ਪਹਿਲਾ ਇਤਿਹਾਸ
29 ਰਾਜਾ ਦਾਊਦ ਨੇ ਸਾਰੀ ਮੰਡਲੀ ਨੂੰ ਕਿਹਾ: “ਮੇਰਾ ਪੁੱਤਰ ਸੁਲੇਮਾਨ, ਜਿਸ ਨੂੰ ਪਰਮੇਸ਼ੁਰ ਨੇ ਚੁਣਿਆ ਹੈ,+ ਨੌਜਵਾਨ ਤੇ ਨਾਤਜਰਬੇਕਾਰ* ਹੈ ਅਤੇ ਕੰਮ ਬਹੁਤ ਵੱਡਾ ਹੈ ਕਿਉਂਕਿ ਇਹ ਮੰਦਰ* ਕਿਸੇ ਇਨਸਾਨ ਲਈ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਲਈ ਹੈ।+ 2 ਮੈਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਤਿਆਰੀ ਲਈ ਕੋਈ ਕਸਰ ਨਹੀਂ ਛੱਡੀ ਤੇ ਮੈਂ ਸੋਨੇ ਦੇ ਕੰਮ ਲਈ ਸੋਨਾ, ਚਾਂਦੀ ਦੇ ਕੰਮ ਲਈ ਚਾਂਦੀ, ਤਾਂਬੇ ਦੇ ਕੰਮ ਲਈ ਤਾਂਬਾ, ਲੋਹੇ ਦੇ ਕੰਮ ਲਈ ਲੋਹਾ,+ ਲੱਕੜ ਦੇ ਕੰਮ ਲਈ ਲੱਕੜ,+ ਸੁਲੇਮਾਨੀ ਪੱਥਰ, ਗਾਰੇ ਨਾਲ ਲਾਏ ਜਾਣ ਵਾਲੇ ਪੱਥਰ, ਸਜਾਵਟ ਲਈ ਰੰਗ-ਬਰੰਗੇ ਪੱਥਰ, ਹਰ ਕਿਸਮ ਦੇ ਕੀਮਤੀ ਪੱਥਰ ਅਤੇ ਵੱਡੀ ਮਾਤਰਾ ਵਿਚ ਚਿੱਟੇ* ਪੱਥਰ ਦਿੱਤੇ ਹਨ। 3 ਮੈਂ ਪਵਿੱਤਰ ਭਵਨ ਲਈ ਜੋ ਕੁਝ ਤਿਆਰ ਕੀਤਾ ਹੈ, ਉਸ ਸਭ ਤੋਂ ਇਲਾਵਾ ਆਪਣੇ ਪਰਮੇਸ਼ੁਰ ਦੇ ਭਵਨ ਲਈ ਚਾਅ ਹੋਣ ਕਰਕੇ+ ਮੈਂ ਆਪਣੇ ਖ਼ਜ਼ਾਨੇ+ ਵਿੱਚੋਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਸੋਨਾ ਤੇ ਚਾਂਦੀ ਦੇ ਰਿਹਾ ਹਾਂ, 4 ਯਾਨੀ ਕਮਰਿਆਂ ਦੀਆਂ ਕੰਧਾਂ ʼਤੇ ਮੜ੍ਹਨ ਲਈ ਓਫੀਰ+ ਤੋਂ 3,000 ਕਿੱਕਾਰ* ਸੋਨਾ ਅਤੇ 7,000 ਕਿੱਕਾਰ ਖਾਲਸ ਚਾਂਦੀ, 5 ਸੋਨੇ ਦੇ ਕੰਮ ਲਈ ਸੋਨਾ, ਚਾਂਦੀ ਦੇ ਕੰਮ ਲਈ ਚਾਂਦੀ ਅਤੇ ਹੋਰ ਸਾਰੇ ਕੰਮਾਂ ਲਈ ਜੋ ਕਾਰੀਗਰ ਕਰਨਗੇ। ਹੁਣ ਕੌਣ ਆਪਣੀ ਇੱਛਾ ਨਾਲ ਯਹੋਵਾਹ ਲਈ ਤੋਹਫ਼ਾ ਲੈ ਕੇ ਅੱਗੇ ਆਵੇਗਾ?”+
