ਯੋਏਲ
2 “ਸੀਓਨ ਵਿਚ ਨਰਸਿੰਗਾ ਵਜਾਓ!+
ਮੇਰੇ ਪਵਿੱਤਰ ਪਹਾੜ ʼਤੇ ਯੁੱਧ ਦਾ ਐਲਾਨ ਕਰੋ।
ਇਕ ਕੌਮ ਦੇ ਲੋਕ ਅਣਗਿਣਤ ਅਤੇ ਤਾਕਤਵਰ ਹਨ;+
ਉਨ੍ਹਾਂ ਵਰਗੇ ਲੋਕ ਨਾ ਪਹਿਲਾਂ ਕਦੀ ਹੋਏ
ਅਤੇ ਨਾ ਹੀ ਕਦੀ ਹੋਣਗੇ,
ਹਾਂ, ਪੀੜ੍ਹੀਓ-ਪੀੜ੍ਹੀ ਤਕ ਨਹੀਂ ਹੋਣਗੇ।
3 ਉਨ੍ਹਾਂ ਦੇ ਅੱਗੇ-ਅੱਗੇ ਅੱਗ ਭਸਮ ਕਰਦੀ ਜਾਂਦੀ ਹੈ,
ਉਨ੍ਹਾਂ ਦੇ ਪਿੱਛੇ-ਪਿੱਛੇ ਲਪਟਾਂ ਸਾੜਦੀਆਂ ਜਾਂਦੀਆਂ ਹਨ,+
ਉਨ੍ਹਾਂ ਦੇ ਅੱਗੇ ਅਦਨ ਦੇ ਬਾਗ਼ ਵਰਗਾ ਇਕ ਦੇਸ਼ ਹੈ,+
ਪਰ ਉਨ੍ਹਾਂ ਦੇ ਪਿੱਛੇ ਵੀਰਾਨ ਉਜਾੜ ਹੈ
ਅਤੇ ਉਨ੍ਹਾਂ ਤੋਂ ਕੁਝ ਵੀ ਨਹੀਂ ਬਚ ਸਕਦਾ।
4 ਉਨ੍ਹਾਂ ਦਾ ਰੂਪ ਘੋੜਿਆਂ ਵਰਗਾ ਹੈ
ਅਤੇ ਉਹ ਯੁੱਧ ਦੇ ਘੋੜਿਆਂ ਵਾਂਗ ਦੌੜਦੇ ਹਨ।+
5 ਜਦ ਉਹ ਪਹਾੜਾਂ ਦੀਆਂ ਚੋਟੀਆਂ ʼਤੇ ਚੜ੍ਹਦੇ ਜਾਂਦੇ ਹਨ, ਤਾਂ ਉਨ੍ਹਾਂ ਦਾ ਸ਼ੋਰ ਰਥਾਂ ਦੇ ਸ਼ੋਰ ਵਰਗਾ+
ਅਤੇ ਬਲ਼ਦੇ ਘਾਹ-ਫੂਸ ਦੀ ਕੜ-ਕੜ ਵਰਗਾ ਸੁਣਾਈ ਦਿੰਦਾ ਹੈ।
ਉਹ ਉਨ੍ਹਾਂ ਤਾਕਤਵਰ ਲੋਕਾਂ ਵਰਗੇ ਹਨ ਜੋ ਯੁੱਧ ਲਈ ਮੋਰਚਾ ਬੰਨ੍ਹੀ ਖੜ੍ਹੇ ਹਨ।+
6 ਉਨ੍ਹਾਂ ਕਰਕੇ ਲੋਕ ਕਸ਼ਟ ਸਹਿਣਗੇ।
ਹਰ ਇਕ ਦਾ ਚਿਹਰਾ ਪੀਲ਼ਾ ਪੈ ਜਾਵੇਗਾ।
7 ਉਹ ਸੂਰਮਿਆਂ ਵਾਂਗ ਚੜ੍ਹਾਈ ਕਰਦੇ ਹਨ,
ਉਹ ਫ਼ੌਜੀਆਂ ਵਾਂਗ ਕੰਧ ਟੱਪਦੇ ਹਨ,
ਹਰ ਇਕ ਆਪੋ-ਆਪਣੇ ਰਾਹ ʼਤੇ ਤੁਰਦਾ ਹੈ
ਅਤੇ ਉਹ ਆਪਣੇ ਰਾਹ ਤੋਂ ਜ਼ਰਾ ਵੀ ਇੱਧਰ-ਉੱਧਰ ਨਹੀਂ ਹੁੰਦੇ।
8 ਉਹ ਇਕ-ਦੂਜੇ ਨੂੰ ਧੱਕੇ ਨਹੀਂ ਮਾਰਦੇ;
ਹਰ ਆਦਮੀ ਆਪੋ-ਆਪਣੇ ਰਾਹ ʼਤੇ ਅੱਗੇ ਵਧਦਾ ਜਾਂਦਾ ਹੈ।
ਜੇ ਹਥਿਆਰਾਂ ਦੀ ਮਾਰ ਕਰਕੇ ਕੁਝ ਡਿਗ ਵੀ ਜਾਂਦੇ ਹਨ,
