਿੱਪੀਆਂ 1:9, 10) ਯਹੋਵਾਹ ਦੇ ਹਰੇਕ ਗਵਾਹ ਨੂੰ, ਭਾਵੇਂ ਉਸ ਦੀ ਉਮਰ ਘੱਟ ਹੋਵੇ ਜਾਂ ਜ਼ਿਆਦਾ, ਆਪ ਤਸੱਲੀ ਪਾਉਣ ਦੀ ਜ਼ਰੂਰਤ ਹੈ ਕਿ ਜਿਨ੍ਹਾਂ ਗੱਲਾਂ ਵਿਚ ਉਹ ਵਿਸ਼ਵਾਸ ਕਰਦਾ ਹੈ ਉਹ ਅਸਲ ਵਿਚ ਬਾਈਬਲ ਦੀ ਸੱਚਾਈ ਮੁਤਾਬਕ ਹਨ। ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਇਹ ਸਲਾਹ ਦਿੱਤੀ: “ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ।” (1 ਥੱਸਲੁਨੀਕੀਆਂ 5:21) ਸੱਚਾਈ ਵਿਚ ਪਲੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਦੇ ਮਾਤਾ-ਪਿਤਾ ਦੀ ਨਿਹਚਾ ਪੱਕੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੀ ਆਪਣੀ ਨਿਹਚਾ ਵੀ ਪੱਕੀ ਹੋਵੇਗੀ। ਸੁਲੇਮਾਨ ਦੇ ਪਿਤਾ ਦਾਊਦ ਨੇ ਉਸ ਨੂੰ ਕਿਹਾ ਸੀ: “ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ।” (1 ਇਤਹਾਸ 28:9) ਸੁਲੇਮਾਨ ਨੇ ਜ਼ਰੂਰ ਦੇਖਿਆ ਹੋਣਾ ਕਿ ਉਸ ਦੇ ਪਿਤਾ ਦੀ ਯਹੋਵਾਹ ਨਾਲ ਕਿੰਨੀ ਪੱਕੀ ਦੋਸਤੀ ਸੀ, ਪਰ ਉਸ ਨੂੰ ਵੀ ਆਪ ਰੱਬ ਨਾਲ ਦੋਸਤੀ ਕਰਨ ਦੀ ਲੋੜ ਸੀ। ਉਸ ਨੂੰ ਆਪ ਜਾਣਨ ਦੀ ਲੋੜ ਸੀ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਉਸ ਨੇ ਰੱਬ ਨੂੰ ਦੁਆ ਕੀਤੀ: “ਮੈਨੂੰ ਬੁੱਧ ਤੇ ਗਿਆਨ ਦੇਹ ਭਈ ਮੈਂ ਇਨ੍ਹਾਂ ਲੋਕਾਂ ਦੇ ਅੱਗੇ ਅੰਦਰ ਬਾਹਰ ਆਇਆ ਜਾਇਆ ਕਰਾਂ।”—2 ਇਤਹਾਸ 1:10.
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
13 ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? ਇਹ ਚੰਗੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਪ੍ਰਚਾਰ ਕਰਦੇ ਹਾਂ ਤੇ ਮੀਟਿੰਗਾਂ ਵਿਚ ਜਾਂਦੇ ਹਾਂ। ਪਰ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। (2 ਇਤ. 25:1, 2, 27) ਜੇ ਕੋਈ ਮਸੀਹੀ ਦੁਨੀਆਂ ਵਿਚ “ਪਿੱਛੇ ਛੱਡੀਆਂ ਚੀਜ਼ਾਂ” ਨੂੰ ਦਿਲੋਂ ਚਾਹੁੰਦਾ ਹੈ, ਤਾਂ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। (ਲੂਕਾ 17:32) ਅਸੀਂ ਤਾਂ ਹੀ “ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ” ਹੋ ਸਕਦੇ ਹਾਂ ਜੇ ਅਸੀਂ ‘ਬੁਰਾਈ ਨਾਲ ਨਫ਼ਰਤ ਕਰਦੇ ਹਾਂ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖਦੇ ਹਾਂ।’ (ਰੋਮੀ. 12:9; ਲੂਕਾ 9:62) ਇਸ ਲਈ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਦੀ ਦੁਨੀਆਂ ਦੀ ਕੋਈ ਵੀ ਚੀਜ਼, ਚਾਹੇ ਉਹ ਜਿੰਨੀ ਮਰਜ਼ੀ ਫ਼ਾਇਦੇਮੰਦ ਜਾਂ ਸੋਹਣੀ ਲੱਗੇ, ਸਾਨੂੰ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਨਾ ਰੋਕੇ।—2 ਕੁਰਿੰ. 11:14; ਫ਼ਿਲਿੱਪੀਆਂ 3:13, 14 ਪੜ੍ਹੋ।
‘ਤਕੜਾ ਹੋ ਅਤੇ ਕੰਮ ਕਰ’
20 ਰਾਜਾ ਦਾਊਦ ਨੇ ਸੁਲੇਮਾਨ ਨੂੰ ਯਾਦ ਕਰਾਇਆ ਕਿ ਮੰਦਰ ਦਾ ਕੰਮ ਪੂਰਾ ਹੋਣ ਤਕ ਯਹੋਵਾਹ ਉਸ ਦਾ ਸਾਥ ਨਹੀਂ ਛੱਡੇਗਾ। (1 ਇਤ. 28:20) ਸੁਲੇਮਾਨ ਨੇ ਜ਼ਰੂਰ ਇਨ੍ਹਾਂ ਸ਼ਬਦਾਂ ʼਤੇ ਸੋਚ-ਵਿਚਾਰ ਕੀਤਾ ਹੋਣਾ। ਉਸ ਨੇ ਆਪਣੀ ਛੋਟੀ ਉਮਰ ਜਾਂ ਘੱਟ ਤਜਰਬੇ ਨੂੰ ਮੰਦਰ ਬਣਾਉਣ ਦੇ ਕੰਮ ਵਿਚ ਰੋੜਾ ਨਹੀਂ ਬਣਨ ਦਿੱਤਾ। ਉਸ ਨੇ ਹਿੰਮਤ ਤੋਂ ਕੰਮ ਲਿਆ ਅਤੇ ਯਹੋਵਾਹ ਦੀ ਮਦਦ ਨਾਲ ਸਾਢੇ ਸੱਤ ਸਾਲਾਂ ਵਿਚ ਸ਼ਾਨਦਾਰ ਮੰਦਰ ਬਣਾਉਣ ਦਾ ਕੰਮ ਸਿਰੇ ਚਾੜ੍ਹਿਆ।