6 ਇਸ ਲਈ ਪਿਤਾਵਾਂ ਦੇ ਘਰਾਣਿਆਂ ਦੇ ਹਾਕਮ, ਇਜ਼ਰਾਈਲ ਦੇ ਗੋਤਾਂ ਦੇ ਪ੍ਰਧਾਨ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀ+ ਅਤੇ ਰਾਜੇ ਦੇ ਕੰਮਾਂ-ਕਾਰਾਂ ਲਈ ਠਹਿਰਾਏ ਮੁਖੀ+ ਆਪਣੀ ਇੱਛਾ ਨਾਲ ਅੱਗੇ ਆਏ। 7 ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਲਈ ਇਹ ਕੁਝ ਦਿੱਤਾ: 5,000 ਕਿੱਕਾਰ ਸੋਨਾ, 10,000 ਦਾਰਕ,* 10,000 ਕਿੱਕਾਰ ਚਾਂਦੀ, 18,000 ਕਿੱਕਾਰ ਤਾਂਬਾ ਅਤੇ 1,00,000 ਕਿੱਕਾਰ ਲੋਹਾ। 8 ਜਿਸ ਕਿਸੇ ਕੋਲ ਵੀ ਕੀਮਤੀ ਪੱਥਰ ਸਨ, ਉਹ ਉਸ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਲਈ ਦੇ ਦਿੱਤੇ ਜੋ ਗੇਰਸ਼ੋਨੀ+ ਯਹੀਏਲ ਦੀ ਦੇਖ-ਰੇਖ ਅਧੀਨ ਸੀ।+ 9 ਲੋਕ ਇਹ ਇੱਛਾ-ਬਲ਼ੀਆਂ ਚੜ੍ਹਾ ਕੇ ਬਹੁਤ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੇ ਪੂਰੇ ਦਿਲ ਨਾਲ ਯਹੋਵਾਹ ਨੂੰ ਇੱਛਾ-ਬਲ਼ੀਆਂ ਚੜ੍ਹਾਈਆਂ ਸਨ+ ਅਤੇ ਰਾਜਾ ਦਾਊਦ ਵੀ ਬਹੁਤ ਜ਼ਿਆਦਾ ਖ਼ੁਸ਼ ਹੋਇਆ।
10 ਫਿਰ ਦਾਊਦ ਨੇ ਸਾਰੀ ਮੰਡਲੀ ਦੀਆਂ ਨਜ਼ਰਾਂ ਸਾਮ੍ਹਣੇ ਯਹੋਵਾਹ ਦੀ ਵਡਿਆਈ ਕੀਤੀ। ਦਾਊਦ ਨੇ ਕਿਹਾ: “ਹੇ ਸਾਡੇ ਪਿਤਾ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਯੁਗਾਂ-ਯੁਗਾਂ ਤਕ* ਤੇਰੀ ਮਹਿਮਾ ਹੋਵੇ। 11 ਹੇ ਯਹੋਵਾਹ, ਮਹਾਨਤਾ,+ ਤਾਕਤ,+ ਸੁਹੱਪਣ, ਸ਼ਾਨੋ-ਸ਼ੌਕਤ ਅਤੇ ਪ੍ਰਤਾਪ ਤੇਰਾ ਹੀ ਹੈ+ ਕਿਉਂਕਿ ਆਕਾਸ਼ ਅਤੇ ਧਰਤੀ ਉੱਤੇ ਸਭ ਕੁਝ ਤੇਰਾ ਹੈ।+ ਹੇ ਯਹੋਵਾਹ, ਰਾਜ ਤੇਰਾ ਹੀ ਹੈ।+ ਤੂੰ ਖ਼ੁਦ ਨੂੰ ਸਾਰਿਆਂ ਨਾਲੋਂ ਉੱਚਾ ਕੀਤਾ ਹੈ। 