ਤਾਂ ਵੀ ਦੂਜੇ ਆਪਣੀ ਕਤਾਰ ਨਹੀਂ ਤੋੜਦੇ।
9 ਉਹ ਸ਼ਹਿਰ ਵਿਚ ਤੇਜ਼ੀ ਨਾਲ ਵੜਦੇ ਹਨ, ਉਹ ਕੰਧ ਉੱਤੇ ਦੌੜਦੇ ਹਨ।
ਉਹ ਘਰਾਂ ਉੱਤੇ ਚੜ੍ਹ ਜਾਂਦੇ ਹਨ, ਉਹ ਚੋਰ ਵਾਂਗ ਖਿੜਕੀਆਂ ਰਾਹੀਂ ਦਾਖ਼ਲ ਹੁੰਦੇ ਹਨ।
10 ਉਨ੍ਹਾਂ ਅੱਗੇ ਧਰਤੀ ਕੰਬਦੀ ਅਤੇ ਆਕਾਸ਼ ਡੋਲਦਾ ਹੈ।
ਸੂਰਜ ਅਤੇ ਚੰਦ ਕਾਲ਼ੇ ਹੋ ਗਏ ਹਨ+
ਅਤੇ ਤਾਰਿਆਂ ਨੇ ਆਪਣੀ ਚਮਕ ਗੁਆ ਦਿੱਤੀ ਹੈ।
11 ਯਹੋਵਾਹ ਆਪਣੀ ਫ਼ੌਜ ਅੱਗੇ ਉੱਚੀ ਆਵਾਜ਼ ਵਿਚ ਬੋਲੇਗਾ+ ਕਿਉਂਕਿ ਉਸ ਦੀ ਫ਼ੌਜ ਬਹੁਤ ਵੱਡੀ ਹੈ।+
ਉਸ ਦਾ ਬਚਨ ਪੂਰਾ ਕਰਨ ਵਾਲਾ ਸ਼ਕਤੀਸ਼ਾਲੀ ਹੈ;
ਯਹੋਵਾਹ ਦਾ ਦਿਨ ਮਹਾਨ ਤੇ ਭਿਆਨਕ ਹੈ।+
ਇਸ ਅੱਗੇ ਕੌਣ ਟਿਕ ਸਕਦਾ ਹੈ?”+
12 ਯਹੋਵਾਹ ਕਹਿੰਦਾ ਹੈ, “ਹਾਲੇ ਵੀ ਸਮਾਂ ਹੈ, ਤੁਸੀਂ ਪੂਰੇ ਦਿਲ ਨਾਲ ਮੇਰੇ ਵੱਲ ਮੁੜ ਆਓ,+
ਵਰਤ ਰੱਖੋ,+ ਰੋਵੋ ਤੇ ਵੈਣ ਪਾਓ।
13 ਆਪਣੇ ਦਿਲਾਂ ਨੂੰ ਪਾੜੋ+ ਨਾ ਕਿ ਆਪਣੇ ਕੱਪੜਿਆਂ ਨੂੰ+
ਅਤੇ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆਓ
ਕਿਉਂਕਿ ਉਹ ਰਹਿਮਦਿਲ* ਅਤੇ ਦਇਆਵਾਨ ਪਰਮੇਸ਼ੁਰ ਹੈ, ਉਹ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਅਟੱਲ ਪਿਆਰ ਨਾਲ ਭਰਪੂਰ ਹੈ+
ਅਤੇ ਉਹ ਬਿਪਤਾ ਲਿਆਉਣ ਦੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕਰੇਗਾ।*
14 ਕੀ ਪਤਾ ਉਹ ਦੁਬਾਰਾ ਸੋਚ-ਵਿਚਾਰ ਕਰੇ* ਤੇ ਆਪਣਾ ਫ਼ੈਸਲਾ ਬਦਲੇ+
ਅਤੇ ਤੁਹਾਨੂੰ ਬਰਕਤ ਦੇਵੇ,
ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾ ਸਕੋ?
15 ਸੀਓਨ ਵਿਚ ਨਰਸਿੰਗਾ ਵਜਾਓ!