21 ਜਿਵੇਂ ਯਹੋਵਾਹ ਨੇ ਸੁਲੇਮਾਨ ਦੀ ਮਦਦ ਕੀਤੀ ਸੀ, ਉਵੇਂ ਉਹ ਸਾਡੀ ਵੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਮੰਡਲੀ ਅਤੇ ਪਰਿਵਾਰ ਵਿਚ ਹਿੰਮਤ ਨਾਲ ਕੰਮ ਕਰੀਏ। (ਯਸਾ. 41:10, 13) ਜੇ ਅਸੀਂ ਹਿੰਮਤ ਨਾਲ ਯਹੋਵਾਹ ਦੀ ਸੇਵਾ ਕਰਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਹੁਣ ਅਤੇ ਭਵਿੱਖ ਵਿਚ ਸਾਨੂੰ ਬਰਕਤਾਂ ਦੇਵੇਗਾ। ਇਸ ਲਈ ‘ਤਕੜੇ ਹੋਵੋ, ਅਤੇ ਕੰਮ ਕਰੋ।’
ਹੀਰੇ-ਮੋਤੀ
ਦੋਸਤੀ ਜਦੋਂ ਖ਼ਤਰੇ ਵਿਚ ਹੋਵੇ
ਦਾਊਦ ਦੇ ਹੋਰ ਵੀ ਸਾਥੀ ਸਨ ਜੋ ਮੁਸ਼ਕਲ ਘੜੀਆਂ ਵਿਚ ਉਸ ਦੇ ਨਾਲ ਖੜ੍ਹੇ ਹੋਏ। ਉਨ੍ਹਾਂ ਵਿੱਚੋਂ ਇਕ ਹੂਸ਼ਈ ਸੀ ਜਿਸ ਨੂੰ ਬਾਈਬਲ ਵਿਚ “ਦਾਊਦ ਦਾ ਮਿੱਤ੍ਰ” ਕਿਹਾ ਗਿਆ ਹੈ। (2 ਸਮੂ. 16:16; 1 ਇਤ. 27:33) ਉਹ ਸ਼ਾਇਦ ਰਾਜ ਦਰਬਾਰੀ ਸੀ ਜੋ ਰਾਜੇ ਦਾ ਦੋਸਤ ਹੋਣ ਦੇ ਨਾਲ-ਨਾਲ ਉਸ ਵਾਸਤੇ ਕੰਮ ਕਰਦਾ ਸੀ। ਉਹ ਕਦੀ-ਕਦੀ ਰਾਜੇ ਦੇ ਗੁਪਤ ਸੰਦੇਸ਼ ਵੀ ਲੈ ਕੇ ਜਾਂਦਾ ਹੁੰਦਾ ਸੀ।
ਜਦੋਂ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਆਪਣੇ ਪਿਤਾ ਦੀ ਗੱਦੀ ʼਤੇ ਕਬਜ਼ਾ ਕਰ ਲਿਆ, ਤਾਂ ਬਹੁਤ ਸਾਰੇ ਇਜ਼ਰਾਈਲੀਆਂ ਨੇ ਅਬਸ਼ਾਲੋਮ ਦਾ ਸਾਥ ਦਿੱਤਾ। ਪਰ ਹੂਸ਼ਈ ਨੇ ਦਾਊਦ ਦਾ ਸਾਥ ਦਿੱਤਾ। ਜਦੋਂ ਦਾਊਦ ਆਪਣੇ ਪੁੱਤਰ ਤੋਂ ਭੱਜ ਰਿਹਾ ਸੀ, ਤਾਂ ਹੂਸ਼ਈ ਉਸ ਨੂੰ ਮਿਲਣ ਗਿਆ। ਆਪਣੇ ਪੁੱਤਰ ਅਤੇ ਆਪਣੇ ਕੁਝ ਭਰੋਸੇਯੋਗ ਆਦਮੀਆਂ ਦੀ ਬੇਵਫ਼ਾਈ ਕਰਕੇ ਦਾਊਦ ਨੂੰ ਬਹੁਤ ਦੁੱਖ ਲੱਗਾ। ਪਰ ਹੂਸ਼ਈ ਦਾਊਦ ਪ੍ਰਤੀ ਵਫ਼ਾਦਾਰ ਰਿਹਾ। ਉਹ ਆਪਣੀ ਜਾਨ ਦਾਅ ʼਤੇ ਲਾਉਣ ਲਈ ਤਿਆਰ ਸੀ। ਹੂਸ਼ਈ ਉਹ ਸਲਾਹ ਮੰਨਣ ਲਈ ਤਿਆਰ ਹੋਇਆ ਜਿਸ ਨਾਲ ਦਾਊਦ ਖ਼ਿਲਾਫ਼ ਕੀਤੀ ਬਗਾਵਤ ਖ਼ਤਮ ਹੋ ਸਕਦੀ ਸੀ। ਹੂਸ਼ਈ ਨੇ ਸਿਰਫ਼ ਇਕ ਰਾਜ ਦਰਬਾਰੀ ਵਜੋਂ ਹੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਸਗੋਂ ਉਹ ਵਫ਼ਾਦਾਰ ਦੋਸਤ ਵੀ ਸਾਬਤ ਹੋਇਆ।—2 ਸਮੂ. 15:13-17, 32-37; 16:15–17:16.
20-26 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 1-4
“ਰਾਜਾ ਸੁਲੇਮਾਨ ਨੇ ਇਕ ਗ਼ਲਤ ਫ਼ੈਸਲਾ ਕੀਤਾ”
it-1 174 ਪੈਰਾ 5
ਫ਼ੌਜ
ਇਜ਼ਰਾਈਲ ਵਿਚ ਸੁਲੇਮਾਨ ਹੀ ਪਹਿਲਾ ਰਾਜਾ ਸੀ ਜਿਸ ਨੇ ਆਪਣੀ ਫ਼ੌਜ ਲਈ ਬਹੁਤ ਸਾਰੇ ਘੋੜੇ ਤੇ ਰਥ ਇਕੱਠੇ ਕੀਤੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘੋੜੇ ਮਿਸਰ ਤੋਂ ਮੰਗਵਾਏ ਗਏ ਸਨ। ਉਸ ਕੋਲ ਇੰਨੇ ਸਾਰੇ ਘੋੜੇ ਤੇ ਰਥ ਸਨ ਕਿ ਉਨ੍ਹਾਂ ਨੂੰ ਰੱਖਣ ਲਈ ਇਜ਼ਰਾਈਲ ਦੇ ਅਲੱਗ-ਅਲੱਗ ਇਲਾਕਿਆਂ ਵਿਚ ਸ਼ਹਿਰ ਬਣਾਉਣੇ ਪਏ। (1 ਰਾਜ 4:26; 9:19; 10:26, 29; 2 ਇਤਿ 1:14-17) ਪਰ ਯਹੋਵਾਹ ਨੇ ਸੁਲੇਮਾਨ ਦੀ ਇਸ ਰਣਨੀਤੀ ʼਤੇ ਬਰਕਤ ਨਹੀਂ ਪਾਈ।—ਯਸਾ 31:1.
it-1 427
ਰਥ
ਸੁਲੇਮਾਨ ਦੇ ਰਾਜ ਤੋਂ ਪਹਿਲਾਂ ਇਜ਼ਰਾਈਲ ਦੀ ਫ਼ੌਜ ਵਿਚ ਜ਼ਿਆਦਾ ਰਥ ਨਹੀਂ ਸਨ। ਇਹ ਇਸ ਲਈ ਸੀ ਕਿਉਂਕਿ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ਕਿ ਰਾਜਾ ਬਹੁਤ ਸਾਰੇ ਘੋੜੇ ਨਾ ਰੱਖੇ। ਜੇ ਇਕ ਰਾਜਾ ਬਹੁਤ ਸਾਰੇ ਘੋੜੇ ਰੱਖਦਾ ਸੀ, ਤਾਂ ਇਸ ਦਾ ਮਤਲਬ ਇਹ ਹੁੰਦਾ ਸੀ ਕਿ ਉਹ ਆਪਣੇ ਦੇਸ਼ ਦੀ ਰਾਖੀ ਲਈ ਘੋੜਿਆਂ ʼਤੇ ਭਰੋਸਾ ਕਰਦਾ ਸੀ। ਜਿੰਨੇ ਘੱਟ ਘੋੜੇ ਹੁੰਦੇ ਸਨ, ਉੱਨੇ ਘੱਟ ਰਥ ਹੁੰਦੇ ਸਨ ਕਿਉਂਕਿ ਘੋੜਿਆਂ ਨਾਲ ਹੀ ਤਾਂ ਰਥ ਚੱਲਦੇ ਸਨ।—ਬਿਵ 17:16.
