ਯਸਾਯਾਹ
ਉਹ ਨੇੜੇ ਆਉਣ; ਫਿਰ ਉਹ ਗੱਲ ਕਰਨ।+
ਆਓ ਆਪਾਂ ਨਿਆਂ ਲਈ ਇਕੱਠੇ ਹੋਈਏ।
2 ਕਿਹਨੇ ਸੂਰਜ ਦੇ ਚੜ੍ਹਦੇ ਪਾਸਿਓਂ* ਕਿਸੇ ਨੂੰ ਉਕਸਾਇਆ,+
ਨਿਆਂ ਕਰਨ ਲਈ ਉਸ ਨੂੰ ਆਪਣੇ ਪੈਰਾਂ ਕੋਲ* ਬੁਲਾਇਆ
ਤਾਂਕਿ ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰੇ
ਅਤੇ ਰਾਜਿਆਂ ਨੂੰ ਉਸ ਦੇ ਅਧੀਨ ਕਰੇ?+
ਕੌਣ ਉਨ੍ਹਾਂ ਨੂੰ ਉਸ ਦੀ ਤਲਵਾਰ ਅੱਗੇ ਮਿੱਟੀ ਵਿਚ ਮਿਲਾਉਂਦਾ ਹੈ
ਅਤੇ ਉਸ ਦੀ ਕਮਾਨ ਅੱਗੇ ਹਵਾ ਨਾਲ ਉੱਡਦੇ ਘਾਹ-ਫੂਸ ਵਾਂਗ ਖਿੰਡਾਉਂਦਾ ਹੈ?
3 ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ, ਬਿਨਾਂ ਰੁਕੇ
ਉਨ੍ਹਾਂ ਰਾਹਾਂ ਤੋਂ ਲੰਘਦਾ ਹੈ ਜਿਨ੍ਹਾਂ ʼਤੇ ਕਦੇ ਉਸ ਦੇ ਕਦਮ ਨਹੀਂ ਪਏ।
4 ਕਿਸ ਨੇ ਕਦਮ ਚੁੱਕਿਆ ਅਤੇ ਇਹ ਸਭ ਕੀਤਾ,
ਕਿਸ ਨੇ ਸ਼ੁਰੂ ਤੋਂ ਪੀੜ੍ਹੀਆਂ ਨੂੰ ਬੁਲਾਇਆ?
5 ਟਾਪੂਆਂ ਨੇ ਇਹ ਦੇਖਿਆ ਅਤੇ ਡਰ ਗਏ।
ਧਰਤੀ ਦੀਆਂ ਹੱਦਾਂ ਕੰਬਣ ਲੱਗੀਆਂ।
ਉਹ ਇਕੱਠੇ ਹੋ ਕੇ ਅੱਗੇ ਵਧਦੇ ਹਨ।
6 ਹਰੇਕ ਜਣਾ ਆਪਣੇ ਸਾਥੀ ਦੀ ਮਦਦ ਕਰਦਾ ਹੈ
ਅਤੇ ਆਪਣੇ ਭਰਾ ਨੂੰ ਕਹਿੰਦਾ ਹੈ: “ਤਕੜਾ ਹੋ।”
7 ਕਾਰੀਗਰ ਸੁਨਿਆਰੇ ਨੂੰ ਤਕੜਾ ਕਰਦਾ ਹੈ;+
ਧਾਤ ਨੂੰ ਹਥੌੜੇ ਨਾਲ ਚਪਟਾ ਕਰਨ ਵਾਲਾ
ਅਹਿਰਨ* ʼਤੇ ਹਥੌੜਾ ਮਾਰਨ ਵਾਲੇ ਨੂੰ ਹੌਸਲਾ ਦਿੰਦਾ ਹੈ।
ਉਹ ਟਾਂਕਿਆਂ ਬਾਰੇ ਕਹਿੰਦਾ ਹੈ: “ਇਹ ਪੱਕੇ ਲਾਏ ਹਨ।”
ਫਿਰ ਇਸ ਨੂੰ ਮੇਖਾਂ ਠੋਕ ਕੇ ਪੱਕਾ ਕੀਤਾ ਜਾਂਦਾ ਹੈ ਤਾਂਕਿ ਇਹ ਡਿਗੇ ਨਾ।
ਮੈਂ ਤੈਨੂੰ ਧਰਤੀ ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਸੱਦਿਆ।
10 ਨਾ ਡਰ ਕਿਉਂਕਿ ਮੈਂ ਤੇਰੇ ਅੰਗ-ਸੰਗ ਹਾਂ।+
ਨਾ ਘਬਰਾ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਹਾਂ।+