ਵਰਤ ਰੱਖਣ ਦਾ ਐਲਾਨ ਕਰੋ; ਖ਼ਾਸ ਸਭਾ ਬੁਲਾਓ।+
16 ਲੋਕਾਂ ਨੂੰ ਇਕੱਠਾ ਕਰੋ; ਮੰਡਲੀ ਨੂੰ ਪਵਿੱਤਰ ਕਰੋ।+
ਬਜ਼ੁਰਗਾਂ ਨੂੰ ਇਕੱਠਾ ਕਰੋ; ਬੱਚਿਆਂ ਅਤੇ ਦੁੱਧ ਪੀਂਦੇ ਬੱਚਿਆਂ ਨੂੰ ਇਕੱਠਾ ਕਰੋ।+
ਲਾੜਾ ਆਪਣੇ ਅੰਦਰਲੇ ਕਮਰੇ ਵਿੱਚੋਂ ਬਾਹਰ ਆਵੇ ਅਤੇ ਲਾੜੀ ਆਪਣੇ ਅੰਦਰਲੇ ਕਮਰੇ ਵਿੱਚੋਂ।
17 ਦਲਾਨ ਅਤੇ ਵੇਦੀ ਵਿਚਕਾਰ+
ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀਓ, ਰੋਵੋ ਤੇ ਕਹੋ:
‘ਹੇ ਯਹੋਵਾਹ, ਆਪਣੇ ਲੋਕਾਂ ʼਤੇ ਤਰਸ ਖਾਹ;
ਆਪਣੀ ਵਿਰਾਸਤ ਨੂੰ ਮਜ਼ਾਕ ਨਾ ਬਣਨ ਦੇ,
ਕੌਮਾਂ ਨੂੰ ਉਨ੍ਹਾਂ ʼਤੇ ਰਾਜ ਨਾ ਕਰਨ ਦੇ।
ਲੋਕ ਕਿਉਂ ਕਹਿਣ, “ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”’+
19 ਯਹੋਵਾਹ ਆਪਣੇ ਲੋਕਾਂ ਨੂੰ ਜਵਾਬ ਦੇਵੇਗਾ:
‘ਮੈਂ ਤੁਹਾਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਦਿਆਂਗਾ
ਅਤੇ ਤੁਸੀਂ ਪੂਰੀ ਤਰ੍ਹਾਂ ਰੱਜ ਜਾਓਗੇ;+
ਮੈਂ ਤੁਹਾਨੂੰ ਕੌਮਾਂ ਵਿਚ ਹੋਰ ਬਦਨਾਮ ਨਹੀਂ ਹੋਣ ਦਿਆਂਗਾ।+
20 ਮੈਂ ਉੱਤਰ ਵੱਲੋਂ ਆਉਣ ਵਾਲੇ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ;
ਮੈਂ ਉਸ ਨੂੰ ਸੁੱਕੀ ਅਤੇ ਵੀਰਾਨ ਉਜਾੜ ਵਿਚ ਖਿੰਡਾ ਦਿਆਂਗਾ,
ਉਸ ਦੇ ਅੱਗੇ ਵਾਲੀ ਫ਼ੌਜ* ਨੂੰ ਪੂਰਬੀ ਸਮੁੰਦਰ* ਵੱਲ
ਅਤੇ ਉਸ ਦੇ ਪਿੱਛੇ ਵਾਲੀ ਫ਼ੌਜ ਨੂੰ ਪੱਛਮੀ ਸਮੁੰਦਰ* ਵੱਲ।
ਉਸ ਤੋਂ ਬਦਬੂ ਉੱਪਰ ਵੱਲ ਉੱਠੇਗੀ,
ਉਸ ਤੋਂ ਸੜਿਆਂਦ ਉੱਪਰ ਵੱਲ ਉੱਠਦੀ ਰਹੇਗੀ;+
ਕਿਉਂਕਿ ਪਰਮੇਸ਼ੁਰ ਵੱਡੇ-ਵੱਡੇ ਕੰਮ ਕਰੇਗਾ।’
21 ਹੇ ਦੇਸ਼, ਨਾ ਡਰ।
ਖ਼ੁਸ਼ ਹੋ ਅਤੇ ਆਨੰਦ ਕਰ ਕਿਉਂਕਿ ਯਹੋਵਾਹ ਵੱਡੇ-ਵੱਡੇ ਕੰਮ ਕਰੇਗਾ।
22 ਮੈਦਾਨ ਦੇ ਜਾਨਵਰੋ, ਨਾ ਡਰੋ
ਕਿਉਂਕਿ ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਜਾਣਗੀਆਂ+
ਅਤੇ ਦਰਖ਼ਤ ਫਲ ਦੇਣਗੇ;+