12 ਧਨ ਤੇ ਮਹਿਮਾ ਤੇਰੇ ਤੋਂ ਹੀ ਮਿਲਦੀ ਹੈ+ ਅਤੇ ਤੂੰ ਹਰ ਚੀਜ਼ ʼਤੇ ਰਾਜ ਕਰਦਾ ਹੈਂ।+ ਤੇਰੇ ਹੱਥ ਵਿਚ ਤਾਕਤ+ ਤੇ ਬਲ+ ਹੈ ਅਤੇ ਤੇਰਾ ਹੱਥ ਸਾਰਿਆਂ ਨੂੰ ਮਹਾਨ ਬਣਾ ਸਕਦਾ ਹੈ+ ਤੇ ਤਾਕਤ ਬਖ਼ਸ਼ ਸਕਦਾ ਹੈ।+ 13 ਹੁਣ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਸ਼ਾਨਦਾਰ ਨਾਂ ਦਾ ਗੁਣਗਾਨ ਕਰਦੇ ਹਾਂ।
14 “ਪਰ ਮੈਂ ਹਾਂ ਹੀ ਕੀ, ਮੇਰੀ ਪਰਜਾ ਹੈ ਹੀ ਕੀ ਕਿ ਅਸੀਂ ਇਸ ਤਰ੍ਹਾਂ ਇੱਛਾ-ਬਲ਼ੀਆਂ ਚੜ੍ਹਾਈਏ? ਕਿਉਂਕਿ ਸਭ ਕੁਝ ਤੇਰੇ ਵੱਲੋਂ ਹੀ ਹੈ ਤੇ ਅਸੀਂ ਉਹੀ ਤੈਨੂੰ ਦਿੱਤਾ ਜੋ ਤੇਰੇ ਹੱਥੋਂ ਮਿਲਦਾ ਹੈ। 15 ਅਸੀਂ ਤੇਰੀ ਹਜ਼ੂਰੀ ਵਿਚ ਆਪਣੇ ਪਿਉ-ਦਾਦਿਆਂ ਵਾਂਗ ਪਰਦੇਸੀ ਅਤੇ ਪਰਵਾਸੀ ਹਾਂ।+ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵੇਂ ਦੀ ਤਰ੍ਹਾਂ ਹਨ+ ਤੇ ਸਾਨੂੰ ਕੋਈ ਉਮੀਦ ਨਹੀਂ। 16 ਹੇ ਸਾਡੇ ਪਰਮੇਸ਼ੁਰ ਯਹੋਵਾਹ, ਇਹ ਸਾਰੀ ਦੌਲਤ ਜੋ ਅਸੀਂ ਤੇਰੇ ਵਾਸਤੇ ਤੇਰੇ ਪਵਿੱਤਰ ਨਾਂ ਦਾ ਇਕ ਭਵਨ ਬਣਾਉਣ ਲਈ ਇਕੱਠੀ ਕੀਤੀ ਹੈ, ਇਹ ਤੇਰੇ ਹੱਥੋਂ ਹੀ ਮਿਲੀ ਹੈ ਅਤੇ ਇਹ ਸਾਰੀ ਤੇਰੀ ਹੀ ਹੈ। 17 ਹੇ ਮੇਰੇ ਪਰਮੇਸ਼ੁਰ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਦਿਲ ਨੂੰ ਜਾਂਚਦਾ ਹੈਂ+ ਅਤੇ ਖਰੇ* ਇਨਸਾਨ ਤੋਂ ਖ਼ੁਸ਼ ਹੁੰਦਾ ਹੈਂ।+ ਮੈਂ ਆਪਣੀ ਇੱਛਾ ਨਾਲ ਸਾਫ਼* ਦਿਲੋਂ ਇਹ ਸਾਰੀਆਂ ਚੀਜ਼ਾਂ ਭੇਟ ਕੀਤੀਆਂ ਹਨ ਅਤੇ ਮੈਂ ਇਹ ਦੇਖ ਕੇ ਬੇਹੱਦ ਖ਼ੁਸ਼ ਹਾਂ ਕਿ ਇੱਥੇ ਹਾਜ਼ਰ ਤੇਰੇ ਲੋਕ ਤੈਨੂੰ ਇੱਛਾ-ਬਲ਼ੀਆਂ ਚੜ੍ਹਾ ਰਹੇ ਹਨ। 