ਯਸਾਯਾਹ
2 ਯਹੋਵਾਹ, ਜਿਸ ਨੇ ਤੈਨੂੰ ਬਣਾਇਆ ਤੇ ਤੈਨੂੰ ਰਚਿਆ,+
ਜਿਸ ਨੇ ਕੁੱਖ ਵਿਚ ਹੁੰਦਿਆਂ ਤੋਂ* ਹੀ ਤੇਰੀ ਮਦਦ ਕੀਤੀ,
ਉਹ ਇਹ ਕਹਿੰਦਾ ਹੈ:
5 ਕੋਈ ਕਹੇਗਾ: “ਮੈਂ ਯਹੋਵਾਹ ਦਾ ਹਾਂ।”+
ਕੋਈ ਆਪਣਾ ਨਾਂ ਯਾਕੂਬ ਰੱਖੇਗਾ,
ਕੋਈ ਆਪਣੇ ਹੱਥ ਉੱਤੇ ਲਿਖੇਗਾ: “ਯਹੋਵਾਹ ਦਾ।”
ਅਤੇ ਉਹ ਇਜ਼ਰਾਈਲ ਦਾ ਨਾਂ ਅਪਣਾਏਗਾ।’
‘ਮੈਂ ਹੀ ਪਹਿਲਾ ਅਤੇ ਮੈਂ ਹੀ ਆਖ਼ਰੀ ਹਾਂ।+
ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ।+
ਜੇ ਕੋਈ ਹੈ, ਤਾਂ ਉਹ ਬੋਲੇ ਅਤੇ ਦੱਸੇ ਅਤੇ ਮੇਰੇ ਅੱਗੇ ਇਹ ਸਾਬਤ ਕਰੇ!+
ਜਿਵੇਂ ਮੈਂ ਲੋਕਾਂ ਨੂੰ ਹੋਂਦ ਵਿਚ ਲਿਆਉਣ ਦੇ ਸਮੇਂ ਤੋਂ ਕਰਦਾ ਆਇਆ ਹਾਂ,
ਉਸੇ ਤਰ੍ਹਾਂ ਉਹ ਦੱਸੇ ਕਿ ਹੁਣ ਕੀ ਹੋਣ ਵਾਲਾ ਹੈ
ਅਤੇ ਅਗਾਹਾਂ ਨੂੰ ਕੀ ਹੋਵੇਗਾ।
ਕੀ ਤੁਹਾਡੇ ਵਿੱਚੋਂ ਹਰੇਕ ਨੂੰ ਮੈਂ ਪਹਿਲਾਂ ਹੀ ਨਹੀਂ ਦੱਸ ਦਿੱਤਾ ਸੀ ਤੇ ਇਹ ਐਲਾਨ ਨਹੀਂ ਕੀਤਾ ਸੀ?
ਤੁਸੀਂ ਮੇਰੇ ਗਵਾਹ ਹੋ।+
ਕੀ ਮੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈ?
ਨਹੀਂ, ਕੋਈ ਹੋਰ ਚਟਾਨ ਹੈ ਹੀ ਨਹੀਂ;+ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ।’”
9 ਮੂਰਤਾਂ ਨੂੰ ਘੜਨ ਵਾਲੇ ਸਾਰੇ ਬੇਕਾਰ ਸਾਬਤ ਹੋਣਗੇ
ਅਤੇ ਉਨ੍ਹਾਂ ਦੀਆਂ ਮਨਭਾਉਂਦੀਆਂ ਚੀਜ਼ਾਂ ਕਿਸੇ ਕੰਮ ਨਹੀਂ ਆਉਣਗੀਆਂ।+
ਉਨ੍ਹਾਂ ਦੇ ਗਵਾਹ ਹੋਣ ਕਰਕੇ ਉਹ* ਨਾ ਕੁਝ ਦੇਖਦੇ ਤੇ ਨਾ ਹੀ ਕੁਝ ਜਾਣਦੇ ਹਨ,+
ਇਸ ਲਈ ਉਨ੍ਹਾਂ ਨੂੰ ਬਣਾਉਣ ਵਾਲੇ ਸ਼ਰਮਿੰਦਾ ਹੋਣਗੇ।+
11 ਦੇਖੋ! ਉਸ ਦੇ ਸਾਰੇ ਸਾਥੀ ਸ਼ਰਮਿੰਦਾ ਕੀਤੇ ਜਾਣਗੇ!+
ਕਾਰੀਗਰ ਤਾਂ ਬੱਸ ਇਨਸਾਨ ਹੀ ਹਨ।
ਉਹ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਣ।