ਜਦੋਂ ਸੁਲੇਮਾਨ ਨੇ ਆਪਣੀ ਫ਼ੌਜ ਵਿਚ ਵਾਧਾ ਕੀਤਾ, ਤਾਂ ਉਸ ਨੇ ਰਥਾਂ ਦੀ ਗਿਣਤੀ ਵਧਾ ਕੇ 1,400 ਕਰ ਦਿੱਤੀ। (1 ਰਾਜ 10:26, 29; 2 ਇਤਿ 1:14, 17) ਇਨ੍ਹਾਂ ਘੋੜਿਆਂ ਅਤੇ ਰਥਾਂ ਦੀ ਦੇਖ-ਭਾਲ ਲਈ ਯਰੂਸ਼ਲਮ ਤੋਂ ਇਲਾਵਾ ਉਨ੍ਹਾਂ ਸ਼ਹਿਰਾਂ ਨੂੰ ਵੀ ਖ਼ਾਸ ਸਹੂਲਤਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ‘ਰਥਾਂ ਵਾਲੇ ਸ਼ਹਿਰ’ ਕਿਹਾ ਜਾਂਦਾ ਸੀ।—1 ਰਾਜ 9:19, 22; 2 ਇਤਿ 8:6, 9; 9:25.
ਹੀਰੇ-ਮੋਤੀ
ਇਤਹਾਸ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
1:11, 12. ਸੁਲੇਮਾਨ ਨੇ ਯਹੋਵਾਹ ਤੋਂ ਬੁੱਧ ਤੇ ਗਿਆਨ ਮੰਗ ਕੇ ਆਪਣੇ ਦਿਲ ਦਾ ਸ਼ੀਸ਼ਾ ਦਿਖਾਇਆ। ਸਾਡੀਆਂ ਪ੍ਰਾਰਥਨਾਵਾਂ ਤੋਂ ਸਾਡੇ ਦਿਲ ਦਾ ਸ਼ੀਸ਼ਾ ਵੀ ਦਿੱਸਦਾ ਹੈ। ਇਸ ਲਈ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਸੁਲੇਮਾਨ ਨੇ ਯਹੋਵਾਹ ਤੋਂ ਬੁੱਧ ਤੇ ਗਿਆਨ ਮੰਗ ਕੇ ਆਪਣੇ ਦਿਲ ਦਾ ਸ਼ੀਸ਼ਾ ਦਿਖਾਇਆ। ਸਾਡੀਆਂ ਪ੍ਰਾਰਥਨਾਵਾਂ ਤੋਂ ਸਾਡੇ ਦਿਲ ਦਾ ਸ਼ੀਸ਼ਾ ਵੀ ਦਿੱਸਦਾ ਹੈ। ਇਸ ਲਈ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ।
27 ਮਾਰਚ–2 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 5-7
“ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ”
ਆਪਸ ਵਿੱਚੀਂ ਇਕੱਠੇ ਹੋਣਾ ਨਾ ਛੱਡੋ
ਬਾਅਦ ਵਿਚ ਜਦੋਂ ਦਾਊਦ ਯਰੂਸ਼ਲਮ ਵਿਚ ਰਾਜਾ ਸੀ, ਤਾਂ ਉਸ ਦੀ ਦਿਲੀ ਇੱਛਾ ਸੀ ਕਿ ਉਹ ਯਹੋਵਾਹ ਦੀ ਵਡਿਆਈ ਲਈ ਇਕ ਪੱਕਾ ਘਰ ਬਣਾਵੇ। ਪਰ ਦਾਊਦ ਨੇ ਬਹੁਤ ਲੜਾਈਆਂ ਲੜੀਆਂ ਸਨ, ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ।” ਦਾਊਦ ਦੀ ਥਾਂ ਪਰਮੇਸ਼ੁਰ ਨੇ ਉਸ ਦੇ ਪੁੱਤਰ ਸੁਲੇਮਾਨ ਨੂੰ ਹੈਕਲ ਬਣਾਉਣ ਲਈ ਚੁਣਿਆ ਸੀ। (1 ਇਤਹਾਸ 22:6-10) ਇਸ ਭਵਨ ਨੂੰ ਬਣਾਉਣ ਲਈ ਸਾਢੇ ਸੱਤ ਸਾਲ ਲੱਗੇ ਅਤੇ 1026 ਸਾ.ਯੁ.ਪੂ. ਵਿਚ ਸੁਲੇਮਾਨ ਨੇ ਉਸ ਦਾ ਉਦਘਾਟਨ ਕੀਤਾ। ਯਹੋਵਾਹ ਨੇ ਇਸ ਇਮਾਰਤ ਤੋਂ ਖ਼ੁਸ਼ ਹੋ ਕੇ ਕਿਹਾ: “ਮੈਂ ਇਸ ਭਵਨ ਨੂੰ ਜੋ ਤੈਂ ਬਣਾਇਆ ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੀਕ ਏਥੇ ਰੱਖਾਂਗਾ ਅਤੇ ਮੇਰੀਆਂ ਅੱਖਾਂ ਤੇ ਮੇਰਾ ਮਨ ਏਥੇ ਸਦਾ ਰਹੇਗਾ।” (1 ਰਾਜਿਆਂ 9:3) ਜਿੰਨਾ ਚਿਰ ਇਸਰਾਏਲੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ, ਯਹੋਵਾਹ ਨੇ ਉਸ ਭਵਨ ਉੱਤੇ ਆਪਣੀ ਬਰਕਤ ਪਾਈ। ਪਰ ਯਹੋਵਾਹ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਸਹੀ ਕੰਮ ਕਰਨੇ ਛੱਡ ਦੇਣਗੇ, ਤਾਂ ਉਹ ਆਪਣੀ ਬਰਕਤ ਉਸ ਜਗ੍ਹਾ ਤੋਂ ਹਟਾ ਲਵੇਗਾ ਅਤੇ “ਤਦ ਇਹ ਮੰਦਰ ਵਿਰਾਨ ਹੋ ਜਾਵੇਗਾ।”—1 ਰਾਜਿਆਂ 9:4-9, ਪਵਿੱਤਰ ਬਾਈਬਲ ਨਵਾਂ ਅਨੁਵਾਦ; 2 ਇਤਹਾਸ 7:16, 19, 20.
it-2 1077-1078
ਮੰਦਰ
ਇਤਿਹਾਸ। ਕਈ ਵਾਰ ਜਦੋਂ ਇਜ਼ਰਾਈਲੀ ਯਹੋਵਾਹ ਨੂੰ ਛੱਡ ਦਿੰਦੇ ਸਨ, ਤਾਂ ਯਹੋਵਾਹ ਦੂਜੇ ਦੇਸ਼ਾਂ ਨੂੰ ਉਨ੍ਹਾਂ ʼਤੇ ਹਮਲਾ ਕਰਨ ਅਤੇ ਮੰਦਰ ਦਾ ਖ਼ਜ਼ਾਨਾ ਲੁੱਟਣ ਦਿੰਦਾ ਸੀ। ਮਿਸਾਲ ਲਈ, ਮਿਸਰ ਦੇ ਰਾਜਾ ਸ਼ੀਸ਼ਕ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਦਿਨਾਂ ਵਿਚ (993 ਈਸਵੀ ਪੂਰਵ) ਮੰਦਰ ਦਾ ਖ਼ਜ਼ਾਨਾ ਲੁੱਟ ਲਿਆ। ਇਹ ਮੰਦਰ ਦੇ ਉਦਘਾਟਨ ਤੋਂ ਲਗਭਗ 33 ਸਾਲ ਬਾਅਦ ਦੀ ਗੱਲ ਸੀ। (1 ਰਾਜ 14:25, 26; 2 ਇਤਿ 12:9) ਅਖ਼ੀਰ 607 ਈਸਵੀ ਪੂਰਵ ਵਿਚ ਬਾਬਲ ਦੇ ਰਾਜਾ ਨਬੂਕਦਨੱਸਰ ਦੀ ਫ਼ੌਜ ਨੇ ਮੰਦਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।—2 ਰਾਜ 25:9; 2 ਇਤਿ 36:19; ਯਿਰ 52:13.