ਅੰਜੀਰ ਦਾ ਦਰਖ਼ਤ ਅਤੇ ਅੰਗੂਰੀ ਵੇਲ ਭਰਪੂਰ ਫਲ ਜ਼ਰੂਰ ਦੇਵੇਗੀ।+
23 ਸੀਓਨ ਦੇ ਪੁੱਤਰੋ, ਆਪਣੇ ਪਰਮੇਸ਼ੁਰ ਯਹੋਵਾਹ ਕਰਕੇ ਆਨੰਦ ਅਤੇ ਖ਼ੁਸ਼ੀਆਂ ਮਨਾਓ;+
ਕਿਉਂਕਿ ਉਹ ਪਤਝੜ ਵਿਚ ਤੁਹਾਡੇ ਉੱਤੇ ਸਹੀ ਮਾਤਰਾ ਵਿਚ ਵਰਖਾ ਪਾਵੇਗਾ
ਅਤੇ ਉਹ ਤੁਹਾਡੇ ਉੱਤੇ ਮੋਹਲੇਧਾਰ ਮੀਂਹ ਵਰਸਾਵੇਗਾ,
ਉਹ ਪਤਝੜ ਅਤੇ ਬਸੰਤ ਰੁੱਤ ਵਿਚ ਪਹਿਲਾਂ ਵਾਂਗ ਬਾਰਸ਼ ਪਾਵੇਗਾ।+
25 ਮੈਂ ਉਨ੍ਹਾਂ ਸਾਲਾਂ ਦੌਰਾਨ ਹੋਏ ਨੁਕਸਾਨ ਨੂੰ ਪੂਰਾ ਕਰਾਂਗਾ
ਜੋ ਟਿੱਡੀਆਂ ਦੇ ਦਲਾਂ, ਬਿਨਾਂ ਖੰਭਾਂ ਵਾਲੀਆਂ ਟਿੱਡੀਆਂ, ਭੁੱਖੜ ਟਿੱਡੀਆਂ ਅਤੇ ਹਾਬੜੀਆਂ ਟਿੱਡੀਆਂ ਨੇ ਕੀਤਾ,
ਹਾਂ, ਇਹ ਮੇਰੀ ਵੱਡੀ ਫ਼ੌਜ ਸੀ ਜੋ ਮੈਂ ਤੁਹਾਡੇ ਖ਼ਿਲਾਫ਼ ਘੱਲੀ।+
26 ਤੁਸੀਂ ਰੱਜ ਕੇ ਖਾਓਗੇ,+
ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦੀ ਵਡਿਆਈ ਕਰੋਗੇ+
ਜਿਸ ਨੇ ਤੁਹਾਡੀ ਖ਼ਾਤਰ ਅਚੰਭੇ ਕੀਤੇ;
ਮੇਰੇ ਲੋਕਾਂ ਨੂੰ ਫਿਰ ਕਦੀ ਵੀ ਸ਼ਰਮਿੰਦਾ ਨਹੀਂ ਹੋਣਾ ਪਵੇਗਾ।+
27 ਤੁਹਾਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਮੈਂ ਇਜ਼ਰਾਈਲ ਦੇ ਵਿਚਕਾਰ ਹਾਂ+
ਅਤੇ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ,+ ਮੇਰੇ ਸਿਵਾ ਹੋਰ ਕੋਈ ਨਹੀਂ!
ਮੇਰੇ ਲੋਕਾਂ ਨੂੰ ਫਿਰ ਕਦੀ ਵੀ ਸ਼ਰਮਿੰਦਾ ਨਹੀਂ ਹੋਣਾ ਪਵੇਗਾ।
28 ਇਸ ਤੋਂ ਬਾਅਦ ਮੈਂ ਹਰ ਤਰ੍ਹਾਂ ਦੇ ਲੋਕਾਂ ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ+
ਅਤੇ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਭਵਿੱਖਬਾਣੀਆਂ ਕਰਨਗੀਆਂ,
ਤੁਹਾਡੇ ਬਜ਼ੁਰਗ ਖ਼ਾਸ ਸੁਪਨੇ ਦੇਖਣਗੇ
ਅਤੇ ਤੁਹਾਡੇ ਜਵਾਨ ਦਰਸ਼ਣ ਦੇਖਣਗੇ।+
29 ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ
ਆਪਣੀ ਪਵਿੱਤਰ ਸ਼ਕਤੀ ਪਾਵਾਂਗਾ।