18 ਹੇ ਸਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਆਪਣੇ ਲੋਕਾਂ ਦੇ ਦਿਲਾਂ ਵਿਚ ਇਹੀ ਵਿਚਾਰ ਤੇ ਝੁਕਾਅ ਬਰਕਰਾਰ ਰੱਖੀਂ ਅਤੇ ਉਨ੍ਹਾਂ ਦੇ ਦਿਲਾਂ ਨੂੰ ਆਪਣੇ ਵੱਲ ਕਰ।+ 19 ਮੇਰੇ ਪੁੱਤਰ ਸੁਲੇਮਾਨ ਨੂੰ ਮੁਕੰਮਲ* ਦਿਲ+ ਬਖ਼ਸ਼ ਤਾਂਕਿ ਉਹ ਤੇਰੇ ਹੁਕਮਾਂ ਤੇ ਤੇਰੀਆਂ ਨਸੀਹਤਾਂ* ਨੂੰ ਮੰਨੇ+ ਅਤੇ ਤੇਰੇ ਨਿਯਮਾਂ ਦੀ ਪਾਲਣਾ ਕਰੇ ਅਤੇ ਇਹ ਸਾਰੇ ਕੰਮ ਕਰੇ ਤੇ ਮੰਦਰ* ਬਣਾਵੇ ਜਿਸ ਲਈ ਮੈਂ ਤਿਆਰੀ ਕੀਤੀ ਹੈ।”+
20 ਫਿਰ ਦਾਊਦ ਨੇ ਸਾਰੀ ਮੰਡਲੀ ਨੂੰ ਕਿਹਾ: “ਹੁਣ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰੋ।” ਸਾਰੀ ਮੰਡਲੀ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕੀਤੀ ਅਤੇ ਗੋਡਿਆਂ ਭਾਰ ਬੈਠ ਕੇ ਯਹੋਵਾਹ ਤੇ ਰਾਜੇ ਅੱਗੇ ਸਿਰ ਨਿਵਾਇਆ। 21 ਉਹ ਅਗਲੇ ਦਿਨ ਤਕ ਯਹੋਵਾਹ ਲਈ ਬਲੀਦਾਨ ਅਤੇ ਯਹੋਵਾਹ ਲਈ ਹੋਮ-ਬਲ਼ੀਆਂ ਚੜ੍ਹਾਉਂਦੇ ਰਹੇ।+ ਉਨ੍ਹਾਂ ਨੇ 1,000 ਜਵਾਨ ਬਲਦ, 1,000 ਭੇਡੂ, 1,000 ਲੇਲੇ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ;+ ਉਨ੍ਹਾਂ ਨੇ ਸਾਰੇ ਇਜ਼ਰਾਈਲ ਲਈ ਵੱਡੀ ਤਾਦਾਦ ਵਿਚ ਬਲ਼ੀਆਂ ਚੜ੍ਹਾਈਆਂ।+ 22 ਉਹ ਉਸ ਦਿਨ ਯਹੋਵਾਹ ਅੱਗੇ ਖਾਂਦੇ-ਪੀਂਦੇ ਰਹੇ ਤੇ ਉਨ੍ਹਾਂ ਨੇ ਖ਼ੁਸ਼ੀਆਂ ਮਨਾਈਆਂ+ ਅਤੇ ਉਨ੍ਹਾਂ ਨੇ ਦੂਜੀ ਵਾਰ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਰਾਜਾ ਬਣਾਇਆ ਤੇ ਯਹੋਵਾਹ ਅੱਗੇ ਉਸ ਨੂੰ ਆਗੂ ਵਜੋਂ ਨਿਯੁਕਤ* ਕੀਤਾ,+ ਨਾਲੇ ਸਾਦੋਕ ਨੂੰ ਪੁਜਾਰੀ ਵਜੋਂ।