ਹੀਰੇ-ਮੋਤੀ
ਉਹ “ਇਨਸਾਨ ਦੇ ਦਿਲ ਨੂੰ ਜਾਣਨ ਵਾਲਾ” ਹੈ
ਸੁਲੇਮਾਨ ਦੀ ਪ੍ਰਾਰਥਨਾ ਤੋਂ ਸਾਨੂੰ ਦਿਲਾਸਾ ਮਿਲਦਾ ਹੈ। ਹੋ ਸਕਦਾ ਹੈ ਕਿ ਦੂਸਰੇ ਇਨਸਾਨ ਸਾਡੇ “ਦੁਖ” ਅਤੇ ਸਾਡੇ “ਰੰਜ” ਪੂਰੀ ਤਰ੍ਹਾਂ ਨਾ ਸਮਝ ਪਾਉਣ। (ਕਹਾਉਤਾਂ 14:10) ਪਰ ਯਹੋਵਾਹ ਸਾਡੇ ਦਿਲਾਂ ਨੂੰ ਜਾਣਦਾ ਹੈ ਤੇ ਉਸ ਨੂੰ ਸਾਡਾ ਫ਼ਿਕਰ ਹੈ। ਉਸ ਦੇ ਅੱਗੇ ਪ੍ਰਾਰਥਨਾ ਵਿਚ ਆਪਣਾ ਦਿਲ ਹਲਕਾ ਕਰ ਕੇ ਸਾਡੇ ਲਈ ਆਪਣਾ ਬੋਝ ਚੁੱਕਣਾ ਹੋਰ ਵੀ ਆਸਾਨ ਹੋ ਜਾਂਦਾ ਹੈ। ਬਾਈਬਲ ਕਹਿੰਦੀ ਹੈ ਕਿ “ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
10-16 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 8-9
“ਉਸ ਨੂੰ ਬੁੱਧ ਦੀ ਬਹੁਤ ਕਦਰ ਸੀ”
ਜਦੋਂ ਉਦਾਰਤਾ ਡੁੱਲ-ਡੁੱਲ ਪੈਂਦੀ ਹੈ
ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ ਮਿਲਣ ਲਈ ਆਪਣਾ ਕਾਫ਼ੀ ਸਮਾਂ ਕੁਰਬਾਨ ਕੀਤਾ ਅਤੇ ਕਾਫ਼ੀ ਜਤਨ ਕੀਤੇ। ਸਪੱਸ਼ਟ ਤੌਰ ਤੇ ਸ਼ਬਾ ਆਧੁਨਿਕ ਦਿਨ ਦੇ ਯਮਨ ਗਣਰਾਜ ਵਿਚ ਸਥਿਤ ਸੀ: ਇਸ ਲਈ ਰਾਣੀ ਨੇ ਅਤੇ ਉਸ ਦੇ ਕਾਫ਼ਲੇ ਨੇ ਯਰੂਸ਼ਲਮ ਤਕ 1,600 ਤੋਂ ਵੀ ਜ਼ਿਆਦਾ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਜਿਵੇਂ ਯਿਸੂ ਨੇ ਕਿਹਾ ਸੀ, “ਉਹ ਧਰਤੀ ਦੀ ਹੱਦੋਂ” ਸੁਲੇਮਾਨ ਨੂੰ ਮਿਲਣ ਲਈ ਆਈ। ਸ਼ਬਾ ਦੀ ਰਾਣੀ ਨੇ ਆਉਣ ਲਈ ਇੰਨੀ ਖੇਚਲ ਕਿਉਂ ਕੀਤੀ? ਉਹ ਖ਼ਾਸ ਤੌਰ ਤੇ “ਸੁਲੇਮਾਨ ਦਾ ਗਿਆਨ ਸੁਣਨ ਆਈ” ਸੀ।—ਲੂਕਾ 11:31.
ਇਕ ਮੁਲਾਕਾਤ ਜਿਹੜੀ ਬਹੁਤ ਫ਼ਾਇਦੇਮੰਦ ਸਾਬਤ ਹੋਈ
ਕਿਸੇ ਵੀ ਹਾਲਤ ਵਿਚ, ਇਹ ਰਾਣੀ “ਵੱਡੇ ਭਾਰੀ ਕਾਫਲੇ ਦੇ ਨਾਲ ਯਰੂਸ਼ਲਮ ਵਿੱਚ ਆਈ ਅਤੇ ਮਸਾਲੇ ਨਾਲ ਲੱਦੇ ਹੋਏ ਊਠ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਨਾਲ ਸਨ।” (1 ਰਾਜਿਆਂ 10:2ੳ) ਕੁਝ ਲੋਕ ਕਹਿੰਦੇ ਹਨ ਕਿ “ਵੱਡੇ ਭਾਰੀ ਕਾਫਲੇ” ਵਿਚ ਹਥਿਆਰਬੰਦ ਰੱਖਿਅਕ-ਦਸਤਾ ਵੀ ਸ਼ਾਮਲ ਸੀ। ਇਹ ਸਮਝਣਯੋਗ ਹੈ, ਜਦੋਂ ਅਸੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਆਖ਼ਰ ਉਹ ਇਕ ਰਾਣੀ ਸੀ ਅਤੇ ਕਰੋੜਾਂ ਰੁਪਇਆਂ ਦੀਆਂ ਕੀਮਤੀ ਚੀਜ਼ਾਂ ਨਾਲ ਸਫ਼ਰ ਕਰ ਰਹੀ ਸੀ।
ਪਰ, ਗੌਰ ਕਰੋ ਕਿ ਰਾਣੀ ਨੇ ਸੁਲੇਮਾਨ ਦੀ ਧੁੰਮ “ਯਹੋਵਾਹ ਦੇ ਨਾਮ ਦੇ ਕਾਰਨ ਸੁਣੀ।” ਇਸ ਲਈ ਇਹ ਸਿਰਫ਼ ਇਕ ਵਪਾਰਕ ਦੌਰਾ ਨਹੀਂ ਸੀ। ਜ਼ਾਹਰ ਹੈ ਕਿ ਰਾਣੀ ਖ਼ਾਸ ਤੌਰ ਤੇ ਸੁਲੇਮਾਨ ਦੀ ਬੁੱਧੀ ਸੁਣਨ ਲਈ ਆਈ ਸੀ—ਸ਼ਾਇਦ ਉਸ ਦੇ ਪਰਮੇਸ਼ੁਰ ਯਹੋਵਾਹ ਬਾਰੇ ਕੁਝ ਸਿੱਖਣ ਲਈ ਵੀ। ਕਿਉਂਕਿ ਉਹ ਸੰਭਵ ਤੌਰ ਤੇ ਸ਼ੇਮ ਜਾਂ ਹਾਮ ਦੇ ਵੰਸ਼ ਵਿੱਚੋਂ ਸੀ ਜੋ ਕਿ ਯਹੋਵਾਹ ਦੇ ਉਪਾਸਕ ਸਨ, ਇਸ ਲਈ ਹੋ ਸਕਦਾ ਹੈ ਕਿ ਉਹ ਆਪਣੇ ਪੂਰਵਜਾਂ ਦੇ ਧਰਮ ਬਾਰੇ ਜਾਣਨ ਲਈ ਬਹੁਤ ਜਿਗਿਆਸੂ ਸੀ।
ਇਕ ਮੁਲਾਕਾਤ ਜਿਹੜੀ ਬਹੁਤ ਫ਼ਾਇਦੇਮੰਦ ਸਾਬਤ ਹੋਈ
ਸ਼ਬਾ ਦੀ ਰਾਣੀ ਸੁਲੇਮਾਨ ਦੀ ਬੁੱਧੀ ਅਤੇ ਉਸ ਦੇ ਰਾਜ ਦੀ ਖ਼ੁਸ਼ਹਾਲੀ ਤੋਂ ਇੰਨੀ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਈ ਕਿ “ਉਹ ਦੇ ਹੋਸ਼ ਉੱਡ ਗਏ।” (1 ਰਾਜਿਆਂ 10:4, 5) ਕੁਝ ਲੋਕ ਇਸ ਕਥਨ ਦਾ ਇਹ ਮਤਲਬ ਕੱਢਦੇ ਹਨ ਕਿ ਰਾਣੀ “ਹੱਕੀ-ਬੱਕੀ ਰਹਿ ਗਈ ਸੀ।” ਇਕ ਵਿਦਵਾਨ ਤਾਂ ਇੱਥੋਂ ਤਕ ਵੀ ਕਹਿੰਦਾ ਹੈ ਕਿ ਉਹ ਬੇਹੋਸ਼ ਹੋ ਗਈ ਸੀ! ਜੋ ਵੀ ਹੋਵੇ, ਰਾਣੀ ਨੇ ਜੋ ਕੁਝ ਦੇਖਿਆ ਅਤੇ ਸੁਣਿਆ, ਉਸ ਤੋਂ ਉਹ ਬਹੁਤ ਹੀ ਹੈਰਾਨ ਹੋਈ। ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਉਸ ਦੀ ਬੁੱਧੀ ਸੁਣਨ ਕਰਕੇ ਧੰਨ ਕਿਹਾ ਅਤੇ ਉਸ ਨੇ ਸੁਲੇਮਾਨ ਨੂੰ ਗੱਦੀ ਤੇ ਬਿਠਾਉਣ ਲਈ ਯਹੋਵਾਹ ਨੂੰ ਮੁਬਾਰਕ ਆਖਿਆ। ਫਿਰ ਉਸ ਨੇ ਰਾਜੇ ਨੂੰ ਕੀਮਤੀ ਤੋਹਫ਼ੇ ਦਿੱਤੇ, ਜਿਸ ਵਿੱਚੋਂ ਇਕੱਲੇ ਸੋਨੇ ਦੀ ਹੀ ਕੀਮਤ ਅੱਜ ਲਗਭਗ 4,00,00,000 [ਅਮਰੀਕੀ] ਡਾਲਰ ਹੈ। ਸੁਲੇਮਾਨ ਨੇ ਵੀ ਰਾਣੀ ਨੂੰ ਤੋਹਫ਼ੇ ਦਿੱਤੇ ਅਤੇ ਰਾਣੀ “ਦੀ ਸਾਰੀ ਇੱਛਿਆ ਦੇ ਅਨੁਸਾਰ ਜੋ ਉਸ ਨੇ ਮੰਗਿਆ ਸੋ ਦਿੱਤਾ।”—1 ਰਾਜਿਆਂ 10:6-13.