ਉਹ ਖ਼ੌਫ਼ ਖਾਣਗੇ ਅਤੇ ਸਾਰੇ ਦੇ ਸਾਰੇ ਸ਼ਰਮਿੰਦਾ ਕੀਤੇ ਜਾਣਗੇ।
12 ਲੁਹਾਰ ਆਪਣੇ ਔਜ਼ਾਰ* ਨਾਲ ਲੋਹਾ ਅੰਗਿਆਰਿਆਂ ਉੱਤੇ ਰੱਖਦਾ ਹੈ।
ਉਹ ਹਥੌੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ,
ਉਹ ਆਪਣੀ ਤਾਕਤਵਰ ਬਾਂਹ ਨਾਲ ਇਸ ਨੂੰ ਘੜਦਾ ਹੈ।+
ਫਿਰ ਉਸ ਨੂੰ ਭੁੱਖ ਲੱਗਦੀ ਹੈ ਤੇ ਉਸ ਵਿਚ ਤਾਕਤ ਨਹੀਂ ਰਹਿੰਦੀ;
ਉਹ ਪਾਣੀ ਵੀ ਨਹੀਂ ਪੀਂਦਾ ਤੇ ਥੱਕ ਜਾਂਦਾ ਹੈ।
13 ਤਰਖਾਣ ਰੱਸੀ ਨਾਲ ਲੱਕੜ ਮਾਪਦਾ ਹੈ, ਲਾਲ ਚਾਕ ਨਾਲ ਨਮੂਨਾ ਬਣਾਉਂਦਾ ਹੈ।
ਉਹ ਛੈਣੀ ਨਾਲ ਉਸ ਨੂੰ ਤਰਾਸ਼ਦਾ ਹੈ ਤੇ ਪਰਕਾਰ ਨਾਲ ਉਸ ʼਤੇ ਨਿਸ਼ਾਨ ਲਾਉਂਦਾ ਹੈ।
ਉਹ ਉਸ ਨੂੰ ਇਨਸਾਨ ਵਰਗਾ ਆਕਾਰ ਦਿੰਦਾ ਹੈ,+
ਇਨਸਾਨ ਦੀ ਤਰ੍ਹਾਂ ਸੋਹਣਾ ਬਣਾਉਂਦਾ ਹੈ
14 ਇਕ ਜਣਾ ਦਿਆਰ ਦੇ ਰੁੱਖ ਵੱਢਣ ਦਾ ਕੰਮ ਕਰਦਾ ਹੈ।
ਉਹ ਇਕ ਖ਼ਾਸ ਦਰਖ਼ਤ ਨੂੰ ਚੁਣਦਾ ਹੈ, ਬਲੂਤ ਦਾ ਦਰਖ਼ਤ,
ਉਹ ਉਸ ਨੂੰ ਜੰਗਲ ਦੇ ਦਰਖ਼ਤਾਂ ਵਿਚ ਵੱਡਾ ਹੋਣ ਦਿੰਦਾ ਹੈ।+
ਉਹ ਤਜ ਦਾ ਰੁੱਖ ਲਾਉਂਦਾ ਹੈ ਤੇ ਮੀਂਹ ਉਸ ਨੂੰ ਵਧਾਉਂਦਾ ਹੈ।
15 ਫਿਰ ਇਹ ਇਨਸਾਨ ਲਈ ਬਾਲ਼ਣ ਦੇ ਕੰਮ ਆਉਂਦਾ ਹੈ।
ਉਹ ਇਸ ਦੀ ਕੁਝ ਲੱਕੜ ਲੈ ਕੇ ਅੱਗ ਸੇਕਦਾ ਹੈ;
ਉਹ ਅੱਗ ਬਾਲ਼ਦਾ ਹੈ ਤੇ ਰੋਟੀ ਪਕਾਉਂਦਾ ਹੈ।
ਪਰ ਉਹ ਇਕ ਦੇਵਤਾ ਵੀ ਬਣਾਉਂਦਾ ਹੈ ਤੇ ਉਸ ਨੂੰ ਪੂਜਦਾ ਹੈ।
ਉਹ ਇਸ ਤੋਂ ਇਕ ਮੂਰਤ ਘੜਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।+
16 ਉਹ ਲੱਕੜ ਦੇ ਅੱਧੇ ਹਿੱਸੇ ਦੀ ਅੱਗ ਬਾਲ਼ਦਾ ਹੈ;
ਉਸ ਅੱਧੇ ਹਿੱਸੇ ਉੱਤੇ ਉਹ ਖਾਣ ਲਈ ਮੀਟ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ।
ਉਹ ਅੱਗ ਸੇਕਦਾ ਹੈ ਤੇ ਕਹਿੰਦਾ ਹੈ:
“ਵਾਹ! ਅੱਗ ਨੂੰ ਦੇਖਦਿਆਂ ਮੈਂ ਨਿੱਘਾ ਹੋ ਗਿਆ।”