ਮੈਂ ਤੈਨੂੰ ਮਜ਼ਬੂਤ ਕਰਾਂਗਾ, ਹਾਂ, ਮੈਂ ਤੇਰੀ ਮਦਦ ਕਰਾਂਗਾ,+
ਮੈਂ ਇਨਸਾਫ਼ ਕਰਨ ਵਾਲੇ ਆਪਣੇ ਸੱਜੇ ਹੱਥ ਨਾਲ ਤੈਨੂੰ ਜ਼ਰੂਰ ਸੰਭਾਲਾਂਗਾ।’
11 ਦੇਖ! ਤੇਰੇ ʼਤੇ ਭੜਕਣ ਵਾਲਿਆਂ ਨੂੰ ਸ਼ਰਮਿੰਦਾ ਅਤੇ ਬੇਇੱਜ਼ਤ ਕੀਤਾ ਜਾਵੇਗਾ।+
ਤੇਰੇ ਨਾਲ ਲੜਨ ਵਾਲਿਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।+
12 ਤੂੰ ਆਪਣੇ ਨਾਲ ਲੜਨ ਵਾਲੇ ਆਦਮੀਆਂ ਨੂੰ ਭਾਲੇਂਗਾ, ਪਰ ਉਹ ਤੈਨੂੰ ਲੱਭਣਗੇ ਨਹੀਂ;
ਤੇਰੇ ਨਾਲ ਯੁੱਧ ਕਰਨ ਵਾਲੇ ਆਦਮੀ ਨਾ ਹੋਇਆਂ ਜਿਹੇ ਹੋ ਜਾਣਗੇ, ਹਾਂ, ਉਹ ਮਿਟ ਜਾਣਗੇ।+
13 ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ,
ਮੈਂ ਤੈਨੂੰ ਕਹਿੰਦਾ ਹਾਂ, ‘ਨਾ ਡਰ। ਮੈਂ ਤੇਰੀ ਮਦਦ ਕਰਾਂਗਾ।’+
ਹੇ ਇਜ਼ਰਾਈਲ ਦੇ ਆਦਮੀਓ, ਮੈਂ ਤੁਹਾਡੀ ਮਦਦ ਕਰਾਂਗਾ,” ਤੁਹਾਡਾ ਛੁਡਾਉਣ ਵਾਲਾ+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ।
ਤੂੰ ਪਹਾੜਾਂ ਨੂੰ ਮਿੱਧੇਂਗਾ ਤੇ ਉਨ੍ਹਾਂ ਨੂੰ ਚਕਨਾਚੂਰ ਕਰ ਦੇਵੇਂਗਾ
ਅਤੇ ਪਹਾੜੀਆਂ ਨੂੰ ਤੂੜੀ ਵਰਗਾ ਬਣਾ ਦੇਵੇਂਗਾ।
17 “ਲੋੜਵੰਦ ਅਤੇ ਗ਼ਰੀਬ ਪਾਣੀ ਦੀ ਭਾਲ ਵਿਚ ਹਨ, ਪਰ ਪਾਣੀ ਮਿਲਦਾ ਹੀ ਨਹੀਂ।
ਉਨ੍ਹਾਂ ਦੀ ਜੀਭ ਪਿਆਸ ਦੇ ਮਾਰੇ ਸੁੱਕੀ ਪਈ ਹੈ।+
ਮੈਂ, ਯਹੋਵਾਹ ਉਨ੍ਹਾਂ ਦੀ ਸੁਣਾਂਗਾ।+
ਮੈਂ, ਇਜ਼ਰਾਈਲ ਦਾ ਪਰਮੇਸ਼ੁਰ, ਉਨ੍ਹਾਂ ਨੂੰ ਤਿਆਗਾਂਗਾ ਨਹੀਂ।+
ਮੈਂ ਉਜਾੜ ਨੂੰ ਕਾਨਿਆਂ ਵਾਲਾ ਤਲਾਬ ਬਣਾ ਦਿਆਂਗਾ
ਅਤੇ ਸੁੱਕੀ ਜ਼ਮੀਨ ʼਤੇ ਪਾਣੀ ਦੇ ਚਸ਼ਮੇ ਵਗਾ ਦਿਆਂਗਾ।+
ਰੇਗਿਸਤਾਨ ਵਿਚ ਮੈਂ ਸਨੋਬਰ ਦਾ ਦਰਖ਼ਤ,
ਐਸ਼ ਤੇ ਸਰੂ ਦੇ ਰੁੱਖ ਲਾਵਾਂਗਾ+
20 ਤਾਂਕਿ ਸਾਰੇ ਲੋਕ ਦੇਖਣ ਤੇ ਜਾਣਨ
ਅਤੇ ਧਿਆਨ ਦੇਣ ਤੇ ਸਮਝਣ