ਝੂਠੇ ਈਸ਼ਵਰਾਂ ਦੇ ਵਿਰੁੱਧ ਗਵਾਹ
ਸੁਲੇਮਾਨ ਦੇ ਮੁਲਾਕਾਤੀਆਂ ਵਿਚ ਸ਼ਬਾ ਦੀ ਰਾਣੀ ਸਿਰਕੱਢ ਸੀ। ਕੌਮ ਅਤੇ ਇਸ ਦੇ ਰਾਜਾ ਉੱਤੇ ਯਹੋਵਾਹ ਦੀ ਬਰਕਤ ਨੂੰ ਖ਼ੁਦ ਦੇਖਣ ਮਗਰੋਂ ਉਸ ਨੇ ਕਿਹਾ: “ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜੋ ਤੇਰੇ ਉੱਤੇ ਰੀਝਵਾਨ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਪਾਤਸ਼ਾਹ ਹੋਵੇਂ ਕਿਉਂ ਜੋ ਤੇਰੇ ਪਰਮੇਸ਼ੁਰ ਨੂੰ ਇਸਰਾਏਲ ਨਾਲ ਹਿਤ ਸੀ।”—2 ਇਤਹਾਸ 9:8.
ਹੀਰੇ-ਮੋਤੀ
it-2 1097
ਸਿੰਘਾਸਣ
ਇਜ਼ਰਾਈਲ ਵਿਚ ਜਿੰਨੇ ਵੀ ਰਾਜੇ ਹੋਏ ਸਨ, ਉਨ੍ਹਾਂ ਵਿੱਚੋਂ ਸਿਰਫ਼ ਸੁਲੇਮਾਨ ਦੇ ਸਿੰਘਾਸਣ ਬਾਰੇ ਬਾਰੀਕੀ ਨਾਲ ਦੱਸਿਆ ਗਿਆ ਹੈ। (1 ਰਾਜ 10:18-20; 2 ਇਤਿ 9:17-19) ਬਾਈਬਲ ਵਿਚ ਲਿਖਿਆ ਹੈ: “ਗੱਦੀ ਦੇ ਦੋਵੇਂ ਪਾਸੇ ਬਾਹਾਂ ਸਨ ਤੇ ਬਾਹਾਂ ਦੇ ਨਾਲ ਦੋ ਸ਼ੇਰ ਖੜ੍ਹੇ ਸਨ। ਛੇ ਪੌਡਿਆਂ ʼਤੇ 12 ਸ਼ੇਰ ਖੜ੍ਹੇ ਸਨ ਯਾਨੀ ਛਿਆਂ ਪੌਡਿਆਂ ਦੇ ਹਰ ਸਿਰੇ ʼਤੇ ਇਕ-ਇਕ ਸ਼ੇਰ।” (2 ਇਤਿ 9:17-19) ਇਹ ਸ਼ੇਰ ਰਾਜਾ ਸੁਲੇਮਾਨ ਦੇ ਅਧਿਕਾਰ ਦੀ ਨਿਸ਼ਾਨੀ ਸਨ। (ਉਤ 49:9, 10; ਪ੍ਰਕਾ 5:5) ਪੌਡਿਆਂ ʼਤੇ ਬਣੇ 12 ਸ਼ੇਰ ਸ਼ਾਇਦ ਇਜ਼ਰਾਈਲ ਦੇ 12 ਗੋਤਾਂ ਨੂੰ ਦਰਸਾਉਂਦੇ ਸਨ ਜੋ ਇਸ ਸਿੰਘਾਸਣ ʼਤੇ ਬੈਠਣ ਵਾਲੇ ਰਾਜੇ ਦਾ ਸਾਥ ਦਿੰਦੇ ਸਨ।
17-23 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 10-12
“ਚੰਗੀ ਸਲਾਹ ਦੇ ਫ਼ਾਇਦੇ”
ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਸੀ
ਰਹਬੁਆਮ ਲਈ ਇਕ ਪਾਸੇ ਖੂਹ ਸੀ ਤੇ ਦੂਜੇ ਪਾਸੇ ਖਾਈ। ਜੇ ਉਹ ਲੋਕਾਂ ਦੀ ਗੱਲ ਮੰਨਦਾ, ਤਾਂ ਉਸ ਨੂੰ, ਉਸ ਦੇ ਪਰਿਵਾਰ ਅਤੇ ਉਸ ਦੇ ਦਰਬਾਰੀਆਂ ਨੂੰ ਆਪਣੀਆਂ ਕੁਝ ਸੁੱਖ-ਸਹੂਲਤਾਂ ਤਿਆਗਣੀਆਂ ਪੈਣੀਆਂ ਸਨ। ਦੂਜੇ ਪਾਸੇ, ਜੇ ਉਹ ਲੋਕਾਂ ਦੀ ਗੱਲ ਨਾ ਮੰਨਦਾ, ਤਾਂ ਸ਼ਾਇਦ ਲੋਕਾਂ ਨੇ ਬਗਾਵਤ ਕਰ ਦੇਣੀ ਸੀ। ਉਸ ਨੇ ਕੀ ਕੀਤਾ? ਪਹਿਲਾਂ ਉਸ ਨੇ ਬਜ਼ੁਰਗ ਆਦਮੀਆਂ ਦੀ ਸਲਾਹ ਲਈ ਜੋ ਸੁਲੇਮਾਨ ਦੇ ਸਲਾਹਕਾਰ ਸੀ। ਉਨ੍ਹਾਂ ਨੇ ਉਸ ਨੂੰ ਲੋਕਾਂ ਦੀ ਗੱਲ ਮੰਨਣ ਲਈ ਕਿਹਾ। ਪਰ ਫਿਰ ਰਹਬੁਆਮ ਨੇ ਆਪਣੇ ਹਮਉਮਰ ਨੌਜਵਾਨਾਂ ਤੋਂ ਸਲਾਹ ਲਈ। ਉਨ੍ਹਾਂ ਦੀ ਸਲਾਹ ਮੰਨਦਿਆਂ ਰਹਬੁਆਮ ਨੇ ਲੋਕਾਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਣ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ: “ਮੇਰੇ ਪਿਤਾ ਨੇ ਤੁਹਾਡਾ ਜੂਆ ਭਾਰੀ ਕੀਤਾ ਪਰ ਮੈਂ ਉਸ ਨੂੰ ਹੋਰ ਵੀ ਭਾਰੀ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਪਰ ਮੈਂ ਤੁਹਾਨੂੰ ਬਿੱਛੂਆਂ ਵਾਲੇ ਕੋਟਲਿਆਂ ਨਾਲ ਫੰਡਾਂਗਾਂ!”—2 ਇਤ. 10:6-14.