17 ਪਰ ਬਾਕੀ ਦੀ ਲੱਕੜ ਨਾਲ ਉਹ ਇਕ ਦੇਵਤਾ ਬਣਾਉਂਦਾ ਹੈ, ਹਾਂ, ਆਪਣੇ ਲਈ ਇਕ ਘੜੀ ਹੋਈ ਮੂਰਤ।
ਉਹ ਉਸ ਅੱਗੇ ਮੱਥਾ ਟੇਕਦਾ ਹੈ ਤੇ ਉਸ ਨੂੰ ਪੂਜਦਾ ਹੈ।
ਉਹ ਉਸ ਨੂੰ ਪ੍ਰਾਰਥਨਾ ਕਰਦਾ ਹੈ ਤੇ ਕਹਿੰਦਾ ਹੈ:
“ਮੈਨੂੰ ਬਚਾ, ਤੂੰ ਮੇਰਾ ਦੇਵਤਾ ਹੈਂ।”+
18 ਉਹ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ+
ਕਿਉਂਕਿ ਉਨ੍ਹਾਂ ਦੀਆਂ ਅੱਖਾਂ ਬੰਦ ਹਨ ਅਤੇ ਉਹ ਦੇਖ ਨਹੀਂ ਸਕਦੇ
ਅਤੇ ਉਨ੍ਹਾਂ ਦਾ ਮਨ ਸਮਝ ਤੋਂ ਖਾਲੀ ਹੈ।
19 ਕੋਈ ਵੀ ਮਨ ਵਿਚ ਸੋਚ-ਵਿਚਾਰ ਨਹੀਂ ਕਰਦਾ,
ਨਾ ਉਸ ਨੂੰ ਗਿਆਨ ਤੇ ਸਮਝ ਹੈ ਕਿ ਉਹ ਕਹੇ:
“ਅੱਧੀ ਲੱਕੜ ਨਾਲ ਮੈਂ ਅੱਗ ਬਾਲ਼ੀ,
ਇਸ ਦੇ ਅੰਗਿਆਰਿਆਂ ਉੱਤੇ ਮੈਂ ਰੋਟੀ ਪਕਾਈ ਤੇ ਮੀਟ ਭੁੰਨ ਕੇ ਖਾਧਾ।
ਤਾਂ ਫਿਰ, ਕੀ ਮੈਨੂੰ ਬਾਕੀ ਦੀ ਲੱਕੜ ਨਾਲ ਘਿਣਾਉਣੀ ਚੀਜ਼ ਬਣਾਉਣੀ ਚਾਹੀਦੀ?+
ਕੀ ਮੈਨੂੰ ਦਰਖ਼ਤ ਦੀ ਲੱਕੜ ਦੇ ਟੁਕੜੇ* ਨੂੰ ਪੂਜਣਾ ਚਾਹੀਦਾ?”
20 ਉਹ ਸੁਆਹ ਖਾਂਦਾ ਹੈ।
ਉਸ ਦੇ ਧੋਖੇਬਾਜ਼ ਦਿਲ ਨੇ ਉਸ ਨੂੰ ਗੁਮਰਾਹ ਕੀਤਾ ਹੈ।
ਉਹ ਖ਼ੁਦ ਨੂੰ ਬਚਾ ਨਹੀਂ ਸਕਦਾ, ਨਾ ਹੀ ਉਹ ਕਹਿੰਦਾ ਹੈ:
“ਮੇਰੇ ਸੱਜੇ ਹੱਥ ਵਿਚ ਤਾਂ ਝੂਠੀ ਚੀਜ਼ ਹੈ!”
21 “ਹੇ ਯਾਕੂਬ ਅਤੇ ਹੇ ਇਜ਼ਰਾਈਲ, ਇਹ ਗੱਲਾਂ ਯਾਦ ਰੱਖੀਂ
ਕਿਉਂਕਿ ਤੂੰ ਮੇਰਾ ਸੇਵਕ ਹੈਂ।
ਮੈਂ ਤੈਨੂੰ ਰਚਿਆ ਹੈ ਅਤੇ ਤੂੰ ਮੇਰਾ ਸੇਵਕ ਹੈਂ।+
ਹੇ ਇਜ਼ਰਾਈਲ, ਮੈਂ ਤੈਨੂੰ ਭੁੱਲਾਂਗਾ ਨਹੀਂ।+
22 ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ+
ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ।
ਮੇਰੇ ਕੋਲ ਮੁੜ ਆ ਕਿਉਂਕਿ ਮੈਂ ਤੈਨੂੰ ਛੁਡਾਵਾਂਗਾ।+
23 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈਕਾਰਾ ਲਾਓ
ਕਿਉਂਕਿ ਯਹੋਵਾਹ ਨੇ ਇਹ ਕੀਤਾ ਹੈ!