+ 23 ਸੁਲੇਮਾਨ ਆਪਣੇ ਪਿਤਾ ਦਾਊਦ ਦੀ ਜਗ੍ਹਾ ਰਾਜੇ ਵਜੋਂ ਯਹੋਵਾਹ ਦੇ ਸਿੰਘਾਸਣ ʼਤੇ ਬੈਠ ਗਿਆ+ ਅਤੇ ਉਹ ਸਫ਼ਲ ਹੋਇਆ ਤੇ ਸਾਰੇ ਇਜ਼ਰਾਈਲੀ ਉਸ ਦਾ ਕਹਿਣਾ ਮੰਨਦੇ ਸਨ। 24 ਸਾਰੇ ਹਾਕਮਾਂ,+ ਤਾਕਤਵਰ ਯੋਧਿਆਂ+ ਅਤੇ ਰਾਜਾ ਦਾਊਦ ਦੇ ਸਾਰੇ ਪੁੱਤਰਾਂ+ ਨੇ ਵੀ ਆਪਣੇ ਆਪ ਨੂੰ ਰਾਜਾ ਸੁਲੇਮਾਨ ਦੇ ਅਧੀਨ ਕਰ ਲਿਆ। 25 ਯਹੋਵਾਹ ਨੇ ਸੁਲੇਮਾਨ ਨੂੰ ਸਾਰੇ ਇਜ਼ਰਾਈਲ ਦੀਆਂ ਨਜ਼ਰਾਂ ਸਾਮ੍ਹਣੇ ਬਹੁਤ ਮਹਾਨ ਬਣਾਇਆ ਅਤੇ ਉਸ ਨੂੰ ਇੰਨੀ ਸ਼ਾਹੀ ਸ਼ਾਨੋ-ਸ਼ੌਕਤ ਬਖ਼ਸ਼ੀ ਜੋ ਪਹਿਲਾਂ ਕਦੇ ਵੀ ਇਜ਼ਰਾਈਲ ਦੇ ਕਿਸੇ ਰਾਜੇ ਦੀ ਨਹੀਂ ਸੀ।+
26 ਇਸ ਤਰ੍ਹਾਂ ਯੱਸੀ ਦੇ ਪੁੱਤਰ ਦਾਊਦ ਨੇ ਸਾਰੇ ਇਜ਼ਰਾਈਲ ʼਤੇ ਰਾਜ ਕੀਤਾ 27 ਅਤੇ ਇਜ਼ਰਾਈਲ ਉੱਤੇ ਉਸ ਦੇ ਰਾਜ ਕਰਨ ਦਾ ਸਮਾਂ* 40 ਸਾਲ ਸੀ। ਉਸ ਨੇ ਹਬਰੋਨ ਵਿਚ 7 ਸਾਲ ਰਾਜ ਕੀਤਾ+ ਅਤੇ ਯਰੂਸ਼ਲਮ ਵਿਚ 33 ਸਾਲ ਰਾਜ ਕੀਤਾ।+ 28 ਉਹ ਵਧੀਆ ਤੇ ਲੰਬੀ ਜ਼ਿੰਦਗੀ* ਜੀਉਣ, ਦੌਲਤ ਤੇ ਸ਼ਾਨੋ-ਸ਼ੌਕਤ ਦਾ ਆਨੰਦ ਮਾਣਨ ਤੋਂ ਬਾਅਦ ਮੌਤ ਦੀ ਨੀਂਦ ਸੌਂ ਗਿਆ;+ ਉਸ ਦੀ ਜਗ੍ਹਾ ਉਸ ਦਾ ਪੁੱਤਰ ਸੁਲੇਮਾਨ ਰਾਜਾ ਬਣ ਗਿਆ।+ 29 ਰਾਜਾ ਦਾਊਦ ਦਾ ਇਤਿਹਾਸ ਸ਼ੁਰੂ ਤੋਂ ਲੈ ਕੇ ਅੰਤ ਤਕ ਸਮੂਏਲ ਦਰਸ਼ੀ, ਨਾਥਾਨ+ ਨਬੀ ਅਤੇ ਗਾਦ+ ਦਰਸ਼ੀ ਦੀਆਂ ਲਿਖਤਾਂ ਵਿਚ ਦਰਜ ਹੈ, 30 ਨਾਲੇ ਉਸ ਦੇ ਸਾਰੇ ਰਾਜ ਤੇ ਉਸ ਦੀ ਤਾਕਤ ਬਾਰੇ ਅਤੇ ਉਸ ਦੇ ਜ਼ਮਾਨੇ ਵਿਚ ਉਸ ਨਾਲ, ਇਜ਼ਰਾਈਲ ਅਤੇ ਆਲੇ-ਦੁਆਲੇ ਦੇ ਸਾਰੇ ਰਾਜਾਂ ਨਾਲ ਜੁੜੀਆਂ ਘਟਨਾਵਾਂ ਦਰਜ ਹਨ।