ਸਹੀ ਫ਼ੈਸਲੇ ਕਿਵੇਂ ਕਰੀਏ
ਯਹੋਵਾਹ ਨੇ ਕਲੀਸਿਯਾ ਵਿਚ ਪਰਿਪੱਕ ਵਿਅਕਤੀਆਂ ਦਾ ਵੀ ਪ੍ਰਬੰਧ ਕੀਤਾ ਹੈ ਜਿਨ੍ਹਾਂ ਨਾਲ ਅਸੀਂ ਆਪਣੇ ਫ਼ੈਸਲਿਆਂ ਬਾਰੇ ਗੱਲ ਕਰ ਸਕਦੇ ਹਾਂ। (ਅਫ਼ਸੀਆਂ 4:11, 12) ਪਰ ਦੂਸਰਿਆਂ ਨਾਲ ਸਲਾਹ-ਮਸ਼ਵਰਾ ਕਰਦੇ ਸਮੇਂ ਸਾਨੂੰ ਉਨ੍ਹਾਂ ਲੋਕਾਂ ਵਰਗੇ ਨਹੀਂ ਬਣਨਾ ਚਾਹੀਦਾ ਜਿਹੜੇ ਤਦ ਤਕ ਇਕ ਤੋਂ ਬਾਅਦ ਇਕ ਬੰਦੇ ਕੋਲੋਂ ਸਲਾਹ ਪੁੱਛਦੇ ਰਹਿੰਦੇ ਹਨ ਜਦ ਤਕ ਕੋਈ ਉਨ੍ਹਾਂ ਨੂੰ ਉਨ੍ਹਾਂ ਦੀ ਮਨਚਾਹੀ ਸਲਾਹ ਨਹੀਂ ਦਿੰਦਾ। ਤੇ ਫਿਰ ਉਹ ਉਸ ਦੀ ਸਲਾਹ ਮੰਨ ਲੈਂਦੇ ਹਨ। ਸਾਨੂੰ ਰਹਬੁਆਮ ਦੀ ਚੇਤਾਵਨੀ-ਭਰੀ ਉਦਾਹਰਣ ਵੀ ਯਾਦ ਰੱਖਣੀ ਚਾਹੀਦੀ ਹੈ। ਜਦੋਂ ਉਸ ਨੇ ਇਕ ਗੰਭੀਰ ਫ਼ੈਸਲਾ ਕਰਨਾ ਸੀ, ਤਾਂ ਉਸ ਨੂੰ ਉਨ੍ਹਾਂ ਬਜ਼ੁਰਗਾਂ ਨੇ ਬਹੁਤ ਹੀ ਅਕਲਮੰਦੀ ਵਾਲੀ ਸਲਾਹ ਦਿੱਤੀ ਜਿਨ੍ਹਾਂ ਨੇ ਉਸ ਦੇ ਪਿਤਾ ਦੇ ਰਾਜ ਦੌਰਾਨ ਸਲਾਹਕਾਰਾਂ ਵਜੋਂ ਸੇਵਾ ਕੀਤੀ ਸੀ। ਪਰ ਉਨ੍ਹਾਂ ਦੀ ਸਲਾਹ ਮੰਨਣ ਦੀ ਬਜਾਇ ਉਸ ਨੇ ਆਪਣੀ ਉਮਰ ਦੇ ਆਦਮੀਆਂ ਕੋਲੋਂ ਸਲਾਹ ਪੁੱਛੀ। ਉਨ੍ਹਾਂ ਆਦਮੀਆਂ ਦੀ ਸਲਾਹ ਉੱਤੇ ਚੱਲਦੇ ਹੋਏ ਉਸ ਨੇ ਬਹੁਤ ਹੀ ਮੂਰਖਤਾ-ਭਰਿਆ ਫ਼ੈਸਲਾ ਕੀਤਾ ਜਿਸ ਕਰਕੇ ਉਸ ਨੂੰ ਆਪਣੇ ਰਾਜ ਦੇ ਵੱਡੇ ਹਿੱਸੇ ਤੋਂ ਹੱਥ ਧੋਣੇ ਪਏ।—1 ਰਾਜਿਆਂ 12:1-17.
ਜੇ ਤੁਸੀਂ ਕਿਸੇ ਤੋਂ ਸਲਾਹ ਲੈਣੀ ਹੈ, ਤਾਂ ਉਨ੍ਹਾਂ ਕੋਲੋਂ ਲਓ ਜਿਨ੍ਹਾਂ ਨੂੰ ਜ਼ਿੰਦਗੀ ਦਾ ਤਜਰਬਾ ਹੈ ਅਤੇ ਬਾਈਬਲ ਦਾ ਚੰਗਾ ਗਿਆਨ ਹੈ ਅਤੇ ਜਿਹੜੇ ਸਹੀ ਸਿਧਾਂਤਾਂ ਨਾਲ ਪਿਆਰ ਕਰਦੇ ਹਨ। (ਕਹਾਉਤਾਂ 1:5; 11:14; 13:20) ਜਿੱਥੋਂ ਤਕ ਸੰਭਵ ਹੋ ਸਕੇ, ਮਾਮਲੇ ਨਾਲ ਸੰਬੰਧਿਤ ਸਿਧਾਂਤਾਂ ਉੱਤੇ ਅਤੇ ਜੋ ਜਾਣਕਾਰੀ ਤੁਸੀਂ ਇਕੱਠੀ ਕੀਤੀ ਹੈ, ਉਸ ਉੱਤੇ ਮਨਨ ਕਰਨ ਲਈ ਸਮਾਂ ਕੱਢੋ। ਜਦੋਂ ਤੁਸੀਂ ਯਹੋਵਾਹ ਦੇ ਬਚਨ ਦੇ ਚਾਨਣ ਵਿਚ ਮਾਮਲੇ ਨੂੰ ਦੇਖੋਗੇ, ਤਾਂ ਤੁਹਾਡੇ ਲਈ ਸਹੀ ਫ਼ੈਸਲਾ ਕਰਨਾ ਆਸਾਨ ਹੋ ਜਾਵੇਗਾ।—ਫ਼ਿਲਿੱਪੀਆਂ 4:6, 7.
it-2 768 ਪੈਰਾ 1
ਰਹਬੁਆਮ
ਰਹਬੁਆਮ ਬਹੁਤ ਘਮੰਡੀ ਸੀ ਅਤੇ ਉਸ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਜ਼ਰਾ ਵੀ ਪਰਵਾਹ ਨਹੀਂ ਸੀ। ਇਸ ਕਰਕੇ ਜ਼ਿਆਦਾਤਰ ਲੋਕਾਂ ਨੇ ਉਸ ਦਾ ਸਾਥ ਛੱਡ ਦਿੱਤਾ। ਇਜ਼ਰਾਈਲ ਦੇ ਸਿਰਫ਼ ਦੋ ਗੋਤ ਯਾਨੀ ਯਹੂਦਾਹ ਤੇ ਬਿਨਯਾਮੀਨ, ਦੋਵੇਂ ਰਾਜਾਂ ਦੇ ਪੁਜਾਰੀ ਤੇ ਲੇਵੀ ਅਤੇ ਬਾਕੀ 10 ਗੋਤਾਂ ਦੇ ਕੁਝ ਲੋਕ ਹੀ ਉਸ ਦਾ ਸਾਥ ਦਿੰਦੇ ਰਹੇ।—1 ਰਾਜ 12:16, 17; 2 ਇਤਿ 10:16, 17; 11:13, 14, 16.