ਹੇ ਧਰਤੀ ਦੀਓ ਡੂੰਘਾਈਓ, ਜਿੱਤ ਦਾ ਨਾਅਰਾ ਲਾਓ!
ਹੇ ਪਹਾੜੋ, ਹੇ ਜੰਗਲ ਅਤੇ ਉਸ ਦੇ ਸਾਰੇ ਦਰਖ਼ਤੋ!
ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ+
ਕਿਉਂਕਿ ਯਹੋਵਾਹ ਨੇ ਯਾਕੂਬ ਨੂੰ ਛੁਡਾ ਲਿਆ ਹੈ
ਅਤੇ ਉਹ ਇਜ਼ਰਾਈਲ ਉੱਤੇ ਆਪਣੀ ਮਹਿਮਾ ਜ਼ਾਹਰ ਕਰਦਾ ਹੈ।”+
“ਮੈਂ ਯਹੋਵਾਹ ਹਾਂ ਜਿਸ ਨੇ ਸਭ ਕੁਝ ਬਣਾਇਆ।
ਉਸ ਵੇਲੇ ਮੇਰੇ ਨਾਲ ਕੌਣ ਸੀ?
25 ਮੈਂ ਖੋਖਲੀਆਂ ਗੱਲਾਂ ਕਰਨ ਵਾਲਿਆਂ* ਦੀਆਂ ਨਿਸ਼ਾਨੀਆਂ ਝੂਠੀਆਂ ਸਾਬਤ ਕਰਦਾ ਹਾਂ
ਅਤੇ ਮੈਂ ਹੀ ਫਾਲ* ਪਾਉਣ ਵਾਲਿਆਂ ਨੂੰ ਮੂਰਖ ਬਣਾਉਂਦਾ ਹਾਂ;+
ਮੈਂ ਬੁੱਧੀਮਾਨ ਆਦਮੀਆਂ ਨੂੰ ਉਲਝਣ ਵਿਚ ਪਾਉਂਦਾ ਹਾਂ
ਅਤੇ ਉਨ੍ਹਾਂ ਦੇ ਗਿਆਨ ਨੂੰ ਮੂਰਖਤਾ ਵਿਚ ਬਦਲਦਾ ਹਾਂ;+
26 ਮੈਂ ਹੀ ਆਪਣੇ ਸੇਵਕ ਦੇ ਬਚਨ ਨੂੰ ਸੱਚਾ ਸਾਬਤ ਕਰਦਾ ਹਾਂ
ਅਤੇ ਆਪਣੇ ਸੰਦੇਸ਼ ਦੇਣ ਵਾਲਿਆਂ ਦੀਆਂ ਭਵਿੱਖਬਾਣੀਆਂ ਪੂਰੀਆਂ ਕਰਦਾ ਹਾਂ;+
ਮੈਂ ਯਰੂਸ਼ਲਮ ਨਗਰੀ ਬਾਰੇ ਕਹਿੰਦਾ ਹਾਂ, ‘ਉਹ ਆਬਾਦ ਹੋਵੇਗੀ,’+
ਅਤੇ ਯਹੂਦਾਹ ਦੇ ਸ਼ਹਿਰਾਂ ਬਾਰੇ, ‘ਉਨ੍ਹਾਂ ਨੂੰ ਦੁਬਾਰਾ ਉਸਾਰਿਆ ਜਾਵੇਗਾ+
ਅਤੇ ਮੈਂ ਉਸ ਦੇ ਖੰਡਰਾਂ ਨੂੰ ਦੁਬਾਰਾ ਬਣਾਵਾਂਗਾ’;+
27 ਮੈਂ ਡੂੰਘੇ ਪਾਣੀ ਨੂੰ ਕਹਿੰਦਾ ਹਾਂ, ‘ਭਾਫ਼ ਬਣ ਕੇ ਉੱਡ ਜਾ
ਅਤੇ ਮੈਂ ਤੇਰੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿਆਂਗਾ’;+
28 ਮੈਂ ਖੋਰਸ ਬਾਰੇ ਕਹਿੰਦਾ ਹਾਂ,+ ‘ਉਹ ਮੇਰਾ ਚਰਵਾਹਾ ਹੈ,
ਉਹ ਮੇਰੀ ਸਾਰੀ ਇੱਛਾ ਪੂਰੀ ਕਰੇਗਾ’;+
ਮੈਂ ਯਰੂਸ਼ਲਮ ਬਾਰੇ ਕਹਿੰਦਾ ਹਾਂ, ‘ਉਹ ਦੁਬਾਰਾ ਉਸਾਰੀ ਜਾਵੇਗੀ’
ਅਤੇ ਮੰਦਰ ਬਾਰੇ ਕਹਿੰਦਾ ਹਾਂ, ‘ਤੇਰੀ ਨੀਂਹ ਰੱਖੀ ਜਾਵੇਗੀ।’”+