ਕਿ ਇਹ ਯਹੋਵਾਹ ਦੇ ਹੱਥ ਦੀ ਰਚਨਾ ਹੈ,
ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਨੇ ਇਹ ਕੀਤਾ ਹੈ।”+
21 ਯਹੋਵਾਹ ਕਹਿੰਦਾ ਹੈ, “ਆਪਣਾ ਮੁਕੱਦਮਾ ਦਾਇਰ ਕਰੋ।”
ਯਾਕੂਬ ਦਾ ਰਾਜਾ ਕਹਿੰਦਾ ਹੈ, “ਆਪਣੀਆਂ ਦਲੀਲਾਂ ਪੇਸ਼ ਕਰੋ।”
22 “ਸਬੂਤ ਦਿਓ ਅਤੇ ਸਾਨੂੰ ਦੱਸੋ ਕਿ ਕੀ ਹੋਣ ਵਾਲਾ ਹੈ।
ਸਾਨੂੰ ਪਹਿਲਾਂ ਹੋ ਚੁੱਕੀਆਂ ਗੱਲਾਂ ਦੱਸੋ
ਤਾਂਕਿ ਅਸੀਂ ਉਨ੍ਹਾਂ ʼਤੇ ਸੋਚ-ਵਿਚਾਰ ਕਰੀਏ ਤੇ ਉਨ੍ਹਾਂ ਦੇ ਨਤੀਜੇ ਜਾਣੀਏ।
ਜਾਂ ਸਾਨੂੰ ਹੋਣ ਵਾਲੀਆਂ ਗੱਲਾਂ ਦੱਸੋ।+
ਹਾਂ, ਕੁਝ ਕਰੋ, ਚਾਹੇ ਚੰਗਾ ਜਾਂ ਬੁਰਾ
ਤਾਂਕਿ ਉਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਈਏ।+
ਜੋ ਵੀ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।+
26 ਕਿਸ ਨੇ ਸ਼ੁਰੂ ਤੋਂ ਇਹ ਦੱਸਿਆ ਤਾਂਕਿ ਅਸੀਂ ਜਾਣ ਸਕੀਏ
ਜਾਂ ਕਿਸ ਨੇ ਪੁਰਾਣੇ ਸਮਿਆਂ ਵਿਚ ਹੀ ਦੱਸ ਦਿੱਤਾ ਸੀ ਤਾਂਕਿ ਅਸੀਂ ਕਹੀਏ, ‘ਉਸ ਨੇ ਸਹੀ ਕਿਹਾ’?+
ਦਰਅਸਲ ਕਿਸੇ ਨੇ ਵੀ ਨਹੀਂ ਦੱਸਿਆ!
ਕਿਸੇ ਨੇ ਇਸ ਦਾ ਐਲਾਨ ਨਹੀਂ ਕੀਤਾ!
ਕਿਸੇ ਨੇ ਵੀ ਤੁਹਾਡੇ ਤੋਂ ਕੁਝ ਨਹੀਂ ਸੁਣਿਆ!”+
27 ਸਭ ਤੋਂ ਪਹਿਲਾਂ ਮੈਂ ਹੀ ਸੀਓਨ ਨੂੰ ਦੱਸਿਆ: “ਦੇਖ! ਇਹ ਉਹੀ ਗੱਲਾਂ ਹਨ!”+
ਮੈਂ ਯਰੂਸ਼ਲਮ ਵਿਚ ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਭੇਜਾਂਗਾ।+
28 ਮੈਂ ਦੇਖਦਾ ਰਿਹਾ, ਪਰ ਉੱਥੇ ਕੋਈ ਨਹੀਂ ਸੀ;
ਉਨ੍ਹਾਂ ਵਿਚ ਕੋਈ ਸਲਾਹ ਦੇਣ ਵਾਲਾ ਨਹੀਂ ਸੀ।
ਮੈਂ ਉਨ੍ਹਾਂ ਨੂੰ ਪੁੱਛਦਾ ਰਿਹਾ, ਪਰ ਕੋਈ ਜਵਾਬ ਨਹੀਂ ਮਿਲਿਆ।
ਉਨ੍ਹਾਂ ਦੇ ਕੰਮ ਫ਼ਜ਼ੂਲ ਹਨ।
ਉਨ੍ਹਾਂ ਦੀਆਂ ਢਾਲ਼ੀਆਂ ਹੋਈਆਂ ਮੂਰਤੀਆਂ* ਨਿਰੀ ਹਵਾ ਹੀ ਹਨ ਤੇ ਬੇਕਾਰ ਹਨ।+