ਹੀਰੇ-ਮੋਤੀ
it-1 966-967
ਬੱਕਰਿਆਂ ਵਰਗਾ ਦਿਸਣ ਵਾਲਾ ਦੁਸ਼ਟ ਦੂਤ
ਯਹੋਸ਼ੁਆ 24:14 ਤੋਂ ਪਤਾ ਲੱਗਦਾ ਹੈ ਕਿ ਮਿਸਰ ਵਿਚ ਰਹਿੰਦੇ ਸਮੇਂ ਇਜ਼ਰਾਈਲੀਆਂ ʼਤੇ ਕੁਝ ਹੱਦ ਤਕ ਝੂਠੀ ਭਗਤੀ ਦਾ ਅਸਰ ਪਿਆ ਸੀ। (ਹਿਜ਼ 23:8, 21) ਇਸ ਕਰਕੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਯਾਰਾਬੁਆਮ ਨੇ ਜਿਨ੍ਹਾਂ “ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ” ਲਈ ਪੁਜਾਰੀ ਠਹਿਰਾਏ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲੀ ਮਿਸਰ ਦੇ ਲੋਕਾਂ ਵਾਂਗ ਕਿਸੇ-ਨਾ-ਕਿਸੇ ਤਰੀਕੇ ਨਾਲ ਬੱਕਰਿਆਂ ਦੀ ਪੂਜਾ ਕਰਦੇ ਸਨ।—2 ਇਤਿ 11:15.
ਪਰ ਇਹ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਕੁਝ ਆਇਤਾਂ ਵਿਚ “ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ” ਦਾ ਕੀ ਮਤਲਬ ਹੈ। ਹੋ ਸਕਦਾ ਹੈ ਕਿ ਇਹ ਸ਼ਬਦ ਇਹ ਦੱਸਣ ਲਈ ਵਰਤੇ ਗਏ ਹੋਣ ਕਿ ਲੋਕ ਜਿਨ੍ਹਾਂ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ, ਉਹ ਸ਼ਾਇਦ ਬੱਕਰਿਆਂ ਵਰਗੇ ਲੱਗਦੇ ਸਨ। ਜਾਂ ਸ਼ਾਇਦ ਇਹ ਸ਼ਬਦ ਇਹ ਦੱਸਣ ਲਈ ਵਰਤੇ ਗਏ ਹੋਣ ਕਿ ਸਾਰੀਆਂ ਮੂਰਤੀਆਂ ਘਿਣਾਉਣੀਆਂ ਹਨ। ਇਹ ਠੀਕ ਉੱਦਾਂ ਹੀ ਹੈ ਜਿੱਦਾਂ “ਮੂਰਤੀਆਂ” ਲਈ ਜਿਹੜਾ ਇਬਰਾਨੀ ਸ਼ਬਦ ਵਰਤਿਆ ਗਿਆ ਹੈ, ਉਸ ਦਾ ਮਤਲਬ ਹੈ, ‘ਗੋਹਾ।’ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੂਰਤੀਆਂ ਸੱਚ-ਮੁੱਚ ਦੇ ਗੋਹੇ ਨਾਲ ਬਣੀਆਂ ਹੋਈਆਂ ਸਨ।—ਲੇਵੀ 26:30; ਬਿਵ 29:17.
24-30 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 13-16
“ਹਰ ਮਾਮਲੇ ਵਿਚ ਯਹੋਵਾਹ ʼਤੇ ਭਰੋਸਾ ਰੱਖੋ”
ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ?
12 ਜਵਾਨੀ ਵੇਲੇ ਰਾਜਾ ਆਸਾ ਬਹੁਤ ਹੀ ਨਿਮਰ ਅਤੇ ਦਲੇਰ ਸੀ। ਮਿਸਾਲ ਲਈ, ਜਦੋਂ ਉਸ ਦੇ ਪਿਤਾ ਅਬੀਯਾਹ ਦੀ ਮੌਤ ਹੋਈ, ਤਾਂ ਉਸ ਤੋਂ ਬਾਅਦ ਉਸ ਨੂੰ ਰਾਜਾ ਬਣਾਇਆ ਗਿਆ। ਰਾਜਾ ਬਣਨ ਤੋਂ ਬਾਅਦ ਪੂਰੇ ਦੇਸ਼ ਵਿਚ ਮੂਰਤੀ ਪੂਜਾ ਨੂੰ ਖ਼ਤਮ ਕਰਨ ਦੀ ਵੱਡੀ ਮੁਹਿੰਮ ਚਲਾਈ। ਇਸ ਤੋਂ ਇਲਾਵਾ, ਉਸ ਨੇ “ਯਹੂਦਾਹ ਨੂੰ ਕਿਹਾ ਕਿ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲੇ ਅਤੇ ਕਾਨੂੰਨ ਤੇ ਹੁਕਮ ਦੀ ਪਾਲਣਾ ਕਰੇ।” (2 ਇਤਿ. 14:1-7) ਬਾਅਦ ਵਿਚ ਜਦੋਂ ਇਥੋਪੀਆ ਦਾ ਰਾਜਾ ਜ਼ਰਾਹ 10 ਲੱਖ ਫ਼ੌਜੀ ਲੈ ਕੇ ਯਹੂਦਾਹ ʼਤੇ ਹਮਲਾ ਕਰਨ ਆਇਆ, ਤਾਂ ਉਸ ਵੇਲੇ ਆਸਾ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਉਸ ਤੋਂ ਮਦਦ ਮੰਗੀ। ਉਸ ਨੇ ਕਿਹਾ: “ਹੇ ਯਹੋਵਾਹ, ਤੇਰੇ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਜਿਨ੍ਹਾਂ ਦੀ ਤੂੰ ਮਦਦ ਕਰਦਾ ਹੈਂ, ਉਹ ਬਹੁਤੇ ਹਨ ਜਾਂ ਨਿਰਬਲ। ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਾਡੀ ਮਦਦ ਕਰ ਕਿਉਂਕਿ ਅਸੀਂ ਤੇਰੇ ʼਤੇ ਭਰੋਸਾ ਰੱਖਿਆ ਹੈ।” ਇਨ੍ਹਾਂ ਸੋਹਣੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਆਸਾ ਨੂੰ ਯਹੋਵਾਹ ʼਤੇ ਪੂਰਾ ਯਕੀਨ ਸੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਜ਼ਰੂਰ ਬਚਾਵੇਗਾ। ਆਸਾ ਨੇ ਆਪਣੇ ਸਵਰਗੀ ਪਿਤਾ ʼਤੇ ਭਰੋਸਾ ਰੱਖਿਆ ਅਤੇ “ਯਹੋਵਾਹ ਨੇ ਇਥੋਪੀਆ ਦੀ ਫ਼ੌਜ ਨੂੰ . . . ਹਰਾ ਦਿੱਤਾ।”—2 ਇਤਿ. 14:8-12.
ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ?
13 ਜ਼ਰਾ ਸੋਚੋ, 10 ਲੱਖ ਫ਼ੌਜੀਆਂ ਦੀ ਸੈਨਾ ਦਾ ਮੁਕਾਬਲਾ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਪਰ ਰਾਜਾ ਆਸਾ ਨੇ ਯਹੋਵਾਹ ʼਤੇ ਭਰੋਸਾ ਰੱਖਿਆ, ਇਸ ਲਈ ਉਹ ਉਨ੍ਹਾਂ ਦਾ ਮੁਕਾਬਲਾ ਕਰ ਸਕਿਆ। ਪਰ ਜਦੋਂ ਇਜ਼ਰਾਈਲ ਦਾ ਰਾਜਾ ਬਾਸ਼ਾ ਇਕ ਛੋਟੀ ਅਜਿਹੀ ਸੈਨਾ ਲੈ ਕੇ ਯਹੂਦਾਹ ʼਤੇ ਹਮਲਾ ਕਰਨ ਆਇਆ, ਤਾਂ ਆਸਾ ਨੇ ਯਹੋਵਾਹ ʼਤੇ ਭਰੋਸਾ ਰੱਖਣ ਦੀ ਬਜਾਇ ਸੀਰੀਆ ਦੇ ਰਾਜੇ ਤੋਂ ਮਦਦ ਮੰਗੀ। ਇਸ ਫ਼ੈਸਲੇ ਦੇ ਨਤੀਜੇ ਬਹੁਤ ਬੁਰੇ ਨਿਕਲੇ। ਉਦੋਂ ਤੋਂ ਆਸਾ ਲਗਾਤਾਰ ਯੁੱਧਾਂ ਵਿਚ ਹੀ ਫਸਿਆ ਰਿਹਾ। ਯਹੋਵਾਹ ਨੇ ਆਪਣੇ ਨਬੀ ਹਨਾਨੀ ਰਾਹੀਂ ਆਸਾ ਨੂੰ ਕਿਹਾ “ਤੂੰ ਸੀਰੀਆ ਦੇ ਰਾਜੇ ʼਤੇ ਭਰੋਸਾ ਕੀਤਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਭਰੋਸਾ ਨਹੀਂ ਕੀਤਾ, ਇਸ ਲਈ ਸੀਰੀਆ ਦੇ ਰਾਜੇ ਦੀ ਫ਼ੌਜ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ।” (2 ਇਤਿ. 16:7, 9; 1 ਰਾਜ. 15:32) ਇਸ ਬਿਰਤਾਂਤ ਤੋਂ ਤੁਸੀਂ ਕੀ ਸਿੱਖ ਸਕਦੇ ਹੋ?
ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ?
14 ਨਿਮਰ ਰਹੋ ਅਤੇ ਹਮੇਸ਼ਾ ਯਹੋਵਾਹ ʼਤੇ ਭਰੋਸਾ ਰੱਖੋ। ਜਦੋਂ ਤੁਸੀਂ ਬਪਤਿਸਮਾ ਲਿਆ ਸੀ, ਤਾਂ ਤੁਸੀਂ ਦਿਖਾਇਆ ਸੀ ਕਿ ਤੁਹਾਨੂੰ ਯਹੋਵਾਹ ʼਤੇ ਪੂਰਾ ਭਰੋਸਾ ਹੈ। ਨਾਲੇ ਯਹੋਵਾਹ ਨੂੰ ਵੀ ਆਪਣੇ ਪਰਿਵਾਰ ਵਿਚ ਤੁਹਾਡਾ ਸੁਆਗਤ ਕਰਕੇ ਬਹੁਤ ਖ਼ੁਸ਼ੀ ਹੋਈ ਸੀ। ਪਰ ਹੁਣ ਵੀ ਤੁਹਾਨੂੰ ਯਹੋਵਾਹ ʼਤੇ ਭਰੋਸਾ ਰੱਖਦੇ ਰਹਿਣਾ ਚਾਹੀਦਾ ਹੈ। ਇਹ ਸੱਚ ਹੈ ਜਦੋਂ ਤੁਹਾਨੂੰ ਜ਼ਿੰਦਗੀ ਵਿਚ ਵੱਡੇ-ਵੱਡੇ ਫ਼ੈਸਲੇ ਕਰਨੇ ਪੈਂਦੇ ਹਨ, ਉਦੋਂ ਯਹੋਵਾਹ ਤੇ ਭਰੋਸਾ ਰੱਖਣਾ ਬਹੁਤ ਸੌਖਾ ਹੁੰਦਾ ਹੈ। ਪਰ ਛੋਟੇ-ਛੋਟੇ ਫ਼ੈਸਲਿਆਂ ਬਾਰੇ ਕੀ? ਮਿਸਾਲ ਲਈ, ਮਨੋਰੰਜਨ, ਨੌਕਰੀ ਜਾਂ ਟੀਚੇ ਰੱਖਣ ਬਾਰੇ ਫ਼ੈਸਲਾ ਕਰਦੇ ਵੇਲੇ ਕੀ ਤੁਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹੋ। ਅਜਿਹੇ ਫ਼ੈਸਲੇ ਕਰਦੇ ਵੇਲੇ ਵੀ ਯਹੋਵਾਹ ʼਤੇ ਭਰੋਸਾ ਰੱਖੋ। ਇਨ੍ਹਾਂ ਮਾਮਲਿਆਂ ਬਾਰੇ ਆਪਣੀ ਸਮਝ ਦਾ ਸਹਾਰਾ ਲੈਣ ਦੀ ਬਜਾਇ ਬਾਈਬਲ ਵਿੱਚੋਂ ਅਸੂਲ ਦੇਖੋ ਅਤੇ ਫਿਰ ਉਸ ਮੁਤਾਬਕ ਫ਼ੈਸਲੇ ਕਰੋ। (ਕਹਾ. 3:5, 6) ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ ਅਤੇ ਮੰਡਲੀ ਵਿਚ ਵੀ ਤੁਹਾਡਾ ਚੰਗਾ ਨਾ ਹੋਵੇਗਾ।—1 ਤਿਮੋਥਿਉਸ 4:12 ਪੜ੍ਹੋ।
ਹੀਰੇ-ਮੋਤੀ
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
7 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਕਿ ਨਹੀਂ? ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਮੁਸ਼ਕਲਾਂ ਵਿਚ ਵੀ ਯਹੋਵਾਹ ਦਾ ਕਹਿਣਾ ਮੰਨਾਂਗਾ? ਕੀ ਮੈਂ ਮੰਡਲੀ ਨੂੰ ਸ਼ੁੱਧ ਰੱਖਣ ਦਾ ਪੱਕਾ ਇਰਾਦਾ ਕੀਤਾ ਹੈ?’ ਜ਼ਰਾ ਸੋਚੋ ਕਿ ਆਸਾ ਨੂੰ ਆਪਣੀ ਦਾਦੀ ਨੂੰ ਉਸ ਦੀ ਸ਼ਾਹੀ ਪਦਵੀ ਤੋਂ ਹਟਾਉਣ ਲਈ ਕਿੰਨੀ ਹਿੰਮਤ ਦੀ ਲੋੜ ਸੀ। ਕਈ ਵਾਰ ਸ਼ਾਇਦ ਤੁਹਾਨੂੰ ਵੀ ਆਸਾ ਵਾਂਗ ਹਿੰਮਤ ਦਿਖਾਉਣ ਦੀ ਲੋੜ ਪਵੇ। ਮਿਸਾਲ ਲਈ ਉਦੋਂ ਕੀ, ਜੇ ਤੁਹਾਡਾ ਕੋਈ ਕਰੀਬੀ ਦੋਸਤ ਜਾਂ ਪਰਿਵਾਰ ਦਾ ਕੋਈ ਮੈਂਬਰ ਪਾਪ ਕਰ ਬੈਠੇ, ਪਰ ਤੋਬਾ ਨਾ ਕਰਨ ਕਰਕੇ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਵੇ? ਕੀ ਤੁਸੀਂ ਉਸ ਨਾਲ ਸੰਗਤੀ ਨਾ ਕਰਨ ਦਾ ਪੱਕਾ ਇਰਾਦਾ ਕਰੋਗੇ? ਤੁਹਾਡਾ ਦਿਲ ਤੁਹਾਨੂੰ ਕੀ ਕਰਨ ਲਈ ਕਹੇਗਾ?